ਹਰਸਿਮਰਤ ਬਾਦਲ ਤੇ 13 ਦੇ 13 ਪਾਰਟੀ ਉਮੀਦਵਾਰਾਂ ਦੀ ਜਿਤ ਯਕੀਨੀ – ਮਜੀਠੀਆ

ਤਲਵੰਡੀ ਸਾਬੋ  – ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਜ ਲੋਕ ਸਭਾ ਹਲਕਾ ਬਠਿੰਡਾ ਲਈ ਅਕਾਲੀ ਭਾਜਪਾ ਉਮੀਦਵਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਦਰਜਨਾਂ ਪਿੰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਹਲਕਾ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਹੀ ਨਹੀਂ ਸਗੋਂ ਪੰਜਾਬ ਤੋਂ 13 ਦੇ 13 ਪਾਰਟੀ ਉਮੀਦਵਾਰਾਂ ਦੀ ਜਿਤ ਯਕੀਨੀ ਬਣ ਗਈ ਹੈ। ਉਹਨਾਂ ਅੱਜ ਪਿੰਡ ਅਕਲੀਵਾਲ ਵਿਖੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਇਸ ਸਮੇਂ ਹਾਰੀ ਹੋਈ ਲੜਾਈ ਲੜ ਰਹੀ ਹੈ। ਉਹਨਾਂ ਕਿਹਾ ਕਿ ਜਿਵੇਂ ਅਕਾਲੀ ਦਲ ਨੇ ਯੋਜਨਾਬੱਧ ਤਰੀਕੇ ਨਾਲ ਦੋ ਸਾਲਾਂ ਵਿਚ ਰਾਜ ਨੂੰ ਵਿਕਾਸ ਦੀਆਂ ਲੀਹਾਂ ’ਤੇ ਪਾਇਆ ਹੈ ਉਸ ਦਾ ਅਸਰ ਇਹਨਾਂ ਚੋਣਾਂ ਵਿਚ ਹੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਪਾਰਟੀ ਨੀਤੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਵਡੀ ਗਿਣਤੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ। ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਦੇ ਦਸਣ ਅਨੁਸਾਰ ਉਹਨਾਂ ਹਮਲਾਵਾਰਾਨਾ ਰੁਖ ਅਪਨਾਉਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਹੰਕਾਰੀ ਤੇ ਦੋਗਲੀ ਰਾਜਨੀਤੀ ਦਾ ਬਾਦਸ਼ਾਹ ਦਸਦਿਆਂ ਕਿਹਾ ਕਿ ਬਾਦਲ ਸਰਕਾਰ ਵਲੋਂ ਪਿਛਲੀ ਵਾਰ ਗਰੀਬ ਅਤੇ ਕਿਸਾਨਾਂ ਨੂੰ ਦਿਤੀਆਂ ਗਈਆਂ ਸਹੂਲਤਾਂ ਕਾਰਨ ਬਾਦਲ ਸਰਕਾਰ ਨੂੰ ਨਾਨਿਆਂ ਮਾਮਿਆਂ ਦੀ ਸਰਕਾਰ ਕਹਿਣ ਵਾਲਾ ਅੱਜ ਲੋਕਾਂ ਨੂੰ ਗੁਮਹਾਰ ਕਰਨ ਲਈ ਹਰ ਤਰਾਂ ਦੇ ਹੱਥਗੰਢੇ ਵਰਤਣ ਰਿਹਾ ਹੈ। ਇਸ ਮੌਕੇ ਸ: ਉਜਾਗਰ ਸਿੰਘ ਜੈਲਦਾਰ ਦੀ ਅਗਵਾਈ ਵਿਚ 250 ਤੋਂ ਵੱਧ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਾਮਿਲ ਹੁੰਦਿਆਂ ਬੀਬੀ ਬਾਦਲ ਨੂੰ ਜਿਤਾਉਣ ਦਾ ਜੈ ਕਾਰਿਆਂ ਦੀ ਗੂੰਜ ਵਿਚ ਹੱਥ ਖੜੇ ਕਰਕੇ ਐਲਾਨ ਕੀਤਾ। ਸ: ਮਜੀਠੀਆ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਹਰਇਕ ਦੇ ਦੁਖ ਸੁਖ ਵਿਚ ਸ਼ਰੀਕ ਹੋਣ ਵਾਲੇ ਹਨ ਜਿਸ ਕਰਕੇ ਲੋਕਾਂ ਨੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਸਰਪੰਚ ਤੋਂ ਚਾਰ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਮਾਣ ਦਿਤਾ ਹੈ। ਉਹਨਾਂ ਅਤੀਤ ਸੰਬੰਧੀ ਵਿਅੰਗ ਕਸਦਿਆਂ ਕਿਹਾ ਕਿ ਜਿਹੜਾ ਬੰਦਾ ਘਰਵਾਲੀ ਤੇ ਪਾਰਟੀ ਲਈ ਵੀ ਦੁਰਲਭ ਹੋਵੇ ਉਹ ਆਮ ਆਦਮੀ ਉਸ ਤੋਂ ਕੀ ਆਸ ਕਰ ਸਕਦਾ ਹੈ। ਉਹਨਾਂ ਕਾਂਗਰਸ ਉਮੀਦਵਾਰ ਸੰਬੰਧੀ ਗਲ ਕਰਦਿਆਂ ਕਿਹਾ ਕਿ ਜਿਸ ਕਿਸੇ’ਤੇ ਰਣਇੰਦਰ ਨੇ ਹੱਥ ਅਜਮਾਇਆ ਉਨਾਂ ਦਾ ਵਜੂਦ ਅਜ ਤੱਕ ਮੁੜ ਨਹੀਂ ਮਿਲਿਆ। ਉਹਨਾ ਕੇਂਦਰ ’ਤੇ ਪੰਜਾਬ ਨਾਲ ਵਿਤਕਰਿਆਂ ਦਾ ਦੋਸ਼ ਲਾਉਦਿਆਂ ਕਿਹਾ ਕਿ ਅਜਾਦੀ ਲਈ 80 ਫੀਸਦੀ ਕੁਬਾਨੀਆਂ ਅਤੇ ਅੰਲ ਭੰਡਾ ਵਿਚ 70 ਫੀਸਦੀ ਹਿਸਾ ਪਾਕੇ ਦੇਸ਼ ਨੂੰ ਪੈਰਾਂ ਸਿਰ ਖੜਾ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਇਤਿਹਾਸ ਫੈਸਲੇ ਵਜੋਂ ਪ੍ਰਚਾਰ ਰਹੇ 70 ਹਜ਼ਾਰ ਕਰੋੜ ਦੀ ‘ਕਰਜ਼ਾ ਮੁਆਫੀ ਸਕੀਮ’ ਹੇਠ ਕੇਂਦਰ ਨੇ ਚੁਆਨੀ ਦਾ ਵੀ ਫਾਇਅਦਾ ਨਹੀਂ ਦਿਤਾ। ਉਹਨਾਂ ਕਿਹਾ ਕਿ ਬਾਹਰੋ ਮਹਿਗੇ ਮੁਲ ਅਨਾਜ ਮੰਗਵਾ ਕੇ ਨਾਕੇਵਲ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਰੀਤ ਚਲਾਈ ਸਗੋਂ ਦਲਾਲਾਂ ਨਾਲ ਰੱਲ ਕੇ ਗਾਂਧੀ ਪਰਿਵਾਰ ਨੂੰ ਫਾਇਦਾ ਪਹੁੰਚਾਇਆ ਗਿਆ। ਸ: ਮਜੀਠੀਆ ਨੇ ਦਾਅਵਾ ਕੀਤਾ ਕਿ ਕੇਂਦਰ ਵਿਚ ਐਨਡੀ ਏ ਸਰਕਾਰ ਬਣਨ ‘ਤੇ ਖੇਤੀ ਅਤੇ ਸਨਅਤ ਨੂੰ ਪ੍ਰਫੁਲਤ ਕੀਤਾ ਜਾਵੇਗਾ । ਕਿਸਾਨਾਂ ਨੂੰ ਲਾਭ ਪਹੁਚਾਉਣ ਲਈ ਫਸਲਾਂ ਦਾ ਮੁੱਲ ਕੀਮਤ ਸੂਚਕ ਅੰਕ ਨਾਲ ਜੋੜਿਆ ਜਾਵੇਗਾ, ਡੀਜਲ 10 ਰੁਪੈ ਲੀਡਰ ਘਟਾਇਆ ਜਾਵੇਗਾ ਅਤੇ ਗਰੀਬ ਵਰਗ ਨੂੰ 2 ਰੁਪੈ ਕਿਲੋਂ ਚਾਵਲ ਦਿਤਾ ਜਾਵੇਗਾ। ਉਹਨਾਂ ਪੰਜਾਬ ਦੀ ਖੁਸ਼ਹਾਲੀ ਲਈ ਬੀਬੀ ਹਰਸਿਮਰਤ ਬਾਦਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸ: ਮਜੀਠੀਆ ਨੂੰ ਪਿੰਡ ਵਾਸੀਆਂ ਵਲੋਂ ਲਡੂਆਂ ਨਾਲ ਤੋਲਿਆ ਗਿਆ। ਪਤਰਕਾਰਾਂ ਨਾਲ ਗਲ ਕਰਦਿਆਂ ਉਹਨਾਂ ਕਿਹਾ ਕਿ ਕਾਂਗਰਸ ਕੰਪੇਨ ਕਮੇਟੀ ਦੀ ਅਗਵਾਈ ਉਸ ਵਿਅਕਤੀ ਕੋਲ ਹੈ ਜੋ ਇਕ ਚਲਿਆ ਹੋਇਆ ਕਾਰਤੂਸ ਹੈ ਤੇ ਸਤਾ ਦੌਰਾਨ ਐਸ਼ ਤੇ ਕ.ੈਸ਼ ਤੋਂ ਸਿਵਾ ਕੁਝ ਨਹੀਂ ਕਰ ਸਕਿਆ। ਉਹਨਾ ਕਿਹਾ ਕਿ ਐਸ਼ਪ੍ਰਤ ਕੈਪਟਨ ਅਮਰਿੰਦਰ ਸਿੰਘ ਕੋਲ ਬਾਦਲ ਪਰਿਵਾਰ ਪ੍ਰਤੀ ਭਦੀ ਸ਼ਬਦਾਵਲੀ ਤੇ ਬਦਲਾ ਲਊ ਬਿਆਨਾਂ ਤੋਂ ਤੋਂ ਸਿਵਾਏ ਬੋਲਣ ਲਈ ਝੂਠ ਤੋਂ ਇਲਾਵਾ ਕੋਈ ਮੁਦਾ ਹੀ ਨਹੀਂ ਹੈ। ਹੁਣ ਉਹ ਕੀ ਜਲਵਾ ਦਿਖਾਏਗਾ। ਉਹਨਾਂ ਦੋਸ਼ ਲਾਇਆ ਕਿ ਕੈਪਟਨ ਨੇ ਪੰਜਾਬ ਨੂੰ ਤਰਕੀ ਦੀਆਂ ਲੀਹਾਂ ’ਤੇ ਪਾਉਣ ਦੀ ਥਾਂ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਲਾਗੂ ਕਰਦਾ ਰਿਹਾ ਜਿਸ ਕਾਰਨ ਪਿਛਲੀ ਸਰਕਾਰ ਦੌਰਾਨ ਰਾਜ ਦਾ ਵਿਨਾਸ਼ ਹੁੰਦਾ ਰਿਹਾ। ਰਾਜ ਪੂਰੀ ਤਰਾਂ ਭ੍ਰਿਸ਼ਟਾਚਾਰ ਦੀ ਲਪੇਟ ਵਿਚ ਆਈ ਰਹੀ। ਜਿਸ ਦੀ ਸਰਪ੍ਰਸਤੀ ਖੁਦ ਇਕ ਮੁੱਖ ਮੰਤਰੀ ਹੋਕੇ ਕੈਪਟਨ ਨੇ ਕੀਤੀ। ਪੰਜਾਬ ਦੀ ਸਨਅਤ ਤਬਾਹ ਹੋਈ। ਬੇਰੁਜਗਾਰੀ ਵਿਚ ਵਾਧਾ ਹੋਇਆ ਤੇ ਹਜ਼ਾਰਾਂ ਕਿਸਾਨਾਂ ਨੇ ਖੁਦਕਸ਼ੀਆਂ ਦਾ ਰਾਹ ਅਪਣਾਇਆ। ਰਾਜ ਦੇ ਕਈ ਹਲਕਿਆਂ ਦਾ ਦੌਰਾ ਕਰ ਚੁੱਕੇ ਸ: ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿਚ ਇਸ ਸਮੇਂ ਅਕਾਲੀ ਭਾਜਪਾ ਪਖੀ ਹਵਾ ਤੇਜ ਹੋਣ ਨਾਲ ਹਨੇਰੀ ਦਾ ਰੂਪ ਅਖਤਿਆਰ ਕਰ ਚੁਕੀ ਹੈ ਜਿਸ ਨੂੰ ਰੋਕ ਪਾਉਣਾ ਕਾਂਗਰਸ ਦੇ ਵਸ ਦਾ ਨਹੀਂ ਰਿਹਾ। ਉਹਨਾਂ ਕਿਹਾ ਕਿ ਚੋਣਾਂ ਹਾਰਨ ਤੋਂ ਬਾਅਦ ਰਾਜਾ ਅਮਰਿੰਦਰ ਦਾ ਸਿਆਸੀ ਵਜੂਦ ਮਿਟ ਜਾਵੇਗਾ ਅਤੇ ਉਹ ਪੰਜਾਬ ਤੋਂ ਸ਼ੂਮੰਤਰ ਹੁੰਦਿਆਂ ਆਪਣੇ ‘ ਦੋਸਤ’ ਕੋਲ ਵਿਦੇਸ਼ਾਂ ਵਿਚ ਜਾਣ ਲਈ ਹੁਣ ਤੋਂ ਹੀ ਤਿਆਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਕਿਸਾਨਾਂ ਦੀ ਫਸਲ ਦਾ ਵੱਧ ਮੁਲ ਦਿਵਾਉਣਾ ਅਤੇ ਦਲਿਤ ਸਮਾਜ ਲਈ ਦਿਤੀਆਂ ਜਾ ਰਹੀਆਂ ਸਹੂਲਤਾਂ ਨੇ ਕਾਂਗਰਸ ਨੂੰ ਵਖਤ ਪਾਇਆ ਹੋਇਆ ਹੈ। ਉਹਨਾਂ ਇਹਵੀ ਕਿਹਾ ਕਿ ਕੇਂਦਰ ਵਿਚ ਐਨ ਡੀ ਏ ਦੀ ਸਰਕਾਰ ਹੋਂ ਵਿਚ ਆਉਣ ’ਤੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕੀਤੇ ਜਾਣ ਗੇ । ਜਿਸ ਵਿਚ ਦੇਸ਼ ਵਿਚ ਫੈਡਰਲ ਢਾਂਚੇ ਨੂੰ ਹਕੀਕੀ ਰੂਪ ਵਿਚ ਲਾਗੂ ਕਰਕੇ ਰਾਜਾਂ ਨੂੰ ਵੱਧ ਅਧਿਕਾਰ ਦੇਣੇ ਵੀ ਸ਼ਾਮਿਲ ਹਨ । ਉਹਨਾਂ ਅੱਜ ਜਗਾ ਰਾਮ ਤੀਰਥ, ਰਾਮ ਸਰਾ, ਸੇਖੂ, ਚੱਕ ਹੀਰਾ ਸਿੰਘ ਵਾਲਾ, ਰਾਮਾ ਮੰਡੀ, ਦੂਲੇਵਾਲ, ਲਹਿਰੀ, ਤੇ ਸ਼ੇਖੂਪੁਰਾ ਵਿਖੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖੀ ਬਾਦਲ, ਪ੍ਰੋ: ਸਰਚਾਂਦ ਸਿੰਘ, ਜਸਬੀਰ ਸਿੰਘ ਬਿਲੂ ਵਲਟੋਹਾ, ਰਜਿੰਦਰ ਕੌਰ ਹਿੰਦ ਮੋਟਰਜ਼, ਨਛਤਰ ਸਿੰਘ ਢਿੱਲੋਂ, ਦਰਸ਼ਨ ਸਿੰਘ, ਬੂਟਾ ਸਿੰਘ,

ਕੇਵਲ ਸਿੰਘ, ਤੇਜਾ ਸਿੰਘ, ਕਰਮਜੀਤ ਸਿੰਘ, ਸੇਵਕ ਸਿੰਘ, ਬੀਰ ਸਿੰਘ, ਸਰਪੰਚ ਚਰਨ ਜੀਤ ਸਿੰਘ ਤੇ ਭੋਲਾ ਸਿੰਘ ਜਿਤਕਾ ਆਦਿ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>