ਬੋਂਦਲੀ ਦਾ ਜੇਤੂ ਕਬੱਡੀ ਕੱਪ ਜਗਰਾਉਂ ਕਲੱਬ ਨੇ ਚੁੰਮਿਆ

ਇਟਲੀ (ਗੁਰਮੁਖ ਸਿੰਘ ਸਰਕਾਰੀਆ) ਸ਼ਹੀਦ ਭਗਤ ਸਿੰਘ ਸਪੋਰਟਸ ਅਕਾਦਮੀ ਕਲੱਬ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਬੋਂਦਲੀ (ਸਮਰਾਲਾ) ਵਲੋਂ ਸਾਂਝੇ ਤੌਰ ਤੇ ਦੂਜਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ ਜਿਸ ਦਾ ਹਜਾਰਾਂ ਖੇਡ ਪ੍ਰੇਮੀਆਂ ਨੇ ਆਨੰਦ ਮਾਣਿਆ । ਇਸ ਕਬੱਡੀ ਕੁੰਭ ਦਾ ਉਦਘਾਟਨ ਸ੍ਰੀ ਅਮਰੀਕ ਸਿੰਘ ਢਿੱਲੋਂ ਸਾਬਕਾ ਵਿਧਾਇਕ ਸਮਰਾਲਾ ਨੇ ਕੀਤਾ। ਐਮੇਚਿਉਰ ਕਬੱਡੀ ਫੈਡਰੇਸ਼ਨ ਯੌਰਪ ਦੇ ਪ੍ਰਧਾਨ ਤੇ ਪ੍ਰਸਿੱਧ ਖੇਡ ਪ੍ਰੋਮਟਰ ਸ੍ਰੀ ਅਨਿਲ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਟੂਰਨਾਂਮੈਂਟ ਦਾ ਪਹਿਲਾ ਮੈਚ ਬੈਦਵਾਲ ਮੌਲੀ ਤੇ ਕੁੰਬੜਾ ਕਲੱਬ ਦਰਮਿਆਨ ਹੋਇਆ । ਪਹਿਲੀ ਰੇਡ ਦੀਪ ਜੰਡਪੁਰ ਨੇ ਕੁੰਬੜਾ ਕਲੱਬ ਵੱਲੋਂ ਪਾਈ ਜਿਸ ਨੇ ਗੁਰਵਿੰਦਰ ਕੋਲੋਂ ਡੇਢ ਅੰਕ ਲਿਆ ਕਲੱਬ ਦੀ ਝੋਲੀ ਵਿਚ ਪਾਇਆ। । ਜਬਰਸਦਤ ਝੜਪਾਂ ਤੋਂ ਬਾਅਦ ਮੌਲੀ ਕਲੱਬ ਨੇ ਸਾਢੇ 42 ਅੰਕਾਂ ਦੇ ਮੁਕਾਬਲੇ ਸਾਢੇ 48 ਅੰਕ ਲੈ ਕੇ ਇਹ ਮੈਚ ਜਿੱਤ ਲਿਆ। ਵੱਖ ਵੱਖ ਮੁਕਾਬਲਿਆਂ ਵਿਚੋਂ ਗੁਜਰਦੇ ਹੋਏ ਫਾਈਨਲ ਵਿਚ ਜਗਰਾਉਂ ਕਲੱਬ ਤੇ ਮੌਲੀ ਕਲੱਬ ਦੀਆਂ ਝੜਪਾਂ ਵੇਖਣ ਨੂੰ ਮਿਲੀਆਂ । ਅੰਤ ਵਿਚ ਮੌਲੀ ਕਲੱਬ  ਨੇ ਦੂਜਾ ਸਥਾਨ ਲਿਆ ਜਦ ਕਿ ਜੇਤੂ ਕੱਪ ਜਗਰਾਉਂ ਨੇ ਚੁੰਮਿਆ । ਇਸ ਮੌਕੇ ਤੇ ਬੌਲੀਵੁੱਡ ਸਟਾਰ ਲਾਭ ਜੰਜੂਆ ਨੂੰ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਕਲਾ ਰਤਨ ਐਵਾਰਡ ਨਾਲ ਸਨਮਾਣਤ ਕੀਤਾ। ਪੱਤਰਕਾਰ ਸ੍ਰੀ ਗੋਪਾਲ ਸੋਫਤ ਨੂੰ ਲੋਕ ਹਿੱਤਾਂ ਦੇ ਪਹਿਰੇਦਾਰ ਐਵਾਰਡ , ਅੰਤਰਰਾਸ਼ਟਰੀ ਖਿਡਾਰੀ ਜਗਤਾਰ ਧਨੌਲਾ ਨੂੰ ਹਰਜੀਤ ਬਰਾੜ ਐਵਾਰਡ ਨਾਲ ਸਨਮਾਣਤ ਕੀਤਾ। ਕੋਚ ਦਰਸ਼ਨ ਸਿੰਘ ਨੂੰ ਅਵਤਾਰ ਸਿੰਘ ਰਾਜੇਵਾਲ ਐਵਾਰਡ ਤੇ ਕੈਪਟਨ ਸੁਪਰੀਆ ਕੋਸ਼ਲ ਨੂੰ ਪਹਿਲੀ ਪੰਜਾਬਣ ਲੈਫਟੀਨੈਟ ਕਲਪਣਾ ਚਾਵਲਾ ਐਵਾਰਡ ਦਿੱਤੇ ਗਏ । ਇਸ ਮੌਕੇ ਤੇ ਸ੍ਰੀ ਸ਼ਰਮਾ ਨੇ ਕਿਹਾ ਪ੍ਰਵਾਸੀ ਪੰਜਾਬੀ ਮਾਂ ਖੇਡ ਕਬੱਡੀ ਲਈ ਜੋ ਕੰਮਮ ਕਰ ਰਹੇ ਉਸ ਵਿਚ ਸਾਡੇ ਖਿਡਾਰੀ ਵੀ ਪੂਰਾ ਸਾਥ ਦੇਣ  ਕਿਉਂ ਕਿ ਜੇ ਖਿਡਾਰੀਆਂ ਨੇ ਨਸ਼ੇ ਕਰਕੇ ਹੀ ਟੀਮਾਂ ਨੂੰ ਜਿਤਾਉਣਾ ਹੈ ਤਾਂ ਸਾਡਾ ਸਮਾਂ ਤੇ ਪੈਸਾ ਖਰਚਿਆ ਬੇਅਰਥ ਹੈ । ਉਹਨਾਂ ਕਿਹਾ ਕਿ ਇਸ ਸਾਲ ਡੋਪਿੰਗ ਟੈੱਸਟ ਜਰੂਰ ਕੀਤੇ ਜਾ ਰਹੇ ਹਨ ਤਾਂ ਕਿ ਇਸ ਖੇਡ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਇਸ ਮੌਕੇ ਤੇ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸ੍ਰੀ ਅਨਿਲ ਕੁਮਾਰ ਸ਼ਰਮਾ ਤੇ ਹੋਰ ਮਹਿਮਾਨ ਸ਼ਖਸ਼ੀਅਤਾਂ ਨੇ ਕੀਤੀ । ਰੈਫਰੀ ਦੀ ਸੇਵਾ ਸੁਰਿੰਦਰ ਸਿੰਘ ਕਾਲਾ ਮਾਦ ਪੁਰ, ਹਰਜੀਤ ਸਿੰਘ ਝੱਲ ਕਲਾਂ, ਗੁਰਜੰਟ ਸਿੰਘੰ ਡੀ ਪੀ  ਤੇ ਮਿੰਟਾ ਖੀਰਣੀਆ ਨੇ ਨਿਭਾਈ। ਮੇਲੇ ਦੀ ਕੁਮੈਂਟਰੀ ਸੁਰਜੀਤ ਸਿੰਘ ਜੀਤਾ ਕਕਰਾਲੀ ਨੇ ਕੀਤੀ । ਇਟਲੀ ਤੋਂ ਜਸਵੀਰ ਸਿੰਘ ਜੱਸਾ ਪੀ ਟੀ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਲਖਵੀਰ ਸਿੰਘ , ਕਾਕ ਖੁਡਾਣੀ , ਕੇ ਐੱਸ ਨਿੰਨੀ , ਸੱਜਣ ਸਿੰਘੰ ਬੋਂਦਲੀ ,ਸੁਦਾਗਰ ਸਿੰਘ ਸੋਹੀ, ਸਤਵਿੰਦਰ ਸਿੰਘ ਚੈੜੀਆਂ , ਡਾ. ਹਰਬੰਸ ਸਿੰਘ ਸਰਪੰਚ, ਰਣਦੀਪ ਸਿੰਘ , ਸੈਮੀ ਗਹਿਲੇਵਾਲ , ਸੁੱਖਾ ਅਸਟ੍ਰੇਲੀਆ , ਡੀ ਪੀ ਗੁਰਸੇਵਕ ਸਿੰਘ, ਬਲਦੇਵ ਸਿੰਘ ਰੋਜੀ , ਹਰਪਾਲ ਸਿੰਘ ਸ਼ਾਹੀ ,  ਬਲਵੰਤ ਸਿੰਘ ਬੈਨੀਪਾਲ, ਡੀ ਪੀ ਗੁਰਜੰਟ ਸਿੰਘ, ਦੀਪਾ ਬੋਂਦਲੀ ਨੇ ਹਾਜਰੀ ਲਗਵਾਈ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>