ਮਜੀਠਾ / ਅੰਮ੍ਰਿਤਸਰ – ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਦਲਿਤ ਭਾਈਚਾਰੇ ਪ੍ਰਤੀ ਉਸਾਰੂ ਨੀਤੀਆਂ ਸਦਕਾ ਦਲਿਤ ਸਮਾਜ ਦਾ ਵਡਾ ਹਿੱਸਾ ਸ੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜਾ ਹੈ। ਸ: ਮਜੀਠੀਆ ਅੱਜ ਪਿੰਡ ਵਡਾਲਾ ਵਿਖੇ ਮਜੀਠਾ ਬਲਾਕ ਕਾਂਗਰਸ ਪ੍ਰਧਾਨ ਤੇ ਜਿਲਾ ਦਿਹਾਤੀ ਦੇ ਕਾਰਜਕਾਰੀ ਮੈਬਰ ਅਤੇ ਬਾਜ਼ੀਗਰ ਭਾਈਚਾਰੇ ਦੇ ਉਘੇ ਆਗੂ ਸ: ਬਲਬੀਰ ਸਿੰਘ ਵਡਾਲਾ ਜੋ ਕਿ ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਮੈਬਰ ਵੀ ਹਨ ਵਲੋਂ ਸੈਕੜੇ ਹਮਾਇਤੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਮੌਕੇ ਉਹਨਾਂ ਦੇ ਸਵਾਗਤ ਲਈ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕਾਂਗਰਸ ਨੂੰ ਵੱਡਾ ਝਟਕਾ ਲਾਉਦਿਆਂ ਸ:ਬਲਬੀਰ ਸਿੰਘ ਵਡਾਲਾ ਨੇ ਸ: ਮਜੀਠੀਆ ਨਾਲ ਚਟਾਨ ਵਾਂਗ ਖੜ ਕੇ ਅਕਾਲੀ ਦਲ ਰਾਹੀਂ ਲੋਕਾਂ ਦੀ ਸੇਵਾ ਕਰਨ ਅਤੇ ਅਕਾਲੀ ਭਾਜਪਾ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਨੂੰ ਜਿਤਾਉਣ ਦਾ ਐਲਾਨ ਕੀਤਾ। ਸ: ਮਜੀਠੀਆ ਨੇ ਕਾਂਗਰਸ ਦੀ ਤਿਖੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਗਰੀਬ ਅਤੇ ਦਲਿਤ ਵਰਗ ਲਈ ਸਰਾਪ ਸਿੱਧ ਹੋਈ ਹੈ ਜਿਸ ਨੇ ਅਜ਼ਾਦੀ ਉਪਰੰਤ ਇਸ ਵਰਗ ਨੂੰ ਆਪਣੀ ਵੋਟ ਬੈਂਕ ਵਜੋਂ ਹੀ ਵਰਤੋਂ ਕਰਦੀ ਰਹੀ ਅਤੇ 62 ਸਾਲ ਦੇ ਸ਼ਾਸਨ ਦੌਰਾਨ ਗਰੀਬ ਤੇ ਦਲਿਤ ਸਮਾਜ ਦੀਆਂ ਬੁਨਿਆਦੀ ਲੋੜਾਂ ਰੋਟੀ ਕਪੜਾ ਔਰ ਮਕਾਨ ਮੁਹਇਆ ਕਰਨ ਸੰਬੰਧੀ ਕਾਂਗਰਸ ਨੇ ‘ ਹਵਾਈ ਕਿਲੇ’ ਉਸਾਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਜਿਸ ਪ੍ਰਤੀ ਹੁਣ ਦਲਿਤ ਸਮਾਜ ਵਿਚ ਜਾਗ੍ਰਿਤੀ ਆਚੁਕੀ ਹੈ ਅਤੇ ਉਹਨਾਂ ਨੇ ਸਮਾਜਕ ਤੇ ਸਿਆਸੀ ਪਛਾਣ ਦੇਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਦਾਮਨ ਫੜ ਲਿਆ ਹੈ। ਜਿਸ ਨਾਲ ਪਾਰਟੀ ਉਮੀਦਵਾਰਾਂ ਦੀ ਸਥਿਤੀ ਨੂੰ ਮਜਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਦਲਿਤ ਸਮਾਜ ਵਲੋਂ ਪੁੱਟੇ ਗਏ ਇਸ ਕਾਂਤੀ ਕਾਰੀ ਕਦਮ ਤੋਂ ਬੁਖਲਾਅ ਕੇ ਕਾਂਗਰਸ ਹੁਣ ਉਹ ਚੋਣ ਵਾਅਦੇ ਕਰਨ ਲਈ ਮਜਬੂਰ ਹੈ ਜਿਸ ਨੀਤੀ ਪ੍ਰਤੀ ਅਕਾਲੀ ਦਲ ਵਲੋਂ ਅਮਲੀ ਜਾਮਾ ਪਹਿਨਾਉਣ ਦੀਆਂ ਪਹਿਲ ਕਦਮੀਆਂ ਦੀ ਉਹ ਆਪ ਸਖਤ ਆਲੋਚਨਾ ਕਰਦੀ ਰਹੀ। ਉਹਨਾਂ ਕਿਹਾ ਕਿ ਸਰਕਾਰ ਦੇ ਰਹਿੰਦੇ ਤਿੰਨ ਸਾਲਾਂ ’ਚ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦੇ ਨਾਲ ਨਾਲ ਰਾਜ ਦਾ ਅਜੇਹਾ ਵਿਕਾਸ ਕਰਾਇਆ ਜਾਵੇਗਾ ਕਿ ਭਵਿਖ ’ਚ ਕਾਂਗਰਸ ਪਾਰਟੀ ਲੋਕਾਂ ਤੋਂ ਵੋਟਾਂ ਮੰਗਣ ਤੋਂ ਪਹਿਲਾਂ ਸੌ ਵਾਰ ਸੋਚੇਗੀ। ਇਸ ਮੌਕੇ ਕਾਂਗਰਸ ਛੱਡਣ ਵਾਲਿਆਂ ਵਿਚ ਬੀਬੀ ਅਮਰਜੀਤ ਕੌਰ, ਸਾਬਕਾ ਪੰਚ ਬਬੀ, ਸਾਬਕਾ ਪੰਚ ਲਾਡੀ, ਮੈਬਰ ਵਰਿਆਮ ਸਿੰਘ, ਨੀਟਾ, ਬਾਬਾ ਪਾਲਾ ਜੀ, ਧੀਰ ਸਿਸੰਘ, ਸੁਚਾ ਸਿੰਘ, ਗੁਲਜਾਰ ਸਿੰਘ, ਪੱਪੀ, ਸੇਵਾ ਸਿੰਘ, ਕਸ਼ਮੀਰ ਸਿੰਘ, ਹੰਸਾ ਸਿੰਘ, ਮਨਜੀਤ ਸਿੰਘ, ਸਤਪਾਲ ਸਿੰਘ, ਬਲਦੇਵ ਸਿੰਘ, ਸਤਨਾਮ ਸਿੰਘ ਝੰਘਿਆੜਾ, ਦਰਸ਼ਨ ਸਿੰਘ, ਕਰਤਾਰ ਸਿੰਘ, ਦਿਦਾਰ ਸਿੰਘ, ਪਿਆਰਾ ਸਿੰਘ ਤੇ ਸ਼ਮ ਸਿੰਘ ਆਦਿ ਬਾਜੀਗਰ ਸਮਾਜ ਦੇ ਆਗੂ ਵੀ ਸ਼ਾਮਿਲ ਸਨ। ਇਸ ਮੌਕੇ ਰਜਿੰਦਰ ਕੁਮਾਰ ਪਪੂ ਜੈਤੀਪੁਰ, ਬਬੀ ਭੰਗਵਾਂ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ੋਿਸੰਘ, ਸਰਵਨ ਸਿੰਘ ਧੁੰਨ, ਪ੍ਰਭਦਿਆਲ ਪੰਨਵਾਂ, ਬਲਬੀਰ ਸਿੰਘ ਨਾਗ, ਕੁੰਦਨ ਸਿੰਘ, ਮਲਕੀਤ ਸਿੰਘ , ਸੁਰਜੀਤ ਸਿੰਘ, ਹਰਜਿੰਦਰ ਸਿੰਘ, ਨਿਰਵੈਰ ਸਿੰਘ , ਸੁਚਾ ਸਿੰਘ , ਜਗੀਰ ਸਿੰਘ, ਯਕੂਬ ਮਸੀਹ, ਮੋਹਨ ਸਿੰਘ ਤੇ ਗੁਰਬਚਨ ਸਿੰਘ ਵੀ ਮੌਜੂਦ ਸਨ।
ਦਲਿਤ ਸਮਾਜ ਅਕਾਲੀ ਦਲ ਨਾਲ ਚਟਾਨ ਵਾਂਗ ਖੜ ਜਾਣ ਕਾਰਨ ਪਾਰਟੀ ਦੀ ਹੂੰਝਾ ਫੇਰੂ ਜਿਤ ਯਕੀਨੀ
This entry was posted in ਪੰਜਾਬ.