ਲੋਕ ਸਭਾ ਦੇ ਚੌਥੇ ਦੌਰ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਬੰਦ

ਨਵੀਂ ਦਿੱਲੀ- ਲੋਕ ਸਭਾ ਦੀਆਂ ਚੌਥੇ ਦੌਰ ਵਿਚ ਪੈਣ ਵਾਲੀਆਂ ਵੋਟਾਂ ਲਈ ਸਾਰੀਆਂ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਧੂੰਆਧਾਰ ਪ੍ਰਚਾਰ ਅੱਜ ਬੰਦ ਹੋ ਗਿਆ ਹੈ। ਇਸ ਦੌਰ ਵਿਚ 7 ਮਈ ਨੂੰ 8 ਰਾਜਾਂ ਵਿਚ 85 ਸੰਸਦੀ ਹਲਕਿਆਂ ਵਿਚ ਵੋਟਾਂ ਪੈਣਗੀਆਂ। ਲਗਭਗ 9 ਕਰੋੜ ਵੋਟਰ 1315 ਉਮੀਦਵਾਰਾਂ ਦੀ ਕਿਸਮਤ ਦਾ ਫੈਂਸਲਾ ਕਰਨਗੇ। ਇਸ ਦੌਰਾਨ ਰਾਜਸਥਾਨ ਦੀਆਂ ਸਾਰੀਆਂ 25 ਹਰਿਆਣਾ ਦੀਆਂ ਸਾਰੀਆਂ 10 ਅਤੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ ਵੋਟਾਂ ਪੈਣਗੀਆਂ। ਉਤਰਪ੍ਰਦੇਸ ਵਿਚ 18, ਪੱਛਮੀ ਬੰਗਾਲ ਵਿਚ 17, ਪੰਜਾਬ ਵਿਚ 4, ਬਿਹਾਰ ਵਿਚ ਤਿੰਨ ਜੰਮੂ ਕਸ਼ਮੀਰ ਦੇ ਇਕ ਲੋਕ ਸਭਾ ਹਲਕੇ ਵਿਚ ਵੋਟਾਂ ਪਾਈਆਂ ਜਾਣਗੀਆਂ। ਪੰਜਵੇ ਅਤੇ ਆਖਰੀ ਦੌਰ ਵਿਚ 13 ਮਈ ਨੂੰ 86 ਲੋਕ ਸਭਾ ਦੀਆਂ ਸੀਟਾਂ ਤੇ ਵੋਟਾਂ ਪਾਈਆਂ ਜਾਣਗੀਆਂ।
ਚੋਣਾਂ ਸ਼ਾਂਤਮਈ ਢੰਗ ਨਾਲ ਕਰਾਉਣ ਲਈ ਚੋਣ ਕਮਿਸ਼ਨ ਵਲੋਂ ਯੋਗ ਕਦਮ ਚੁਕੇ ਗਏ ਹਨ। ਗੜਬੜ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਨਜਿਠਣ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਰਾਜਸਥਾਨ ਵਿਚ 346, ਉਤਰਪ੍ਰਦੇਸ ਵਿਚ 314, ਹਰਿਆਣਾ ਵਿਚ 210, ਦਿੱਲੀ ਵਿਚ160, ਪੱਛਮੀ ਬੰਗਾਲ ਵਿਚ 134,ਪੰਜਾਬ ਵਿਚ 79, ਬਿਹਾ ਵਿਚ 57 ਅਤੇ ਜੰਮੂ ਕਸ਼ਮੀਰ ਵਿਚ 15 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਦੌਰ ਵਿਚ ਪ੍ਰਧਾਨਮੰਤਰੀ ਡਾ: ਮਨਮੋਹਨ ਸਿੰਘ, ਸੋਨੀਅ ਗਾਂਧੀ, ਰਾਹੁਲ ਗਾਂਧੀ, ਲਾਲੂ ਪ੍ਰਸਾਦ ਯਾਦਵ, ਮੁਲਾਇਮ ਸਿੰਘ, ਅਡਵਾਨੀ ਅਤੇ  ਕਈ ਹੋਰ ਰਾਜਸੀ ਆਗੂਆਂ ਵਲੋਂ ਬਹੁਤ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਹੈ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਵੀ ਇਸ ਦੌਰ ਵਿਚ ਪੂਰਾ ਜੋਰ ਲਗਾਇਆ ਗਿਆ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>