ਲੋਕ ਸਭਾ ਚੋਣ ਨਤੀਜਿਆਂ ਦਾ ਲੇਖਾ ਜੋਖਾ

ਪੰਦਰਵੀਂ ਲੋਕ ਸਭਾ ਦੇ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਕੇ ਰਖ ਦਿਤਾ ਹੈ।ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਨੇ  ਸਪਸ਼ਟ ਬਹੁਮਤ ਹਾਸਲ ਕਰ ਗਿਆ ਹੈ ਜਿਸ ਕਾਰਨ ਡਾ. ਮਨਮੋਹਨ ਸਿੰਘ ਦੋਬਾਰਾ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਸ਼ਸੋਭਿਤ ਹੋਣਗੇ।ਭਾਰਤੀ ਜੰਤਾ ਪਾਰਟੀ ਦੀ ਅਗਵਾਈ ਵਾਲਾ ਐਨ.ਡੀ.ਏ. ਬਹੁਤ ਪੱਛੜ ਗਿਆ ਹੈ। ਪੰਜਾਬ ਦੀਆਂ 13 ਸੀਟਾਂ ਲਈ ਹੋਈਆਂ ਚੋਣਾਂ ਵਿਚ ਹਾਕਮ ਅਕਾਲੀ-ਭਾਜਪਾ ਗਠਜੋੜ ਨੰ ਕਰਾਰੀ ਹਾਰ ਹੋਈ ਹੈ। ਪਿਛਲੀ ਲੋਕ ਸਭਾ ਚੋਣਾਂ ਸਮੇਂ ਹਾਕਮ ਧਿਰ ਨੇ 11 ਤੇ ਕਾਂਗਰਸ ਨੇ ਕੇਵਲ ਦੋ ਸੀਟਾਂ ਜਿੱਤੀਆਂ ਸਨ, ਜਦੋਂ ਕਿ ਹੁਣ ਕਾਂਗਰਸ ਨੇ 8 ਸੀਟਾਂ ਪ੍ਰਾਪਤ ਕਰਕੇ ਇਸ ਗਠਜੋੜ ਨੰ ਪਛਾੜ ਦਿਤਾ ਹੈ।ਵੈਸੇ ਅਕਾਲੀ ਦਲ ਨੇ ਬਠਿੰਡੇ ਦੀ ਸਭ ਤੋਂ ਵੱਕਾਰੀ ਸੀਟ ਜਿਤ ਲਈ ਹੈ। ਇਸ ਤੋਂ ਬਿਨਾ ਗਠਜੋੜ ਨੇ ਫਰੀਦਕੋਟ,ਫੀਰੋਜ਼ਪੁਰ ਤੇ ਖਡੂਰ ਸਾਹਿਬ ਤੇ ਭਾਜਪਾ ਨੇ ਅੰਮ੍ਰਿਤਸਰ ਸੀਟ ਜਿਤ ਲਈ ਹੈ।ਗੁਰਦਾਸਪੁਰ ਦਾ ਨਤੀਜਾ ਆਉਣਾ ਬਾਕੀ ਹੈ,ਉਥੇ {ਸਵੀਂ ਟੱਕਰ ਵਿਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਗੇ ਚਲ ਰਹੇ ਹਨ।ਬਾਕੀ ਸਭ ਸੀਟਾਂ ਕਾਂਗਰਸ ਨੇ ਜਿਤ ਲਈਆਂ ਹਨ। ਹਾਕਮ ਅਕਾਲੀ-ਭਾਜਪਾ ਗਠਜੋੜ ਨੂੰ ਕੇਵਲ ਐਂਟੀ-ਇਨਕੰਬੈਸੀ (ਨਾਂਹ-ਪੱਖੀ ਵੋਟ) ਕਾਰਨ ਹਾਰ ਨਹੀਂ ਹੋਈ, ਗੋਂ ਇਸ ਦੇ ਹੋਰ ਅਨੇਕਾਂ ਕਾਰਨ ਹਨ।

ਇਹ ਇਕ ਹਕੀਕਤ ਹੈ ਕਿ ਅਕਾਲੀ-ਭਾਜਪਾ ਗਠਜੋੜ ਨੇ ਆਪਣੇ ਉਮੀਦਵਾਰਾਂ ਦੁੇ ਨਾਂਅ ਲਗਭਗ ਦੋ ਮਹੀਨੇ ਪਹਿਲਾਂ ਹੀ ਐਲ਼ਾਨ ਕਰ ਦਿਤੇ ਸਨ ਅਤੇ ਉਹਨਾਂ ਦਾ ਚੋਣ ਪ੍ਰਚਾਰ ਵੀ ਕਾਂਗਰਸ਼ ਨਾਲੋਂ ਕਿਤੇ ਪਹਿਲਾਂ ਸ਼ੁਰੂ ਕਰ ਦਿਤਾ ਸੀ ਜੋ ਬੜਾ ਹੀ ਪ੍ਰਭਾਵਸ਼ਾਲੀ ਵੀ ਰਿਹਾ। ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਕੇ ਅਖ਼ਬਾਰਾਂ ਅਤੇ ਪੰਜਾਬੀ ਟੀ.ਵੀ.ਚੈਨਲਾਂ ਵਿਚ ਇਸ਼ਤਿਹਾਰਬਾਜ਼ੀ ਰਾਹੀਂ ਆਪਣੇ ਪੱਖ ਵਿਚ ਧੂਆਂਧਾਰ ਪਰਚਾਰ ਕੀਤਾ।ਪੰਜਾਬੀ ਦੇ ਲਗਭਗ ਸਾਰੇ ਟੀ.ਵੀ. ਨਿਊਜ਼ ਚੈਨਲਾਂ ਉਤੇ ਹਾਕਮ ਅਕਾਲੀ ਦਲ ਦਾ ਸਿੱਧਾ ਜਾਂ ਅਸਿੱਧਾ ਕਬਜ਼ਾ ਹੈ, ਇਹ ਸਾਰੇ ਟੀ.ਵੀ. ਚੈਨਲ ਅਕਾਲੀ-ਭਾਜਪਾ ਦੇ ਹੱਕ ਵਿਚ ਇਕ-ਪਾਸੜ ਖ਼ਬਰਾਂ ਦਿੰਦੇ ਰਹੇ ਹਨ ਜਾਂ ਪ੍ਰਚਾਰ ਕਰਦੇ ਰਹੇ ਹਨ।ਬਾਦਲ-ਪੱਖੀ ਇਹਨਾਂ ਚੈਨਲਾਂ ਦੀ ਇਕ-ਪਾਸੜ ਖ਼ਬਰਾਂ ਦੇਣ ਕਾਰਨ ਆਮ ਲੋਕਾ ਵਿਚ ਜ਼ਰਾ ਵੀ ਪ੍ਰਮਾਣਿਕਤਾ ਤੇ ਵਿਸ਼ਵਾਸ਼ ਨਹੀਂ ਹੈ, ਸਗੋਂ ਇਸ ਦਾ ਉਲਟਾ ਹੀ ਅਸਰ ਹੋਇਆ ਹੈ। ਇਹ ਹਾਲ ਭਾਸਾਈ ਅਖ਼ਬਾਰਾਂ ਦਾ ਹੈ।

ਪੰਜਾਬੀ ਸੂਬਾ ਹੋਂਦ ਵਿਚ ਆਉਣ ਪਿਛੋਂ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਇਕ ਸ਼ਕਤੀਸ਼ਾਲੀ ਪਾਰਟੀ ਬਣ ਕੇ ਉਭਰੀ ਤੇ ਅਨੇਕਾਂ ਵਾਰੀ ਭਾਜਪਾ (ਪਹਿਲਾਂ ਜਨ ਸੰਘ) ਨਾਲ ਮਿਲ ਕੇ ਸਰਕਾਰ ਬਣਾਈ ਹੈ।ਅਕਾਲੀ ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਅਧਿਕਾਰਾਂ ਦਾ ਵਿਕੇਂਦਰੀਕਰਨ ਚਾਹੁੰਦੇ ਹਨ, ਪਰ ਜਦ ਤੋਂ ਮੌਜੂਦਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਹੀਦਾਂ ਦੀ ਇਸ ਜੱਥੇਬੰਦੀ ਦੇ ਪ੍ਰਧਾਨ ਬਣੇ ਹਨ, ਆਪਣੇ ਰਾਜਸੀ ਹਿੱਤਾਂ ਲਈ ਇਸ ਦਾ ਪੰਥਕ ਸਰੂਪ ਤਾਂ ਬਦਲ ਹੀ ਦਿਤਾ ਹੈ, ਇਸ ਦੀ ਅੰਦਰੂਨੀ ਜਮਹੂਰੀਅਤ ਖਤਮ ਹੀ ਕਰ ਦਿਤੀ ਹੈ ਅਤੇ ਸਾਰੀ ਸ਼ਕਤੀ ਆਪਣੇ ਹੱਥਾਂ ਵਿਚ ਕਰ ਲਈ ਹੈ।