ਮਜੀਠੀਆ ਵਲੋਂ ਸਿੱਧੂ ਦੇ ਹੱਕ ਵਿਚ ਮਜੀਠਾ ਵਿਖੇ ਵਿਸ਼ਾਲ ਰੈਲੀ

ਮਜੀਠਾ (ਅਮ੍ਰਿਤਸਰ)  – 15 ਵੀ ਲੋਕ ਸਭਾ ਲਈਂ  ਚੋਣ ਪ੍ਰਚਾਰ ਦੇ ਆਖਰੀ ਦਿਨ ਐਨ ਡੀ ਏ ਵਲੋਂ ਪ੍ਰਧਾਂਨ ਮੰਤਰੀ ਲਈਂ ਉਮੀਦਵਾਰ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਦੇਸ਼ ਦੇ ਜਨਤਾ ਦੀ ਸਮਰਥਾਂ ਉਤੇ ਭਰੋਸੇ ਦਾ ਪ੍ਰਗਟਾਵਾ ਕਰਦਿਆਂ 21 ਵੀ  ਸਦੀ ਨੂੰ ਭਾਰਤ ਦੀ ਸ਼ਤਾਬਦੀ ਬਣਾਉਣ ਦਾ ਸਦਾ ਦਿਤਾ ਹੈ।  ਯੂਥ ਅਕਾਲੀ ਦਲ ਦੇ ਸਰਪ੍ਰਸਤ ਸ: ਬਿਕਰਮ ਸਿੰਘ ਮਜੀਠੀਆ ਵਲੋਂ ਅਮ੍ਰਿਤਸਰ ਲੋਕ ਸਭਾ ਸੀਟ ਲਈ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਕੇ ਹੱਕ ਵਿਚ ਮਜੀਠਾ ਵਿਖੇ ਇਹਨਾਂ ਚੋਣਾਂ ਸੰਬੰਧੀ ਅੰਤਿਮ ਅਤੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਦੇਸ਼ ਦੇ ਕਿਸਾਨਾਂ, ਮਜਦੂਰਾਂ,ਨੌਜਵਾਨਾਂ, ਉਦਯੋਗਿਕ ਅਤੇ ਸੈਨਿਕ ਸਮਰਥਾ ਉਤੇ ਯਕੀਨ ਹੈ ਤੇ ਉਹ ਭਾਰਤ ਨੂੰ ਉਚਾਈਆਂ ਤੱਕ ਲੈ ਜਾਣਾਣਗੇ, ਜਿਸ ਲਈ ਐਨ ਡੀ ਏ ਗਠਜੋੜ ਦੇ ਉਮੀਦਵਾਰਾਂ ਨੂੰ ਭਾਰੀ ਗਿਣਤੀ ਵੋਟਾਂ ਨਾਲ ਸਫਲ ਬਣਾਉਣ। ਉਹਨਾਂ ਸ: ਬਿਕਰਮ ਸਿੰਘ ਮਜੀਠੀਆ ਅਤੇ ਨਵਜੋਸਤ ਸਿੰਘ ਸਿੱਧੂ ਦੀ ਕਾਬਲੀਅਤ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਨੌਜਵਾਨ ਸਿਆਸਤ ਵਿਚ ਬਹੁਤ ਅਗੇ ਜਾਣਗੇ। ਉਹਨਾਂ ਸਰਕਾਰ ਬਣਨ ‘ਤੇ  ਪੰਜਾਬ ਲਈ ਦਿਲੀ ਦੇ ਖਜਾਨੇ ਦਾ ਮੂੰਹ ਖੋਲ ਦੇਣ ਦਾ ਐਲਾਨ ਕਰਦਿਆਂ ਮਜੀਠੀਆ ਅਤੇ ਸਿੱਧੂ ਵਲੋਂ ਹਲਕੇ ਦੇ ਵਿਕਾਸ ਪ੍ਰਤੀ  ਉਠਾਈ ਗਈ ਮੰਗ ਨੂੰ ਵੀ ਗੰਭੀਰਤਾ ਨਾਲ ਲੈ ਦਿਆਂ ਪੂਰਾ ਕਰਨ ਦਾ ਭਰੋਸਾ ਦਿਤਾ। ਲੋਕਾਂ ਦੀ ਠਾਠਾਂ ਮਾਰਦੇ ਇਕਠ ਨੂੰ ਵੇਖ ਗਦ ਗਦ ਹੋਏ ਸ੍ਰੀ ਅਡਵਾਨੀ ਨੇ ਕਿਹਾ ਕਿ ਉਹ ‘ ਹਰ ਇਕ ਹਾਥ ਕੋ ਕਾਮ ਔਰ ਹਰ ਖੇਤ ਕੋ ਪਾਨੀ ’ ਕਿ ਹਰਕੇ ਨੂੰ ਰੁਜਗਾਰ ਅਤੇ ਹਰ ਖੇਤ ਨੂੰ ਪਾਣੀ ਮਿਲਣਾ ਚਾਹੀਦਾ ਹੈ ਦੇ ਸਿੱਧਾਂਤ ਉਤੇ ਯਕੀਨ ਰਖਦੇ ਹਨ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਇਸ ਨਾਅਰੇ ਦੀ ਹਕੀਕੀ ਰੂਪ ਵਿਚ ਪੂਰਤੀ ਕੀਤੀ ਜਾਵੇ। ਉਹਨਾਂ ਪੰਜਾਬ ਅਤੇ ਸ੍ਰੋਮਣੀ ਅਕਾਲੀ ਦਲ ਦੀ ਤਾਰੀਫ ਕਰਦਿਆਂ ਕਿਹਾ ਕਿ ਜਿਥੇ ਅਜ ਭਾਜਪਾ ਪਹੁੰਚੀ ਹੈ ਉਸ ਵਿਚ ਪੰਜਾਬ ਦੀ ਧਰਤੀ ਅਤੇ ਅਕਾਲੀ ਦਲ ਦਾ ਸਭ ਤੋਂ ਵੱਧ ਯੋਗਦਾਨ ਹੈ। ਉਹਨਾਂ  1975 ਦੀ ਅਮਰਜੈਸੀ ਨੂੰ ਯਾਦ ਕਰਦਿਆਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਗਠਜੋੜ ਦਾ ਇਤਿਹਾਸ ਬਹੁਤ ਪੁਰਾਣਾ ਹੈ।  ਉਹਨਾਂ ਕਿਹਾ ਕਿ ਜਦ ਉਹਨਾਂ 1998 ਵਿਚ ਸਰਕਾਰ ਬਣਾਈ ਸੀ ਤਾਂ ਉਸ ਵਿਚ ਵੀ ਅਕਾਲੀ ਦਲ ਨੇ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਵਾਅਦਾ ਕੀਤਾ ਕਿ ਉਹ ਪੰਜਾਬ ਅਤੇ ਅਮ੍ਰਿਤਸਰ ,ਮਜੀਠਾ ਨਾਲ ਕੇਂਦਰ ਸਰਕਾਰਾਂ ਵਲੋਂ ਅਤੀਤ ਵਿਚ ਕੀਤੇ ਗਏ ਵਿਤਕਰਿਆਂ ਨੂੰ ਹਰ ਹਾਲ ਵਿਚ ਦੂਰ ਕਰਨਗੇ ਅਤੇ ਪੰਜਾਬ ਦਾ ਵੱਡੇ ਪੱਧਰ ਉਤੇ ਵਿਕਾਸ ਕਰਾਉਣਗੇ। ਉਹਨਾਂ ਅਜ ਦੇ ਦਿਨ 11 ਮਈ ਨੂੰ ਇਤਿਹਾਸਕ ਦਸਦਿਆਂ ਕਿਹਾ ਕਿ ਅਜ ਦੇ ਦਿਨ 1991 ਵਿਚ ਐਨ ਡੀ ਏ ਸਰਕਾਰ ਨੇ ਪੋਖਰਨ ਵਿਖੇ ਪ੍ਰਮਾਣੂ ਧਮਾਕਾ ਕਰਕੇ ਵਿਸ਼ਵ ਨੂੰ ਚੌਕਾਉਣਦਿਆਂ ਭਾਰਤ ਨੂੰ ਪ੍ਰਮਾਣੂ ਸ਼ਕਤੀ ਸੰਪਨ ਦੇਸ਼ ਵਜੋਂ ਸਥਾਪਿਤ ਕਰਾਇਆ। ਉਸ ਦੌਰਾਨ ਅਮਰੀਕਾ ਦੀ ਨਰਾਜ਼ਗੀ ਦੀ ਵੀ ਦੇਸ਼ ਦੀ ਜਨਤਾ ਨੇ ਪ੍ਰਵਾਹ ਨਹੀਂ ਕੀਤੀ। ਉਹਨਾ ਪਾਕਿ ਵਿਚ ਸਿੱਖ ਭਾਈਚਾਰੇ ਤੋਂ ਜ਼ਜੀਆ ਲੈਣ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਡਵਾਨੀ ਨੂੰ 16 ਤਰੀਕ ਤੋਂ ਹੋਣ ਵਾਲੇ ਪ੍ਰਧਾਨ ਮੰਤਰੀ ਦਸ ਦਿਆਂ ਕਿਹਾ ਕਿ ਹੁਣ ਫੈਸਲੇ ਦੀ ਘੜੀ ਹੈ ਤੇ ਉਹ ਹੀ ਕੌਮਾਂ ਤਰਕੀ ਕਰਦੀਆਂ ਹਨ ਜੋ ਸਹੀ ਵਕਤ ’ਤੇ ਸਹੀ ਫੈਸਲੇ ਲੈਣ ਅਤੇ ਵਿਤਕਰਿਆਂ ਵਿਰੁਧ ਕਾਂਗਰਸ ਨੂੰ ਹਾਰ ਦੇਣ ਲਈ ਵੋਟਾਂ ਪਾਉਣ ਦੀ ਉਹਨਾਂ ਅਪੀਲ ਕੀਤੀ । ਉਹਨਾਂ ਕਿਹਾ ਕਿ ਯੂਪੀ ਏ ਦੀ ਕਾਂਗਰਸ ਸਰਕਾਰ ਨੇ ਪਿਛਲੇ ਪੰਚ ਸਾਲਾਂ ਦੌਰਾਨ ਪੰਜਾਬ ਨਾਲ ਵਿਤਕਰਿਆਂ ਤੋਂ ਸਿਵਾ ਕੁਝ ਨਹੀਂ ਦਿਤਾ। ਉਹਨਾਂ ਕਿਹਾ ਕਿ ਦੇਸ਼ ਦੀ ਅਬਾਦੀ ਵਿਚ ਦੋ ਫੀਸਦੀ ਹੋਣ ਦੇ ਬਾਵਜੂਦ ਕੁਰਬਾਨੀਆਂ ਵਿਚ 80 ਫੀਸਦੀ ਤੋਂ ਵੱਧ ਹਨ ਫਿਰ ਵੀ ਕਾਂਗਰਸ ਪੰਜਾਬ ਨੂੰ ਲਾਭ ਦੇਣ ਲਗਿਆਂ ਸੌ ਵਾਰ ਸੋਚਦੀ ਹੈ । ਜਿਸ ਦਾ ਪ੍ਰਤਖ ਸਬੂਤ ਪੰਜਾਬ ਦੇ ਕਿਸਾਨਾਂ ਨੂੰ ਕਰਜਾ ਮੁਆਫੀ ਵਿਚ ਇਕ ਫੀਸਦੀ ਦਾ ਮਾਮੂਲੀ ਲਾਭ ਦੇਣ ਤੋਂ ਮਿਲਦਾ ਹੈ। ਉਹਨਾ ਕਿਹਾ ਕਿ ਸੋਨੀਆ ਗਾਂਧੀ ਵਡੇ ਸਨਅਤੀ ਘਰਾਣਿਆਂ ਨੂੰ ਲਾਭ ਦੇਣ ਲਈ ਕਚੇ ਤੇਲ ਦੀਆਂ ਕੀਮਤਾਂ ਵਿਸ਼ਵ ਪੱਧ ’ਤੇ ਘੱਟ ਹੋ ਜਾਣ ਦੇ ਬਾਵਜੂਦ ਦੇਸ਼ ਅੰਦਰ ਤੇਲ ਕੀਮਤਾਂ ਨਹੀਂ ਘਟਾਈਆਂ ਗਈਆਂ। ਉਹਨਾਂ ਗੁਜਰਾਲ ਸਰਕਾਰ ਵਲੋਂ ਪੰਜਾਬ ਦਾ 85 ਸੌ ਕਰੋੜ ਕਰਜ਼ਾ ਮੁਆਫ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੈਰ ਕਾਂਗਰਸੀ ਸਰਕਾਰਾਂ ਹੀ ਪੰਜਾਬ ਦਾ ਖਯਾਲ ਰਖਦੀਆਂ ਹਨ। ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਹੀ ਗਰੀਬਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਤੇ ਉਹਨਾਂ ਨੂੰ ਸਹੂਲਤਾਂ ਦਿਤੀਆਂ ਹਨ। ਉਹਨਾਂ ਐਨ ਡੀ ਏ ਸਰਕਾਰ ਆਉਣ ’ਤੇ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ, ਕਿਸਾਨਾਂ ਤੇ ਮਜਦੂਰਾਂ ਦਾ ਕੁਲ ਕਰਜ਼ਾ ਮੁਆਫ ਕਰਨ, 4ਫੀਸਦੀ ਦਰ ’ਤੇ ਕਰਜ਼ਾ ਦੇਣ, ਗਰੀਬਾਂ ਨੂੰ ਦੋ ਰੁਪੈ ਕਿਲੋਂ ਕਣਕ ਦੇਣ ਅਤੇ ਡੀਜਲ ਵਿਚ 10 ਰੁਪੈ ਘਟਾਉਟੀ ਕਰਨ ਦੇ ਐਲਾਨ ਕੀਤੇ। ਉਹਨਾਂ 30 ਹਜਾਰ ਵੋਟਾਂ ਨਾਲ ਸਿੱਧੂ ਨੂੰ ਮਜੀਠੇ ਵਿਚੋਂ ਜਿਤ ਦਵਾਉਣ ਦਾ ਵੀ ਭਰੋਸਾ ਦਿਤਾ। ਇਸ ਮੌਕੇ ਬੋਲਦਿਆਂ ਅਕਾਲੀ ਭਾਜਪਾ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਪ੍ਰਧਾਨ ਮੰਤਰੀ ਨੇ ਅਜ ਤੋਂ 3 ਸਾਲ ਪਹਿਲਾਂ ਜੋਂ ਅਮ੍ਰਿਤਸਰ ਨੂੰ 50 ਹਜ਼ਾਰ ਕਰੋੜ ਦੀਆਂ ਸਹੂਲਤਾਂ ਅਤੇ ਐਸ ਈ ਜੈਡ ਦੇਣ ਦਾ ਐਲਾਨ ਕੀਤਾ ਸੀ ਉਸ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਕੇਂਦਰ ਤੋਂ ਅਮ੍ਰਿਤਸਰ ਲਈ ਵਿਸ਼ੇਸ਼ ਪੈਕੇਜ ਲੈਕੇ ਆਉਣਗੇ। ਉਹਨਾਂ ਇਹ ਵੀ ਕਿਹਾ ਕਿ ਉਹ ਗੁਰੂ ਦੀ ਨਗਰੀ ਅਮ੍ਰਿਤਸਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਣਗੇ। ਉਹਨਾਂ ਜਿਤ ਦਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਲਈ ਸੇਵਾ ਹੀ ਧਰਮ ਹੈ ਇਸ ਲਈ ਉਹ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਇਸ ਮੌਕੇ ਸ੍ਰੀ ਅਡਵਾਨੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ , ਕ੍ਰਿਪਾਨ ਤੇ ਸਿਰੋਪਾਓ ਨਾਲ  ਸਨਮਾਨਿਤ ਕੀਤਾ। ਇਸ ਮੌਕੇ ਬਲਬੀਰ ਪੁੰਜ, ਰਾਜਮਹਿੰਦਰ ਸਿੰਘ ਮਜੀਠਾ, ਰਣਜੀਤ ਸਿੰਘ ਵਰਿਆਮ ਨੰਗਲ, ਡਾ: ਦਲਬੀਰ ਸਿੰਘ ਵੇਰਕਾ, ਬਾਵਾ ਸਿੰਘ ਗੁਮਾਨ ਪੁਰਾ, ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਸੰਬੋਧਨ ਕੀਤਾ। ਰੈਲੀ ਦੌਰਾਨ ਮੇਅਰ ਸਵੇਤ ਮਲਿਕ, ਸੰਤੋਖ ਸਿੰਘ ਸਮਰਾ, ਹਰਭਜਨ ਸਿੰਘ ਸਪਾਰੀਵਿੰਡ, ਪਪੂ ਜੈਤੀ ਪੁਰ, ਪਪੂ ਕੋਟਲਾ, ਸਲਵੰਤ ਸੇਠ, ਭਿੰਦ ਸ਼ਾਹ, ਸਰਵਨ ਸਿੰਘ ਧੁੰਨ, ਤਲਬੀਰ ਗਿਲ, ਮੇਜਰ ਸ਼ਿਵੀ, ਕੁਲਵਿੰਦਰ ਸਿੰਘ ਧਾਰੀਵਾਲ, ਪ੍ਰੋ: ਸਰਚਾਂਦ ਸਿੰਘ, ਹਰਮਿੰਦਰ ਸਿੰਘ ਢਿੱਲੋਂ, ਮਨਿੰਦਰਪਾਲ ਸਿੰਘ ਸੰਨੀ, ਹਰਪਾਲ ਜੁਨੇਜਾ, ਮੀਤ ਪਾਲ ਸਿੰਘ ਦੁਗਰੀ, ਤਰਸੇਮ ਸਿੰਘ ਸਿਆਲਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਰਬਜੀਤ ਸਿੰਘ ਸਪਾਰੀਵਿੰਡ, ਲਾਟੀ ਸ਼ਾਹ, ਗੁਰਪ੍ਰਤਾਪ ਸਿੰਘ ਟਿੱਕਾ, ਮਨਦੀਪ ਸਿੰਘ ਮੰਨਾ, ਸੁਖਵਿੰਦਰ ਸਿੰਘ ਮਾਹਲ, ਅਜੈਬੀਰ ਪਾਲ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਗੋਲਡੀ, ਕੁਲਬੀਰ ਸਿੰਘ ਮਤੇਵਾਲ, ਅਮਰੀਕ ਸਿੰਘ ਬਿੱਟਾ ਆਦਿ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>