ਸੰਤ ਬਾਬਾ ਨੰਦ ਸਿੰਘ ਜੀ ਸਲਾਨਾ ਬਰਸੀ ਧੂੰਮਧਾਮ ਨਾਲ ਮਨਾਈ ਗਈ

ਲੋਹਾਰਾ, ਮੋਗਾ (ਭਵਨਦੀਪ ਸਿੰਘ ਪੁਰਬਾ) – ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਬਰਸੀ ਉਨ੍ਹਾਂ ਦੇ ਤਪ ਅਸਥਾਨ ਅੰਗੀਠਾ ਸਾਹਿਬ ਗੁਰਦੁਆਰਾ ਅ-ਨੰਦ ਪ੍ਰਕਾਸ਼ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ। ਬਰਸੀ ਦੇ ਸੰਬੰਧ ਵਿਚ 7 ਅਪ੍ਰੈਲ ਨੂੰ ਬੱਧਣੀ ਕਲਾ ਵਾਲੇ ਬਾਬਾ ਜੀ ਦੇ ਧਾਰਮਿਕ ਦੀਵਾਨ ਸਜਾਏ ਗਏ। ਬਰਸੀ ਦੇ ਭੋਗ ਸਵੇਰ 10 ਵਜੇ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਨੇ ਹਾਜ਼ਰੀ ਲਵਾਈ। ਬਰਸੀ ਦੇ ਸੰਬੰਧ ਵਿਚ 6 ਦਿਨ ਬਾਣੀ ਦੇ ਪ੍ਰਵਾਹ ਚਲਦੇ ਰਹੇ ਅਤੇ ਗੁਰੂ ਦਾ ਲੰਗਰ ਅਟੁੱਟ ਵਰਤਦਾ ਰਿਹਾ ਜਿਸ ਵਿਚ ਪਕੌੜੇ ਜਲੇਬੀਆਂ, ਟਿਕਿਆ ਅਤੇ ਪ੍ਰਸ਼ਾਦ ਦੇ ਲੰਗਰ ਲਗਾਏ ਗਏ। ਬਰਸੀ ਦੇ ਭੋਗ ਉਪਰੰਤ ਇਲਾਕੇ ਦੇ ਨੇੜੇ-ਤੇੜੇ ਦੇ ਸਕੂਲਾਂ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਅੰਮ੍ਰਿਤਧਾਰੀ ਬੱਚਿਆਂ ਨੂੰ ਮੁੱਖ ਤੌਰ ’ਤੇ ਸਨਮਾਨਿਆ ਗਿਆ ਅਤੇ ਸਿੱਖੀ ਦੀ ਪ੍ਰਫੁੱਲਤਾ ਵਿਚ ਯੋਗਤਾਨ ਪਾਉਣ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਸਮੇਂ ਸਕੂਲਾਂ ਦੇ ਛੋਟੇ-ਛੋਟੇ ਬੱਚਿਆਂ ਨੇ ਕਵੀਸ਼ਰੀ ਅਤੇ ਧਾਰਮਿਕ ਗੀਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਸਮਾਗਮ ਵਿਚ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ, ਅਵਤਾਰ ਸਿੰਘ ਮਾਨ, ਗੁਰਬਚਨ ਸਿੰਘ ਸ਼ੇਰਪੁਰੀ ਤੇ ਪ੍ਰਸਿੱਧ ਰਾਗੀ ਢਾਡੀਆਂ ਤੋਂ ਇਲਾਵਾ ਫੱਕਰ ਬਾਬਾ ਦਾਮੂੰ ਸ਼ਾਹ ਜੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਚਮਕੌਰ ਸਿੰਘ ਸੰਘਾ, ਸਰਪੰਚ ਕੇਵਲ ਸਿੰਘ, ਨੰਬਰਦਾਰ ਦੇਵ ਸਿੰਘ, ਸ. ਗੁਰਮੇਲ ਸਿੰਘ ਪੁਰਬਾ, ਸ. ਲਛਮਣ ਸਿੰਘ ਪੁਰਬਾ, ਸ. ਜਸਵੰਤ ਸਿੰਘ ਲੋਹਾਰਾ, ਸ. ਦਵਿੰਦਰ ਸਿੰਘ ਪੱਪੂ ਬੁੱਟਰ, ਸ. ਭੁਪਿੰਦਰ ਸਿੰਘ ਪੁਰਬਾ, ਬਖਤੌਰ ਸਿੰਘ ਡੰਡਿਆਲਾ, ਬੇਅੰਤ ਸਿੰਘ ਲੋਹਾਰਾ, ਕਮਲਜੀਤ ਸਿੰਘ ਪੁਰਬਾ, ਅਮਰਜੀਤ ਖੁਖਰਾਣਾ, ਬਲਸ਼ਰਨ ਸਿੰਘ ਮੋਗਾ, ਮਨਮੋਹਨ ਸਿੰਘ ਚੀਮਾ, ਗਿਆਨੀ ਦਰਸ਼ਨ ਸਿੰਘ ਚੀਮਾ, ਜੀਤ ਸਿੰਘ ਕੋਟ ਈਸੇ ਖਾਂ, ਤਿਲਕ ਰਾਜ, ਬਾਬਾ ਪਸੌਰਾ ਸਿੰਘ, ਗੁਰਮੀਤ ਸਿੰਘ ਲੋਹਾਰਾ, ਸਤਪਾਲ ਸਿੰਘ ਤਲਵੰਡੀ, ਹਰਜੀਤ ਸਿੰਘ ਬੇਦੀ ‘ਹੈਪੀ’, ਹਰਪ੍ਰੀਤ ਸਿੰਘ ਦੁਸਾਂਝ, ਹਰਮਨਜੋਤ ਸਿੱਧੂ, ਬਲਜੀਤ ਸਿੰਘ ਧੇਲੇਕੇ, ਭਜਨ ਸਿੰਘ ਧੱਲੇਕੇ, ਗੁਰਮੁੱਖ ਸਿੰਘ ਕੋਟ ਈਸੇ ਖਾਂ, ਗੁਰਮੀਤ ਸਿੰਘ ਗੱਜਣਵਾਲਾ, ਇੰਦਰਜੀਤ ਸਿੰਘ ਰਖਰਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕ੍ਰਿਸ਼ਨਾ ਨਗਰ ਮੋਗਾ, ਮਾਤਾ ਬਚਿੱਤਰ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਕਰਮਜੀਤ ਕੌਰ, ਬੀਬੀ ਕਮਲਜੀਤ ਕੌਰ, ਬਲਜਿੰਦਰ ਕੌਰ, ਕਿਰਨਦੀਪ ਕੌਰ ਗੋਲਡੀ, ਭੈਣ ਸੁਰਿੰਦਰ ਕੌਰ, ਰਣਜੀਤ ਕੌਰ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>