ਫਰਿਜ਼ਨੋ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

ਫਰਿਜ਼ਨੋ- ਬੀਤੇ ਸ਼ਨਿੱਚਰਵਾਰ ਨੂੰ ਅੰਗੂਰਾਂ ਦੀ ਧਰਤੀ ਸੈਂਟਰਲ ਵੈਲੀ ਦੇ ਫਰਿਜ਼ਨੋ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਸੁਪਰ ਸੈਲਮਾ ਸਪੋਰਟਸ ਕੱਲਬ ਦੇ ਸਾਂਝੇ ਯਤਨਾਂ ਨਾਲ ਵਿਕਟੋਰੀਆ ਵੈਸਟ ਪਾਰਕ  ਵਿਖੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਕੈਲੀਫੋਰਨੀਆਂ ਦੀਆਂ ਉੱਘੀਆਂ ਟੀਮਾਂ ਨੇ ਹਿੱਸਾ ਲਿਆ।

ਇਸ ਟੂਰਨਾਮੈਂਟ ਵਿਚ ਬੇਰੀਏ ਦੀ ਕੱਬਡੀ ਟੀਮ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੂੰ ਹਰਾਕੇ ਜੇਤੂ ਰਹੀ। ਫਾਈਨਲ ਮੈਚ ਦਾ ਮੁਕਾਬਲਾ ਹਾਫ਼ ਟਾਈਮ ਤੱਕ ਕਾਫ਼ੀ ਫਸਵਾਂ ਰਿਹਾ। ਦੂਜੇ ਹਾਫ਼ ਵਿਚ ਬੇ ਏਰੀਏ ਦੀ ਟੀਮ ਨੇ ਆਪਣੇ ਅੰਕਾਂ ਦੇ ਫਰਕ ਨੂੰ ਵਧਾ ਲਿਆ ਅਤੇ ਮੈਚ ਖ਼ਤਮ ਹੋਣ ਤੱਕ ਉਨ੍ਹਾਂ ਦੇ 38 ਅੰਕ ਸਨ ਅਤੇ ਦੂਜੇ ਨੰਬਰ ‘ਤੇ ਰਹੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਦੇ 35-1/2 ਅੰਕ ਸਨ। ਇਸ ਮੁਕਾਬਲੇ ਦਾ ਆਨੰਦ ਮਾਣ ਰਹੇ ਦਰਸ਼ਕਾਂ ਨੇ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਤਾੜੀਆਂ ਨਾਲ ਤਾਂ ਸੁਆਗਤ ਕੀਤਾ ਹੀ ਸਗੋਂ ਡਾਲਰਾਂ ਦਾ ਮੀਂਹ ਵੀ ਉਨ੍ਹਾਂ ਉਪਰ ਵਰ੍ਹਾ ਦਿੱਤਾ। ਜਦੋਂ ਵੀ ਕੋਈ ਖਿਡਾਰੀ ਆਪਣੀ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਾ ਤਾਂ ਉਨ੍ਹਾਂ ਦੇ ਪ੍ਰਸੰਸਕ ਉਸਨੂੰ ਇਨਾਮਾਂ ਨਾਲ ਨਿਵਾਜਦੇ ਰਹੇ। ਖਿਡਾਰੀਆਂ ਉਪਰ ਉਨ੍ਹਾਂ ਵਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਹੀ ਸ਼ਰਤਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ।

