ਗ਼ਜ਼ਲ

ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।

ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ।

ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ,

ਇਹ ਜਿਹੜੇ ਦਿਨ ਚੜ੍ਹੇ ਸੁੱਤੇ, ਕਦੋਂ ਏਦਾਂ ਵਿਚਾਰਨਗੇ?

ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤਰਿਆ,

ਇਹ ਕਿਸ਼ਤੀ ਕਾਗ਼ਜ਼ਾਂ ਦੀ ਭਾਂਬੜਾਂ ਵਿੱਚ ਕਿੰਝ ਤਾਰਨਗੇ?

ਸਲੀਕਾ ਵੇਖ ਜੰਗਲ ਦਾ, ਵਜਾਉਂਦੇ ਡਊਰੂ ਦੰਗਲ ਦਾ,

ਮਦਾਰੀ ਪਾ ਭੁਲੇਖਾ ਨਜ਼ਰ ਦਾ ਸਾਨੂੰ ਹੀ ਚਾਰਨਗੇ।

ਨਿਰੰਤਰ ਮੁਫ਼ਤਖੋਰੀ ਅਣਖ਼ ਨੂੰ ਖੋਰਨ ਦੀ ਸਾਜਿਸ਼ ਹੈ,

ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ।

ਇਹ ਨੌਸਰਬਾਜ਼ ਨੇ ਦਿਸਦੇ ਬਣੇ ਬੀਬੇ ਕਬੂਤਰ ਜੋ,

ਤੁਹਾਡੇ ਬੋਹਲ ਤੇ ਏਹੀ ਹਮੇਸ਼ਾਂ ਚੁੰਝ ਮਾਰਨਗੇ।

ਗੁਆਚੇ ਫਿਰ ਰਹੇ ਸਾਰੇ, ਸਿਰਾਂ ਤੇ ਕਰਜ਼ ਨੇ ਭਾਰੇ,

ਇਹ ਭਾਰੀ ਪੰਡ ਫ਼ਰਜਾਂ ਦੀ, ਕਿਵੇਂ ਕਿਸ਼ਤਾਂ ਉਤਾਰਨਗੇ।

This entry was posted in ਕਵਿਤਾਵਾਂ.

One Response to ਗ਼ਜ਼ਲ

  1. Dr Harjinder Singh Dilgeer says:

    Three cheers for Gurbahajan Gill. It is really a marvellous Ghazal.
    May his pen give more such great verses.
    Dr Harjinder Singh Dilgeer
    hsdilgeer@yahoo.com

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>