ਅਲਕਾਇਦਾ ਜਾਂ ਤਾਲਿਬਨਾਂ ਦੇ ਸਿੱਖਾਂ (ਖਾਲਿਸਤਾਨੀਆਂ) ਨਾਲ ਸੰਬੰਧਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹੈ

ਫਤਿਹਗੜ੍ਹ ਸਾਹਿਬ :- “ਪੰਜਾਬ ਦੇ ਜਲੰਧਰ ਤੋਂ ਪ੍ਰਕਾਸਿ਼ਤ ਹੋਣ ਵਾਲੇ ਇੱਕ ਪੰਜਾਬੀ ਅਖਬਾਰ ਵਿੱਚ ਕੌਮਾਂਤਰੀ ਪੱਧਰ ਅਤੇ ਏਸ਼ੀਆ ਖਿੱਤੇ ਵਿੱਚ ਪੂਰਨ ਅਮਨ-ਚੈਨ ਚਾਹੁਣ ਵਾਲੀ ਸਿੱਖ ਕੌਮ ਸੰਬੰਧੀ ਜੋ ਅਲਕਾਇਦਾ ਜਾਂ ਤਾਲਿਬਨਾਂ ਨਾਲ “ਖਾਲਿਸਤਾਨੀਆਂ” ਦੇ ਗੂੜ੍ਹੇ ਸੰਬੰਧ ਕਾਇਮ ਹੋਣ ਦੀ ਜੋ ਗੁੰਮਰਾਹਕੁੰਨ ਖਬਰ ਪ੍ਰਕਾਸਿ਼ਤ ਹੋਈ ਹੈ, ਉਹ ਹਿੰਦੋਸਤਾਨ ਦੀਆਂ ਖੂਫੀਆਂ ਏਜੰਸੀਆਂ “ਰਾਅ ਅਤੇ ਆਈ ਬੀ” ਦੀ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇੱਕ ਡੂੰਘੀ ਸ਼ਾਜਿਸ ਹੈ ਤਾਂ ਕਿ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੋ ਸਿੱਖ ਕੌਮ ਆਪਣੀ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਹੈ, ਉਸ ਵਿੱਚ ਅਫਰਾ-ਤਫਰੀ ਪੈਦਾ ਕੀਤੀ ਜਾਵੇ। ਜਿਸ ਨੂੰ ਸਿੱਖ ਕੌਮ ਕਤਈ ਕਾਮਯਾਬ ਨਹੀਂ ਹੋਣ ਦੇਵੇਗੀ।”

ਇਹ ਉਪਰੋਕਤ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਅਤੇ ਖਾਲਿਸਤਾਨੀਆਂ ਦੇ ਬਿਨਾਂ ਤੇ ਸਮੁੱਚੇ ਜਮਹੂਰੀਅਤ ਪਸੰਦ ਅਮਨ-ਚੈਨ ਚਾਹੁਣ ਵਾਲੇ ਮੁਲਕਾਂ, ਕੌਮਾਂ ਅਤੇ ਆਪੋ-ਆਪਣੀ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ਸੀਲਾਂ ਨੂੰ ਖਾਲਿਸਤਾਨੀਆਂ ਦੀ ਸਥਿਤੀ ਨੂੰ ਸਪੱਸ਼ਟ ਕਰਦੇ ਹੋਏ ਪਾਰਟੀ ਦੀ ਕੌਮਾਂਤਰੀ ਨੀਤੀ ਅਧੀਨ ਇੱਕ ਬਿਆਨ ਜਾਰੀ ਕਰਦੇ ਹੋਏ ਪ੍ਰਗਟਾਏ

