ਸਲਮਾਨ ਫਰੀ ਵਿਚ ਕਰ ਰਹੇ ਚੋਣ ਪ੍ਰਚਾਰ

ਮੁੰਬਈ- ਸਲਮਾਨ ਅੱਜਕਲ੍ਹ ਚੋਣ ਪ੍ਰਚਾਰ ਲਈ ਕਾਫੀ ਰੋਡ ਸ਼ੋਅ ਕਰ ਰਹੇ ਹਨ। ਸਲੂ ਮਿਆਂ ਦੇ ਰੋਡ ਸ਼ੋਆਂ ਵਿਚ ਉਮੜਦੀ ਭੀੜ ਵੇਖ ਕੇ ਜਿਆਦਾ ਤਰ ਉਮੀਦਵਾਰ ਆਪਣੇ- ਆਪਣੇ ਖੇਤਰ ਵਿਚ ਪ੍ਰਚਾਰ ਕਰਨ ਲਈ ਗੁਹਾਰ ਲਗਾ ਰਹੇ ਹਨ। ਸਲਮਾਨ ਨੇ ਵਿਨੋਦ ਖੰਨਾ ਲਈ ਵੀ ਪ੍ਰਚਾਰ ਕੀਤਾ ਹੈ, ਪਰ ਖਾਸ ਕਰਕੇ ਉਹ ਕਾਂਗਰਸ ਦੇ ਸਟਾਰ ਪ੍ਰਚਾਰਕ ਬਣ ਗਏ ਹਨ।

ਸਲਮਾਨ ਹੁਣ ਤਕ ਅੱਠ ਲੋਕ ਸਭਾ ਹਲਕਿਆਂ ਵਿਚ ਰੋਡ ਸ਼ੋਅ ਕਰ ਚੁਕੇ ਹਨ। ਉਹ ਪ੍ਰਿਆ ਦੱਤ ਦੇ ਹਲਕੇ ਵਿਚ ਵੀ ਰੋਡ ਸ਼ੋਅ ਕਰ ਚੁਕੇ ਹਨ। ਸਲਮਾਨ ਦੇ ਦੋਸਤ ਬਾਬਾ ਸਦੀਕੀ ਦਾ ਕਹਿਣਾ ਹੈ ਕਿ ਉਹ ਪ੍ਰਚਾਰ ਲਈ ਕੋਈ ਮਿਹਨਤਾਨਾਂ ਨਹੀਂ ਲੈ ਰਹੇ। ਉਹ ਫਰੀ ਆਫ ਚਾਰਜ਼ ਰੋਡ ਸ਼ੋਅ ਕਰ ਰਹੇ ਹਨ। ਉਹ ਆਪਣੀ ਪਸੰਦ ਅਤੇ ਆਪਣੇ ਰਿਸ਼ਤਿਆਂ ਦੇ ਅਧਾਰ ਤੇ ਕੁਝ ਖਾਸ ਨੇਤਾਵਾਂ ਲਈ ਰੋਡ ਸ਼ੋਅ ਕਰ ਰਹੇ ਹਨ। ਕਾਂਗਰਸ  ਹਾਈਕਮਾਨ ਨੇ ਉਸਦੇ ਰੋਡ ਸ਼ੋਅ ਤੇ ਖੁਸ਼ੀ ਜਾਹਿਰ ਕੀਤੀ ਹੈ। ਆਉਣ ਵਾਲੇ ਸਮੇਂ ਵਿਚ ਸਲਮਾਨ ਨੂੰ ਰਾਜ ਸੱਭਾ ਦੀ ਸੀਟ ਵੀ ਦਿਤੀ ਜਾ ਸਕਦੀ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>