20090417-img_3090.jpg

ਫਾਈਨਲ ਮੁਕਾਬਲੇ ਤੋਂ ਪਹਿਲਾਂ ਖੇਡੀਆਂ ਗਈਆਂ ਖੇਡਾਂ ਵਿਚ ਅੰਡਰ 18 ਟੀਮ ਦੇ ਪਹਿਲੇ ਮੈਚ ਵਿਚ ਸੁਪਰ ਸਪੋਰਟਸ ਕਲੱਬ ਸੈਲਮਾ ਦੀ ਟੀਮ (25 ਅੰਕ) ਨੂੰ ਬੇ ਏਰੀਏ ਦੀ ਟੀਮ (33-1/2 ) ਨੇ ਹਰਾਇਆ। 18 ਸਾਲ ਤੋਂ ਵਡੇਰੀ ਉਮਰ ਦੀ ਟੀਮ ਵਿਚ ਮਡੈਸਟੋ ਅਤੇ ਬੇ ਏਰੀਏ ਦੀਆਂ ਟੀਮਾਂ ਵਿਚ ਮੁਕਾਬਲਾ ਹੋਇਆ। ਜਿਸ ਵਿਚ ਬੇ ਏਰੀਏ ਦੀ ਟੀਮ ਨੇ 34 ਅੰਕ ਹਾਸਲ ਕੀਤੇ ਅਤੇ ਮਡੈਸਟੋ ਦੀ ਟੀਮ ਨੂੰ 25-1/2 ਅੰਕ ਮਿਲੇ। ਇਸਤੋਂ ਉਪਰੰਤ ਮੁਕਾਬਲਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਯੂਬਾ ਸਿਟੀ ਦੀ ਟੀਮ ਵਿਚਕਾਰ ਹੋਇਆ। ਜਿਸ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਨੂੰ 37-1/2 ਅੰਕ ਮਿਲੇ ਅਤੇ ਯੂਬਾ ਸਿਟੀ ਦੀ ਟੀਮ 24 ਅੰਕ ਹਾਸਲ ਕਰਕੇ ਹਾਰ ਗਈ। ਇਕ ਹੋਰ ਬੀ ਮੁਕਾਬਲੇ ਵਿਚ ਫਤਹਿ ਸਪੋਰਟਸ ਕਲੱਬ ਨੂੰ 28 ਅੰਕ ਮਿਲੇ ਅਤੇ ਯੂਬਾ ਸਿਟੀ ਦੀ ਟੀਮ 38 ਅੰਕ ਹਾਸਲ ਕਰਕੇ ਜੇਤੂ ਰਹੀ। ਸੈਮੀਫਾਈਨਲ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕੱਲਬ ਦੀ ਟੀਮ ਨੇ 29-1/2 ਅੰਕਾਂ ਲੈਕੇ 15 ਅੰਕ ਹਾਸਲ ਕਰਨ ਵਾਲੀ ਮਡੈਸਟੋ ਦੀ ਟੀਮ ਨੂੰ ਬੜੀ ਹੀ ਆਸਾਨੀ ਨਾਲ ਹਰਾਕੇ ਫਾਈਨਲ ਵਿਚ ਦਾਖਲਾ ਲੈ ਲਿਆ। ਦੂਜੇ ਸੈਮੀਫਾਈਨਲ ਵਿਚ ਬੇ ਏਰੀਆ ਸਪੋਰਟਸ ਕਲੱਬ ਵਲੋਂ 30 ਅੰਕ ਲਏ ਗਏ ਅਤੇ ਯੂਬਾ ਸਿਟੀ ਦੀ ਟੀਮ ਸਿਰਫ਼ 23-1/2 ਅੰਕ ਹੀ ਹਾਸਲ ਕਰ ਸਕੀ। ਇਵੇਂ ਬੇ ਏਰੀਆ ਸਪੋਰਟਸ ਕੱਲਬ ਨੇ ਫਾਈਨਲ ਵਿਚ ਆਪਣੀ ਥਾਂ ਬੜੀ ਆਸਾਨੀ ਨਾਲ ਬਣਾ ਲਈ।

ਇਸੇ ਦੌਰਾਨ ਕਰਮਬੀਰ ਸਿੰਘ ਬਸਰਾ ਅਤੇ ਇਕ ਮੈਕਸੀਕਨ ਨੌਜਵਾਨ ਰੂਡੀ ਫਤਹਿ ਸਿੰਘ ਵਿਚ ਕੁਸ਼ਤੀ ਦਾ ਮੁਕਾਬਲਾ ਹੋਇਆ ਜਿਸ ਵਿਚ ਕਰਮਬੀਰ ਸਿੰਘ ਬਸਰਾ ਨੇ ਜਿੱਤ ਹਾਸਲ ਕੀਤੀ।

ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ਦੇ ਚਾਰੇ ਪਾਸੇ ਪੰਜਾਬੀਆਂ ਦਾ ਠਾਠਾਂ ਮਾਰਦਾ ਸਮੁੰਦਰ ਦੋਵੇਂ ਟੀਮਾਂ ਦੀ ਖੇਡ ਵੇਖਣ ਲਈ ਇਕਠਾ ਹੋ ਚੁਕਿਆ ਸੀ। ਇਸ ਦੌਰਾਨ ਸ਼ਹੀਦ ਭਗਤ ਸਿੰਘ ਸਪੋਰਟਸ ਕੱਲਬ ਦੀ ਟੀਮ ਅਤੇ ਬੇ ਏਰੀਆ ਸਪੋਰਟਸ ਕੱਲਬ ਦੀ ਟੀਮ ਦੇ ਖਿਡਾਰੀ ਪੂਰੇ ਜੋਸ਼ ਨਾਲ ਮੈਦਾਨ ਵਿਚ ਉਤਰੇ ਅਤੇ ਦਰਸ਼ਕਾਂ ਵਲੋਂ ਵੀ ਤਾੜੀਆਂ ਨਾਲ ਉਨ੍ਹਾਂ ਦਾ ਭਰਪੂਰ ਸੁਆਗਤ ਕੀਤਾ ਗਿਆ। ਇਸ ਮੈਚ ਦੌਰਾਨ ਟੂਰਨਾਮੈਂਟ ਵਿਚ ਨਾ ਰੋਕੇ ਜਾਣ ਵਾਲੇ ਰਣਜੀਤ ਸਿੰਘ ਨੂੰ ਜੱਫਾ ਮਾਰਨ ਵਾਲੇ ਜਾਂ ਉਸਨੂੰ ਡੱਕਣ ਵਾਲੇ ਖਿਡਾਰੀ ਲਈ ਇਨਾਮਾਂ ਦਾ ਐਲਾਨ ਕੀਤਾ ਗਿਆ। ਇਹੋ ਜਿਹੀਆਂ ਅਨੇਕਾਂ ਸ਼ਰਤਾਂ ਜਾਂ ਵੰਗਾਰਾਂ ਮੌਲੇ ਅਤੇ ਸਾਹਬੀ ਨੂੰ ਰੋਕਣ ਵਾਲੇ ਖਿਡਾਰੀਆਂ ਦੇ ਲਈ ਵੀ ਪਾਈਆਂ ਗਈਆਂ।

ਇਸ ਫਾਈਨਲ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ: ਸੁਰਿੰਦਰ ਸਿੰਘ ਨਿੱਝਰ ਵਲੋਂ ਬੜੇ ਹੀ ਭਾਵੁਕ ਢੰਗ ਨਾਲ ਇਕ ਕਵਿਤਾ ਤਰਨੁੰਮ ਵਿਚ ਗਾਕੇ ਸੁਣਾਈ ਗਈ। ਜਿਸ ਲਈ ਉਨ੍ਹਾਂ ਦੀ ਹੌਸਲਾ ਅਫ਼ਜਾਈ ਦਰਸ਼ਕਾਂ ਵਲੋਂ ਤਾੜੀਆਂ ਨਾਲ ਕੀਤੀ ਗਈ।

ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਵਿਚ ਸ: ਕ੍ਰਿਪਾਲ ਸਿੰਘ ਸਹੋਤਾ, ਸ: ਅਵਤਾਰ ਸਿੰਘ ਗਿੱਲ, ਸ: ਹਰਿੰਦਰ ਸਿੰਘ (ਹੈਰੀ) ਗਿੱਲ, ਸ: ਗੁਰਚਰਨ ਸਿੰਘ ਰੱਕੜ, ਸ: ਨਾਜਰ ਸਿੰਘ ਸਹੋਤਾ, ਸ: ਪ੍ਰੀਤਮ ਸਿੰਘ ਪਾਸਲਾ, ਸ: ਨੇਕੀ ਸੰਘੇੜਾ, ਨੀਟੂ ਬਡਿਆਲ, ਸ: ਟਹਿਲ ਸਿੰਘ ਥਾਂਦੀ, ਗੁਰਦੀਪ ਸਿੰਘ ਚੌਹਾਨ, ਟੁਟ ਬ੍ਰਦਰਜ਼, ਨਿੱਝਰ ਬ੍ਰਦਰਜ਼, ਪਾਲ ਕੈਲੇ, ਪਾਲ ਮਾਹਲ, ਅਟਵਾਲ ਬ੍ਰਦਰਜ਼ ਮਰਸਡ, ਲਾਕ ਬਰਾੜ, ਬਿੱਟਾ ਤੂਰ, ਬਾਪੂ ਫਾਰਮ, ਸਿ਼ਵਰਾਜ ਸਿੰਘ ਪੰਨੂ, ਜੀਤੂ ਪੰਨੂ, ਰਣਜੀਤ ਨਾਗਰਾ, ਮਨਤੀਰਥ ਸਿੰਘ ਤੁੰਗ, ਕਰਨੈਲ ਸਿੰਘ ਸੰਧਰ, ਬੱਬੀ ਟਿਵਾਣਾ, ਕਰਮਜੀਤ ਸਿੰਘ ਨਿੱਝਰ, ਅਵਤਾਰ ਸਿੰਘ ਪਾਸਲਾ, ਅਮੋਲਕ ਸਿੰਘ ਸਿੱਧੂ, ਚਰਨਜੀਤ ਸਿੰਘ ਸਹੋਤਾ, ਸਰਦੂਲ ਸਿੰਘ ਸਹੋਤਾ, ਪਾਲ ਧਾਲੀਵਾਲ, ਸ਼ਰਨਜੀਤ ਸਿੰਘ ਢਿੱਲੋਂ, ਪੰਮਾ ਸੈਦੋਕੇ, ਲਖਬੀਰ ਸਿੰਘ ਗਿੱਲ, ਹਾਕਮ ਸਿੰਘ, ਗੋਲਡੀ ਚੌਹਾਨ, ਰਾਜਬੀਰ ਸਿੰਘ, ਮਨਜੋਤ ਗੁੱਗੂ, ਅਮਰਜੀਤ ਸਿੰਘ ਦੋਧਰ, ਬਲਦੇਵ ਸਿੰਘ, ਜਰਨੈਲ ਸਿੰਘ ਤੂਰਕੋਟ, ਕਸ਼ਮੀਰ ਸਿੰਘ ਢੀਂਡਸਾ, ਗੁਰਨਾਮ ਸਿੰਘ ਚੱਠਾ, ਪਵਿੱਤਰ ਸਿੰਘ ਸਹੋਤਾ, ਪੰਜਾ ਟਰਕਿੰਗ, ਗਿਆਨ ਸਿੰਘ ਰੱਕੜ, ਮਹਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਥਾਂਦੀ, ਬੰਸੀ ਲਾਲ ਬੰਗੜ,ਚੌਧਰੀ ਚਾਨਾਰਾਮ, ਮੇਜਰ ਐਕਸਪ੍ਰੈਸ, ਕਮਲ ਭਿੰਡਰ, ਡਾਕਟਰ ਪੰਨੂ, ਜੋਗਾ ਸਿੰਘ, ਹਰਜੀਤ ਸਿੰਘ, ਤੀਰਥ ਸਿੰਘ ਤੂਰ ਬ੍ਰਦਰਜ਼, ਰਮਨ ਤੂਰ, ਨਰਵੀ ਬਰਾੜ, ਪਰਮਜੀਤ ਸਿੰਘ ਬਾਸੀ, ਮੇਜਰ ਸਿੰਘ ਗਾਖਲ, ਸੁਖ ਭੰਡਾਲ, ਕੁਲਵਿੰਦਰ ਟਿਵਾਣਾ, ਰਾਣੀ ਗਿੱਲ, ਰੰਧਾਵਾ ਬ੍ਰਦਰਜ਼, ਪਰਮਜੋਤ ਸਿੰਘ ਸਮਰਾ, ਜਸਪ੍ਰੀਤ ਸਿੰਘ, ਜਸਪਾਲ ਸਿੰਘ ਬੈਂਸ, ਮਾਲਵਾ ਇੰਸ਼ੋਰੈਂਸ, ਬੌਬ ਬਰਾੜ, ਪ੍ਰਦੀਪ ਸਿੰਘ ਬਰਾੜ, ਲਖਾ ਡੀਟੀਐਲ, ਰੁਪਿੰਦਰ ਸਿੰਘ ਕੰਗ, ਪ੍ਰੀਤਮ ਸਿੰਘ ਗਿੱਲ, ਕਰਨਲ ਹਰਦੇਵ ਸਿੰਘ, ਗੁਰਨਾਮ ਸਿੰਘ ਭੰਡਾਲ, ਸੁਰਿੰਦਰ ਸਿੰਘ ਕਾਹਲੋਂ, ਤਨਜੀਤ ਸਿੰਘ ਬੀਸਲਾ, ਪਾਲੀ ਸਾਹਿਲ, ਡਾਡੀ ਕਾਹਲੋਂ, ਸਤਵਿੰਦਰ ਸਿੰਘ ਕਾਹਲੋਂ, ਜਨਰੈਲ ਉਪਲ, ਗੁਰਦੇਵ ਨਿੱਝਰ, ਐਮ ਆਰ ਕੇ ਕੈਰੀਅਰ, ਸਟੋਨ ਟਰਕਿੰਗ

This entry was posted in ਸਥਾਨਕ ਸਰਗਰਮੀਆਂ (ਅਮਰੀਕਾ).

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>