ਸ: ਟਿਵਾਣਾ ਨੇ ਕਿਹਾ ਕਿ ਪਾਕਿਸਤਾਨ ਮੁਲਕ ਨਾਲ ਸਿੱਖ ਕੌਮ ਦੇ ਸੰਬੰਧ ਪਹਿਲੇ ਹੀ ਮਜ਼ਬੂਤ ਹਨ ਜਿਸ ਨੇ ਸਿੱਖ ਕੌਮ ਦੀ ਭਾਵਨਾ ਅਨੁਸਾਰ ਅਨੰਦ ਮੈਰਿਜ ਐਕਟ ਬਣਾ ਕੇ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕੌਮਾਤਰੀ ਪੱਧਰ ਉੱਤੇ ਪ੍ਰਵਾਨ ਕੀਤਾ ਹੈ ਅਤੇ ਵੱਖਰੀ ਕੌਮ ਵਜੋਂ ਮਾਨਤਾ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਵਲੋਂ ਰੋਜ਼ਾਨਾ ਦੋ ਸਮੇਂ ਦੀ ਅਰਦਾਸ ਵਿੱਚ “ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ” ਅਨੁਸਾਰ ਪਾਕਿਸਤਾਨ ਸਰਕਾਰ ਸਿੱਖਾਂ ਨੂੰ ਆਪਣੇ ਮੁਲਕ ਵਿੱਚ ਆਉਣ ਜਾਣ ਦੀ ਖੁੱਲ੍ਹਦਿਲੀ ਨਾਲ ਇਜ਼ਾਜਤ ਦਿੰਦੀ ਹੈ ਜਦੋਂ ਕਿ ਹਿੰਦ ਹਕੂਮਤ ਦੇ ਸੁਰੱਖਿਆ ਸਲਾਹਕਾਰ ਸ਼੍ਰੀ ਐਮ ਕੇ ਨਰਾਇਨਣ ਸਿੱਖ ਕੌਮ ਦੇ ਪਾਕਿਸਤਾਨ ਨਾਲ ਸੰਬੰਧਾਂ ਨੂੰ ਮੰਦਭਾਵਨਾ ਅਧੀਨ ਇਹ ਕਹਿੰਦੇ ਰਹੇ ਹਨ ਕਿ ਸਿੱਖ ਪਾਕਿਸਤਾਨ ਵਿੱਚ ਟ੍ਰੇਨਿੰਗ ਲੈਣ ਜਾਂਦੇ ਹਨ। ਜਦੋਂ ਕਿ ਸਮੁੱਚੀ ਦੁਨੀਆ ਨੂੰ ਜਾਣਕਾਰੀ ਹੈ ਕਿ ਸਿੱਖ ਆਗੂ ਸ: ਕੁਲਦੀਪ ਸਿੰਘ ਵਡਾਲਾ ਹਰ ਮਹੀਨੇ ਦੀ ਪੂਰਨਮਾਸੀ ਨੂੰ ਆਪਣੇ ਸਮਰਥਕਾਂ ਸਮੇਤ ਕਰਤਾਰਪੁਰ ਲਾਂਘੇ ਨੂੰ ਖੋਲਣ ਲਈ ਸਰਹੱਦ ਤੇ ਜਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ ਤਾ ਕਿ ਸਿੱਖ ਕੌਮ ਆਪਣੇ ਗੁਰਧਾਮਾਂ ਦੀ ਆਜ਼ਾਦੀ ਨਾਲ ਸੇਵਾ ਸੰਭਾਲ ਵੀ ਕਰ ਸਕੇ ਅਤੇ ਦਰਸ਼ਨ ਵੀ ਕਰ ਸਕੇ। ਉਹਨਾਂ ਕਿਹਾ ਕਿ ਇਸੇ ਤਰ੍ਹਾ ਰਾਜੀਵ ਗਾਂਧੀ ਦੀ ਸਰਕਾਰ ਵੇਲੇ  ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਵਿੱਚ ਆਪਣੀ ਕਾਰਵਾਈ ਕਰ ਰਹੀ ਸੀ ਅਤੇ ਉੱਥੇ ਸੋਵੀਅਤ ਯੂਨੀਅਨ ਦੇ ਹਥਿਆਰਾਂ ਦੇ ਵੱਡੇ ਭੰਡਾਰ ਆਏ ਸਨ ਤਾਂ ਉਸ ਸਮੇਂ ਦੇ ਹਿੰਦੋਸਤਾਨ ਦੀ ਅੰਦਰੂਨੀ ਸੁਰੱਖਿਆ ਦੇ ਸਲਾਹਕਾਰ ਤੇ ਇੰਚਾਰਜ ਮੌਜੂਦਾ ਗ੍ਰਹਿ ਵਜ਼ੀਰ ਪੀ ਚਿਦੰਬਰਮ ਸਨ ਜਿਸਨੇ ਮਨਾਮੁਹੀ ਵਿਸਫੋਟਕ ਹਥਿਆਰ ਪ੍ਰਾਪਤ ਕਰਕੇ ਪੰਜਾਬ ਵਿੱਚ ਭਿਜਵਾਏ ਸਨ ਤਾਂ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸ਼ਾਜਿਸ ਨੂੰ ਸਿਰੇ ਚੜਾਇਆ ਜਾ ਸਕੇ

ਇੱਥੇ ਇਹ ਵਰਣਨ ਕਰਨਾ ਅਤਿ ਜ਼ਰੂਰੀ ਹੈ ਕਿ ਇੱਕ ਸੂਝਵਾਨ ਲੇਖਕ ਅਤੇ ਜਰਨਲਿਸਟ ਸ਼੍ਰੀ ਧੀਰਨ ਭਗਤ ਨੇ ਪੀ ਚਿਦੰਬਰਮ ਅਤੇ ਹਿੰਦੋਸਤਾਨ ਦੀਆਂ ਖੂਫੀਆ ਏਜੰਸੀਆਂ ਦੀ ਉਪਰੋਕਤ ਸਾਜਿਸ ਦਾ ਖੁਲਾਸਾ ਕੀਤਾ ਸੀ, ਜਿਸਨੂੰ ਹਿੰਦੋਸਤਾਨ ਦੀਆਂ ਏਜੰਸੀਆਂ ਨੇ ਇੱਕ ਸੜਕ ਹਾਦਸੇ ਵਿੱਚ ਮਰਵਾ ਦਿੱਤਾ ਸੀ ਕਿਉਂਕਿ ਉਹ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਜਰਨਲਿਸਟ, ਸੋਵੀਅਤ ਯੂਨੀਅਨ ਅਤੇ ਹਿੰਦੋਸਤਾਨ ਦੀ ਸਿੱਖ ਅਤੇ ਪੰਜਾਬ ਵਿਰੋਧੀ ਸ਼ਾਜਿਸ ਨੂੰ ਸਬੂਤਾਂ ਸਮੇਤ ਨੰਗਾ ਕਰਨ ਜਾ ਰਿਹਾ ਸੀ।

ਸ: ਟਿਵਾਣਾ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਅੱਜ ਸਿੱਖ ਕੌਮ ਨੂੰ ਬਦਨਾਮ ਕਰਨ ਸੰਬੰਧੀ ਖਬਰ ਨੂੰ ਪ੍ਰਕਾਸਿ਼ਤ ਕਰਦੇ ਹੋਏ ਅਮਰੀਕਨ ਏਜੰਸੀ ਐਫ ਬੀ ਆਈ ਦੀ ਰਿਪੋਰਟ ਦਾ ਝੂਠਾ ਹਵਾਲਾ ਦਿੱਤਾ ਗਿਆ ਹੈ ਤਾਂ ਕਿ ਇਸ ਸਾਜਿਸ ਦਾ ਸ਼ੱਕ ਨਾ ਹੋ ਸਕੇ। ਸ: ਟਿਵਾਣਾ ਨੇ ਸਮੁੱਚੀ ਸਿੱਖ ਕੌਮ ਅਤੇ ਜਮਹੂਰੀਅਤ ਤਰੀਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਲੜ ਰਹੇ ਖਾਲਿਸਤਾਨੀਆਂ ਦੇ ਬਿਨਾਂ ਤੇ ਅਮਰੀਕਨ ਏਜੰਸੀ ਐਫ ਬੀ ਆਈ ਦੇ ਮੁਖੀ, ਸੈਕਟਰੀ ਆਫ ਯੂ ਐਸ ਏ ਸਟੇਟ ਅਤੇ ਹਿੰਦੋਸਤਾਨ ਵਿੱਚ ਸਥਿਤ ਅਮਰੀਕਾ ਐਮਬੈਸੀ ਨੂੰ ਜੋਰਦਾਰ ਅਪੀਲ ਕੀਤੀ ਹੈ ਕਿ ਐਫ ਬੀ ਆਈ ਦੇ ਨਾਮ ਦੀ ਦੁਰਵਰਤੋਂ ਕਰਕੇ ਪ੍ਰਕਾਸਿ਼ਤ ਕੀਤੀ ਗਈ ਸਿੱਖ ਕੌਮ ਵਿਰੋਧੀ ਖਬਰ ਦੀ ਸੱਚਾਈ ਤੋਂ ਸਿੱਖ ਕੌਮ ਨੂੰ ਜਾਣੂ ਕਰਵਾਇਆ ਜਾਵੇ ਕਿ ਐਫ ਬੀ ਆਈ ਨੇ ਕਿਹੜੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਸਿੱਖ ਕੌਮ ਅਤੇ ਖਾਲਿਸਤਾਨੀਆਂ ਦੇ ਅਲਕਾਇਦਾ ਜਾਂ ਤਾਲਿਬਨਾਂ ਨਾਲ ਸੰਬੰਧਾਂ ਦਾ ਜਿ਼ਕਰ ਕੀਤਾ ਗਿਆ ਹੈ। ਤਾਂ ਕਿ ਹਿੰਦੋਸਤਾਨ ਹਕੂਮਤ ਅਤੇ ਇੱਥੋਂ ਦੀਆਂ ਖੂਫੀਆਂ ਏਜੰਸੀਆਂ ਵੱਲੋਂ ਰਚੀਆਂ ਜਾ ਰਹੀਆਂ ਸਾਜਿਸਾਂ ਦਾ ਕੌਮਾਂਤਰੀ ਪੱਧਰ ਤੇ ਖੁਲਾਸਾ ਹੋ ਸਕੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>