ਮਜੀਠੀਆ- ਸਿੱਧੂ ਦੀ ਕਰਾਮਾਤੀ ਜੋੜੀ ਮਾਝੇ ’ਚੋ ਕਾਂਗਰਸ ਦਾ ਸਫਾਇਆ ਕਰਨ ਲਈ ਨਿਤਰੀ

ਅਮ੍ਰਿਤਸਰ, ਮਜੀਠਾ, ਚਵਿੰਡਾ ਦੇਵੀ, ਮਤੇਵਾਲ, ਸਰਚਾਂਦ ਸਿੰਘ – ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਅਮ੍ਰਿਤਸਰ ਲੋਕ ਸਭਾ ਸੀਟ ਲਈ  ਅਕਾਲੀ ਭਾਜਪਾ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਦੀ ਕਰਾਮਾਤੀ ਜੋੜੀ ਮਾਝੇ ਵਿਚੋਂ ਕਾਂਗਰਸ ਦਾ ਸਫਾਇਆ ਕਰਨ ਲਈ ਚੋਣ ਮੈਦਾਨ ਵਿਚ ਸਰਗਰਮ ਹੋ ਗਈ ਹੈ। ਜਿਸ ਨਾਲ ਕਾਂਗਰਸ ਦੀ ਪਹਿਲਾਂ ਤੋਂ ਹੀ ਡੁੱਬ ਰਹੀ ਬੇੜੀ ਦੇ ਸਵਾਰਾਂ ਨੂੰ ਹੋਰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਅਜ ਸ: ਬਿਕਰਮ ਸਿੰਘ ਮਜੀਠੀਆ ਜੋ ਕਿ ਹਲਕਾ ਮਜੀਠਾ ਦੇ ਵਿਧਾਇਕ ਵੀ ਹਨ ਵਲੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ: ਸਿੱਧੂ ਦੇ ਹੱਕ ਵਿਚ ਸਰਕਲ ਮਜੀਠਾ, ਚਵਿੰਡਾ ਦੇਵੀ ਅਤੇ ਮਤੇਵਾਲ ਵਿਖੇ ਕਰਾਏ ਗਏ ਵਿਸ਼ਾਲ ਚੋਣ ਰੈਲੀਆਂ ਵਿਚ ਵਾਢੀ ਦੇ ਰੁਜੇਵਿਆਂ ਦੇ ਬਾਵਜੂਦ ਹਜਾਰਾਂ ਦੀ ਗਿਣਤੀ ਵਿਚ ਆਪ ਮੁਹਾਰੇ ਪਹੁੰਚੇ ਮਜੀਠਾ ਵਾਸੀਆਂ ਦੇ ਪਿਆਰ ਨੂੰ ਵੇਖਕੇ ਗੱਦ ਗੱਦ ਹੋਏ ਸ: ਮਜੀਠੀਆ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਝੇ ਵਿਚ ਕਾਂਗਰਸ ਦੇ ਉਮੀਦਵਾਰ ਸੋਨੀ, ਬਾਜਵਾ ਅਤੇ ਰਾਣੇ ਨੂੰ ਪਹਿਲਾਂ ਹੀ ਕਾਂਗਰਸ ਦੇ ਅੰਦਰੂਨੀ ਫੁੱਟ ਅਤੇ ਕਲੇਸ਼ ਕਾਰਨ ਨਿਰਾਸ਼ਾ ਦੇ ਆਲਮ ਵਿਚ ਹਨ ਉਥੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਲੋਕਾਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਜਿਸ ਨਾਲ ਅਕਾਲੀ ਭਾਜਪਾ ਦੀ ਜਿਤ ਯਕੀਨੀ ਬਣ ਗਈ ਹੈ।

ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ  ਅਨੁਸਾਰ ਸ: ਮਜੀਠੀਆ ਨੇ ਮਜੀਠਾ ਵਿਖੇ ਦੋ ਸਾਲਾਂ ਵਿਚ ਕਰਾਏ ਗਏ ਵਿਕਾਸ ਕਾਰਜਾਂ ਅਤੇ 62 ਸਾਲਾਂ ਵਿਚ ਕਾਂਗਰਸ ਵਲੋਂ ਕਰਾਏ ਗਏ ਕੰਮਾਂ ਦੀ ਤੁਲਨਾ ਕਰਦਿਆਂ ਵਿਕਾਸ ਦੇ ਨਾਮ ’ਤੇ ਵੋਟਾਂ ਪਾਹੁੰਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੁਣ ਤੱਕ ਮਜੀਠਾ ਹਲਕੇ ਵਿਚ 150 ਕਰੋੜ ਤੋਂ ਵੱਧ ਦੀ ਰਾਸ਼ੀ ਨਾਲ ਸ਼ੜਕਾਂ, ਪੀਣ ਯੋਗ ਪਾਣੀ, ਬਸ ਅਡਿਆਂ, ਸਕੂਲ , ਕਾਲਜ,  7 ਪੁਲਾਂ , 5 ਮੰਡੀਆਂ ਪੱਕੀਆਂ ਕਰਨ, 4 ਬਿਜਲੀ ਘਰ ਨਵੇਂ ਬਣਾਏ ਗਏ ਅਤੇ 3000 ਫਲਸ਼ਾਂ ,ਅਤੇ 300 ਕਰੀਬ ਡੇਰਿਆਂ ਲਈ ਪੱਕੇ ਰਸਤੇ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਰਾਜ ਵਿਚ ਬਾਦਲ ਸਰਕਾਰ ਵਲੋਂ ਬਿਜਲੀ ਸਰਪਲਸ ਬਣਾਉਣ ਲਈ 4 ਥਰਮਲ ਪਲਾਂਟ, ਤਿੰਨ ਕੌਮਾਂਤਰੀ ਹਵਾਈ ਅਡੇ, ਐਕਸਪ੍ਰੈਸ ਮਾਰਗਾਂ ਅਤੇ ਰੇਲਵੇ ਪੁਲਾਂ ਦੀ ਉਸਾਰੀ ਮੁਕੰਮਲ ਹੋ ਜਾਣ ਨਾਲ ਪੰਜਾਬ ਫਿਰ ਤੋਂ ਨੰਬਰ ਇਕ ਸੂਬਾ ਬਣ ਜਾਵੇਗਾ।

ਸ: ਮਜੀਠੀਆ ਨੇ ਹਜਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਤੋਂ ਵਾਂਝਿਆ ਰਖਣ ਲਈ ਕਾਂਗਰਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀ ਦੋਸ਼ੀਆਂ ਨੂੰ ਸਜ਼ਵਾਂ ਮਿਲਣ ਤੱਕ ਸੰਘਰਸ਼ ਕਰਦੀ ਰਹੇਗੀ। ਕਾਂਗਰਸ ’ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ’84 ਦੇ ਸਿੱਖ ਕਤਲੇਆਮ ਦੋ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਟਿਕਟਾਂ ਦੇਣ ਸਮੇਂ ਨਾ ਪੁਛੇ ਜਾਣ ਦਾ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਲੋਂ ਕੀਤਾ ਗਿਆ ਇੰਕਸਾਫ ਉਹਨਾਂ ਦੇ ਸਿਆਸੀ ਬੌਣੇਪਨ ਦਾ ਹੀ ਪ੍ਰਤਖ ਸਬੂਤ ਹੈ।

ਉਹਨਾਂ ਕਿਹਾ ਕਿ ਦੇਸ਼ ਨੂੰ ਇਕ ਕਮਜੋਰ ਪ੍ਰਧਾਨ ਮੰਤਰੀ ਦੀ ਨਹੀਂ ਸਗੋਂ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਕਦਾਵਰ, ਤੇਜ ਤਰਾਰ ਅਤੇ ਸਪਸ਼ਟ ਸੋਚ ਵਾਲੇ ਆਗੂ ਦੀ ਲੋੜ ਹੈ ਜੋ ਕਿ ਦੇਸ਼ ਨੂੰ ਮੌਜੂਦਾ ਅਤੇ ਭਵਿਖ ਦੀਆਂ ਚੁਣੌਤੀਆਂ ਤੋਂ ਪਾਰ ਲੈ ਜਾ ਸਕੇ। ਉਹਨਾਂ ਕਾਂਗਰਸ ’ਤੇ ਤਾਬੜਤੋੜ ਹਮਲਾ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਕਰਜ਼ਾ ਮੁਆਫੀ ਸਕੀਮ ’ਚ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਲਾਭ ਨਹੀਂ ਪਹੁੰਚਿਆ।

ਉਹਨਾਂ ਕਿਸਾਨ , ਮਜਬੂਰ , ਵਪਾਰੀ ਤੇ ਦਲਿਤ ਵਰਗ ਨੂੰ ਅਕਾਲੀ ਦਲ ਦੀ ਅਵਾਜ਼ ਬਣਨ ਦਾ ਸਦਾ ਦਿੰਦਿਆਂ ਕਿਹਾ ਕਿ ਅਕਾਲੀ ਦਲ ਆਮ ਲੋਕਾਂ ਦੀ ਅਵਾਜ਼ ਬੁ¦ਦ ਕਰਨ ਲਈ ਵਚਨਬਧ ਹੈ। ਉਹਨਾਂ ਵਾਅਦਾ ਕੀਤਾ ਕਿ ਕੇਂਦਰ ਵਿਚ ਐਨ ਡੀ ਏ ਦੀ ਸਰਕਾਰ ਆਉਣ ’ਤੇ ਗਰੀਬ ਤੇ ਕਿਸਾਨਾਂ ਦੇ ਸਾਰੇ ਕਰਜ਼ਿਆਂ ’ਤ ਲਕੀਰ ਫੇਰੀ ਜਾਵੇਗੀ ਤੇ ਇਕ ਵਿਸ਼ੇਸ਼ ਪੈਕੇਜ਼ ਲਿਆਕੇ ਦਿਤਾ ਜਾਵੇਗਾ। ਨਵੇਂ ਕਰਜ਼ੇ ਮਹਿਜ਼ 4 ਫੀਸਦੀ ਵਿਆਜ ਦਰ ’ਤੇ ਮੁਹਇਆ ਕਰਾਉਣ, ਡੀਜ਼ਲ 10 ਰੁਪੈ ਪ੍ਰਤੀ ਲੀਟਰ ਦੇਣ ਅਤੇ ਫਸਲਾਂ ਦੇ ਭਾਅ ਨੂੰ ਕੀਮਤ ਸੂਚਕ ਅੰਕ ਨਾਲ ਜੋੜਨ ਦਾ ਵੀ ਵਾਅਦਾ ਕੀਤਾ।

ਇਸ ਮੌਕੇ ਬੋਲਦਿਆਂ ਅਕਾਲੀ ਭਾਜਪਾ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਉਹਨਾਂ ਕਿਹਾ ਸੋ ਕਰ ਵਿਖਾਇਆ ਹੈ ਅਤੇ ਹਲਕੇ ਦੀ ਦਿਲੋਂ ਤਨ ਮਨ ਤੇ ਧਨ ਨਾਲ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਭਾਜਪਾ ਚੋਣਾਂ ਉਪਰੰਤ ਸਭ ਤੋਂ ਵਡੀ ਪਾਰਟੀ ਵਜੋਂ ਉਭਰਕੇ ਸਾਹਮਣੇ ਆਏਗੀ। ਤੇ ਉਹਨਾਂ ਦੀ ਸਰਕਾਰ ਰਾਜ ਅਤੇ ਲੋਕਾਂ ਦੇ ਸਾਰੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕਰੇਗੀ। ਉਹਨਾਂ ਤਿੰਨ ਵਾਰ ਵਿਧਾਇਕ ਬਣਨ ਵਾਲੇ ਸੋਨੀ ਨੂੰ ਸਵਾਲ ਕੀਤਾ ਕਿ ਉਹਨਾਂ ਆਪਣੇ ਹਲਕੇ ਲਈ ਕਿਹੜਾ ਕੰਮ ਕੀਤਾ ਹੈ ਤੇ ਵਿਧਾਨ ਸਭਾ ਵਿਚ ਕਿਹੜੀ ਅਵਾਜ਼ ਉਠਾਈ ਹੈ। ਉਹਨਾਂ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਦਾ ਹੀ ਗੁਰੂ ਨਗਰੀ ਦੇ ਲੋਕਾਂ ਨੂੰ ਸਮਰਪਿਤ ਰਹਿਣਗੇ। ਉਹਨਾਂ ਕਿਹਾ ਕਿ ਅਜ ਦੀ ਵਿਸ਼ਾਲ ਰੈਲੀ ਨੇ ਕਾਂਗਰਸ ਦੀ ਰਹਿੰਦੀ ਖੂਹਦੀ ਫੂਕ ਵੀ ਕੱਢ ਦਿਤੀ ਹੈ।

