ਡੀਜਲ ਦਾ ਰੇਟ ਘੱਟ ਕਰਨ ਦੀ ਮੰਗ, ਸੁਖਬੀਰ ਦਾ ਨਿਜੀ ਸਵਾਰਥ – ਗਰੇਵਾਲ

ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਭਾਜਪਾ ਇੰਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸ੍ਰ. ਸੁਖਵੀਰ ਸਿੰਘ ਬਾਦਲ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਣ ਲਾਲ ਨੂੰ ਸਆਲ ਕਰਦੇ ਹੋਏ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਘੱਟ ਹੋ ਜਾਣ ਤੇ ਵੀ ਬੱਸਾਂ ਦੇ ਕਿਰਾਏ ਕਿਉਂ ਨਹੀਂ ਘਟਾਏ ਗਏ। ਗਰੇਵਾਲ ਨੇ ਇਸ ਸਬੰਧੀ ਪੰਜਾਬ ਭਾਜਪਾ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ ਨੂੰ ਪੱਤਰ ਲਿਖਦੇ ਹੋਏ ਸਪੱਸ਼ਟ ਕੀਤਾ ਕਿ ਇਹ ਗੱਲ ਜੱਗ ਜਾਹਰ ਹੈ ਕਿ ਕੁਝ ਗਰੀਬਾਂ ਤੇ ਬੇਵਸ ਛੋਟੇ ਬੱਸ ਮਾਲਕਾਂ ਨਾਲ ਧੱਕਾ ਕਰਦੇ ਹੋਏ ਉਨ੍ਹਾਂ ਪਾਸੋਂ ਤੋਂ ਜਬਰੀ ਬੱਸਾਂ ਖ੍ਰੀਦਕੇ ਪੰਜਾਬ ਦੀ ਵੱਡੀ ਬੱਸ ਕੰਪਨੀ “ਔਰਬਟ” ਦੇ ਨਾਲ ਕੁਝ ਹੋਰ ਪ੍ਰਾਈਵੇਟ ਕੰਪਨੀਆਂ ਤਕਰੀਬਨ 300 ਦੇ ਕਰੀਬ ਬੱਸਾਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾ ਦੇ ਸਪੁੱਤਰ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਪੰਜਾਬ ਭਰ ਵਿਚ ਕਮਾਈ ਵਾਲੇ ਰੂਟਾਂ ਤੇ ਬੱਸਾਂ ਚਲਾ ਰਹੇ ਹਨ।

ਪਿਛਲੇ ਦਿਨੀਂ ਲੋਕ ਸਭਾ ਵਿਚ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਸ਼ੋਰ ਨਾਲ ਗੱਲ ਚੁੱਕੀ ਕਿ ਡੀਜ਼ਲ ਦੇ ਰੇਟ ਹੋਰ ਵੀ ਘਟਾਏ ਜਾਣ, ਇਹ ਅਵਾਜ਼ ਉਸਨੇ ਸਿਰਫ ਆਪਣੀਆਂ ਬੱਸਾਂ ਤੋਂ ਹੋਰ ਆਮਦਨੀਂ ਵਧਾਉਣ ਲਈ, ਆਪਣੇ ਨਿੱਜੀ ਮੁਫਾਦ ਲਈ ਉਠਾਈ ਜਨਤਾ ਲਈ ਨਹੀਂ। ਜੇਕਰ ਜਨਤਾ ਲਈ ਅਵਾਜ਼ ਉਠਾਈ ਹੁੰਦੀ ਤਾਂ ਜਿਸ ਦਿਨ 4/- ਰੇਟ ਘਟੇ ਸਨ, ਉਸੇ ਦਿਨ ਹੀ ਬੱਸਾਂ ਦੇ ਕਿਰਾਏ ਘਟਾਉਣ ਦਾ ਐਲਾਨ ਵੀ ਉਪ ਮੁੱਖ ਮੰਤਰੀ ਕਰਦੇ।

