ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਸਨਮਾਨ ਭੇਟ

ਚੰਡੀਗੜ੍ਹ (ਵਿਸ਼ੇਸ਼ ਪਤਰਪ੍ਰੇਰਕ) – ਅਜ ਏਥੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਚ ਸਿੱਖ ਤਵਾਰੀਖ਼ ਦੇ ਲੇਖਕ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਐਵਾਰਡ ਭੇਟ ਕੀਤਾ ਗਿਆ। ਇਹ ਸਨਮਾਨ ਸਿੱਖ ਮਿਸ਼ਨ ਇੰਟਰਨੈਸ਼ਨਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ), ਗੁਰਮਤਿ ਨਾਰੀ ਮੰਚ, ਭਾਈ ਲਾਲੋ ਫ਼ਾਊਂਡੇਸ਼ਨ, ਸ਼੍ਰੋਮਣੀ ਸਿੱਖ ਸਮਾਜ, ਖਾਲਸਾ ਪੰਚਾਇਤ, ਗੁਰੁ ਨਾਨਕ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਸਿੱਖ ਪਾਰਲੀਮੈਂਟ, ਵਰਲਡ ਸਿੱਖ ਰਾਈਟਰਜ਼ ਕਾਨਫ਼ਰੰਸ, ਗੁਰਮਤਿ ਟਕਸਾਲ, ਮੀਰੀ ਪੀਰੀ ਦਲ ਤੇ ਹੋਰਨਾਂ ਕਈ ਸੰਸਥਾਵਾਂ ਵੱਲੋਂ ਭੇਟ ਕੀਤਾ ਗਿਆ। ਸਨਮਾਨ ਭੇਟ ਕਰਨ ਦੀ ਸੇਵਾ ਸ ਗੁਰਵਿੰਦਰ ਸਿੰਘ ਸ਼ਾਮਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਸ ਅਮਰ ਸਿੰਘ ਚਾਹਲ ਐਡਵੋਕੇਟ ਪ੍ਰਧਾਨ ਬਾਰ ਐਸੋਸੀਏਸ਼ਨ ਚੰਡੀਗੜ੍ਹ, ਸ ਗੁਰਿੰਦਰਪਾਲ ਸਿੰਘ ਧਨੌਲਾ ਚੇਅਰਮੈਨ ਮੀਰੀ ਪੀਰੀ ਦਲ, ਸ ਹਰਮਿੰਦਰ ਸਿੰਘ ਢਿੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿਲੀ) ਪੰਜਾਬ ਸਰਕਲ, ਸ ਸਤਨਾਮ ਸਿੰਘ ਪਾਊਂਟਾ ਸਾਹਿਬ ਸਾਬਕਾ ਚੇਅਰਮੈਨ ਦਲ ਖਾਲਸਾ, ਸ ਜਸਵਿੰਦਰ ਸਿੰਘ ਚੇਅਰਮੈਨ ਭਾਈ ਲਾਲੋ ਫ਼ਾਊਂਡੇਸ਼ਨ, ਕਰਨਲ ਗੁਰਦੀਪ ਸਿੰਘ ਮੁਖੀ ਸ਼੍ਰੋਮਣੀ ਸਿੱਖ ਸਮਾਜ, ਡਾਕਟਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਸ ਅਮਰਜੀਤ ਸਿੰਘ ਚੰਦੀ ਕਨਵੀਨਰ ‘ਦ ਖਾਲਸਾ’ ਨੇ ਭੇਟ ਕੀਤਾ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਤਰਲੋਚਨ ਸਿੰਘ, ਸ ਗੁਰਚਰਨ ਸਿੰਘ ਵਣਜਾਰਾ ਫ਼ਾਊਂਡਸ਼ਨ, ਸ ਜਸਵੰਤ ਸਿੰਘ ਮਾਨ ਪ੍ਰਧਾਨ ਆਲ ਇੰਡੀਆ ਸ਼ੌਮਣੀ ਅਕਾਲੀ ਦਲ, ਸ ਸੁਖਦੇਵ ਸਿੰਘ ਗੁਰਮਤਿ ਟਕਸਾਲ, ਸ ਜੋਗਿੰਦਰ ਸਿੰਘ ਦੀਪ ਕਨਵੀਨਰ ਗੁਰੁ ਨਾਨਕ ਇੰਸਟੀਚਿਊਟ, ਸਰਬਜੀਤ ਕੌਰ ਤੇ ਜਗਮੋਹਣ ਕੋਰ ਗੁਰਮਤਿ ਨਾਰੀ ਮੰਚ ਤੇ ਹੋਰ ਬਹੁਤ ਸਾਰੀਆਂ ਹਸਤੀਆਂ ਹਾਜ਼ਰ ਸਨ। ਸ ਅਮਰਜੀਤ ਸਿੰਘ ਚੰਦੀ ਨੇ ਸਾਰਿਆਂ ਵਲੋਂ ਪਹਿਲਾਂ ਡਾ: ਦਿਲਗੀਰ ਵਾਸਤੇ ‘ਨੈਸ਼ਨਲ ਹਿਸਟੋਰੀਅਨ ਆਫ਼ ਸਿੱਖਇਜ਼ਮ’ ਦਾ ਐਵਾਰਡ ਐਲਾਣਿਆ ਪਰ ਮਗਰੋਂ ਸ ਜਸਵੰਤ ਸਿੰਘ ਮਾਨ ਨੇ ਸੁਝਾਅ ਦਿੱਤਾ ਕਿ ਡਾਕਟਰ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਸਨਮਾਨ ਵਧੇਰੇ ਸਹੀ ਹੈ। ਇਸ ਨੂੰ ਸਾਰਆਂ ਜਥੇਬੰਦੀਆਂ ਤੇ ਹਾਜ਼ਰੀਨ ਸੰਗਤਾਂ ਨੇ ਪ੍ਰਵਾਨ ਕੀਤਾ ਤੇ ਸਨਮਾਨ ਦੀ ਸਾਈਟੇਸ਼ਨ ਬਦਲ ਦਿੱਤੀ ਗਈ। ਸਨਮਾਨ ਬਾਰੇ ਬੋਲਦਿਆਂ ਸ ਚੰਦੀ ਨੇ ਕਿਹਾ ਕਿ ਡਾ ਦਿਲਗੀਰ ਦਾ ਇਹ ਸਨਮਾਨ ਤੁੱਛ ਹੈ। ਸ ਮਾਨ ਨੇ ਕਿਹਾ ਕਿ ਡਾ ਦਿਲਗੀਰ ਦਾ ਨਾਂ ਆਪਣੇ ਆਪ ਵਿਚ ਸਨਮਾਨ ਹੈ। ਸ ਗੁਰਿੰਦਰਪਾਲ ਸਿੰਘ ਧਨੌਲਾ, ਸ ਅਮਰ ਸਿੰਘ ਚਾਹਲ, ਸ ਗੁਰਵਿੰਦਰ ਸਿੰਘ ਸ਼ਾਮਪੁਰਾ, ਸ ਸਤਨਾਮ ਸਿੰਘ ਦਲ ਖਾਲਸਾ, ਡਾਕਟਰ ਦਰਸ਼ਨ ਸਿੰਘ ਤੇ ਹੋਰਨਾਂ ਸਾਰਿਆਂ ਨੇ ਵੀ ਡਾ ਹਰਜਿੰਦਰ ਸਿੰਘ ਦਿਲਗੀਰ ਦੀ ਸਿੱਖ ਇਤਿਹਾਸ ਨੂੰ ਦੇਣ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਡਾ ਦਿਲਗੀਰ ਦਾ ਨਿਤਨੇਮ ਦਾ ਅੰਗਰੇਜ਼ੀ ਟੀਕਾ ਵੀ ਰਲੀਜ਼ ਕੀਤਾ ਗਿਆ।

This entry was posted in ਸਰਗਰਮੀਆਂ.

One Response to ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਸਨਮਾਨ ਭੇਟ

  1. gurdev singh sidhu says:

    Congratulations to Dr Dilgeer and the Panth.
    But Dr Dilgeer deserves more awards and honours.
    Today, he is the best selling Sikh author.
    He has about 50 books to his credit.
    May Waheguru grant him a long life, so that he may serve the Panth more.

Leave a Reply to gurdev singh sidhu Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>