ਆਪਣੇ ਹੀ ਪਿੰਡ ਵਿਚ ਪਰਾਇਆ ਹੋਇਆ ਚੰਦੂਮਾਜਰਾ – ਕਈ ਅਕਾਲੀ ਨੇਤਾ ਕਾਂਗਰਸ ਵਿਚ ਸ਼ਾਮਲ

ਪਟਿਆਲਾ – ਲੋਕ ਸਭਾ ਹਲਕਾ ਪਟਿਆਲਾ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਅੱਜ ਉਸ ਵੇਲੇ ਜੱਗੋ ਤੇਰਵੀਂ ਵਾਪਰ ਗਈ ਜਦੋਂ ਉਸ ਦੇ ਜੱਦੀ ਪਿੰਡ ਦੇ ਲੋਕ ਉਸਦਾ ਸਾਥ ਛੱਡ ਕੇ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਹੋ ਤੁਰੇ।

ਅੱਗਾ ਦੌੜ ਪਿਛਾ ਚੌੜ ਵਾਲੀ ਇਹ ਸਥਿਤੀ ਚੰਦੂਮਾਜਰਾ ਲਈ ਉਸ ਸਮੇਂ ਬਣੀ ਜਦ ਰਾਜਪੁਰਾ ਹਲਕੇ ’ਚ ਚੋਣ ਪ੍ਰਚਾਰ ਕਮੇਟੀ ਦੇ ਮੈਂਬਰ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਅਤੇ ਕਰਨੈਲ ਸਿੰਘ ਚੰਦੁਮਾਜਰਾ ਦੀ ਪ੍ਰੇਰਣਾ ਸਦਕਾ ਪਿੰਡ ਚੰਦੂਮਾਜਰਾ ਦੇ ਸਰਕਰਦਾ ਆਗੂ ਸੁਰਜੀਤ ਸਿੰਘ ਅਤੇ ਰਣਧੀਰ ਸਿੰਘ ਆਪਣੇ ਦਰਜਨਾਂ ਅਕਾਲੀ ਸਮਰੱਥਕਾਂ ਸਮੇਤ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਚੰਦੂਮਾਜਰਾ ਦੇ ਪਿੰਡ ਵਿਚੋਂ ਕਾਂਗਰਸ ਨੂੰ ਲੀਡ ਹਾਸਲ ਹੋਵੇਗੀ। ਇਸ ਮੌਕੇ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਹਰਦਿਆਲ ਕੰਬੋਜ ਨੇ ਕਿਹਾ ਕਿ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਅਕਾਲੀ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉੱਚ ਅਹੁਦਿਆਂ ’ਤੇ ਰਹਿਣ ਦੇ ਬਾਵਜੂਦ ਚੰਦੂਮਾਜਰਾ ਨੇ ਆਪਣੇ ਪਿੰਡ ਵਾਸੀਆਂ ਦੇ ਲਈ ਵੀ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਦੋ ਵਾਰ ਐਮ.ਪੀ ਅਤੇ ਇਕ ਮਾਲਦਾਰ ਮਹਿਕਮੇ ਦਾ ਮੰਤਰੀ ਹੁੰਦਿਆਂ ਪਿੰਡ ਦਾ ਮੂੰਹ ਮੱਥਾ ਵੀ ਨਾ ਸੰਵਾਰਿਆ ਪਰ ਆਪਣਾ ਅਤੇ ਆਪਣੇ ਰਿਸ਼ਤੇਦਾਰਾਂ ਦਾ ਵਿਕਾਸ ਕਰਨਾ ਨਹੀਂ ਭੁਲੇ। ਸ੍ਰੀ ਕੰਬੋਜ ਨੇ ਕਿਹਾ ਕਿ ਜਿਹੜਾ ਬੰਦਾ ਆਪਣੇ ਪਿੰਡ ਦਾ ਕੁੱਝ ਨਹੀਂ ਸੰਵਾਰ ਸਕਿਆ ਤਾਂ ਲੋਕਾਂ ਦਾ ਕੀ ਸੰਵਾਰੇਗਾ।  ਵਰਨਣਯੋਗ ਹੈ ਕਿ ਪਿੰਡ ਚੰਦੂਮਾਜਰਾ ਦੇ ਲੋਕ ਬਿਜਲੀ, ਪਾਣੀ ਅਤੇ ਸਿਹਤ ਸੇਵਾਵਾਂ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ।

ਇਸ ਮੌਕੇ ਸੁਖਪਾਲ ਸਿੰਘ ਸਿੰਦੀ, ਹਰਦੀਪ ਸਿੰਘ, ਮਹਿੰਦਰ ਸਿੰਘ, ਨਰਿੰਦਰ ਸਿੰਘ, ਹਜੂਰਾ ਸਿੰਘ, ਅਮਰ ਸਿੰਘ ਬੰਤ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ,ਮਾਨ ਸਿੰਘ, ਰਣਧੀਰ ਸਿੰਘ ਅਤੇ ਭਗਵੰਤ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਉਹ ਮਹਾਰਾਣੀ ਪ੍ਰਨੀਤ ਕੌਰ ਦੇ ਲੋਕ ਪੱਖੀ ਕਿਰਦਾਰ ਨੂੰ ਦੇਖਦਿਆਂ ਇਸ ਵਾਰ ਇਕ ਇਕ ਵੋਟ ਕਾਂਗਰਸ ਨੂੰ ਭੁਗਤਾਉਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>