ਗਿਆਨ ਵਿਗਿਆਨ ਦੇ ਸਹਾਰੇ ਹੀ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕੀਤਾ ਜਾ ਸਕੇਗਾ – ਡਾ:ਕੰਗ

ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਗਿਆਨ ਵਿਗਿਆਨ ਨੂੰ ਆਪਣੀ ਮਿਹਨਤ ਵਿੱਚ ਸ਼ਾਮਿਲ ਕੀਤੇ ਬਗੈਰ ਤਰੱਕੀ ਦਾ ਰਸਤਾ ਹਾਸਿਲ ਨਹੀਂ ਹੋ ਸਕਦਾ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੋਜੀ ਨੂੰ ਅਪਣਾ ਕੇ ਹੀ ਵਧੇਰੇ ਉਪਜ ਅਤੇ ਗੁਣਵਾਨਤਾ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਹਰ ਫਸਲ ਬੀਜਣ ਤੋਂ ਪਹਿਲਾਂ ਬੀਜ ਸੋਧ ਜ਼ਰੂਰੀ ਹੈ। ਇਸ ਨਾਲ ਹੀ ਬਹੁਤੀਆਂ ਬੀਮਾਰੀਆਂ ਫਸਲਾਂ ਨੂੰ ਨਹੀਂ ਘੇਰਦੀਆਂ। ਉਨ੍ਹਾਂ ਆਖਿਆ ਕਿ ਖੇਤੀ ਖਰਚੇ ਘਟਾਉਣ ਲਈ ਹਰ ਫਸਲ ਬੀਜਣ ਤੋਂ ਪਹਿਲਾਂ ਮਿ¤ਟੀ ਪਰਖ ਜ਼ਰੂਰੀ ਹੈ ਕਿਉਂਕਿ ਮਹਿੰਗੇ ਮੁ¤ਲ ਦੀਆਂ ਖਾਦਾਂ ਨੂੰ ਬੇਲੋੜਾ ਵਰਤ ਕੇ ਖੇਤੀ ਖਰਚੇ ਵਧਾਉਣਾ ਵੀ ਕੋਈ ਸਿਆਣਪ ਨਹੀਂ।

ਡਾ: ਕੰਗ ਨੇ ਆਖਿਆ ਕਿ ਯੂਨੀਵਰਸਿਟੀ ਵ¤ਲੋਂ 24 ਮਾਰਚ ਨੂੰ ਬਠਿੰਡਾ ਵਿਖੇ ਹੋਣ ਵਾਲੇ ਕਿਸਾਨ ਮੇਲੇ ਵਿੱਚ ਨਰਮਾ ਪ¤ਟੀ ਦੇ ਜ਼ਿਲ੍ਹਿਆਂ ਨੂੰ ਲੋੜੀਂਦੀ ਗਿਆਨ ਵਿਗਿਆਨ ਤਕਨਾਲੋਜੀ ਵਿਸ਼ੇਸ਼ ਕਰਕੇ ਨਰਮੇ ਕਪਾਹ ਅਤੇ ਬਾਗਬਾਨੀ ਤੇ ਕੇਂਦਰਿਤ ਹੋਵੇਗੀ ਅਤੇ ਪਿਛਲੇ ਸਾਲਾਂ ਵਾਂਗ ਜਲ ਸੋਮਿਆਂ ਦੀ ਬੱਚਤ ਸੰਬੰਧੀ ਤਕਨੀਕੀ ਗਿਆਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਵੇਗੀ ਅਤੇ ਪਿੰਡਾਂ ਵਿ¤ਚ ਇਸ ਗਿਆਨ ਦੇ ਪ੍ਰਚਾਰ ਪ੍ਰਸਾਰ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਵ¤ਖ–ਵ¤ਖ ਜ਼ਿਲ੍ਹਿਆਂ ਵਿ¤ਚ ਇਸ ਮੁਹਿੰਮ ਨੂੰ ਸਵੈ ਸੇਵੀ ਜਥੇਬੰਦੀਆਂ, ਵਿਦਿਅਕ ਅਦਾਰਿਆਂ ਅਤੇ ਵਿਕਾਸ ਨਾਲ ਸਬੰਧਿਤ ਮਹਿਕਮਿਆਂ ਦੀ ਮਦਦ ਨਾਲ ਅ¤ਗੇ ਵਧਾਉਣਗੇ।

ਡਾ: ਕੰਗ ਨੇ ਇਸ ਮੌਕੇ ਉ¤ਘੇ ਪੰਜਾਬੀ ਗੀਤਕਾਰ ਹਰਦੇਵ ਦਿਲਗੀਰ ਦੇ ਦੋ ਗੀਤ ਸੰਗ੍ਰਿਹ ਚਾਨਣ ਦੀ ਫੁਲਕਾਰੀ ਅਤੇ ਜੁਗਨੀ ਸੱਚ ਕਹਿੰਦੀ ਨੂੰ ਵੀ ਰਿਲੀਜ਼ ਕੀਤੀ। ਉਨ੍ਹਾਂ ਹਰਦੇਵ ਦਿਲਗੀਰ ਨੂੰ ਆਖਿਆ ਕਿ ਉਹ ਆਪਣੀ ਕਲਮ ਨੂੰ ਹੁਣ ਖੇਤੀਬਾੜੀ ਗਿਆਨ ਵਿਗਿਆਨ ਦੇ ਪਸਾਰੇ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਵਰਤਣ ਜਿਸ ਦੀ ਪੰਜਾਬ ਨੂੰ ਬੇਹੱਦ ਲੋੜ ਹੈ। ਇਸ ਮੌਕੇ ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਆਡੀਓ ਕੈਸਿਟ ‘ਤੋਹਫੇ’ ਵੀ ਮਾਨਯੋਗ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਰਿਲੀਜ਼ ਕਰਕੇ ਉਸ ਦੀ ਪਹਿਲੀ ਕਾਪੀ ਹਰਦੇਵ ਦਿਲਗੀਰ ਨੂੰ ਭੇਂਟ ਕੀਤੀ। ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ, ਪੰਮੀ ਬਾਈ, ਦਲੇਰ ਪੰਜਾਬੀ, ਕਮਲ ਕਰਤਾਰ ਅਤੇ ਹਰਦਿਆਲ ਪਰਵਾਨਾ ਨੇ ਵੀ ਇਸ ਮੌਕੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।

ਬੀਤੀ ਸ਼ਾਮ ਹੋਏ ਸਭਿਆਚਾਰਕ ਪ੍ਰੋਗਰਾਮ ਵਿੱਚ ਅਕਾਸ਼ਬਾਣੀ ਜ¦ਧਰ ਦੇ ਕਲਾਕਾਰਾਂ ਨੇ ਸ਼੍ਰੀ ਵੀਰ ਸੇਨ ਮਲਿਕ ਦੀ ਅਗਵਾਈ ਹੇਠ ਦਿਹਾਤੀ ਪ੍ਰੋਗਰਾਮ ਕਿਸਾਨ ਮੇਲਾ ਪੰਡਾਲ ਵਿਚੋਂ ਸਿੱਧਾ ਪ੍ਰਸਾਰਤ ਕੀਤਾ। ਅਕਾਸ਼ਬਾਣੀ ਜ¦ਧਰ ਦੇ ਕਲਾਕਾਰਾਂ ਅਵਿਨਾਸ਼ ਭਾਖੜੀ ਉਰਫ ਮਾਸਟਰ ਜੀ, ਰਾਜ ਕੁਮਾਰ ਤੁਲੀ ਉਰਫ
