ਚੋਣ ਅਮਲੇ ਨੂੰ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਅਤੇ ਨਿਰਪੱਖ ਹੋ ਕੇ ਨਿਭਾਉਣ ਦੀ ਰਿਹਰਸਲ

ਲੋਕ ਸਭਾ ਹਲਕਾ-13 ਪਟਿਆਲਾ ਲਈ 7 ਮਈ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਅਮਲੇ ਨੂੰ ਵੋਟਾਂ ਪਵਾਉਣ ਸਬੰਧੀ ਤੀਜੀ ਤੇ ਆਖਰੀ ਰਿਹਰਸਲ ਕਰਵਾਈ ਗਈ ਹੈ ਤਾਂ ਜੋ ਵੋਟਾਂ ਵਾਲੇ ਦਿਨ ਚੋਣ ਅਮਲੇ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਦੀਪਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਚੋਣ ਅਮਲੇ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਅਤੇ ਨਿਰਪੱਖ ਹੋ ਕੇ ਨਿਭਾਉਣ ਅਤੇ ਕਿਸੇ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਦੇ ਬਹਿਕਾਵੇ ਵਿੱਚ ਨਾ ਆਉਣ ਕਿਉਂਕਿ ਚੋਣ ਡਿਊਟੀ ਜਿੰਮੇਵਾਰੀ ਦੇ ਨਾਲ-ਨਾਲ ਸੱਭ ਤੋਂ ਅਹਿਮ ਡਿਊਟੀ ਹੈ। ਉਹਨਾਂ ਦੱਸਿਆ ਕਿ ਚੋਣ ਅਮਲੇ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਡਿਊਟੀ ਵਿੱਚ ਕੁਤਾਹੀ ਨਾ ਵਰਤਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 6 ਮਈ ਨੂੰ ਚੋਣ ਸਮੱਗਰੀ ਵੰਡੀ ਜਾਵੇਗੀ। ਸਾਰੇ ਪ੍ਰਜਾਇਡਿੰਗ ਅਫਸਰ ਅਤੇ ਪੋ¦ਿਗ ਅਫਸਰ ਸਵੇਰੇ 9:00 ਵਜੇ ਵੋਟਾਂ ਦੇ ਗਿਣਤੀ ਕੇਂਦਰਾਂ ’ਤੇ ਇਕੱਠੇ ਹੋਣਗੇ ਅਤੇ ਇਸੇ ਦਿਨ ਪੋ¦ਿਗ ਪਾਰਟੀ ਨੂੰ ਦੱਸਿਆ ਜਾਵੇਗਾ ਕਿ ਕਿਹੜੀ ਪੋ¦ਿਗ ਪਾਰਟੀ ਨੇ ਕਿਹੜੇ ਪੋ¦ਿਗ ਸਟੇਸ਼ਨ ’ਤੇ ਜਾਣਾ ਹੈ, ਇਸ ਦੀ ਲਿਸਟ ਗਿਣਤੀ ਸੈਂਟਰਾਂ ’ਤੇ ਵੀ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸਰੀਰਿਕ ਸਿੱਖਿਆ ਕਾਲਜ ਪਟਿਆਲਾ ਵਿਖੇ ਸਥਾਪਤ ਕੀਤੇ ਵੋਟਾਂ ਦੇ ਗਿਣਤੀ ਕੇਂਦਰ ਵਿਖੇ ਵਿਧਾਨ ਸਭਾ ਹਲਕਾ ਨਾਭਾ (ਰਿਜ਼ਰਵ) ਅਤੇ ਪਟਿਆਲਾ ਦਿਹਾਤੀ ਦੇ ਚੋਣ ਅਮਲੇ ਨੂੰ ਚੋਣ ਸਮੱਗਰੀ ਵੰਡੀ ਜਾਵੇਗੀ। ਪੰਜਾਬੀ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿਖੇ ਵਿਧਾਨ ਸਭਾ ਹਲਕਾ ਰਾਜਪੁਰਾ, ਡੇਰਾਬਸੀ ਅਤੇ ਘਨੌਰ ਹਲਕਿਆਂ ਦੇ ਚੋਣ ਅਮਲੇ ਨੂੰ ਚੋਣ ਸਮੱਗਰੀ ਦੀ ਵੰਡ ਅਤੇ ਸਰਕਾਰੀ ਬਹੁ ਤਕਨੀਕੀ ਕਾਲਜ਼ ਲੜਕੀਆਂ ਐਸ.