ਇਸ ਮੌਕੇ ਬੋਲਦਿਆਂ ਰਾਜ ਸਭਾ ਮੈਬਰ ਸ: ਰਾਜਮਹਿੰਦਰ ਸਿੰਘ ਮਜੀਠਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਪੂਰੀਤਰਾਂ ਨਿਘਾਰ ਆ ਚੁਕੀ ਹੈ, ਇਹ ਹੁਣ ਇਕ ਦਿਸ਼ਾ ਹੀਣ ਤੇ ਦਸ਼ਾ ਹੀਣ ਪਾਰਟੀ ਬਣ ਗਈ ਹੈ ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿ ਕਰ ਰਹੀ ਹੈ। ਉਹਨਾਂ ਵੋਟਾਂ ਦਾ ਅਸਲੀ ਹੱਕਦਾਰ ਅਕਾਲੀ ਭਾਜਪਾ ਨੂੰ ਠਹਿਰਾਉਦਿਆਂ ਕਿਹਾ ਕਿ ਪਾਰਟੀਂ ਨੇ ਵਿਕਾਸ ਮੁਖੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਕੰਮ ਕੀਤੇ ਹਨ। ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਸੰਬੰਧੀ ਗਲ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੇ ਸਖਤ ਮਿਹਨਤ ਕੀਤੀ ਤੇ ਕਈਂ ਉਤਾਰ ਚੜਾਅ ਵੇਖੇ ਹਨ।  ਪਰ ਇਹ ਸ਼ਖਸੀਅਤਾਂ ਨਾ ਰੁਕੀਆਂ ਤੇ ਨਾ ਝੁਕੀਆਂ ਹਨ। ਦਰੀ ਵਿਛਾਉਣ ਵਾਲੇ ਵਰਕਰਾਂ ਦੀ ਜਿਥੇ ਪਛਾਣ ਕੀਤੀ ਉਥੇ ਸਧਾਰਨ ਤੋਂ ਸਧਾਰਨ ਵਿਅਕਤੀ ਦੇ ਦੁੱਖ ਦਰਦ ਨੂੰ ਵੀ ਮਹਿਸੂਸ ਕੀਤਾ ਹੈ। ਇਸ ਮੌਕੇ ਸੰਤੋਖ ਸਿੰਘ ਸਮਰਾ, ਹੇਮਇੰਦਰ ਸਿੰਘ ਮਜੀਠਾ, ਰਜਿੰਦਰ ਕੁਮਾਰ ਪਪੂ ਜੈਤੀਪੁਰ, ਹਰਭਜਨ ਸਿੰਘ ਸਪਾਰੀਵਿੰਡ, ਸਲਵੰਤ ਸਿੰਘ ਸੇਠ, ਪ੍ਰਗਟ ਸਿੰਘ ਚੋਗਾਵਾਂ, ਡਾ: ਤਰਸੇਮ ਸਿੰਘ ਸਿਆਲਕਾ, ਸੁਖਦੀਪ ਸਿੰਘ ਸਿੱਧੂ, ਬਾਬਾ ਰਾਮ ਸਿੰਘ, ਭਾਮੇਸ਼ਾਹ, ਹਰਭੁਪਿੰਦਰ ਸਿੰਘ ਸ਼ਾਹ, ਵਿਨੋਦ ਭੰਡਾਰੀ,ਸਵਰਨਜੀਤ ਕੁਰਾਲੀਆ,ਜੈਲ ਸਿੰਘ ਗੋਪਾਲ ਪੁਰਾ, ਸੁਖਵਿੰਦਰ ਸਿੰਘ ਗੋਲਡੀ, ਕੁਲਬੀਰ ਸਿੰਘ ਮਤੇਵਾਲ, ਗੁਰਮੀਤ ਸਿੰਘ ਮਤੇਵਾਲ,ਗੁਰਜਿੰਦਰ ਸਿੰਘ ਟਪਈਆਂ, ਹਰਵਿੰਦਰ ਸਿੰਘ ਕੋਟਲਾ, ਸਰਵਨ ਸਿੰਘ ਧੁੰਨ, ਤਲਬੀਰ ਸਿੰਘ ਗਿੱਲ, ਕੁਲਵਿੰਦਰ ਸਿੰਘ ਧਾਰੀਵਾਲ, ਗਗਨਦੀਪ ਸਿੰਘ ਭਕਨਾ, ਸਰਬਜੀਤ ਸਿੰਘ ਸਪਾਰੀਵਿੰਡ, ਨਥਾ ਸਿੰਘ, ਬੱਬੀ ਭੰਗਵਾਂ, ਰਘਬੀਰ ਸਿੰਘ ਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>