ਮਿੱਠਾ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਬੜੇ ਜੀਵੰਤ ਅੰਦਾਜ਼ ਵਿੱਚ ਗਿਆਨ ਵਿਗਿਆਨ ਦੇ ਨਾਲ-ਨਾਲ ਉੱਘੇ ਗਾਇਕਾਂ ਕਮਲ ਕਰਤਾਰ, ਵੀਰ ਸੁਖਵੰਤ ਅਤੇ ਮਿਸ ਨੀਲੂ ਤੋਂ ਇਲਾਵਾ ਹੈਪੀ ਜੱਸੋਵਾਲ ਦੇ ਗੀਤਾਂ ਨੂੰ ਵੀ ਪੇਸ਼ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲਿਆਂ ਵਿੱਚ 30 ਵਾਰੀ ਗਾ ਚੁੱਕੇ ਲੋਕ ਗਾਇਕ ਮੁਹੰਮਦ ਸਦੀਕ ਅਤੇ ਇਸ ਯੂਨੀਵਰਸਿਟੀ ਦੇ ਸੇਵਾ ਮੁਕਤ ਭੂਮੀ ਵਿਗਿਆਨੀ ਡਾ: ਕੇਸ਼ੋ ਰਾਮ ਸ਼ਰਮਾ ਦੀਆਂ ਸਭਿਆਚਾਰ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਪਸਾਰ ਸਿ¤ਖਿਆ ਕਾਰਜ ਵਾਹਕ ਨਿਰਦੇਸ਼ਕ ਡਾ: ਦਲਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਜਲ ਸੋਮਿਆਂ ਦੀ ਬ¤ਚਤ ਲਈ ਵ¤ਟਾਂ, ਬੈ¤ਡਾਂ ਅਤੇ ਖਾਲੀਆਂ ਵਿ¤ਚ ਵ¤ਖ–ਵ¤ਖ ਫਸਲਾਂ ਦੀ ਕਾਸ਼ਤ ਲਈ ਜੋ ਸਿਫਾਰਸ਼ਾਂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਆਪਣੇ ਖੇਤਾਂ ਵਿ¤ਚ ਲਾਗੂ ਕਰੋ। ਉਨ੍ਹਾਂ ਜਲਦੀ ਪ¤ਕਣ ਵਾਲੀਆਂ ਫਸਲਾਂ ਵਿਚੋਂ ਝੋਨੇ ਦੀ ਨਵੀਂ ਕਿਸਮ ਪੀ ਏ ਯੂ 201 ਦਾ ਹਵਾਲਾ ਦੇ ਕੇ ਆਖਿਆ ਕਿ ਇਹ ਕਿਸਮ 25 ਜੂਨ ਤੋਂ 5 ਜੁਲਾਈ ਦੇ ਵਿਚਕਾਰ ਖੇਤਾਂ ਵਿੱਚ ਲਾ ਕੇ ਆਮ ਕਿਸਮਾਂ ਨਾਲੋਂ 15 ਦਿਨ ਪਹਿਲਾਂ ਪ¤ਕਦੀ ਹੈ। ਇਸ ਨਾਲ ਪਾਣੀ ਦੀ ਭਾਰੀ ਬ¤ਚਤ ਕਰਦੀ ਹੈ।

ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਮੈਂਬਰ ਸ: ਮਹਿੰਦਰ ਸਿੰਘ ਗਰੇਵਾਲ ਨੇ ਕਿਸਾਨ ਭਰਾਵਾਂ ਨੂੰ ਬਾਰੀਕੀ ਦੀ ਖੇਤੀ ਅਤੇ ਆਪਣੀ ਉਪਜ ਦਾ ਆਪ ਮੰਡੀਕਰਨ ਕਰਨ ਦੇ ਰਾਹ ਤੁਰਨ ਦਾ ਸੁਝਾਅ ਦਿੱਤਾ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਪਰਮਜੀਤ ਸਿੰਘ ਮਿਨਹਾਸ ਨੇ ਆਖਿਆ ਕਿ ਕਿਸਾਨ ਭਰਾ ਸਿਰਫ ਨਵੇਂ ਬੀਜ ਹਾਸਿਲ ਕਰਕੇ ਹੀ ਤਸੱਲੀ ਨਾ ਕਰਨ ਸਗੋਂ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੋਜੀ ਵਰਤ ਕੇ ਹੀ ਅਸਲ ਨਤੀਜੇ ਹਾਸਿਲ ਹੋਣੇ ਹਨ। ਉਨ੍ਹਾਂ ਆਖਿਆ ਕਿ 24 ਮਾਰਚ ਨੂੰ ਬਠਿੰਡਾ ਅਤੇ 26 ਮਾਰਚ ਨੂੰ ਗੁਰਦਾਸਪੁਰ ਵਿਖੇ ਲੱਗਣ ਵਾਲੇ ਕਿਸਾਨ ਮੇਲਿਆਂ ਵਿੱਚ ਵੀ ਕਿਸਾਨ ਭਰਾਵਾਂ ਨੂੰ ਨਵੀਆਂ ਕਿਸਮਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਸਬਜ਼ੀਆਂ ਦੀਆਂ ਬੀਜ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਵਧੀਆ ਫਸਲਾਂ ਦੇ ਨਮੂਨਿਆਂ ਲਈ ਸਭ ਤੋਂ ਵ¤ਧ ਇਨਾਮ ਦੁਸਾਂਝ ਖੇਤੀਬਾੜੀ ਫਾਰਮ ਜਗਤਪੁਰ (ਨਵਾਂ ਸ਼ਹਿਰ) ਨੇ ਜਿ¤ਤੇ। ਦੁਸਾਂਝ ਖੇਤੀਬਾੜੀ ਫਾਰਮ ਨੂੰ ਆਲੂ, ਮੂਲੀ, ਬਰੌਕਲੀ, ਸ਼ੱਕਰ, ਪਪੀਤਾ, ਗਲੈਡੀਓਲਸ ਅਤੇ ਜ਼ਰਬਰਾ ਦੀ ਖੇਤੀ ਵਿੱਚ ਸੱਤ ਇਨਾਮ ਮਿਲੇ । ਫਾਰਮ ਵੱਲੋਂ ਇਹ ਇਨਾਮ ਸਰਦਾਰਨੀ ਮਹਿੰਦਰ ਕੌਰ ਦੁਸਾਂਝ ਨੇ ਪ੍ਰਾਪਤ ਕੀਤੇ। ਅਜੀਤ ਸਿੰਘ ਰਾਜਪੁਰ ਭਾਈਆਂ (ਹੁਸ਼ਿਆਰਪੁਰ) ਨੂੰ ਅਮਰੂਦ ਅਤੇ ਸ਼ੱਕਰ ਵਿੱਚ ਪਹਿਲਾ, ਅਵਤਾਰ ਸਿੰਘ ਸਰਦਾਰਵਾਲਾ ਜ਼ਿਲ੍ਹਾ ਜ¦ਧਰ ਨੂੰ ਗੇਂਦੇ ਵਿੱਚ ਪਹਿਲਾ, ਅਵਤਾਰ ਸਿੰਘ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਨੂੰ ਹਰੇ ਪਿਆਜ਼ ਵਿੱਚ ਪਹਿਲਾ, ਦਵਿੰਦਰ ਸਿੰਘ ਮੁਕਤਰਾਮ ਵਾਲਾ ਜ਼ਿਲ੍ਹਾ  ਕਪੂਰਥਲਾ ਨੂੰ ਬੇਰ ਵਿੱਚ ਪਹਿਲਾ, ਇਸੇ ਪਿੰਡ ਦੇ ਦਵਿੰਦਰ ਸਿੰਘ ਨੂੰ ਨਿੰਬੂ ਵਿੱਚ ਪਹਿਲਾ, ਗੁਰਦੇਵ ਸਿੰਘ ਭਿੰਡਰ ਪਿੰਡ ਹੀਰਾਗੜ੍ਹ ਪਟਿਆਲਾ ਨੂੰ ਬੇਰ ਦੀ ਕਿਸਮ ਇਮਰਾਨ ਵਿੱਚ ਪਹਿਲਾ, ਗੁਰਮੀਤ ਸਿੰਘ ਸੋਹੀ ਨੱਥ ਮਲ ਪੁਰ ਰੋਪੜ ਨੂੰ ਸ਼ਲਗਮ, ਗੁਲਾਬ, ਪੱਤਗੋਭੀ, ਫੁੱਲ ਗੋਭੀ, ਹਰੇ ਲਸਣ ਅਤੇ ਬਰੌਕਲੀ ਵਿੱਚ ਪਹਿਲਾ ਇਨਾਮ ਮਿਲਿਆ। ਗੁੰਮਟੀ ਕਲਾਂ ਜ਼ਿਲ੍ਹਾ ਬਠਿੰਡਾ ਦੇ ਇਕਬਾਲ ਸਿੰਘ ਨੂੰ ਟਮਾਟਰਾਂ ਵਿੱਚ ਪਹਿਲਾ, ਜਸਪਾਲ ਸਿੰਘ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਨੂੰ ਸ਼ਿਮਲਾ ਮਿਰਚ ਵਿੱਚ ਪਹਿਲਾ, ਜਸਪ੍ਰੀਤ ਸਿੰਘ ਗਾਲਿਬ ਖੁਰਦ ਲੁਧਿਆਣਾ ਨੂੰ ਹਲਦੀ ਵਿੱਚ ਪਹਿਲਾ, ਕਮਲਜੀਤ ਸਿੰਘ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਨੂੰ ਚੱਪਣ ਕੱਦੂ ਵਿੱਚ ਪਹਿਲਾ, ਲਖਬੀਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਫੁੱਲਾਂ ਵਿੱਚ ਪਹਿਲਾ, ਨਛੱਤਰ ਸਿੰਘ ਬਸਤੀ ਖੁਸ਼ਹਾਲ ਸਿੰਘ ਜ਼ਿਲ੍ਹਾ ਫਿਰੋਜਪੁਰ ਨੂੰ ਬੈਂਗਣ ਅਤੇ ਮਟਰਾਂ ਵਿੱਚ ਪਹਿਲਾ ਅਤੇ ਘੀਆ ਵਿੱਚ ਦੂਜਾ ਇਨਾਮ ਮਿਲਿਆ। ਨਾਨਕ ਸਿੰਘ ਮੀਆਂਪੁਰ ਰੋਪੜ ਨੂੰ ਮੂਲੀ ਵਿੱਚ ਪਹਿਲਾਂ, ਇਸੇ ਪਿੰਡ ਦੇ ਪਾਲ ਸਿੰਘ ਨੂੰ ਕਮਾਦ ਵਿੱਚ ਪਹਿਲਾ, ਰਘੂ ਰਾਜ ਸਿੰਘ ਨਾਗਰਾ ਜ਼ਿਲ੍ਹਾ ਸੰਗਰੂਰ ਨੂੰ ਖੀਰਾ ਵਿੱਚ ਪਹਿਲਾ , ਸਰਵਣ ਸਿੰਘ ਚੰਦੀ ਪਿੰਡ ਬੂਲ ਪੁਰ ਜ਼ਿਲ੍ਹਾ ਕਪੂਰਥਲਾ ਨੂੰ ਸ਼ਹਿਦ ਵਿੱਚ ਪਹਿਲਾ ਅਤੇ ਆਲੂਆਂ ਵਿੱਚ ਦੂਜਾ ਇਨਾਮ ਮਿਲਿਆ। ਸਤਨਾਮ ਸਿੰਘ ਔਲਖ ਜ਼ਿਲ੍ਹਾ ਫਰੀਦਕੋਟ ਨੂੰ ਗਾਜਰ ਵਿੱਚ ਪਹਿਲਾ ਅਤੇ ਗੇਂਦੇ ਵਿੱਚ ਦੂਜਾ ਇਨਾਮ ਮਿਲਿਆ। ਸੁਖਦੇਵ ਸਿੰਘ ਸ਼ਾਦੀਪੁਰ ਜ਼ਿਲ੍ਹਾ ਜ¦ਧਰ ਨੂੰ ਹਰੀਆਂ ਮਿਰਚਾਂ ਵਿੱਚ ਪਹਿਲਾ, ਸੁਖਮਨਵਿੰਦਰ ਸਿੰਘ ਕੇਸਰਬਾਗ ਜ਼ਿਲ੍ਹਾ ਪਟਿਆਲਾ ਨੂੰ ਸਟਰਾਬਰੀ ਵਿੱਚ ਪਹਿਲਾ ਇਨਾਮ ਹਾਸਿਲ ਹੋਇਆ।

ਕਰੋਸ਼ੀਏ ਦੀ ਕਢਾਈ ਵਿੱਚ ਸੁਨੀਤਾ ਰਾਣੀ ਜ਼ਿਲ੍ਹਾ ਪਟਿਆਲਾ ਨੂੰ ਪਹਿਲਾ, ਤੋਹਫੇ ਪੈਕ ਕਰਨ ਦੇ ਮੁਕਾਬਲੇ ਵਿੱਚ ਮਿਸ ਪੁਨੀਤ ਇਆਲੀ ਕਲਾਂ ਜ਼ਿਲ੍ਹਾ ਲੁਧਿਆਣਾ ਨੂੰ ਪਹਿਲਾ, ਲੇਖ ਲਿਖਣ ਮੁਕਾਬਲੇ ਵਿੱਚ ਸਿਮਰਨ ਕੌਰ ਰੰਗੀਆਂ, ਜ਼ਿਲ੍ਹਾ ਲੁਧਿਆਣਾ ਨੂੰ ਪਹਿਲਾ ਅਤੇ ਪੌਸ਼ਟਿਕ ਮੱਕੀ ਦੀ ਰੋਟੀ ਬਣਾਉਣ ਵਿੱਚ ਜਸਬੀਰ ਕੌਰ ਚੱਕ ਦੇਸ ਰਾਜ ਜ਼ਿਲ੍ਹਾ ਜ¦ਧਰ ਨੂੰ ਪਹਿਲਾ ਇਨਾਮ ਮਿਲਿਆ। ਔਰਤ ਉੱਦਮੀਆਂ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਫੇਮਾ ਦੀ ਸਿਮਰਜੀਤ ਕੌਰ ਪਹਿਲੇ ਅਤੇ ਗੁਰਦਾਸਪੁਰ ਜ਼ਿਲ੍ਹੇ ਦੀ ਸ਼੍ਰੀਮਤੀ ਸੁਦਰਸ਼ਨਾ ਵਜੀਰ ਸਿੰਘ ਪਿੰਡ ਹਾਰਾ ਦੂਜੇ ਸਥਾਨ ਤੇ ਰਹੀ।

ਪਸਾਰ ਸਿ¤ਖਿਆ ਡਾਇਰੈਕਟੋਰੇਟ ਦੇ ਐਸੋਸੀਏਟ ਡਾਇਰੈਕਟਰ ਡਾ: ਕਮਲ ਮਹਿੰਦਰਾ ਨੇ ਮੁ¤ਖ ਮਹਿਮਾਨ, ਇਨਾਮ ਜੇਤੂ ਕਿਸਾਨਾਂ ਅਤੇ ਇਸ ਮੇਲੇ ਵਿ¤ਚ ਸਭਿਆਚਾਰਕ ਰੰਗ ਭਰਨ ਵਾਲੇ ਕਲਾਕਾਰਾਂ ਦਾ ਧੰਨਵਾਦ ਕੀਤਾ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>