ਬਾਦਲ ਸਾਹਿਬ ਤੋਂ ਪਹਿਲਾਂ ਲਗਭਗ ਹਰ ਛੋਟੇ ਮੋਟੇ ਮਸਲੇ ਬਾਰੇ ਵੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਸੀ, ਜਿਥੇ ਖੁਲ੍ਹ ਕੇ ਵਿਚਾਰ ਵਿਟਾਂਦਰਾ ਹੁੰਦਾ ਸੀ। ਹੁਣ ਬਹੁਤ ਦੇਰ ਤੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋੀ ਹੀ ਨਹੀਂ ਹੋਈ। ਬਾਦਲ ਸਾਹਿਬ ਨੇ ਇਕ ਅਖੌਤੀ ਪੀ.ਏ.ਸੀ. (ਸਿਆਸੀ ਮਾਮਲਿਆਂ ਬਾਰੇ ਕਮੇਟੀ) ਬਣਾਈ ਹੋਈ ਹੈ, ਜਿਸ ਵਿਚ ਵਧੇਰੇ ਕਰਕੇ ਆਪਣੇ ਹੀ ਚਾਪਲੂਸ ਭਰੇ ਹੋਏ ਹਨ।ਉਹ ਹਰ ਮਸਲੇ ਲਈ “ਸਾਰੇ ਅਧਿਕਾਰ” ਬਾਦਲ ਸਾਹਿਬ ਨੂੰ ਦੇ ਦਿੰਦੇ ਹਨ।ਇਹ ਹਾਲ ਹੁਣ ਉਹਨਾਂ ਦੇ ਰਾਜਕੁਮਾਰ ਸੁਖਬੀਰ ਸਿੰਘ ਬਾਦਲ ਦਾ ਹੈ।ਮਿਸਾਲ ਦੇ ਤੋਰ ‘ਤੇ ਇਹਨਾਂ ਚੋਣਾਂ ਲਈ ਉਮੀਦਵਾਰਾਂ ਬਾਰੇ ਫੈਸਲਾ ਕਰਨ ਲਈ ਕਿਸੇ ਵੀ ਕਮੇਟੀ ਵਿਚ ੁਲ੍ਹ ਕੇ ਵਿਚਾਰ ਵਿਟਾਂਦਰਾ ਨਹੀਂ ਹੋਇਆ।ਰਾਜ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਉਣ ਦੀ ਕੀ ਤੁਕ ਸੀ।

ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਸੋਨੀਆ ਗਾਧੀ, ਰਾਹੁਲ ਗਾਂਧੀ ਸਮੇਤ ਸਾਰੇ ਕਾਂਗਰਸੀ ਲੀਡਰਾਂ ਨੇ ਨਹਿਰੂ-ਗਾਂਧੀ ਪਰਵਾਰ ਦੇ ਨਾਂਅ ਦੀ ਵਜਾਏ ਡਾ. ਮਨਮੋਹਨ ਸਿੰਘ ਦੇ ਨਾਂਅ ‘ਤੇ ਵੋਟਾਂ ਮੰਗੀਆਂ ਹਨ। ਬਾਕੀ ਸੂਬਿਆਂ ਵਿਚ ਜਿਥੇ ਮੁਖ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਕਾਰ ਰਿਹਾ, ਉਥੇ ਪੰਜਾਬ ਵਿਚ ਵਖਰੀ ਗਲ ਇਹ ਹੋਈ ਕਿ ਚੋਣ ਮੁਕਾਬਲਾ ਅਡਵਾਨੀ ਬਨਾਮ ਮਨਮੋਹਨ ਬਣ ਗਿਆ ਅਤੇ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਹ ਚੋਣ ਮੁੱਦਾ ਬਣ ਗਏ। ਇਸ ਕਾਰਨ ਸਿੱਖਾਂ ਦੇ ਬਹੁਤੇ ਵੋਟ, ਵਿਸ਼ੇਸ਼ ਕਰ ਸਹਿਰੀ ਖੇਤਰਾਂ ਵਿਚ, ਡਾ. ਮਨਮੋਹਨ ਸਿੰਘ ਕਾਰਨ ਕਾਂਗਰਸ ਨੂੰ ਮਿਲੇ ਹਨ, ਭਾਵ ਇਹ ਵੋਟ ਕਾਂਗਰਸ ਨੂੰ ਨਹੀਂ ਸਗੋਂ ਡਾ. ਮਨਮੋਹਨ ਸਿੰਘ ਨੂੰ ਪਏ ਹਨ।ਸਾਰੇ ਪੰਜਾਬ ਵਿਚ ਡਾ. ਮਨਮੋਹਨ ਸਿੰਘ ਦੇ ਹੱਕ ਵਿਚ ਇਕ ਲਹਿਰ ਬਣ ਗਈ।

