ਧਾਰਮਿਕ ਪ੍ਰੀਖਿਆ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ 14 ਲੱਖ 30 ਹਜ਼ਾਰ ਰੁਪਏ ਵਜ਼ੀਫੇ ਵਜੋਂ ਦਿਤੇ ਜਾਣਗੇ

ਅੰਮ੍ਰਿਤਸਰ – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਸਕੂਲਾਂ/ਕਾਲਜਾਂ ’ਚ ਪੜ੍ਹਦੇ ਵਿਦਿਆਰਥੀ/ਵਿਦਿਆਰਥਣਾਂ ਨੂੰ ਗੁਰਮਤਿ ਨਾਲ ਜੋੜਨ ਲਈ ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਯਾਦਾ ਸਬੰਧੀ ਵਿਸ਼ੇਸ਼ ਸਿਲੇਬਸ ਅਨੁਸਾਰ ਹਰ ਸਾਲ ਅਕਤੂਬਰ-ਨਵੰਬਰ ਮਹੀਨੇ ’ਚ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਦੇ ਵੱਖ-ਵੱਖ ਕੈਟਾਗਿਰੀਆਂ ’ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਨੂੰ ਚੌਦਾਂ ਲੱਖ ਤੀਹ ਹਜ਼ਾਰ ਰੁਪੈ ਤੋਂ ਵੱਧ ਰਕਮ ਵਜੀਫਿਆਂ ਦੇ ਰੂਪ ਵਿਚ ਦਿੱਤੀ ਜਾਂਦੀ ਹੈ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਨਵੰਬਰ 2008 ’ਚ ਧਰਮ ਪ੍ਰਚਾਰ ਕਮੇਟੀ ਵਲੋਂ ਲਈ ਪ੍ਰੀਖਿਆ ਦੇ ਨਤੀਜੇ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੀ ਸੂਚੀ ਜ਼ਾਰੀ ਕਰਦਿਆਂ ਦਿੱਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਧਾਰਮਿਕ ਪ੍ਰੀਖਿਆ ’ਚ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਗੁਰਮਤਿ ’ਚ ਪ੍ਰਪੱਕ ਹੋਣ ਤੇ ਭਵਿੱਖ ’ਚ ਹੋਰ ਸਖਤ ਮੇਹਨਤ ਕਰਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਰਾਹੀਂ ਜਿਥੇ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਤੇ ਰਹਿਤ ਮਰਯਾਦਾ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਉਥੇ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਆਰਥਿਕ ਤੌਰ ’ਤੇ ਉਤਸ਼ਾਹਤ ਕਰਨ ਲਈ ਵਜ਼ੀਫੇ ਦੇ ਰੂਪ ਵਿਚ ਯਕਮੁਸ਼ਤ ਅਦਾ ਕੀਤੇ ਹਨ ਤਾਂ ਜੋ ਵਿਦਿਆਰਥੀ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰ ਸਕਣ।

ਇਥੋਂ ਜਾਰੀ ਇਕ ਪ੍ਰੈਸ ਰਲੀਜ਼ ’ਚ ਉਨ੍ਹਾਂ ਦੱਸਿਆ ਕਿ ਨਵੰਬਰ 2008 ’ਚ ਪਹਿਲੇ, ਦੂਜੇ, ਤੀਜੇ ਤੇ ਚੌਥੇ ਦਰਜੇ ਦੀ ਪ੍ਰੀਖਿਆ ’ਚ 22640 ਵਿਦਿਆਰਥੀ ਸ਼ਾਮਲ ਹੋਏ। ਇਨ੍ਹਾਂ ਵਿਚੋਂ ਪਹਿਲੇ, ਦੂਜੇ, ਤੀਜੇ ਤੇ ਚੌਥੇ ਦਰਜੇ ’ਚ ਅੱਵਲ ਆਉਣ ਵਾਲੇ 250,250,200 ਤੇ 50 ਵਿਦਿਆਰਥੀਆਂ ਨੂੰ ਕਰਮਵਾਰ ਪ੍ਰਤੀ ਵਿਦਿਆਰਥੀ 1200 ਰੁਪੈ ਅਤੇ 1800, 2400 ਤੇ 4000 ਰੁਪੈ ਸਲਾਨਾ (ਯੱਕਮੁਸ਼ਤ) ਵਜੀਫੇ ਦਿੱਤੇ ਜਾਂਦੇ ਹਨ।

