ਮੁੱਖ ਮੰਤਰੀ ਪੁਰਸਕਾਰ ਵਿਜੇਤਾ ਚਾਰ ਸਫ਼ਲ ਕਿਸਾਨ ਪੰਜਾਬ ਦੇ -ਗੁਰਭਜਨ ਗਿੱਲ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਸਾਲ ਮੁੱਖ ਮੰਤਰੀ ਪੁਰਸਕਾਰ ਚਾਰ ਅਗਾਂਹਵਧੂ ਸਫ਼ਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਦੀ ਸ਼ੁਰੂਆਤ ਕੁਝ ਵਰ੍ਹੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕੱਠੀ ਦਿੱਤੀ 20 ਲੱਖ ਰੁਪਏ ਦੀ ਦਿੱਤੀ ਧਨ ਰਾਸ਼ੀ ਦੇ ਵਿਆਜ ਨਾਲ ਕੀਤੀ ਗਈ ਸੀ। ਉਸ ਤੋਂ ਪਹਿਲਾਂ ਸਿਰਫ਼ ਪੰਜ ਹਜ਼ਾਰ ਰੁਪਏ ਦਾ ਇੱਕੋ ਇਕ ਇਨਾਮ ਸ: ਦਲੀਪ ਸਿੰਘ ਧਾਲੀਵਾਲ ਪੁਰਸਕਾਰ ਦਿੱਤਾ ਜਾਂਦਾ ਸੀ। ਮੁੱਖ ਮੰਤਰੀ ਪੁਰਸਕਾਰ ਤਿੰਨ ਵੱਖ-ਵੱਖ ਸ਼੍ਰੇਣੀਆਂ ਬਾਗਬਾਨੀ, ਖੇਤੀਬਾੜੀ ਵੰਨ ਸੁਵੰਨਤਾ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਵਾਲੇ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ। ਪਸ਼ੂ ਪਾਲਣ ਨਾਲ ਸੰਬੰਧਿਤ ਵੱਖਰੀ ਯੂਨੀਵਰਸਿਟੀ ਬਣਨ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਰਫ ਦੋ ਇਨਾਮ ਹੀ ਦਿੱਤੇ ਜਾਂਦੇ ਹਨ । ਇਸ ਸਾਲ ਇਹ ਦੋ ਪੁਰਸਕਾਰ ਚਾਰ ਕਿਸਾਨਾਂ ਨੂੰ ਵੰਡ ਕੇ ਦਿੱਤੇ ਜਾ ਰਹੇ ਹਨ ਕਿਉਂਕਿ ਇਨ੍ਹਾਂ ਚਾਰ ਕਿਸਾਨਾਂ ਦੀ ਪ੍ਰਾਪਤੀਆਂ ਵਿੱਚ ਸਿਰਫ਼ ਮਾਮੂਲੀ ਫ਼ਰਕ ਸੀ। 19 ਮਾਰਚ ਨੂੰ ਇਨਾਮ ਜਿੱਤਣ ਵਾਲੇ  ਅਗਾਂਹਵਧੂ ਕਿਸਾਨ ਇਸ ਵਾਰ ਦਵਿੰਦਰ ਸਿੰਘ ਮੁਸ਼ਕਾਬਾਦ ਜ਼ਿਲ੍ਹਾ ਲੁਧਿਆਣਾ, ਤੀਰਥ ਸਿੰਘ ਸੰਦੌੜ ਜ਼ਿਲ੍ਹਾ ਸੰਗਰੂਰ, ਸਿਮਰਨ ਰੰਗ ਧਬਲਾਨ ਜ਼ਿਲ੍ਹਾ ਪਟਿਆਲਾ ਅਤੇ ਟਿੱਕਾ ਬਲਵਿੰਦਰ ਸਿੰਘ ਅਬੁੱਲਖੁਰਾਣਾ ਜ਼ਿਲ੍ਹਾ ਮੁਕਤਸਰ ਹਨ। ਇਨ੍ਹਾਂ ਚਾਰ ਵੀਰਾਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਤੁਸੀਂ ਵੀ ਜਾਣੋ।

ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਵਿੱਚ ਅਗਾਂਹਵਧੂ ਖੇਤੀ ਕਰਦੇ ਸ: ਦਵਿੰਦਰ ਸਿੰਘ ਕੋਲ ਆਪਣੀ ਜੱਦੀ ਜ਼ਮੀਨ ਭਾਵੇਂ ਸੱਤ ਏਕੜ ਹੈ ਪਰ ਉਸ ਦੀ ਖੇਤੀ ਵਿੱਚ ਵਿਗਿਆਨਕ ਸੋਚ ਦਾ ਦਖਲ ਹੋਣ ਕਾਰਨ ਉਹ ਪੂਰੇ ਪੰਜਾਬ ਦਾ ਪਛਾਨਣਯੋਗ ਚਿਹਰਾ ਹੈ। ਕੁੱਲ ਦਸ ਏਕੜ ਦੀ ਖੇਤੀ ਕਰਦੇ ਦਵਿੰਦਰ ਸਿੰਘ ਨੇ ਸਬਜ਼ੀਆਂ ਦੀ ਕਾਸ਼ਤ ਵਿੱਚ ਤਾਂ ਕੌਮੀ ਪਛਾਣ ਬਣਾਈ ਹੀ ਹੈ, ਪਸ਼ੂ ਪਾਲਣ ਵਿੱਚ ਵੀ ਉਹ ਕਿਸੇ ਤੋਂ ਪਿੱਛੇ ਨਹੀਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਉਹ ਸਬਜ਼ੀ ਉਤਪਾਦਨ ਦੇ ਖੇਤਰ ਵਿੱਚ ਉਚੇਰੀ ਪ੍ਰਾਪਤੀ ਲਈ ਸਤੰਬਰ 2008 ਦੌਰਾਨ ਸ: ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਜਿੱਤ ਚੁੱਕਾ ਹੈ। ਅੰਤਰ ਰਾਸ਼ਟਰੀ ਸੋਚ ਦਾ ਧਾਰਨੀ ਦਵਿੰਦਰ ਸਿੰਘ ਆਪਣੇ ਖੇਤਾਂ ਵਿੱਚ ਕਦੇ ਵੀ ਝੋਨਾ ਨਹੀਂ ਬੀਜਦਾ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਵੀ ਤੁਪਕਾ ਸਿੰਜਾਈ ਵਿਧੀ ਅਪਣਾਉਂਦਾ ਹੈ। ਧਰਤੀ ਦੀ ਸਿਹਤ ਸੁਧਾਰਨ ਲਈ ਉਹ ਜੰਤਰ ਬੀਜਦਾ ਹੈ ਅਤੇ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਉਹ ਖੇਤ ਵਿੱਚ ਹੀ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ। ਉਸ ਦੇ  ਖੇਤਾਂ ਵਿੱਚ ਬਰਸਾਤ ਦਾ ਪਾਣੀ ਵੀ ਸੰਭਾਲਣ ਦਾ ਪੂਰਾ ਪ੍ਰਬੰਧ ਹੈ।

ਸ: ਦਵਿੰਦਰ ਸਿੰਘ ਮੁਸ਼ਕਾਬਾਦ ਦੀ ਜ਼ਮੀਨ ਪਹਿਲਾਂ ਬਹੁਤੀ ਉਪਜਾਊ ਨਹੀਂ ਸੀ । ਰੇਤਲੇ ਟਿੱਬੇ ਸਨ ਪਰ ਹਿੰਮਤ ਕਰਕੇ ਉਸ ਨੇ ਇਸ ਨੂੰ ਸਬਜ਼ੀਆਂ ਦੀ ਕਾਸ਼ਤ ਲਈ ਸੰਵਾਰ ਲਿਆ ਹੈ। ਉਸ ਕੋਲ ਇੱਕ ਕਨਾਲ ਰਕਬੇ ਵਿੱਚ ਬਣਾਇਆ ਹੋਇਆ ਨੈ¤ਟ ਹਾਊਸ ਵੀ ਹੈ ਅਤੇ ਸਬਜ਼ੀ ਦੀ ਕਾਸ਼ਤ ਵਿੱਚ ਕੰਮ ਆਉਣ ਵਾਲੀਆਂ ਲਗਪਗ ਸਭ ਮਸ਼ੀਨਾਂ ਵੀ । ਟਮਾਟਰ, ਖੀਰਾ, ਸ਼ਿਮਲਾ ਮਿਰਚ, ਕਰੇਲਾ ਅਤੇ ¦ਮਾ ਘੀਆ ਬੀਜਣ ਤੋਂ ਇਲਾਵਾ ਉਹ ਕੁਝ ਰਕਬਾ ਹਾੜ੍ਹੀ ਤੇ ਸਾਉਣੀ ਦੇ ਚਾਰਿਆਂ ਅਧੀਨ ਰੱਖਦਾ ਹੈ ਜਿਸ ਨਾਲ ਉਹ ਆਪਣੇ ਡੇਅਰੀ ਫਾਰਮ ਦੀਆਂ 12 ਮੱਝਾਂ ਨੂੰ ਵਧੀਆ ਖੁਰਾਕ ਮੁਹੱਈਆ ਕਰਵਾ ਸਕੇ।

ਥੋੜ੍ਹੀ ਜ਼ਮੀਨ ਹੋਣ ਦੇ ਬਾਵਜੂਦ ਉਹ ਖੇਤਾਂ ਵਿੱਚ ਅਨਾਜ ਨਹੀਂ ਬੀਜਦਾ ਸਗੋਂ ਘਰ ਦੀ ਲੋੜ ਲਈ ਦਾਣੇ ਵੀ ਉਹ ਮੁੱਲ ਖਰੀਦਦਾ ਹੈ। ਨਿਰੋਲ ਸਬਜ਼ੀ ਉਤਪਾਦਕ ਹੋਣ ਕਾਰਨ ਉਸ ਦੀ ਆਰਥਿਕਤਾ ਵੀ ਇਲਾਕੇ ਦੇ ਬਹੁਤ ਕਿਸਾਨਾਂ ਨਾਲੋਂ ਚੰਗੀ ਹੈ। ਉਹ ਆਪਣੇ ਖੇਤਾਂ ਵਿੱਚ ਪੈਦਾ ਕੀਤੇ ਟਮਾਟਰਾਂ ਦੀ ਦਰਜਾਬੰਦੀ ਖੁਦ ਬਣਾਈ ਮਸ਼ੀਨ ਨਾਲ ਕਰਦਾ ਹੈ ਅਤੇ ਅਜਿਹਾ ਕਰਨ ਨਾਲ ਉਸ ਨੂੰ ਸਬਜ਼ੀ ਮੰਡੀ ਵਿੱਚ ਵਧੇਰੇ ਕੀਮਤ ਹਾਸਿਲ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਵਿਗਿਆਨੀਆਂ ਨਾਲ ਉਸ ਦਾ ਬਹੁਤ ਨੇੜਲਾ ਰਿਸ਼ਤਾ ਹੈ ਅਤੇ ਇਥੇ ਦਿੱਤੀ ਜਾਂਦੀ ਸਿਖਲਾਈ ਉਹ ਅੱਗੇ ਪਸਾਰਨ ਵਿੱਚ ਵੀ ਲਗਾਤਾਰ ਯਤਨਸ਼ੀਲ ਰਹਿੰਦਾ ਹੈ।

ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮਲੇਰਕੋਟਲਾ ਦੇ ਪਿੰਡ ਸੰਦੌੜ ਵਿੱਚ ਹਾਈਬਰਿਡ ਸਬਜ਼ੀਆਂ ਦੇ ਬੀਜ ਉਤਪਾਦਨ ਵਿੱਚ ਸਿਖ਼ਰਾਂ ਛੋਹਣ ਵਾਲੇ ਅਗਾਂਹਵਧੂ ਕਿਸਾਨ ਸ: ਤੀਰਥ ਸਿੰਘ ਕੋਲ ਆਪਣੀ ਜ਼ਮੀਨ ਸਿਰਫ ਪੰਜ ਏਕੜ ਹੈ ਪਰ ਉਹ ਤਿੰਨ ਏਕੜ ਹੋਰ ਠੇਕੇ ਤੇ ਲੈ ਕੇ ਅੱਠ ਏਕੜਾਂ ਵਿੱਚ ਹਾਈਬਰਿਡ ਬੀਜ ਉਤਪਾਦਨ ਦੇ ਕੰਮ ਨੂੰ ਨਿਰਵਿਘਨ ਚਲਾ ਰਿਹਾ ਹੈ। 1998 ਵਿੱਚ ਤੀਰਥ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਰਚਾਂ ਦੇ ਹਾਈਬਰਿਡ ਬੀਜ ਉਤਪਾਦਨ ਦੀ ਸਿਖਲਾਈ ਹਾਸਿਲ ਕੀਤੀ ਸੀ। 2002 ਵਿੱਚ ਉਸ ਨੇ ਟਮਾਟਰਾਂ, ਬੈਂਗਣਾਂ ਅਤੇ ਪਿਆਜ਼ ਦੇ ਹਾਈਬਰਿਡ ਬੀਜ ਉਤਪਾਦਨ ਦੀ ਸਿਖਲਾਈ ਲਈ। ਬਾਗਬਾਨੀ ਵਿਭਾਗ ਪੰਜਾਬ ਰਾਹੀਂ ਉਸ ਨੇ ਨਾਮਧਾਰੀ ਫਾਰਮ ਲੁਧਿਆਣਾ ਵਿਖੇ ਨੈ¤ਟ ਹਾਊਸ ਤਕਨਾਲੋਜੀ ਰਾਹੀਂ ਸਬਜ਼ੀਆਂ ਦੀ ਕਾਸ਼ਤ ਵਿਧੀ ਸਿੱਖੀ ਅਤੇ ਇਸੇ ਸਾਲ ਹੀ ਉਸ ਨੂੰ ਪੂਨਾ ਸਥਿਤ ਤਾਲੇਗਾਉਂ ਵਿਖੇ ਗਰੀਨ ਹਾਊਸ ਵਿੱਚ ਸਬਜ਼ੀਆਂ ਦੀ ਕਾਸ਼ਤ ਬਾਰੇ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਇਹਨਾਂ ਸੋਮਿਆਂ ਤੋਂ ਪ੍ਰਾਪਤ ਗਿਆਨ ਨੂੰ ਉਹ ਆਪਣੇ ਖੇਤਾਂ ਵਿੱਚ ਵਰਤਦਾ ਹੈ।

ਪੰਜਾਬ ਨੌਜਵਾਨ ਕਿਸਾਨ ਸੰਸਥਾ ਸੰਗਰੂਰ, ਪੀ ਏ ਯੂ ਕਿਸਾਨ ਕਲੱਬ, ਬਾਗਬਾਨੀ ਵਿਭਾਗ ਪੰਜਾਬ ਦੀ ਸੰਗਰੂਰ ਇਕਾਈ ਦਾ ਕਿਸਾਨ ਮੈਂਬਰ ਹੋਣ ਤੋਂ ਇਲਾਵਾ ਉਹ ਸ਼ਹੀਦ ਭਗਤ ਸਿੰਘ ਸਬਜ਼ੀ ਉਤਪਾਦਕ ਗਰੁੱਪ ਕਲਿਆਣ, ਸੰਗਰੂਰ ਦਾ ਵੀ ਸਰਗਰਮ ਮੈਂਬਰ ਹੈ। ਯੂਨੀਵਰਸਿਟੀ ਵੱਲੋਂ ਛਪਦੀਆ ਪ੍ਰਕਾਸ਼ਨਾਵਾਂ ਮਾਸਕ ਪੱਤਰ ‘ਚੰਗੀ ਖੇਤੀ’ ਦਾ ਉਹ ਜੀਵਨ ਮੈਂਬਰ ਹੈ। ਹਾੜ੍ਹੀ ਅਤੇ ਸਾਉਣੀ ਦੀਆਂ ਸਿਫਾਰਸ਼ਾਂ ਨੂੰ ਉਹ ਆਪਣੇ ਖੇਤਾਂ ਵਿੱਚ ਲਗਾਤਾਰ ਲਾਗੂ ਕਰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੁਣ ਤੀਕ ਲਗਾਏ ਗਏ ਕਿਸਾਨ ਮੇਲਿਆਂ ਵਿੱਚ ਉਹ ਛੇ ਇਨਾਮ ਜਿੱਤ ਚੁੱਕਾ ਹੈ।

