ਹੈਡਮਾਸਟਰ ਨੇ ਵਿਦਿਆਰਥਣ ਨੂੰ ਅਗਵਾ ਕਰਕੇ ਸ਼ਾਦੀ ਕੀਤੀ

ਵਿਰੂਧਨਗਰ-ਪ੍ਰਾਇਮਰੀ ਸਕੂਲ ਦੇ  ਇਕ ਹੈਡਮਾਸਟਰ ਨੂੰ ਆਪਣੀ 14 ਸਾਲਾ ਵਿਦਿਆਰਥਣ ਨੂੰ ਅਗਵਾ ਕਰਨ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 42 ਸਾਲਾ ਇਸ ਹੈਡਮਾਸਟਰ ਨੇ ਬੱਚੀ ਨਾਲ ਸ਼ਾਦੀ ਵੀ ਕਰ ਲਈ ਸੀ। ਪੁਲਿਸ ਮੁਤਾਬਕ ਅਰੁਮੁਗਮ ਨਾਮ ਦੇ ਇਸ ਹੈਡਮਾਸਟਰ ਨੂੰ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸਦੇ ਖਿਲਾਫ਼ ਬੱਚੀ ਦੇ ਮਾਪਿਆਂ ਨੇ ਸਿ਼ਕਾਇਤ ਦਰਜ ਕਰਾਈ ਸੀ। ਬੱਚੀ 23 ਫਰਵਰੀ ਤੋਂ ਲਾਪਤਾ ਸੀ। ਉਸ ਦਿਨ ਵਿਲੀਆਪਥਿਰੀ ਪਿੰਡ ਵਿਚ ਕੁਝ ਲੋਕਾਂ  ਨੇ ਉਸਨੂੰ ਹੈਡਮਾਸਟਰ ਦੇ ਨਾਲ ਵੇਖਿਆ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਰੂਮੁਗਮ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸਨੇ ਮੰਨਿਆ ਹੈ ਕਿ ਉਹ ਬੱਚੀ ਨੂੰ ਮਦੁਰੈ ਦੇ ਇਕ ਮੰਦਰ ਵਿਚ ਲੈ ਗਿਆ ਅਤੇ ਉਸ ਨਾਲ ਸ਼ਾਦੀ ਵੀ ਕਰ ਲਈ। ਇਸ ਸ਼ਖ਼ਸ ਦੀ ਇਸੇ ਉਮਰ ਦੀ ਇਕ ਬੇਟੀ ਅਤੇ ਇਕ ਬੇਟਾ ਹਨ। ਵਿਰੂਧਨਗਰ ਦੇ ਮੈਜਿਸਟ੍ਰੇਟ ਨੇ ਹੈਡਮਾਸਟਰ ਅਤੇ ਬੱਚੀ ਦੀ ਮੈਡੀਕਲ ਜਾਂਚ ਦੇ ਹੁਕਮ ਦਿੱਤੇ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>