ਰਾਖੀ ਸਾਵੰਤ ਨਾਲ ਵਿਆਹ ਕਰਵਾਉਣ ਦੇ 14,000 ਚਾਹਵਾਨ

Rakhi Sawant ਨਵੀਂ ਦਿੱਲੀ- ਰਾਖੀ ਸਾਵੰਤ ਆਈਟਮ ਡਾਂਸ ਕਰਨ ਕਰਕੇ ਗਲੈਮਰ ਦੀ ਦੁਨੀਆ ਵਿਚ ਹਮੇਸ਼ਾਂ ਚਰਚਾ ਵਿਚ ਰਹੀ ਹੈ। ਹੁਣ ਉਹੇ ਟੀਵੀ ਰਿਆਲਟੀ ਸ਼ੋਜ ਵਿਚ ਆਪਣੀ ਜਗ੍ਹਾ ਬਣਾ ਰਹੀ ਹੈ। ਰਾਖੀ ਸਾਵੰਤ ਨੂੰ ਇਕ ਰਿਆਲਟੀ ਸ਼ੋਅ ਲਈ ਦੁਨੀਆਂ ਭਰ ਤੋਂ ਵਿਆਹ ਦੇ ਲਈ 14,000 ਆਫਰ ਆ ਚੁਕੇ ਹਨ। ਐਨਡੀਟੀਵੀ ਈਮੈਜ਼ਨ ਤੇ ਇਕ ਰਿਆਲਟੀ ਸ਼ੋਅ ਦੇ ਹਿੱਸੇ ਦੇ ਰੂਪ ਵਿਚ “ਸਵੰਬਰ” ਦਾ ਐਲਾਨ ਕਰਨ ਦੇ ਬਾਅਦ ਹੁਣ ਤਕ ਉਸਨੂੰ ਵਿਆਹ ਦੇ 14,000 ਪ੍ਰਸਤਾਵ ਮਿਲੇ ਹਨ। ਰਾਖੀ ਨਾਲ ਵਿਆਹ ਕਰਵਾਉਣ ਦੇ ਚਾਹਵਾਨਾਂ ਵਿਚ ਵਪਾਰੀ, ਡਾਕਟਰ, ਮਾਡਲ ਅਤੇ ਐਨਆਰਆਈ ਸ਼ਾਮਿਲ ਹਨ।

ਰਾਖੀ ਦੇ ਇਸ ਦਿਲਚਸਪ ਰਿਆਲਟੀ ਸ਼ੋਅ “ਰਾਖੀ ਕਾ ਸਵੰਬਰ” ਦੇ ਐਲਾਨ ਦੇ 20 ਦਿਨਾਂ ਦੇ ਵਿਚ ਹੀ ਭਾਰੀ ਗਿਣਤੀ ਵਿਚ ਮਰਦਾਂ ਨੇ ਰਾਖੀ ਨੂੰ ਭਰਮਾਉਣ ਲਈ ਆਪਣੇ-ਆਪਣੇ ਬਾਇਓਡੈਟਾ ਭੇਜੇ ਹਨ। ਇਸ ਸ਼ੋਅ ਦਾ ਪ੍ਰਸਾਰਣ ਅਗਲੇ ਮਹੀਨੇ ਸ਼ੁਰੂ ਹੋਣ ਵਾਲਾ ਹੈ। ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਰਾਖੀ ਇਨ੍ਹਾਂ ਪ੍ਰਸਤਾਵਾਂ ਨੂੰ ਲੈ ਕੇ ਕਾਫੀ ਉਤਸਕ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>