ਤੀਰਥ ਸਿੰਘ ਬੈ¤ਡ ਪਲਾਂਟਿੰਗ ਰਾਹੀਂ ਸਬਜ਼ੀਆਂ ਬੀਜ ਕੇ ਜਲ ਸੋਮਿਆਂ ਨੂੰ ਬਚਾਉਣ ਲਈ ਇਲਾਕੇ ਵਿੱਚ ਚਾਨਣ ਮੁਨਾਰਾ ਬਣਿਆ ਹੋਇਆ ਹੈ। ਉਹ ਹਰਾ ਪੱਤਾ ਚਾਰਟ ਦੀ ਮਦਦ ਨਾਲ ਝੋਨੇ ਦੀ ਫ਼ਸਲ ਨੂੰ ਲੋੜੀਂਦੀ ਨਾਈਟਰੋਜਨ ਹੀ ਪਾਉਂਦਾ ਹੈ, ਵਾਧੂ ਨਹੀਂ। ਹਰ ਵਰ੍ਹੇ ਢਾਈ ਏਕੜ ਰਕਬੇ ਵਿੱਚ ਉਹ ਦੇਸੀ ਰੂੜੀ ਪਾਉਂਦਾ ਹੈ ਤਾਂ ਜੋ ਜ਼ਮੀਨ ਦੀ ਸਿਹਤ ਬਰਕਰਾਰ ਰਹੇ। ਛੋਟੇ ਦਰਜੇ ਦਾ ਕਿਸਾਨ ਹੋਣ ਕਾਰਨ ਉਹ ਆਪਣੇ ਖਰੀਦੇ ਖੇਤੀ ਸੰਦਾਂ ਨੂੰ ਕਿਰਾਏ ਤੇ ਵੀ ਦੇ ਦਿੰਦਾ ਹੈ। ਆਪਣੇ ਮਿਹਨਤੀ ਬਾਪ ਸ: ਬੂਟਾ ਸਿੰਘ ਦੇ ਕਦਮਾਂ ਤੋਂ ਅੱਗੇ ਤੁਰਦਾ ਹੋਇਆ ਤੀਰਥ ਸਿੰਘ ਨਵੀਨਤਮ ਗਿਆਨ ਦੇ ਸਹਾਰੇ ਹਾਈਬਰਿਡ ਬੀਜ ਉਤਪਾਦਨ ਵਿੱਚ ਸਿਖ਼ਰਲਾ ਨਾਂ ਬਣ ਚੁੱਕਾ ਹੈ। ਮਿਰਚਾਂ ਦੀ ਹਾਈਬਰਿਡ ਕਿਸਮ ਸੀ ਐ¤ਚ-1 ਅਤੇ ਸੀ ਐ¤ਚ-3 ਦੇ ਬੀਜ ਉਤਪਾਦਨ ਤੋਂ ਇਲਾਵਾ ਉਹ ਇਨ੍ਹਾਂ ਦੀਆਂ ਪਨੀਰੀਆਂ ਵੇਚ ਕੇ ਵੀ ਆਪਣੀ ਕਮਾਈ ਵਧਾਉਂਦਾ ਹੈ। ਤਿੰਨ ਮੱਝਾਂ ਅਤੇ ਛੇ ਗਊਆਂ ਦੇ ਨਿੱਕੇ ਜਿਹੇ ਡੇਅਰੀ ਫਾਰਮ ਤੋਂ ਵੀ ਉਹ ਚੰਗੀ ਕਮਾਈ ਕਰ ਲੈਂਦਾ ਹੈ।

ਫੁੱਲਾਂ ਦੀ ਖੇਤੀ ਅਤੇ ਇਨ੍ਹਾਂ ਦੇ ਬੀਜ ਉਤਪਾਦਨ ਦੇ ਖੇਤਰ ਵਿੱਚ ਨੌਜਵਾਨ ਕਿਸਾਨ ਸਿਮਰਨ ਰੰਗ ਨੇ ਆਪਣੇ ਪਿਤਾ ਪੁਰਖ਼ੀ ਕਿੱਤੇ ਨੂੰ ਅੰਤਰ ਰਾਸ਼ਟਰੀ ਪਛਾਣ ਦਿੱਤੀ ਹੈ। ਸਿਮਰਨ ਰੰਗ ਅਜੇ ਸਿਰਫ 23 ਵਰ੍ਹਿਆਂ ਦਾ ਨੌਜਵਾਨ ਹੈ ਪਰ ਆਪਣੀ ਬੀ-ਕਾਮ ਦੀ ਪੜ੍ਹਾਈ ਅਤੇ ਮੰਡੀਕਰਨ ਪ੍ਰਬੰਧ ਵਿੱਚ ਪੋਸਟ ਗਰੈਜੂਏਟ ਡਿਪਲੋਮਾ ਕਰਨ ਦੇ ਨਾਲ-ਨਾਲ ਉਹ ਲਗਪਗ 400 ਏਕੜ ਵਿੱਚ ਫੁੱਲਾਂ ਦੀ ਖੇਤੀ ਦੀ ਨਿਗਰਾਨੀ ਕਰ ਰਿਹਾ ਹੈ। ਸਿਮਰਨ ਕੋਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਧਬਲਾਨ ਵਿਖੇ ਜੱਦੀ ਜ਼ਮੀਨ ਸਿਰਫ 10 ਏਕੜ ਹੈ ਪਰ ਉਸ ਨੇ 45 ਏਕੜ ਜ਼ਮੀਨ ਠੇਕੇ ਤੇ ਵੀ ਲਈ ਹੋਈ ਹੈ ਨਾਲ ਹੀ 350 ਏਕੜ ਜ਼ਮੀਨ ਵਿੱਚ ਉਹ ਇਕਰਾਰਨਾਮੇ ਵਾਲੀ ਖੇਤੀ ਕਰਵਾ ਰਿਹਾ ਹੈ। ਆਪਣੇ ਕਿੱਤੇ ਦੇ ਸੰਬੰਧ ਵਿੱਚ ਉਹ ਪਿਛਲੇ 6 ਸਾਲਾਂ ਤੋਂ ਹਾਲੈਂਡ, ਚੀਨ, ਪੋਲੈਂਡ, ਜਰਮਨੀ, ਫਰਾਂਸ ਅਤੇ ਇੰਗਲੈਂਡ ਦਾ ਦੌਰਾ ਕਰਕੇ ਅੰਤਰ ਰਾਸ਼ਟਰੀ ਪੱਧਰ ਦੀ ਸਿਖਲਾਈ ਹਾਸਿਲ ਕਰ ਚੁੱਕਾ ਹੈ। ਉਹ ਵਿਦੇਸ਼ੀ ਮੰਡੀ ਵਿੱਚ ਵਿਕਣ ਵਾਲੇ ਲਗਪਗ 30 ਫੁੱਲਾਂ ਦਾ ਬੀਜ ਹਾੜ੍ਹੀ ਵੇਲੇ ਤਿਆਰ ਕਰਦਾ ਹੈ ਅਤੇ ਸਬਜ਼ੀਆਂ ਵਿਚੋਂ ਟਮਾਟਰ, ਗੋਭੀ, ਪੱਤ-ਗੋਭੀ, ਮੂਲੀ, ਗਾਜਰ, ਮਟਰ ਅਤੇ ਮਿਰਚਾਂ ਦਾ ਬੀਜ ਤਿਆਰ ਕਰਦਾ ਹੈ। ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਬਠਿੰਡਾ, ਲੁਧਿਆਣਾ, ਜ¦ਧਰ, ਹੁਸ਼ਿਆਰਪੁਰ, ਫਿਰੋਜਪੁਰ ਅਤੇ ਗੁਆਂਢੀ ਰਾਜਾਂ ਰਾਜਸਥਾਨ ਅਤੇ ਜੰਮੂ ਕਸ਼ਮੀਰ ਤੋਂ ਇਲਾਵਾ ਕਰਨਾਟਕਾ ਵਿੱਚ ਵੀ ਉਹ ਬੀਜ ਉਤਪਾਦਨ ਕਰਵਾ ਰਿਹਾ ਹੈ। ਬੀਜ ਸਾਫ ਕਰਨ ਵਾਲੀ ਤਕਨਾਲੋਜੀ ਅੰਤਰ ਰਾਸ਼ਟਰੀ ਮਿਆਰ ਦੀ ਹੋਣ ਕਰਕੇ ਉਸ ਦੀ ਦੇਖਰੇਖ ਹੇਠ ਪੈਦਾ ਹੋਏ ਬੀਜ 99 ਫੀ ਸਦੀ ਸ਼ੁੱਧ ਅਤੇ 85 ਫੀ ਸਦੀ ਉੱਗਣ ਯੋਗਤਾ ਵਾਲੇ ਹੁੰਦੇ ਹਨ।

ਸਿਮਰਨ ਰੰਗ ਨੇ ਆਪਣੀ ਵੈ¤ਬਸਾਈਟ ਬਣਾਈ ਹੋਈ ਹੈ ਜਿਸ ਰਾਹੀਂ ਉਸ ਦਾ ਸੰਪਰਕ ਅੰਤਰ ਰਾਸ਼ਟਰੀ ਕੰਪਨੀਆਂ ਨਾਲ ਲਗਾਤਾਰ ਹੁੰਦਾ ਰਹਿੰਦਾ ਹੈ। ਆਪਣੇ ਸਾਥੀ ਪ੍ਰਬੰਧਕਾਂ ਦੀ ਮਦਦ ਨਾਲ ਉਹ ਇਕਰਾਰਨਾਮੇ ਵਾਲੀ ਖੇਤੀ ਨੂੰ ਨੇਪਰੇ ਚਾੜਦਾ ਹੈ। ਉਹ ਖੁਦ ਹੀ ਕਮਾਈ ਨਹੀਂ ਕਰਦਾ ਸਗੋਂ ਆਪਣੇ ਆਲੇ ਦੁਆਲੇ ਦੇ ਕਿਸਾਨਾਂ ਨੂੰ ਵੀ ਵਿਕਾਸ ਦੇ ਰਾਹ ਤੋਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਆਪਣੇ ਸਤਿਕਾਰਯੋਗ ਪਿਤਾ ਡਾ: ਅੱਲਾਰੰਗ ਦੇ ਉਮਰ ¦ਮੇ ਤਜਰਬੇ ਤੋਂ ਸਬਕ ਸਿੱਖ ਕੇ ਉਹ ਵਿਕਾਸ ਦੀਆਂ ਪੁਲਾਘਾਂ ਅੱਗੇ ਤੋਂ ਅੱਗੇ ਪੁੱਟਦਾ ਜਾ ਰਿਹਾ ਹੈ।

