ਡਾ. ਅਜਨਾਲਾ ਸਿਰ ਤਾਜ ਸਜਾਉਣ ਲਈ ਹਲਕਾ ਖਡੂਰ ਸਾਹਿਬ ਦੇ ਲੋਕ ਉਤਾਵਲੇ

ਅਮ੍ਰਿਤਸਰ – ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਵਲੋਂ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ  ਡਾ. ਰਤਨ ਸਿੰਘ ਅਜਨਾਲਾ ਦੇ ਸਿਰ ਤਾਜ ਸਜਾਉਣ ਤਹਿ ਹੈ। ਉਹਨਾਂ ਕਿਹਾ ਕਿ ਚੋਣ ਮੈਂਦਾਨ ਜਦ ਅਜੇ ਭਖਿਆ ਨਹੀਂ ਸੀ ਤਾਂ ਉਸ ਵੇਲੇ ਕਾਂਗਰਸ ਦੇ ਉਮੀਦਵਾਰ ਰਾਣਾ ਨੇ ਆਪਣੇ ਲਾਮ ਲਸ਼ਕਰ ਨਾਲ ਇਸ ਹਲਕੇ ਵਿਚ ਰੈਲੀਆਂ ਕਰਨ ਅਤੇ ਕਈ ਅਕਾਲੀ ਵਰਕਰਾਂ ਨੂੰ ਆਪਣੇ ਨਾਲ ਤੋਰਨ ਦਾ ਜੰਗੀ ਪੱਧਰ ’ਤੇ ਡਰਾਮਾ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਲਗਾ ਰਿਹਾ। ਪਰ ਜਿਉਂ ਜਿਉਂ ਲੋਕ ਸਭਾ ਚੋਣਾਂ ਦੀ ਮਿਤੀ ਨੇੜੇ ਆ ਰਹੀ ਹੈ ਆਪਣੀ ਵੁਕਤ ਨਾ ਪੈਦੀ ਵੇਖ ਕਾਂਗਰਸੀ ਵਰਕਰ ਵੀ ਰਾਣੇ ਨਾਲੋਂ ਕਿਰਦੇ ਜਾ ਰਹੇ ਹਨ, ਜੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਹੋ ਸਕਦਾ ਹੈ ਕਿ 13 ਮਈ ਤੱਕ ਜਿਹੜਾ ਰਾਣਾ ’ਕੱਲਾ ਕਾਰਾ ਰਹਿ ਜਾਵੇ। ਉਹਨਾਂ ਕਿਹਾ ਕਿ ਰਾਣਾ ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਇੰਚਾਰਜਾਂ ਨੂੰ ਵੀ ਨਜਰਅੰਦਾਜ ਕਰ ਰਿਹਾ ਹੈ ਅਤੇ ਹਰ ਕੰਮ ਵਿਚ ਆਪਣੇ ਮੁਲਾਜਮਾਂ ਨੂੰ ਤਰਜੀਹ ਦੇ ਰਿਹਾ ਹੈ। ਉਸਨੇ ਕਿਸੇ ਵੀ ਕਾਂਗਰਸੀ ਆਗੂ ਨੂੰ ਗੱਡੀਆਂ ਆਦਿ ਦੇਣ ਤੇ ਮਨਾ ਕੀਤਾ ਹੋਇਆ ਹੈ। ਉਹਨਾਂ ਦਾਅਵਾ ਕੀਤਾ ਕਿ ਰਾਣਾ ਵਲੋਂ ਆਪਣੀ ਚੋਣ ਮੁਹਿੰਮ ਨੂੰ ਆਪਣੀ ਨਿੱਜੀ ਕਾਰੋਬਾਰ ਨਾਲ ਸੰਬੰ੍ਯਧਤ ਯੂ ਪੀ ਦੇ ਮੁਲਾਜਮਾਂ ਰਾਹੀ ਚਲਾਉਣ ਦੇ ਨਾਲ ਨਾਲ ਵੋਟਰਾਂ ਅਤੇ ਕਾਂਗਰਸੀ ਵਰਕਰਾਂ ਉਤੇ ਵੀ ਨਜ਼ਰ ਰਖ ਰਿਹਾ ਹੈ, ਅਖੋਂ ਪਰੋਖੇ ਕੀਤੇ ਗਏ ਕਾਂਗਰਸੀ ਆਗੂ ਤੇ ਵਰਕਰ ਆਪਣੇ ਉਤੇ ਕੀਤੇ ਜਾਰਹੇ ਅਵਿਸ਼ਵਾਸ ਕਾਰਨ ਪੂਰੀ ਤਰਾਂ ਨਿਰਾਸ਼ ਤੇ ਮਾਯੂਸ ਹਨ ਅਤੇ ਆਪਣੇ ਆਪ ਨੂੰ ਬੇਗਾਨਾ ਸਮਝ ਰਹੇ ਹਨ। ਰਾਣਾ ਦੇ ਮੁਲਾਜਮਾਂ ਅਤੇ ਪੈਸੇ ਦੇ ਜੋਰ ’ਤੇ ਚੋਣ ਜਿਤਣ ਦੇ ਸੁਪਨੇ ਲੈ ਰਿਹਾ ਹੈ। ਜਦ ਕਿ ਲੜਾਈ ਵਰਕਰਾਂ ਨਾਲ ਜਿਤੀ ਜਾਂਦੀ ਹੈ ਪੈਸੇ ਜਾਂ ਮੁਲਾਜਮਾਂ ਨਾਲ ਨਹੀਂ। ਕਾਂਗਰਸ ਵਰਕਰਮੰਨਦੇ ਹਨ ਉਹਨਾਂ ਨੇ ਛੇਤੀ ਹੀ ਰਾਣੇ ਦਾ ਵਰਕਰ ਵਿਰੋਧੀ ਚਿਹਰਾ ਵੇਖ ਲਿਆ ਹੈ। ਇਸ ਲਈ ਉਹ ਰਾਣੇ ਦੀ ਚੋਣ ਮੁਹਿੰਮ ਤੋਂ ਕਿਨਾਰਾ ਕਰ ਰਹੇ ਹਨ ਅਤੇ ਦੂਜੇ ਹਲਕਿਆਂ ਵਿਚ ਜਾ ਰਹੇ ਹਨ। ਦੂਜੇ ਪਾਸੇ ਅਕਾਲੀ ਉਮੀਦਵਾਰ ਡਾ. ਰਤਨ ਸਿੰਘ ਅਜਨਾਲਾ ਦੀ ਚੋਣ ਮੁਹਿੰਮ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਬਹੁਤ ਸੁਚੱਜੇ ਢੰਗ ਨਾਲ ਚਲ ਰਹੀ ਹੈ। ਕੇਂਦਰ ਵਿਚ ਕੋਈ ਵੀ ਸਰਕਾਰ ਬਣੇ ਪੰਜਾਬ ਦੀ ਸੱਤਾ ਤਾਂ ਬਾਦਲ ਪਰਿਵਾਰ ਕੋਲ ਹੀ ਰਹਿਣੀ ਹੈ। ਇਸ ਨੂੰ ਮੁੱਖ ਰੱਖਦਿਆਂ ਜਿਹੜੇ ਵੀਰ ਰਾਣਾ ਧੜੇ ਵਿਚ ਸ਼ਾਮਿਲ ਹੋਏ ਵੀ ਹਨ ਉਹ ਆਪਣੇ ਫੈਂਸਲੇ ’ਤੇ ਮੁੜ ਵਿਚਾਰ ਕਰ ਰਹੇ ਹਨ ਤੇ ਮੌਕੇ ਦੀ ਤਾੜ ਵਿਚ ਹਨ ਤੇ ਮੁੜ ਅਕਾਲੀ ਦਲ ਵਿਚ ਆਉਣ ਲਈ ਹੱਥ ਪੈਰ ਮਾਰ ਰਹੇ ਹਨ । ਇਸ ਲਈ ਕੋਈ ਸ਼ਕ ਨਹੀਂ ਕਿ ਰਾਣਾ ਦੀਆਂ ਨੀਤੀਆਂ ਤੇ ਛੜੱਪੇ ਅਤੇ ਹੀ ਉਸ ਦੀ ਹਾਰ ਦਾ ਕਾਰਨ ਬਨਣੇਗਾ। ਇਸੇ ਦੌਰਾਨ ਕਈ ਕਾਂਗਰਸੀ ਪਰਵਾਰਾਂ ਵਲੋਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਦੀਆਂ ਰਿਪੋਰਟਾਂ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>