ਮਜੀਠੀਆ ਵਲੋਂ ਮਾਝੇ ਦੀ ਮੁੜ ਕਮਾਨ ਸੰਭਾਲ ਲੈਣ ਨਾਲ ਕਾਂਗਰਸੀ ਖੇਮਿਆਂ ਵਿਚ ਹਲਚਲ

ਅਮ੍ਰਿਤਸਰ – ਮਾਲਵੇ ਦੀਆਂ 4 ਸੀਟਾਂ ’ਲਈ ਚੋਣ ਮੁਹਿੰਮ ਦੌਰਾਨ ਆਪਣੀ ਵਿਲਖਣ ਪਛਾਣ ਦੀ ਅਮਿਟ ਛਾਪ ਛੱਡਣ ਉਪਰੰਤ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵਲੋਂ ਮਾਝੇ ਦੀ ਮੁੜ ਕਮਾਨ ਸੰਭਾਲ ਲੈਣ ਨਾਲ ਕਾਂਗਰਸੀ ਖੇਮਿਆਂ ਵਿਚ ਹਲਚਲ ਪੈਦਾ ਹੋ ਗਿਆ ਹੈ। ਉਹਨਾਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਅਕਾਲੀ-ਭਾਜਪਾ ਉਮੀਦਵਾਰ ਡਾ.ਰਤਨ ਸਿੰਘ ਅਜਨਾਲਾ ਅਤੇ ਅਮ੍ਰਿਤਸਰ ਤੋਂ ਭਾਜਪਾ ਆਗੂ ਸ: ਨਵਜੋਤ ਸਿੰਘ ਸਿੱਧੂ ਦੀ ਭਾਰੀ ਜਿਤ ਲਈ ਆਪਣਾ ਪੂਰਾ ਧਿਆਨ ਕੇਂਦਰਿਤ ਕਰਲਿਆ ਹੋਇਆ ਹੈ। ਅਜ ਉਹਨਾਂ ਕਈ ਰੈਲੀਆਂ ਨੂੰ ਵੀ ਸੰਬੋਧਨ ਕੀਤਾ। ਸ: ਮਜੀਠੀਆ ਜਿਥੇ ਇਕ ਤੇਜਤਰਾਰ ਨੌਜਵਾਨ ਹਨ ਉਥੇ ਉਹਨਾਂ ਦੀ ਭਾਸ਼ਣ ਕਲਾ ਦੇ ਲੋਕ ਦੀਵਾਨੇ ਹਨ। ਵਿਕਾਸ ਲਈ ਦ੍ਰਿੜ ਇਛਾ ਸ਼ਕਤੀ ਰਖਣ ਕਰਕੇ ਆਪ ਵਿਕਾਸ ਕਾਰਜ਼ ਕਰਾਉਣ ’ਚ ਵੀ ਸਭ ਤੋਂ ਅਗੇ ਹਨ। ਤਿਆਗ ਤਾਂ ਲੋਕਾਂ ਕੁਝ ਚਿਰ ਪਹਿਲਾਂ ਹੀ ਵੇਖ ਲਿਆ ਸੀ ਜਦ ਉਹਨਾਂ ਪੰਜਾਬ ਅਤੇ ਪਾਰਟੀ ਦੇ ਹਿੱਤਾਂ ਖਾਤਰ ਸ: ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗਲ ਚਲੀ ਤਾਂ ਆਪਣੇ ਮੰਤਰੀ ਦੇ ਵਕਾਰੀ ਅਹੁੰਦੇ ਤੋਂ ਇਸਤੀਫਾ ਦੇਣ ਲਗਿਆਂ ਇਕ ਮਿੰਟ ਨਹੀਂ ਲਾਇਆ , ਜਿਸ ਨੇ ਲੋਕਾਂ ਵਿਚ ਆਪ ਪ੍ਰਤੀ ਸਨੇਹ ਵਿਚ ਵਾਧਾ ਕਰਨ ਵਿਚ ਅਹਿਮ ਯੋਗਦਾਨ ਪਾਇਆ। ਆਪ ਦੀ ਮੌਜੂਦਗੀ ਨਾਲ ਮਾਝੇ ਦੀ ਚੋਣ ਮੁਹਿੰਮ ਜਿੱਥੇ ਦਿਨੋ-ਦਿਨ ਭੱਖਦੀ ਜਾ ਰਹੀ ਹੈ ਉਥੇ ਕਾਂਗਰਸੀ ਉਮੀਦਵਾਰਾਂ ਦੀਆਂ ਚੋਣ ਮੁਹਿੰਮਾਂ ਦਮ ਤੋੜਦੀਆਂ ਨਜ਼ਰ ਆ ਰਹੀਆਂ ਹਨ। ਡਾ.ਅਜਨਾਲਾ ਤੇ ਸਿੱਧੂ ਦੇ ਹਕ ਵਿਚ ਬੜੇ ਯੋਜਨਾਬੱਧ ਢੰਗ ਨਾਲ ਹਰ ਵੋਟਰ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਕਾਂਗਰਸ ਅਗਵਾਈ ਵਾਲੀਆਂ ਕੇਂਦਰ ਦੀਆਂ ਸਰਕਾਰਾਂ ਦੀ 50 ਸਾਲ ਦੀ ਕਾਰਗੁਜ਼ਾਰੀ ਤੇ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਵਲੋਂ 2 ਸਾਲ ਵਿਚ ਕਰਵਾਏ ਵਿਕਾਸ ਕੰਮਾਂ ਬਾਰੇ , ਕੇਂਦਰੀ ਕਾਂਗਰਸ ਸਰਕਾਰ ਵਲੋਂ ਪੰਜਾਬ ਨਾਲ ਪੈਰ-ਪੈਰ ’ਤੇ ਕੀਤੀਆਂ ਜਾਰਹੀਆਂ ਧੱਕੇਸ਼ਾਹੀਆਂ ਤੇ ਝੂਠੇ ਵਾਅਦਿਆਂ ਬਾਰੇ ਜੋਰਦਾਰ ਪ੍ਰਚਾਰ ਕਰ ਰਹੇ ਹਨ। ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਰਹੀ ਤੇ ਪੰਜਾਬ ਦੇ ਕਾਂਗਰਸੀਆਂ ਨੇ ਇਕ ਸ਼ਬਦ ਵੀ ਮੂੰਹੋਂ ਨਹੀਂ ਕੱਢਿਆ। ਚੋਣ ਮੈਦਾਨ ਦੀ ਗਲ ਕਰੀਏ ਤਾਂ ਇਥੇ ਡਾ.ਅਜਨਾਲਾ ਦਾ ਸਾਊ ਤੇ ਨਿੱਘਾ ਸੁਭਾਅ ਤੇ ਹਰ ਸਮੇਂ ਚਿਹਰੇ ’ਤੇ ਮੁਸਕੁਰਾਹਟ ਰੱਖਣ ਕਰਕੇ ਲੋਕ ਉਨ੍ਹਾਂ ਵੱਲ ਆਕਰਸ਼ਿਤ ਹੋ ਰਹੇ ਹਨ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਵਲੋਂ ਪੈਸਾ ਅਤੇ ਆਪਦੇ ਕਰਿੰਦਿਆਂ ਨੂੰ ਪਹਿਲ ਦੇਣ ਕਰਕੇ ਪਾਰਟੀ ਦੀ ਅੰਦਰੂਨੀ ਕਲੇਸ਼ ਤੋਂ ਹੀ ਉਭਰ ਨਹੀਂ ਪਾਇਆ। ਲੋਕ ਸਭਾ ਹਲਕਾ ਹਲਕਾ ਖਡੂਰ ਸਾਹਿਬ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਹੈ। ਖਡੂਰ ਸਾਹਿਬ ਹਲਕੇ ਵਿਚ ਆਉਣ ਵਾਲੇ 9 ਹਲਕਿਆਂ ਵਿਚੋਂ 7 ਸੀਟਾਂ ’ਤੇ ਅਕਾਲੀ ਵਿਧਾਇਕ ਕਾਬਜ਼ ਹਨ ਜਦ ਕਿ 2 ਸੀਟਾਂ ’ਤੇ ਕਾਂਗਰਸੀ ਵਿਧਾਇਕ ਹਨ ਤੇ 7 ਵਿਧਾਨ ਸਭਾ ਹਲਕਿਆਂ ਵਿਚ 2 ਸਾਲਾਂ ਤੋਂ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵਲੋਂ ਕਰਵਾਏ ਵਿਕਾਸ ਕਾਰਜ ਤੇ ਪਿੰਡਾਂ ਨੂੰ ਪਿਛਲੇ ਸਮੇਂ ਵਿਚ ਦਿਲ ਖੋਲ੍ਹ ਕੇ ਦਿੱਤੀਆਂ ਗ੍ਰਾਂਟਾ ਤੇ ਸਰਕਾਰ ਵਲੋਂ ਕਿਸਾਨ ਤੇ ਦਲਿਤ ਵਰਗ ਨੂੰ ਦਿੱਤੀਆਂ ਸਹੂਲਤਾਂ ਕਰਕੇ ਲੋਕ ਸਰਕਾਰ ਦੀ 2 ਸਾਲ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਲੱਗਦੇ ਹਨ ਜਿਸ ਦਾ ਸਬੂਤ ਡਾ.ਅਜਨਾਲਾ ਅਤੇ ਸ: ਸਿੱਧੂ ਦੇ ਹੱਕ ਵਿਚ ਕਰਵਾਈਆਂ ਜਾ ਰਹੀਆਂ ਰੈਲੀਆਂ ਵਿਚ ਲੋਕਾਂ ਦੇ ਠਾਠਾਂ ਮਾਰਦੇ ਇੱਕਠ ਤੋਂ ਮਿਲਦਾ ਹੈ । ਕਾਂਗਰਸੀ ਵਿਧਾਇਕਾਂ ਵਾਲੇ ਹਲਕਿਆਂ ਵਿਚ ਵਿਧਾਇਕਾਂ ਦੀ ਮਾੜੀ ਕਾਰਗੁਜ਼ਾਰੀ ਤੋਂ ਨਿਰਾਸ਼ ਲੋਕ ਵੀ ਇਸ ਵਾਰ ਅਕਾਲੀ-ਭਾਜਪਾ ਉਮੀਦਵਾਰ ਦੇ ਨਾਲ ਚੱਲ ਰਹੇ ਹਨ ਤਾਂ ਕਿ ਉਨ੍ਹਾਂ ਦੇ ਖੇਤਰ ਵਿਚ ਵੀ ਵਿਕਾਸ ਦੀ ਝੜੀ ਲੱਗ ਸਕੇ। ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਲਗਾਉਣ ਨਾਲ ਵੀ ਇਸ ਖੇਤਰ ਦੇ ਲੋਕ ਗੱਦਗੱਦ ਹਨ ਕਿਉਂਕਿ ਇਸ ਥਰਮਲ ਪਲਾਂਟ ਦੇ ਚਾਲੂ ਹੋਣ ਨਾਲ ਪਿੰਡਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਮਿਲ ਸਕੇਗੀ ਜਿਸ ਦਾ ਸਾਰਾ ਸਿਹਰਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ ਤੇ ਡਾ.ਅਜਨਾਲਾ ਨੂੰ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਬਾਰਡਰ ਤੋਂ ਪਾਰ ਵਾਲੀ ਜ਼ਮੀਨ ਦਾ ਪ੍ਰਤੀ ਏਕੜ 2500ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਦਾ ਸੀ ਜੋ ਕਿ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਸੀ ਹੁਣ ਸਰਹੱਦੀ ਖੇਤਰ ਦੇ ਲੋਕ ਕਾਂਗਰਸ ਦੇ ਇਸ ਫੈਸਲੇ ਪ੍ਰਤੀ ਆਪਣਾ ਰੋਸ ਪ੍ਰਗਟ ਕਰਨ ਦਾ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੁੰਦੇ। ਉਧਰ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਬਾਰਡਰ ਦੇ ਲੋਕਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੁੜ ਦਿਵਾਇਆ ਜਾਵੇਗਾ। ਦੇਸ਼ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਵਿਚ ਵੱਧੀ ਮਹਿੰਗਾਈ ਦਾ ਗੁੱਸਾ ਵੀ ਲੋਕ ਇਸ ਵਾਰ ਕਾਂਗਰਸੀ ਉਮੀਦਵਾਰ ਦੇ ਵਿਰੁੱਧ ਵੋਟ ਦੇ ਕੇ ਕੱਢਣ ਦੇ ਮੂਡ ਵਿਚ ਹਨ। ਜੇਕਰ ਇਹ ਕਹਿ ਲਈਏ ਕਿ ਡਾ.ਅਜਨਾਲਾ ਤੇ ਸਿੱਧੂ ਦੀ ਸਥਿਤੀ ਜੇਤੂ ਸਥਿਤੀ ਵਿਚ ਹੈ ਤੇ ਕਾਂਗਰਸੀ ਉਮੀਦਵਾਰਾਂ ਦੀ ਸਥਿਤੀ ਦਿਨੋ-ਦਿਨ ਪੱਤਲੀ ਹੁੰਦੀ ਜਾ ਰਹੀ ਹੈ ।  ਸ.ਬਿਕਰਮ ਸਿੰਘ ਮਜੀਠੀਆ ਵਲੋਂ ਆਪਣਾ ਰੁਖ ਮਾਝੇ ਵਿਚ ਕਰਨ ਅਤੇ ਚੋਣ ਮੈਦਾਨ ਵਿਚ ਆਉਣ ਨਾਲ ਡਾ.ਅਜਨਾਲਾ ਤੇ ਸਿੱਧੂ ਦੀਆਂ ਮੁਹਿੰਮਾਂ ਸਿਖਰਾਂ ’ਤੇ ਪਹੁੰਚ ਗਈਆਂ ਹਨ। ਕਾਂਗਰਸ ਦਾ ਇਹਨਾਂ ਅੱਗੇ ਬਹੁਤੀ ਦੇਰ ਤੱਕ ਟਿਕਣਾ ਅਸੰਭਵ ਹੋ ਗਿਆ ਹੈ । ਇਸ ਨਈ ਮਾਝੇ ਦੀਆਂ ਇਹ ਦੋਵੇ ਸੀਟਾਂ ’ਤੇ ਕਾਂਗਰਸ ਦਾ ਬੋਰਿਆ ਬਿਸਤਰਾ ਗੋਲ ਹੋਣਾ ਨਿਸ਼ਚਿਤ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>