ਮੁਕਤਸਰ ਜ਼ਿਲ੍ਹੇ ਦੀ ਮਲੋਟ ਤਹਿਸੀਲ ਦੇ ਪਿੰਡ ਅਬ¤ੁਲ ਖ਼ੁਰਾਣਾ ਦੇ ਸ: ਨੰਦ ਸਿੰਘ ਦੇ ਸਪੁੱਤਰ ਸ: ਬਲਵਿੰਦਰ ਸਿੰਘ ਟਿੱਕਾ ਬਾਗਬਾਨੀ ਦੇ ਖੇਤਰ ਵਿੱਚ ਵਿਗਿਆਨਕ ਸੋਚ ਦਾ ਪ੍ਰਕਾਸ਼ ਕਰਕੇ ਉਹ ਕਰਾਮਾਤਾਂ ਕਰ ਵਿਖਾਈਆਂ ਹਨ, ਜਿੰਨਾਂ ਦਾ ਸੁਪਨਾ ਲੈਣਾ ਵੀ ਕੁਝ ਸਮਾਂ ਪਹਿਲਾਂ ਮੁਹਾਲ ਸੀ । ਉੱਚੇ ਟਿ¤ਬਿਆਂ ਤੇ ਤੁਪਕਾ ਅਤੇ ਫੁਹਾਰਾ ਸਿੰਜਾਈ ਵਿਧੀ ਵਰਤ ਕੇ ਪਾਲੇ ਕਿੰਨੂਆਂ ਦੇ ਬਾਗ ਨੂੰ ਵੇਖ ਕੇ ਹੀ ਪਤਾ ਲ¤ਗਦਾ ਹੈ ਕਿ ਸ. ਬਲਵਿੰਦਰ ਸਿੰਘ ਟਿ¤ਕਾ ਦੂਰ ਦ੍ਰਿਸ਼ਟੀ ਵਾਲਾ ਹਿੰਮਤੀ ਕਿਸਾਨ ਹੈ। ਆਪਣੀ 150 ਏਕੜ ਜ¤ਦੀ ਮਾਲਕੀ ਅਤੇ 50 ਏਕੜ ਜ਼ਮੀਨ ਠੇਕੇ ਤੇ ਲੈ ਕੇ ਅ¤ਜ ਉਹ 200 ਏਕੜ ਤੇ ਕਾਮਯਾਬ ਖੇਤੀ ਕਰ ਰਿਹਾ ਹੈ। 106 ਏਕੜ ਬਾਗ ਵਿਚੋਂ 90 ਏਕੜ ਰਕਬੇ ਨੂੰ ਤੁਪਕਾ ਸਿੰਜਾਈ ਵਿਧੀ ਨਾਲ ਪਾਲਿਆ ਜਾ ਰਿਹਾ ਹੈ । ਸਿਹਤਮੰਦ ਬਾਗ ਵੇਖ ਕੇ ਉਸਦੀ ਮਿਹਨਤ ਤੇ ਮਾਣ ਕਰਨ ਨੂੰ ਜੀਅ ਕਰਦਾ ਹੈ। ਸ. ਬਲਵਿੰਦਰ ਸਿੰਘ ਟਿ¤ਕਾ ਦੇ ਦ¤ਸੇ ਮੁਤਾਬਕ ਸਾਰਾ ਬਾਗ ਹੀ ਬਰਾਨੀ ਅਤੇ ਉਚੀ ਬਰਾਨੀ ਵਿਚ ਲਾਇਆ ਗਿਆ ਹੈ । ਪਿਛਲੇ 30 ਸਾਲਾਂ ਦੀ ਖੇਤਾਂ ਵਿਚ ਤਪ¤ਸਿਆ ਦਾ ਹੀ ਪ੍ਰਤਾਪ ਹੈ ਕਿ ਅ¤ਜ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਫ਼ਲ ਉਤਪਾਦਕ ਕਮੇਟੀ ਦਾ ਵੀ ਉਹ ਮੈਂਬਰ ਹੈ ਅਤੇ ਅਨੇਕਾਂ ਇਨਾਮ ਵਧੀਆ ਮਿਆਰੀ ਫ਼ਲਾਂ ਲਈ ਜਿ¤ਤ ਚੁ¤ਕਾ ਹੈ । ਬਲਵਿੰਦਰ ਸਿੰਘ ਟਿੱਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਤੰਬਰ 2007 ਦੇ ਕਿਸਾਨ ਮੇਲੇ ਮੌਕੇ ਪ੍ਰਵਾਸੀ ਭਾਰਤੀ ਐਵਾਰਡ ਤੋਂ ਇਲਾਵਾ ਫਰਵਰੀ 2008 ਵਿੱਚ ਆਈ ਏ ਆਰ ਆਈ ਪੂਸਾ ਇੰਸਟੀਚਿਊਟ ਤੋਂ ਵੀ ਰਾਸ਼ਟਰੀ ਪੱਧਰ ਦਾ ਐਵਾਰਡ ਹਾਸਲ ਕਰ ਚੁੱਕਾ ਹੈ।

ਸ. ਬਲਵਿੰਦਰ ਸਿੰਘ ਟਿ¤ਕਾ ਆਪਣੇ ਖੇਤਾਂ ਵਿਚ ਕਣਕ, ਛੋਲੇ ਵੀ ਬੀਜਦਾ ਹੈ । ਮਟਰ, ਸਰ੍ਹੋਂ, ਨਰਮਾ, ਗੁਆਰਾ, ਮੂੰਗੀ, ਸੋਇਆਬੀਨ ਸਭ ਕੁਝ ਬੀਜਦਾ ਹੈ ਪਰ ਝੋਨੇ ਨੂੰ ਖੇਤਾਂ ਦੇ ਨੇੜੇ ਨਹੀਂ ਆਉਣ ਦਿੰਦਾ । ਉਸਨੂੰ ਪਾਣੀ ਦੀ ਕੀਮਤ ਦਾ ਪੂਰਾ ਅਹਿਸਾਸ ਹੈ । 95 ਏਕੜ ਕਿੰਨੂ ਦੇ ਬਾਗ ਦੇ ਸਾਰੇ ਫ਼ਲਾਂ ਨੂੰ ਉਹ ਮੰਡੀ ਵਿਚ ਖ਼ੁਦ ਲੈ ਕੇ ਜਾਂਦਾ ਹੈ । ਠੇਕੇਦਾਰੀ ਸਿਸਟਮ ਨੂੰ ਵੀ ਕਦੇ-ਕਦੇ ਅਪਣਾ ਲੈਂਦਾ ਹੈ । ਉਸਦੇ ਬਾਗ ਵਿਚ ਚਾਰ ਏਕੜ ਅਨਾਰ, ਤਿੰਨ ਏਕੜ ਅੰਗੂਰ, ਦੋ ਏਕੜ ਅਮਰੂਦ, ਤਿੰਨ ਏਕੜ ਆਲੂ ਬੁਖ਼ਾਰਾ ਅਤੇ ਇਕ ਏਕੜ ਬੇਰੀਆਂ ਵੀ ਭਰਪੂਰ ਫ਼ਲ ਦਿੰਦੀਆਂ ਹਨ । ਉਸ ਨੇ ਆਪਣੇ ਬਾਗ ਦੁਆਲੇ ਆਮਲੇ ਦੇ ਬੂਟਿਆਂ ਦੀ ਹਵਾ ਰੋਕੂ ਵਾੜ ਵੀ ਲਾਈ ਹੋਈ ਹੈ । 20 ਮ¤ਝਾਂ ਅਤੇ 70 ਬਕਸੇ ਮਧੂ-ਮ¤ਖੀਆਂ ਪਾਲਣ ਵਾਲੇ ਇਸ ਕਿਸਾਨ ਦਾ ਵਿਸ਼ਵਾਸ ਹੈ ਕਿ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਕਾਇਮ ਰ¤ਖਣ ਲਈ ਦੇਸੀ ਰੂੜੀ ਅਤੇ ਬਾਗਾਂ ਦੀ ਪਰਾਗਣ ਕ੍ਰਿਆ ਤੇਜ਼ ਕਰਨ ਲਈ ਮਧੂ-ਮ¤ਖੀਆਂ ਤੋਂ ਵ¤ਡਾ ਕੋਈ ਸ¤ਜਣ ਨਹੀਂ । ਸ. ਬਲਵਿੰਦਰ ਸਿੰਘ ਟਿ¤ਕਾ ਨੇ ਬਾਗਬਾਨੀ ਵਿਭਾਗ, ਭੂਮੀ ਸੁਰ¤ਖਿਆ ਵਿਭਾਗ ਅਤੇ ਖੇਤੀਬਾੜੀ ਵਿਭਾਗ ਨਾਲ ਵੀ ਪੂਰਾ ਸੰਪਰਕ ਰ¤ਖਿਆ ਹੋਇਆ ਹੈ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>