ਗਰੇਵਾਲ ਨੇ ਕਿਹਾ ਪਿਛਲੇ ਦਿਨੀਂ ਡੀਜ਼ਲ ਦਾ ਰੇਟ ਘੱਟਣ ਨਾਲ 29.82 ਪੈਸੇ ਤੇ ਆ ਕੇ ਇਹ ਰੇਟ ਸੰਨ 2005 ਦੇ ਮੁਕਾਬਲੇ ਖੜਾ ਹੈ। ਉਨ੍ਹਾ ਕਿਹਾ ਕਿ ਸੰਨ 2005 ਵਿਚ ਬੱਸਾਂ ਦਾ ਕਿਰਾਇਆ 42 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਵਾਰੀਆਂ ਤੋਂ ਵਸੂਲਿਆ ਜਾਂਦਾ ਸੀ। ਉਨ੍ਹਾ ਕਿਹਾ ਕਿ ਅੱਜ ਇਹ ਕਿਰਾਇਆ 49 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਵਾਰੀਆਂ ਤੋਂ ਵਸੂਲਿਆ ਜਾ ਰਿਹਾ ਹੈ ਜੋ ਕਿ ਸਰਾਸਰ ਧੱਕਾ ਤੇ ਜਨਤਾ ਨਾਲ ਬੇਇਨਸਾਫੀ ਹੈ। ਉਨ੍ਹਾ ਕਿਹਾ ਕਿ ਜਨਤਾ ਨੂੰ ਮਜ਼ਬੂਰ ਕਰਕੇ ਉਨ੍ਹਾ ਪਾਸੋਂ 7 ਪੈਸੇ ਪ੍ਰਤੀ ਕਿਲੋਮੀਟਰ ਵੱਧ ਵਸੂਲਿਆ ਜਾ ਰਿਹਾ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਤੇ 2418 ਸਰਕਾਰੀ ਬੱਸਾਂ ਪੰਜਾਬ ਰੋਡਵੇਜ਼ ਤੇ ਪੈੋਪਸੂ ਰੋਡਵੇਜ਼ ਦੀਆਂ ਚਲ ਰਹੀਆਂ ਹਨ ਜਿਨ੍ਹਾ ਉਪਰ  8.50  ਲੱਖ ਲੋਕ ਰੋਜ਼ਾਨਾ ਸਫਰ ਕਰਦੇ ਹਨ, ਮੁਖ ਮੰਤਰੀ ਦੀ “ਔਰਬਟ” ਬੱਸ ਕੰਪਨੀਂ ਤੇ ਹੋਰ ਪ੍ਰਾਈਵੇਟ ਬੱਸਾਂ ਉਪਰ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਗਿਣਤੀ ਸਰਕਾਰੀ ਬੱਸਾਂ ਤੋਂ ਵਖਰੀ ਹੈ। ਗਰੇਵਾਲ ਨੇ ਕਿਹਾ ਕਿ ਅੱਜ ਦੇ ਦਿਨ ਸਵਾਰੀਆਂ ਤੋਂ 49 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ “ਔਰਬਟ” ਤੇ ਹੋਰ ਬੱਸ ਕੰਪਨੀਆਂ ਤੋਂ ਮੁੱਖ ਮੰਤਰੀ ਤੇ ਉਪ ਮੁੱਖ ਪਰਿਵਾਰ 450 ਕਰੋੜ ਰੁਪੈ ਮਹੀਨਾ ਦੀ ਆਮਦਨ ਹੈ।

ਉਨ੍ਹਾ ਜ਼ੋਰ ਦੇ ਕੇ ਆਖਿਆ ਕਿ ਭਾਜਪਾ-ਅਕਾਲੀ ਦਲ ਗਠਜੋੜ ਜਨਤਾ ਨਾਲ “ਰਾਜ ਨਹੀਂ-ਸੇਵਾ” ਦਾ ਵਾਅਦਾ ਕਰਦੇ ਹੋਏ ਸੱਤਾ ਤੇ ਕਾਬਜ਼ ਹੋਇਆ ਸੀ। ਹੁਣ ਜਦੋਂ ਸਰਕਾਰ ਆਪਣੀ, ਘਰ ਦੀਆਂ ਹੀ ਬੱਸਾਂ ਚਲਦੀਆਂ ਹੋਣ ਤਾਂ ਇਹ ਕਿਰਾਇਆ 49 ਪੈਸੇ ਪ੍ਰਤੀ ਕਿਲੋਮੀਟਰ ਦੀ ਜਗ੍ਹਾ 40 ਪੈਸੇ ਵਸੂਲ ਕੀਤਾ ਜਾਵੇ ਤਾਂ ਭਲੇ ਵਾਲਾ, “ਰਾਜ ਨਹੀਂ-ਸੇਵਾ” ਵਾਲਾ ਕੰਮ ਹੈ। ਉਨ੍ਹਾ ਕਿਹਾ ਕਿ ਸੂਬੇ ਦੀ ਜਨਤਾ ਨੇ ਤਾਂ ਆਪ ਸਭਨੂੰ ਰਾਜਗੱਦੀ ਤੱਕ ਪਹੁੰਚਦਾ ਕਰ ਦਿੱਤਾ ਹੈ ਤੇ ਪੰਜਾਬ ਦੇ ਰਾਜਭਾਗ ਦੇ ਮਾਲਕ ਬਣਾ ਦਿੱਤਾ ਹੈ ਜਿਸ ਕਾਰਨ ਆਪ ਸਭ ਦਾ ਸੇਵਾ ਕਰਨ ਸਮਾਂ ਆ ਚੁਕਿਆ ਹੈ ਜਿਸਤੋਂ ਭੱਜਣਾ ਨਹੀਂ ਬਣਦਾ। ਉਨ੍ਹਾ ਕਿਹਾ ਕਿ ਆਉਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ, ਆਪਣੇ ਵਾਅਦਿਆਂ ਤੇ ਖਰੇ ਉਤਰਿਆ ਜਾਵ ਤੇ ਬੱਸਾਂ ਦਾ ਕਿਰਾਇਆ ਤੁਰੰਤ ਘਟਾਇਆ ਜਾਵੇ।ਇਸ ਸਮੇਂ ਅਸ਼ੋਕ ਗਰਗ ਬੁਢਲਾਡਾ, ਅਜੇ ਗੁਪਤਾ ਮੁਹਾਲੀ, ਦਵਿੰਦਰ ਸਿੰਘ ਭਾਈ ਰਣਦੀਰ ਸਿੰਘ ਨਗਰ, ਹਰਮੀਤ ਸਿੰਘ ਸੋਨੂੰ, ਹਰਮਿੰਦਰ ਸਿੰਘ ਨੀਟੂ ਦੁਗਰੀ ਰਮੇਸ਼ ਭਲਵਾਨ, ਦੀਪਕ ਸ਼ਰਮਾਂ ਮਲਸੀਹਾਂ, ਰਮਨਦੀਪ ਸਿੰਘ ਦਸ਼ਮੇਸ਼ ਨਗਰ, ਸੁਰਜੀਤ ਗੋਗਨਾਂ ਅਹਿਮਦਗੜ੍ਹ, ਬਾਬੂ ਵਿਜੇ ਮੱਲ ਦੋਰਾਹਾ, ਜਸਪਾਲ ਲੋਟੇ, ਅਨੂਪ ਸ਼ਰਮਾਂ, ਰਾਜਕੁਮਾਰ ਮੈਨਰੋਂ ਖੰਨਾਂ, ਨਵਦੀਪ ਸਿੰਘ ਮੁਲਾਂਪੁਰ, ਅਜੀਤ ਸਿੰਘ ਨੂਰਪੁਰ ਬੇਟ, ਰਜੇਸ਼ ਕੁਮਾਰ ਬਿੱਟੂ ਪਾਠਕ, ਚਮਕੌਰ ਸਿੰਘ ਪੰਧੇਰ ਕੁਹਾੜਾ ਹਾਜ਼ਰ ਸਨ।

This entry was posted in ਪੰਜਾਬ.

One Response to ਡੀਜਲ ਦਾ ਰੇਟ ਘੱਟ ਕਰਨ ਦੀ ਮੰਗ, ਸੁਖਬੀਰ ਦਾ ਨਿਜੀ ਸਵਾਰਥ – ਗਰੇਵਾਲ

  1. Thank you, Brother’s & Sister’s

Leave a Reply to Sukhminderpal Singh Grewal Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>