ਸਾਲ 2008 ਦੀ ਪ੍ਰੀਖਿਆ ਦੇ ਨਤੀਜੇ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਹਿਲੇ ਦਰਜੇ ਵਿਚ ਐਸ.ਕੇ.ਡੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੁਗਲਵਾਲਾ ਗੁਰਦਾਸਪੁਰ ਦੀ ਵਿਦਿਆਰਥਣ ਬੀਬੀ ਸਿਮਰਜੋਤ ਕੌਰ ਸਪੁੱਤਰੀ ਸ. ਸਰਬਜੀਤ ਸਿੰਘ ਰੋਲ ਨੰਬਰ 4370 ਨੇ 238 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਹੀ ਸਕੂਲ ਦੇ ਵਿਦਿਆਰਥੀ ਭਾਈ ਲਵਪ੍ਰੀਤ ਸਿੰਘ ਸਪੁੱਤਰ ਸ. ਰਣਜੀਤ ਸਿੰਘ ਰੋਲ ਨੰਬਰ 4289 ਨੇ 230 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸੰਤ ਬਾਬਾ ਸੁੰਦਰ ਸਿੰਘ ਜੀ ਕਨੇਡੀਅਨ ਅਕਾਲ ਅਕੈਡਮੀ ਟੱਲੇਵਾਲ ਤਹਿ: ਤਪਾ (ਬਰਨਾਲਾ) ਦੀ ਵਿਦਿਆਰਥਣ ਬੀਬੀ ਗੁਲਸ਼ਨਦੀਪ ਕੌਰ ਸਪੁੱਤਰੀ ਸ. ਜੋਗਿੰਦਰ ਸਿੰਘ ਰੋਲ ਨੰਬਰ 2861 ਨੇ 229 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਦੂਜੇ ਦਰਜੇ ਵਿਚੋਂ ਸੰਤ ਬਾਬਾ ਲਾਭ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੇ ਬੇਰ ਮੱਤੇਵਾਲ ਬਾਬਾ ਬਕਾਲਾ ਅੰਮ੍ਰਿਤਸਰ ਦੀ ਵਿਦਿਆਰਥਣ ਬੀਬੀ ਸੰਦੀਪ ਕੌਰ ਸਪੁੱਤਰੀ ਸ. ਦਵਿੰਦਰ ਸਿੰਘ ਰੋਲ ਨੰਬਰ 6179 ਨੇ 235 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਅਜੀਤ ਵਿਦਿਆਲਾ ਸੁਲਤਾਨਵਿੰਡ ਰੋਡ ਸ੍ਰੀ ਅੰਮ੍ਰਿਤਸਰ ਦੀ ਵਿਦਿਆਰਥਣ ਬੀਬੀ ਸਿਮਰਨਜੀਤ ਕੌਰ ਸਪੁਤਰੀ ਸ. ਬਲਬੀਰ ਸਿੰਘ ਰੋਲ ਨੰਬਰ 7501 ਨੇ ਵੀ 235 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੀ ਵਿਦਿਆਰਥਣ ਬੀਬੀ ਪਵਨਦੀਪ ਕੌਰ ਸਪੁੱਤਰੀ ਸ. ਗੁਰਬਖਸ਼ ਸਿੰਘ ਰੋਲ ਨੰਬਰ 2275 ਨੇ 234 ਅੰਕ ਪ੍ਰਾਪਤ ਕਰਕੇ ਦੂਜੇ ਦਰਜੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਹੀ ਤਰ੍ਹਾਂ ਪ੍ਰੀਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ਿਲ੍ਹਾ ਬਡਰੁੱਖਾਂ ਸੰਗਰੂਰ ਦੀ ਵਿਦਿਆਰਥਣ ਬੀਬੀ ਨਵਜੋਤ ਕੌਰ ਸਪੁੱਤਰੀ ਸ. ਕ੍ਰਿਪਾਲ ਸਿੰਘ ਰੋਲ ਨੰਬਰ 6271 ਨੇ ਵੀ 234 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੰਤ ਬਾਬਾ ਲਾਭ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀ ਬੇਰ ਮੱਤੇਵਾਲ ਤਹਿ: ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਵਿਦਿਆਰਥਣ ਬੀਬੀ ਰਮਨਪ੍ਰੀਤ ਕੌਰ ਸਪੁੱਤਰੀ ਸ. ਜਸਬੀਰ ਸਿੰਘ ਰੋਲ ਨੰਬਰ 6184 ਨੇ 233 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਦਰਜਾ ਤੀਜਾ ਵਿਚੋਂ ਸੰਤ ਬਾਬਾ ਲਾਭ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀ ਬੇਰ ਮੱਤੇਵਾਲ ਤਹਿ: ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੀ ਵਿਦਿਆਰਥਣ ਬੀਬੀ ਮਨਦੀਪ ਕੌਰ ਸਪੁੱਤਰੀ ਸ. ਅਜੀਤ ਸਿੰਘ ਰੋਲ ਨੰਬਰ 1109 ਨੇ 230 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸਿੱਖ ਨੈਸ਼ਨਲ ਕਾਲਜ ਕਾਦੀਆਂ, ਤਹਿ: ਬਟਾਲਾ (ਗੁਰਦਾਸਪੁਰ) ਦੀ ਵਿਦਿਆਰਥਣ ਬੀਬੀ ਗੁਰਪ੍ਰੀਤ ਕੌਰ ਸਪੁੱਤਰੀ ਸ. ਅਵਤਾਰ ਸਿੰਘ ਰੋਲ ਨੰਬਰ 1183 ਨੇ 226 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਐਸ.ਆਰ.ਗੌਰਮਿੰਟ ਕਾਲਜ ਫਾਰ-ਵੁਮੈਨ ਅੰਮ੍ਰਿਤਸਰ ਦੀ ਵਿਦਿਆਰਥਣ ਬੀਬੀ ਕੰਵਲਪ੍ਰੀਤ ਕੌਰ ਸਪੁੱਤਰੀ ਸ. ਕੁਲਵੰਤ ਸਿੰਘ ਨੇ ਰੋਲ ਨੰਬਰ 695 ਨੇ 224 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਦਰਜਾ ਚੌਥਾ ਵਿਚੋਂ ਸ੍ਰੀ ਗੁਰੂ ਅੰਗਦ ਦੇਵ ਖ਼ਾਲਸਾ ਕਾਲਜ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੀ ਵਿਦਿਆਰਥਣ ਬੀਬੀ ਕਰਮਬੀਰ ਕੌਰ ਸਪੁੱਤਰੀ ਸ. ਰਾਜਬੀਰ ਸਿੰਘ ਰੋਲ ਨੰਬਰ 99 ਨੇ 222 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਦੀ ਵਿਦਿਆਰਥਣ ਬੀਬੀ ਬਲਜੀਤ ਕੌਰ ਸਪੁੱਤਰੀ ਸ. ਨਰਿੰਦਰ ਸਿੰਘ ਰੋਲ ਨੰਬਰ 320 ਨੇ 219 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਹੀ ਕਾਲਜ ਦੀ ਵਿਦਿਆਰਥਣ ਬੀਬੀ ਗੁਰਪ੍ਰੀਤ ਕੌਰ ਸੈਣੀ ਸਪੁੱਤਰੀ ਸ. ਬੂਆ ਸਿੰਘ ਰੋਲ ਨੰਬਰ 235 ਨੇ 217 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਇਸੇ ਹੀ ਕਾਲਜ ਦੀ ਵਿਦਿਆਰਥਣ ਬੀਬੀ ਜਗਮੀਤ ਕੌਰ ਸਪੁੱਤਰੀ ਸ. ਗੁਰਚਰਨ ਸਿੰਘ ਰੋਲ ਨੰਬਰ 343 ਨੇ ਵੀ 217  ਅੰਕ ਪ੍ਰਾਪਤ ਕਰਕੇ ਚੌਥੇ ਦਰਜੇ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਉਕਤ ਚਾਰੇ ਦਰਜਿਆਂ ’ਚੋਂ ਪਹਿਲੇ, ਦੂਜੇ, ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫਿਆਂ ਤੋਂ ਇਲਾਵਾ ਕਰਮਵਾਰ 500, 300 ਤੇ 200 ਰੁਪਏ ਵਾਧੂ ਪ੍ਰਾਪਤ ਕੀਤੇ।

ਸਾਲ 2009 ’ਚ ਹੋਣ ਵਾਲੀ ਧਾਰਮਿਕ ਪ੍ਰੀਖਿਆ ਦੇ ਦਾਖਲੇ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਦੇ ਕਿਸੇ ਵੀ ਸਕੂਲ ’ਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਇਸ ਪ੍ਰੀਖਿਆ ’ਚ ਭਾਗ ਲੈ ਸਕਦੇ ਹਨ ਪ੍ਰਿਖਿਆ ਦੇ ਪਹਿਲੇ, ਦੂਜੇ, ਤੀਜੇ ਤੇ ਚੌਥੇ ਦਰਜੇ ਦੀ ਦਾਖਲਾ ਫੀਸ ਕਰਮਵਾਰ 5, 10, 15 ਤੇ 20 ਰੁਪਏ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਦੇ ਦਾਖਲੇ ਲਈ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਮੁਖੀ/ਪ੍ਰਿੰਸੀਪਲ ਲੋੜੀਂਦੇ ਦਾਖਲਾ ਫਾਰਮ ਦੇ ਸਿਲੇਬਸ ਆਦਿ ਧਰਮ ਪ੍ਰਚਾਰ ਕਮੇਟੀ ਦੇ ਪ੍ਰੀਖਿਆ ਵਿਭਾਗ ਤੋਂ ਦਸਤੀ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਡਾਕ ਰਾਹੀਂ ਵੀ ਮੰਗਵਾ ਸਕਦੇ ਹਨ ਅਤੇ ਪ੍ਰੀਖਿਆ ਸਬੰਧੀ ਕਿਸੇ ਵੀ ਪ੍ਰਚਾਰ ਦੀ ਜਾਣਕਾਰੀ ਕਿਸੇ ਵੀ ਕੰਮ ਵਾਲੇ ਦਿਨ ਫੋਨ ਨੰ: 0183-2553952, 57-58 ਅਤੇ 59, ਐਕਸਟੈਂਸ਼ਨ 305 ’ਤੇ ਫੋਨ ਵੀ ਕੀਤਾ ਜਾ ਸਕਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>