ਐਸ.ਟੀ. ਨਗਰ ਵਿਖੇ ਸਨੌਰ ਅਤੇ ਪਟਿਆਲਾ ਸ਼ਹਿਰੀ ਲਈ ਬਣਾਏ ਗਿਣਤੀ ਕੇਂਦਰਾਂ ਵਿਖੇ ਚੋਣ ਅਮਲੇ ਨੂੰ ਚੋਣ ਸਮੱਗਰੀ ਦੀ ਵੰਡ ਕੀਤੀ ਜਾਵੇਗੀ, ਇਸੇ ਤਰ੍ਹਾਂ ਜਿਮਨੇਜ਼ੀਅਮ ਹਾਲ ਪੋਲੋ ਗਰਾਉਂਡ ਪਟਿਆਲਾ ਵਿਖੇ ਸਮਾਣਾ ਹਲਕੇ ਅਤੇ ਸ਼ੁਤਰਾਣਾ (ਰਿਜ਼ਰਵ) ਲਈ ਤਾਇਨਾਤ ਕੀਤੇ ਚੋਣ ਅਮਲੇ ਨੂੰ ਚੋਣ ਸਮੱਗਰੀ ਵੰਡੀ ਜਾਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਅਮਲੇ ਨੂੰ ਪੋ¦ਿਗ ਬੂਥਾਂ ਤੇ ਪਹੁੰਚਾਉਣ ਲਈ ਟਰਾਂਸਪੋਰਟ ਆਦਿ ਦਾ ਪ੍ਰਬੰਧ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਸੈਕਟਰ ਅਫਸਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ 6 ਮਈ ਨੂੰ ਇਕੱਲੇ-ਇਕੱਲੇ ਪੋ¦ਿਗ ਬੂਥ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲੈਣ ਤਾਂ ਜੋ ਚੋਣ ਅਮਲੇ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਹਨਾਂ ਦੱਸਿਆ ਕਿ ਵੋਟਾਂ 7 ਮਈ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪਾਈਆਂ ਜਾ ਸਕਣਗੀਆਂ।

ਅੱਜ ਵਿਧਾਨ ਸਭਾ ਹਲਕਾ ਘਨੌਰ ਦੇ ਚੋਣ ਅਮਲੇ ਨੂੰ ਤੀਜੀ ਤੇ ਆਖਰੀ ਰਿਹਰਸਲ ਸ਼੍ਰੀ ਦਰਸ਼ਨ ਸਿੰਘ ਸੰਧੂ ਸਹਾਇਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਅਤੇ ਸਹਾਇਕ ਰਿਟਰਨਿੰਗ ਅਫਸਰ ਘਨੌਰ ਸ਼੍ਰੀਮਤੀ ਵਿੰਮੀ ਭੁੱਲਰ ਵੱਲੋਂ ਪਾਮ ਕੋਰਟ ਵਿਖੇ, ਸਰਕਾਰੀ ਬਹੁ ਤਕਨੀਕੀ ਕਾਲਜ਼ ਲੜਕੀਆਂ ਐਸ.ਐਸ.ਟੀ. ਨਗਰ ਵਿਖੇ ਸਨੌਰ ਹਲਕੇ ਦੇ ਚੋਣ ਅਮਲੇ ਨੂੰ ਚੋਣ ਰਿਹਰਸਲ ਸ਼੍ਰੀ ਐਚ.ਐਸ.ਪਾਬਲਾ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਅਤੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਦੇ ਚੋਣ ਅਮਲੇ ਦੀ ਰਿਹਰਸਲ ਸ. ਗੁਰਮੀਤ ਸਿੰਘ ਸਹਾਇਕ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਪਟਿਆਲਾ ਵੱਲੋਂ, ਵਿਧਾਨ ਸਭਾ ਹਲਕਾ ਪਟਿਆਲਾ (ਦਿਹਾਤੀ) ਲਈ ਕੇਂਦਰੀ ਲਾਇਬ੍ਰੇਰੀ ਵਿਖੇ ਸਹਾਇਕ ਰਿਟਰਨਿੰਗ ਅਫਸਰ-ਕਮ-ਜ਼ਿਲ੍ਹਾ ਟਰਾਂਸਪੋਰਟ ਅਫਸਰ ਡਾ. ਜਸਵੰਤ ਸਿੰਘ ਵੱਲੋਂ ਕਰਵਾਈ ਗਈ। ਇਹਨਾਂ ਰਿਹਰਸਲਾਂ ਦੌਰਾਨ ਚੋਣ ਅਮਲੇ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਸਬੰਧੀ, ਪੋ¦ਿਗ ਸਟੇਸ਼ਨ ਸੈੱਟਅਪ ਕਰਨ ਬਾਰੇ, ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਅਤੇ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਆਪਣੀ ਚੋਣ ਡਿਊਟੀ ਨਿਭਾਉਣ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਚੋਣ ਅਮਲੇ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਉਹ 7 ਮਈ ਨੂੰ ਆਪੋ-ਆਪਣੇ ਪੋ¦ਿਗ ਬੂਥਾਂ ਨੂੰ ਸਵੇਰੇ 6:00 ਵਜੇ ਸੈੱਟਅਪ ਕਰ ਲੈਣ ਤਾਂ ਜੋ ਵੋਟਾਂ ਪਵਾਉਣ ਦਾ ਕੰਮ ਸਹੀ ਸਵੇਰੇ 7:00 ਵਜੇ ਤੋਂ ਸ਼ੁਰੂ ਹੋ ਸਕੇ। ਚੋਣ ਅਮਲੇ ਨੂੰ ਇਹ ਵੀ ਦੱਸਿਆ ਗਿਆ ਕਿ ਵੋਟਾਂ ਪਵਾਉਣ ਉਪਰੰਤ ਸਮਾਨ ਉੱਥੇ ਹੀ ਜਮ੍ਹਾਂ ਕਰਵਾਇਆ ਜਾਣਾ ਹੈ ਜਿਥੋਂ ਕਿ ਉਹਨਾਂ ਨੇ ਚੋਣ ਸਮੱਗਰੀ ਪ੍ਰਾਪਤ ਕੀਤੀ ਸੀ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਵੋਟਾਂ ਵਾਲੇ ਦਿਨ ਸ਼ਾਮ ਦੇ 5:00 ਜਿਨੇ ਵੋਟਰ ਲਾਈਨ ਵਿੱਚ ਖੜੇ ਹੋਣ ਉਹਨਾਂ ਨੂੰ ਪ੍ਰਜਾਇਡਿੰਗ ਅਫਸਰ ਦੇ ਦਸਤਖ਼ਤਾਂ ਅਧੀਨ ਇੱਕ ਪਰਚੀ ਦੇ ਦਿੱਤੀ ਜਾਵੇ ਤਾਂ ਜੋ ਪਰਚੀ ਵਾਲਾ ਹੀ ਵੋਟ ਪਾ ਸਕੇ। 5:00 ਵਜੇ ਤੋਂ ਬਾਅਦ ਕੋਈ ਵਿਅਕਤੀ ਬਿਨਾਂ ਪ੍ਰਜਾਇਡਿੰਗ ਅਫਸਰ ਦੀ ਪਰਚੀ ਤੋਂ ਵੋਟ ਨਹੀਂ ਪਾ ਸਕਣਗੇ ਕਿਉਂਕਿ ਵੋਟਾਂ ਪਵਾਉਣ ਦਾ ਸਮਾਂ ਸ਼ਾਮ ਦੇ 5:00 ਵਜੇ ਤੱਕ ਦਾ ਹੀ ਹੈ। ਸਬੰਧਤ ਏ.ਆਰ.ਓਜ਼ ਨੇ ਚੋਣ ਅਮਲੇ ਨੂੰ ਇਹ ਵੀ ਦੱਸਿਆ ਕਿ ਜੇਕਰ ਉਹਨਾਂ ਨੂੰ ਵੋਟਾਂ ਪਵਾਉਣ ਸਮੇਂ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਤੁਰੰਤ ਸੰਪਰਕ ਕਰਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>