ਹਰ ਹਾਲ ਵਿਚ ਖਡੂਰ ਸਾਹਿਬ ਹਲਕੇ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ – ਸ੍ਰੀਮਤੀ ਅਜਨਾਲਾ

ਅਮ੍ਰਿਤਸਰ – ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਸਿਅਸੀ ਪਾਰਟੀਆਂ ਵਲੋਂ ਲੋਕਾਂ ਨੂੰ ਨਸ਼ਿਆਂ ਵਿਚ ਫਸਾਉਣ ਦੇ ਵਿਰੋਧ ਵਿਚ ਕਪੂਰਥਲੇ ਦੀਆਂ ਔਰਤਾਂ ਨੇ ਸ਼ੜਕਾਂ ’ਤੇ ਆਉਣ ਦਾ ਫੈਸਲਾ ਕੀਤਾ ਹੈ। ਪਿਛਲੇ ਪੰਜਾਂ ਸਾਲਾਂ ’ਚ ਨਸ਼ਿਆਂ ਕਾਰਨ ਇਸ ਹਲਕੇ ਦੇ 38 ਤੋਂ ਵੱਧ ਘਰਾਂ ’ਚ ਸੱਥਰ ਵਿਛ ਚੁ¤ਕੇ ਹਨ। ਵੋਟਰ ਨਸ਼ਿਆਂ ਤੋਂ ਨਿਜ਼ਾਤ ਪਾਉਣਾ ਚਾਹੁੰਦੇ ਹਨ, ਖ਼ਾਸ ਕਰਕੇ ਔਰਤਾਂ ਜ਼ਿਆਦਾ ਸੰਤਾਪ ਹੰਢਾ ਰਹੀਆਂ ਹਨ। ਜੋ ਲੋਕ ਪਹਿਲਾਂ ਇਹ ਗੱਲ ਦੱਬੀ ਜ਼ੁਬਾਨ ਨਾਲ ਕਹਿੰਦੇ ਸਨ ਹੁਣ ਉਹ ਸੜਕਾਂ ’ਤੇ ਉਤਰ ਕੇ ਇਹ ਗੱਲ ਕਹਿਣ ਲੱਗ ਪਏੇ ਹਨ ਕਿ ਉਨ੍ਹਾਂ ਦੇ ਹਲਕੇ ’ਚ ਨਸ਼ਿਆਂ ਦਾ ਕੋਹੜ ਕਾਂਗਰਸੀ ਲੀਡਰ ਲੈ ਕੇ ਆਏ ਹਨ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਹਲਕੇ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਤਨ ਸਿੰਘ ਅਜਨਾਲਾ ਦੀ ਧਰਮਪਤਨੀ ਡਾ. ਅਵਤਾਰ ਕੌਰ ਅਜਨਾਲਾ ਨੇ ਇਸ ਹਲਕੇ ਦੇ ਪਿੰਡਾਂ ਤੇ ਸ਼ਹਿਰ ਦਾ ਦੌਰਾ ਕੀਤਾ ਤਾਂ ਉਨ੍ਹਾਂ ਮਾਂਵਾਂ ਦੇ ਦਰਦ ਸੁਣਕੇ ਰੌਗੰਟੇ ਖੜ੍ਹੇ ਹੋ ਗਏ ਜਿਨ੍ਹਾਂ ਦੇ ਪੁੱਤ ਤੇ ਪਤੀ ਅਕਾਲੀ ਦਲ ਦੇ ਵਿਰੋਧੀਆਂ ਵਲੋਂ ਵੰਡੇ ਗਏ ਨਸ਼ਿਆਂ ਨੇ ਖਾ ਲਏ। ਇਨ੍ਹਾਂ ਨਸ਼ਿਆਂ ਕਾਰਨ ਜਿਹੜੀਆਂ ਔਰਤਾਂ ਵਿਧਵਾ ਹੋ ਗਈਆਂ ਤੇ ਉਨ੍ਹਾਂ ਦੇ ਬ¤ਚਿਆਂ ਦੇ ਸਿਰਾਂ ਤੋਂ ਬਾਪ ਦਾ ਸਾਇਆ ਉ¤ਠ ਗਿਆ, ਜਿਨ੍ਹਾਂ ਭੈਣਾਂ ਦੇ ਵੀਰ ਨਸ਼ਿਆਂ ਨੇ ਖੋਹ ਲਏ ਤੇ ਉਨ੍ਹਾਂ ਦੇ ਹੱਥਾਂ ’ਚ ਰੱਖੜੀਆਂ ਫੜ੍ਹੀਆਂ ਰਹਿ ਗਈਆਂ। ਸੀਨੇ ’ਚ ਆਪਣਿਆਂ ਦੇ ਵਿਛੜਿਆਂ ਦਾ ਦਰਦ ਹੰਢਾ ਰਹੀਆਂ ਇਨ੍ਹਾਂ ਮਾਂਵਾਂ-ਭੈਣਾਂ ਨੇ ਇਕ ਜੁੱਟ ਹੋ ਕੇ ਸ੍ਰੀਮਤੀ ਅਜਨਾਲਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਹਲਕੇ ’ਚ ਨਸ਼ਿਆਂ ਦਾ ਫਾਸ਼ਤਾ ਵੱਢਣ ਲਈ ਕਾਂਗਰਸ ਦੀਆਂ ਹੀ ਜੜ੍ਹਾਂ ਹਿਲਾ ਦੇਣਗੀਆਂ। ਪੀੜ੍ਹਤ ਔਰਤਾਂ ਦਾ ਕਹਿਣਾ ਹੈ ਕਿ ਅੱਜ ਕੋਈ ਅਜਿਹਾ ਪਿੰਡ ਨਹੀਂ ਬਚਿਆ ਜਿ¤ਥੇ ਵਿਰੋਧੀਆਂ ਨੇ ਸਮੈਕ, ਡੋਡੇ, ਅਫੀਮ, ਸ਼ਰਾਬ ਆਦਿ ਨਾ ਵੰਡੀ ਹੋਵੇ। ਦੁੱਖੀ ਔਰਤਾਂ ਦਾ ਕਹਿਣਾ ਸੀ ਕਿ ਉਹ ਭੁੱਖੀਆਂ ਤਾਂ ਰਹਿ ਸਕਦੀਆਂ ਹਨ ਪਰ ਆਪਣੀਆਂ ਅੱਖਾਂ ਸਾਹਮਣੇ ਨਸ਼ਿਆਂ ਨਾਲ ਆਪਣੇ ਪੁੱਤ ਮਰਦੇ ਨਹੀਂ ਦੇਖ ਸਕਦੀਆਂ। ਉਨ੍ਹਾਂ ਕਾਂਗਰਸੀ ਲੀਡਰਾਂ ਨੂੰ ਇਸ ਗ¤ਲੋਂ ਲਾਹਨਤ ਪਾਈ ਕਿ ਉਹ ਕੁਰਸੀ ਲੈਣ ਦੀ ਖਾਤਰ ਲੋਕਾਂ ਦੀਆਂ ਲਾਸ਼ਾਂ ਤੋਂ ¦ਘ ਕੇ ਜਾਂਦੇ ਹਨ। ਡਾ. ਅਵਤਾਰ ਕੌਰ ਅਜਨਾਲਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਜੀ ਜਾਨ ਨਾਲ ਲੋਕਾਂ ਦੀ ਸੇਵਾ ਕਰਨਗੇ ਤੇ ਇਸ ਹਲਕੇ ਨੂੰ ਨਸ਼ਾ ਮੁਕਤ ਕਰਨ ਲਈ ਆਪਣੀਆਂ ਵੋਟਾਂ ਤੱਕੜੀ ਦੇ ਚੋਣ ਨਿਸ਼ਾਨ ’ਤੇ ਬਟਨ ਦੱਬ ਕੇ ਪਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਕਲਚਰ ਰਿਹਾ ਹੈ ਕੁਰਸੀ ਹਥਿਆਉਣ ਲਈ ਉਹ ਹਰ ਹੱਥ ਕੰਢਾ ਵਰਤ ਰਹੇ ਹਨ, ਇਸ ਲਈ ਵੋਟਾਂ ਤਕ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਲੋਕਾਂ ਵਲੋਂ ਦਿਖਾਏ ਹੌਂਸਲੇ ਲਈ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>