ਸਿਗਲੀਗਰ ਬਰਾਦਰੀ ਦੇ 56 ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜਾ

ਅੰਮ੍ਰਿਤਸਰ: – ਮਹਾਰਾਸ਼ਟਰ ਤੋਂ ਵਣਜਾਰੇ ਅਤੇ ਸਿਗਲੀਗਰ ਬਰਾਦਰੀ ਦੇ 56 ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜਾ। ਜਥੇ ਵਲੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਜਿਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੂੰਹ ਗੁਰਧਾਮਾਂ ਦੇ ਦਰਸ਼ਨ ਕੀਤੇ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਆਪਣੀ ਬਰਾਦਰੀ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੇ ਚੁਨੌਤੀਆਂ ਬਾਰੇ ਵੀ ਚਰਚਾ ਕੀਤੀ। ਐਡੀ: ਸਕੱਤਰ (ਧਰਮ ਪ੍ਰਚਾਰ) ਸ. ਹਰਜੀਤ ਸਿੰਘ ਤੇ ਸੂਚਨਾ ਕੇਂਦਰ ਵਿਖੇ ਸਿਗਲੀਗਰ ਅਤੇ ਲੋਬਾਨਾ ਭਾਈਚਾਰੇ ਦੇ ਜਥੇ ਨੂੰ ਸਿਰੋਪਾਓ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਤ ਕੀਤਾ। ਉਕਤ ਜਥੇ ਦੇ ਰਹਿਣ ਅਤੇ ਆਉਣ ਜਾਣ ਦਾ ਖਰਚਾ “ਟਰੱਸਟ ਫਾਰ ਵੈਲਫੇਅਰ ਆਫ ਵਣਜਾਰਾ ਐਂਡ ਵੀਕਰ ਸੈਕਸ਼ਨਜ਼” ਜਥੇਬੰਦੀ ਵਲੋਂ ਚੁੱਕਿਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ, ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਸ. ਦਲਬੀਰ ਸਿੰਘ, ਸੰਪਾਦਕ ਸ. ਸਿਮਰਜੀਤ ਸਿੰਘ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਵਿਕਰਮਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਉਕਤ ਬਰਾਦਰੀ ਦੇ ਬੁਲਾਰੇ ਨੇ ਵਣਜਾਰਾ ਸਿੱਖਾਂ ਦੀ ਉਤਪਤੀ, ਵਿਸ਼ੇਸ਼ਤਾਈਆਂ, ਚੁਨੌਤੀਆਂ ਅਤੇ ਉਪਲਬਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਪਰੋਕਤ ਟਰੱਸਟ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ (ਇੰਜੀਨੀਅਰ) ਸ. ਮੋਹਿੰਦਰ ਸਿੰਘ ਨੇ ਦੱਸਿਆ ਕਿ ਟਰਸਟ ਅਕਤੂਬਰ 1997 ਵਿਚ ਹੋਂਦ ’ਚ ਆਇਆ ਅਤੇ ਹੁਣ ਵਿਸ਼ਵ ਪੱਧਰ ’ਤੇ ਉਕਤ ਬਰਾਦਰੀਆਂ ਦੀ ਭਲਾਈ ਲਈ ਹੋਰਨਾਂ ਗੈਰ-ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਬਰਾਦਰੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਂਦ ਵਿਚ ਆਈਆਂ ਅਤੇ ਇਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੌਰਾਨ ਵਧੀਆ ਕਾਰਜ ਕਰਨ ਮਗਰੋਂ ਪਛਾਣ ਵਿਚ ਆਈਆਂ ਅਤੇ ਰਾਜਪੂਤ ਬਰਾਦਰੀ ਵਲੋਂ ਜਾਣੇ ਜਾਂਦੇ ਉਕਤ ਸਿੱਖਾਂ ਦੀ ਵਿਸ਼ਵ ਭਰ ਵਿਚ ਸੰਖਿਆ 6 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>