ਸੰਤ ਸੀਚੇਵਾਲ ਵੱਲੋਂ ਆਰੰਭੀ ਨਿਰਮਲ ਨੀਰ ਯਾਤਰਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਿਲ ਹੋਏ

ਲੁਧਿਆਣਾ: – ਵਾਤਾਵਰਣ ਬਾਰੇ ਲੋਕਾਂ ਵਿੱਚ ਜਾਗਰਿਤੀ ਫੈਲਾਉਣ ਦੀ ਭਾਵਨਾ ਅਧੀਨ ਲੁਧਿਆਣਾ ਸ਼ਹਿਰ ਵਿਚੋਂ ¦ਘਦੇ ਗੰਦੇ ਨਾਲੇ ਦੇ ਨਾਲ-ਨਾਲ ਅੱਜ ਵਾਤਾਵਰਣ ਪ੍ਰੇਮੀ ਅਤੇ ਪੰਜਾਬ ਰਾਜ ਵਿਗਿਆਨ ਅਕੈਡਮੀ ਦੇ ਆਨਰੇਰੀ ਫੈਲੋ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਰੰਭੀ ਨਿਰਮਲ ਨੀਰ ਯਾਤਰਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ: ਜਗਤਾਰ ਸਿੰਘ ਧੀਮਾਨ ਦੀ ਅਗਵਾਈ ਹੇਠ ਸ਼ਾਮਿਲ ਹੋਏ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦਾ ਸੰਦੇਸ਼ ਦਿੰਦਿਆਂ ਡਾ: ਜਗਤਾਰ ਸਿੰਘ ਧੀਮਾਨ ਨੇ ਸਥਾਨਿਕ ਗੁਰਦੁਆਰਾ ਸਬਜ਼ੀ ਮੰਡੀ ਲੁਧਿਆਣਾ ਵਿਖੇ ਉਦਘਾਟਨੀ ਸਮਾਗਮ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਵਿਕਸਤ ਦੇਸ਼ਾਂ ਵਿੱਚ ਜਿਹੜੇ ਸ਼ਹਿਰਾਂ ਵਿਚੋਂ ਪਾਣੀ ਦੇ ਦਰਿਆ ਜਾਂ ਨਹਿਰਾਂ ¦ਘਦੀਆਂ ਹਨ ਉਹ ਸ਼ਹਿਰ ਆਪਣੇ ਸੈਰ ਸਪਾਟੇ ਦੇ ਉਦਯੋਗ ਨੂੰ ਉਸ ਦੇ ਆਲ ਦੁਆਲੇ ਵਿਕਸਤ ਕਰਦੇ ਹਨ ਪਰ ਲੁਧਿਆਣਾ ਸ਼ਹਿਰ ਵਿਚੋਂ ¦ਘਦੇ ਗੰਦੇ ਨਾਲੇ ਅਤੇ ਸਿਧਵਾਂ ਨਹਿਰ ਦੀ ਨਰਕਾਂ ਵਰਗੀ ਹਾਲਤ ਵੇਖ ਕੇ ਮਹਿਸੂਸ ਹੁੰਦਾ ਹੈ ਕਿ ਅਸੀਂ ਵਾਤਾਵਰਣ ਪ੍ਰਤੀ ਕਿੰਨੇ ਅਵੇਸਲੇ ਹਾਂ। ਉਨ੍ਹ ਆਖਿਆ ਕਿ ਡਾ: ਕੰਗ ਨੇ ਵਾਤਵਰਣ ਬਚਾਓ ਮਨੁੱਖਤਾ ਬਚਾਓ ਦੇ ਨਾਅਰੇ ਦੀ ਪੈਰਵੀ ਕਰਨ ਲਈ ਜਿਹੜੀ ਕਾਰਜ ਯੋਜਨਾ ਉਲੀਕੀ ਹੈ ਉਸ ਨਾਲ ਪੰਜਾਬ ਦੇ 12 ਲੱਖ ਟਿਊਬਵੱੈਲਾਂ ਤੇ ਪੰਜ-ਪੰਜ ਰੁੱਖ ਲਗਵਾਉਣ ਦੀ ਯੋਜਨਾ ਹੈ ਅਤੇ ਇਸ ਨਾਲ ਇਕ ਵਰ੍ਹੇ ਅੰਦਰ ਪੰਜਾਬ ’ਚ 60 ਲੱਖ ਰੁੱਖ ਹਰੀ ਛੱਤਰੀ ਮੁਹੱਈਆ ਕਰਵਾਉਣਗੇ ਜਿਸ ਨਾਲ ਗਲੋਬਲ ਤਪਸ਼ ਘਟਾਉਣ ਵਿੱਚ ਮਦਦ ਮਿਲੇਗੀ। ਡਾ: ਧੀਮਾਨ ਨੇ ਸੰਤ ਬਾਬਾ ਸੀਚੇਵਾਲ ਨੂੰ ਵਾਈਸ ਚਾਂਸਲਰ ਡਾ: ਕੰਗ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਵਾਤਾਵਰਣ ਸੰਬੰਧੀ ਕੋਈ ਵੀ ਗਿਆਨ ਵਿਗਿਆਨ ਅਧਾਰਿਤ ਜਾਣਕਾਰੀ ਹਾਸਿਲ ਕਰਨ ਲਈ ਯੂਨੀਵਰਸਿਟੀ ਦੇ 16 ਜ਼ਿਲ੍ਹਿਆਂ ਵਿੱਚ ਕੰਮ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁੱਖ ਕੇਂਦਰ ਤੋਂ ਵੀ ਮਦਦ ਲਈ ਜਾ ਸਕਦੀ ਹੈ।

ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਉਨ੍ਹਾਂ ਵੱਲੋਂ ਭੇਜੇ ਵਿਗਿਆਨੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਲੁਧਿਆਣਾ ਵਿਚੋਂ ¦ਘਦਾ ਬੁੱਢਾ ਦਰਿਆ ਜੋ ਹੁਣ  ਗੰਦਾ ਨਾਲਾ ਬਣ ਚੁੱਕਾ ਹੈ, ਇਸ ਨੂੰ ਨਿਰਮਲ ਨੀਰ ਵਿੱਚ ਤਬਦੀਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵਿਗਿਆਨ ਆਧਾਰ ਪੂਰੇ ਪੰਜਾਬ ਨੂੰ ਸਪਸ਼ਟ ਰੂਪ ਵਿੱਚ ਦਿੱਤਾ ਅਤੇ ਲੁਧਿਆਣੇ ਦੀਆਂ ਸਵੈ-ਸੇਵੀ ਜਥੇਬੰਦੀਆਂ ਅਤੇ ਸਿੱਖਿਆ ਅਦਾਰਿਆਂ ਦੇ ਮੁਖੀਆਂ ਡਾ: ਕਿਰਪਾਲ ਸਿੰਘ ਔਲਖ, ਡਾ: ਲਿਵਤਾਰ ਸਿੰਘ ਚਾਵਲਾ ਅਤੇ ਡਾ: ਦਲਜੀਤ ਸਿੰਘ ਤੇ ਅਧਾਰਿਤ ਟੀਮ ਵੱਲੋਂ ਜਿਹੜੀ ਖੋਜ ਦਿੱਤੀ ਗਈ ਉਸੇ ਤੇ ਕਾਰਵਾਈ  ਕਰਦਿਆਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਲੁਧਿਆਣਾ ਦੇ ਗੰਦੇ ਨਾਲੇ ਸੁੱਟੇ ਜਾਂਦੇ 35 ਰੰਗਾਈ ਇਕਾਈਆਂ ਦੇ ਜ਼ਹਿਰੀਲੇ ਪਾਣੀਆਂ ਨੂੰ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਦੇਸ਼ ਦਿੱਤੇ ਸਨ ਪਰ ਅੱਜ ਵੀ ਹਾਲਤ ਜਿਉਂ ਦੀ ਤਿਉਂ ਹੈ। ਇਹ ਕੰਮ ਸਾਫ ਨੀਯਤ ਅਤੇ ਸਪਸ਼ਟ ਨੀਤੀ ਬਿਨਾਂ ਸਿਰੇ ਨਹੀਂ ਚੜ ਸਕਦੇ। ਮੇਰਾ ਇਸ ਯਾਤਰਾ ਦਾ ਉਦੇਸ਼ ਸਿਰਫ ਲੋਕਾਂ ਨੂੰ ਸੁਚੇਤ ਕਰਨਾ ਹੈ ਕਿ ਉਹ ਜਿਹੜੀਆਂ ਹਾਲਤਾਂ ਵਿੱਚ ਜੀਅ ਰਹੇ ਹਨ ਉਹ ਅਣ-ਮਨੁੱਖੀ ਹਨ ਅਤੇ ਇਹ ਗੰਦਾ ਨਾਲਾ ਰਾਜਸਥਾਨ ਤੀਕ ਕੈਂਸਰ ਰੋਗ ਵੰਡਦਾ ਜਾ ਰਿਹਾ ਹੈ ਕਿਉਂਕਿ ਇਹ ਗੰਦਾ ਨਾਲਾ ਸਤਲੁਜ ਦਰਿਆ ਵਿੱਚ ਪੈ ਕੇ ਉਸ ਦਾ ਪਾਣੀ ਪਲੀਤ ਕਰਦਾ ਹੈ ਅਤੇ ਉਹ ਪਾਣੀ ਰਾਜਸਥਾਨ ਦੇ ਲੋਕ ਪੀਣ ਲਈ ਵਰਤ ਕੇ ਅੰਤੜੀਆਂ ਦੇ ਰੋਗਾਂ ਤੋਂ ਇਲਾਵਾ  ਕੈਂਸਰ ਦੀ ਮਾਰ ਹੇਠ ਵੀ ਆਉਂਦੇ ਹਨ। ਉਨ੍ਹਾਂ ਆਖਿਆ ਕਿ ਪੌਣ ਨੂੰ ਗੁਰੂ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਹਿਣ ਦਾ ਆਦੇਸ਼ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੋਂ ਅਸੀਂ ਪੂਰੀ ਤਰ੍ਹਾਂ ਭਟਕ ਗਏ ਹਾਂ, ਇਸੇ ਕਰਕੇ ਸਾਨੂੰ ਮਿੱਠੇ ਜਲ ਦੀ ਛਬੀਲ ਲਾਉਣ ਦੀ ਥਾਂ ਜ਼ਹਿਰੀਲੇ ਜਲ ਦੀ ਛਬੀਲ ਵਰਤਾਉਂਦਿਆਂ ਵੀ ਕੋਈ ਸ਼ਰਮ ਨਹੀਂ। ਅਸੀਂ ਇਸ ਨਾਸੂਰ ਤੋਂ ਮੁਕਤੀ ਹਾਸਿਲ ਕਰਨੀ ਹੈ। ਗੁਰਦੁਆਰਾ ਸਬਜ਼ੀ ਮੰਡੀ ਦੇ ਪ੍ਰਧਾਨ ਸ: ਸਵਰਨ ਸਿੰਘ ਬੀਰ ਖਾਲਸਾ ਦਲ, ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ: ਪਰਉਪਕਾਰ ਸਿੰਘ ਘੁੰਮਣ, ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਕੱਤਰ ਜਨਰਲ ਗੁਰਭਜਨ ਗਿੱਲ, ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਜਨਰਲ ਸਕੱਤਰ ਤੇਜ ਪ੍ਰਤਾਪ ਸਿੰਘ ਸੰਧੂ ਅਤੇ ਮੀਡੀਆ ਸਲਾਹਕਾਰ ਕੰਵਲਜੀਤ ਸਿੰਘ ਸ਼ੰਕਰ, ਦੇਸ਼ ਸੇਵਕ ਦੇ ਸਾਬਕਾ ਸੰਪਾਦਕ ਜਸਬੀਰ ਸਿੰਘ ਸ਼ਮੀਲ, ਪੰਜਾਬੀ ਨਾਟਕਕਾਰ ਬਲਰਾਮ, ਪਾਲ ਸਿੰਘ ਨੌਲੀ, ਲੇਖਕਾਂ ਦੀ ਜਥੇਬੰਦੀ ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਸੁਖਦੇਵ ਸਿੰਘ ਲਾਜ, ਇੰਜ: ਅਜੀਤ ਸਿੰਘ ਅਰੋੜਾ ਤੋਂ ਇਲਾਵਾ ਜਵੱਦੀ ਟਕਸਾਲ ਵੱਲੋਂ ਆਏ ਜਥੇ ਦੇ ਮੈਂਬਰਾਂ ਨੇ ਨਿਰਮਲ ਨੀਰ ਯਾਤਰਾ ਵਿੱਚ ਹਿੱਸਾ ਲਿਆ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>