“ਅੰਨ੍ਹਾ ਵੰਡੇ ਰੇਵੜਿਆਂ, ਮੁੜ ਮੁੜ ਆਪਣਿਆਂ ਨੂੰ ਦੇਵੇ” ਦੇ ਅਖਾਣ ਅਨੁਸਾਰ ਬਾਦਲ ਸਾਹਿਬ ਵਲੋਂ ਆਪਣ ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਬਿਨਾ ਹੋੲ ਕੋਈ ਲੀਡਰ ਦਿਖਾਈ ਹੀ ਨਹੀਂ ਦਿੰਦਾ।ਆਪਣੀ ਵਜ਼ਾਰਤ ਵਿਚ ਵਧੇਰੇ ਮੰਤਰੀ ਆਪਣੇ ਹੀ ਰਿਸਤੇਦਾਰੀਆਂ ਵਿਚੋਂ ਲਏ ਹਨ। ਟਕਸਾਲੀ ਅਕਾਲੀ ਅਖਂ ਪਰੋਖੇ ਕੀਤੇ ਜਾ ਰਹੇ ਹਨ।ਭਾਰਤੀ ਸੰਵਿਧਾਨ ਦਾ ਸਹਾਰਾ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਉਪ ਮੁਖ ਮੰਤਰੀ ਬਣਾਉਣ ਦਾ ਵੀ ਅਕਾਲੀ ਵਰਕਰਾਂ ਤੇ ਆਮ ਲੋਕਾਂ ‘ਤੇ ਉਲਟਾ ਹੀ ਅਸਰ ਹੋਇਆ ਹੈ।

ਭਾਜਪਾ ਹਿੰਦੂਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਪੰਥਕ ਏਜੰਡਾ ਅਪਣਾਏ ਜਾਣ ਕਾਰਨ ਵਿਧਾਨ ਸਭਾ ਚੋਣਾਂ ਸਮੇਂ ਸਹਿਰੀ ਹਿੰਦੂ ਭਾਜਪਾ ਵਲ ਆ ਗਏ ਸਨ। ਬਾਦਲ ਸਰਕਾਰ ਭਾਜਪਾ ਦੇ 19 ਵਿਧਾਇਕ ਦੇ ਸਹਾਰੇ ਚਲ ਰਹੀ ਹੈ।ਦੋ ਕੁ ਸਾਲ ਪਹਿਲਾਂ ਪੰਜਾਬ ਭਾਜਪਾ ਡੇ ਲੀਡਰਾਂ ਨੇ ਜ਼ੋਰਦਾਰ ਢੰਗ ਨਾਲ ਮੰਗ ਰਖੀ ਸੀ ਕਿ ਭਾਜਪਾ ਨੂੰ ਉਪ ਮੁਖ ਮੰਤਰੀ ਦਾ ਅਹੁਦਾ ਦਿਤਾ ਜਾਏ, ਪਰ ਬਾਦਲ ਸਾਹਿਬ ਨੇ ਨਹੀਂ ਦਿਤਾ।ਹੁਣ ਜਦੋਂ ਬਾਦਲ ਸਾਹਿਬ ਨੇ ਚੁਪ ਚਪੀਤੇ ਸੁਖਬੀਰ ਸਿੰਘ ਬਾਦਲ ਨੂੰ ਉਪ ਮੁਖ ਮੰਤਰੀ ਬਣਾ ਦਿਤਾ, ਤਾਂ ਭਾਜਪਾ ਵਰਕਰਾਂ ਸਮੇਤ ਆਮ ਸ਼ਹਿਰੀ ਹਿੰਦੂਆਂ ਨੂੰ ਚੰਗਾ ਨਹੀਂ ਲਗਾ। ਵਜ਼ਾਰਤ ਵਿਚ ਨੰਬਰ ਦੋ ਮੰਤਰੀ ਮਨੋਰੰਜਨ ਕਾਲੀਆ ਨੂੰ ਉਪ ਮੁਖ ਮੰਤਰੀ ਤਾਂ ਕੀ ਬਣਾਉਣਾ ਸੀ, ਹੁਣ ਉਹ ਤੀਜੇ ਨੰਬਰ ਤੇ ਚਲੇ ਗਏ ਹਨ। ਲੋਕ ਸਭਾ ਚੋਣਾ ਲਈ ਪੋਸਟਰਾਂ ਤੇ ਬੈਨਰਾਂ ‘ਤੇ ਕੇਵਲ ਬਾਦਲ ਪਿਓ ਪੁਤਰ ਤੇ ਅਡਵਾਨੀ ਦੀ ਤਸਵੀਰ ਹੈ, ਕਿਸੇ ਪੰਜਾਬ ਭਾਜਪਾ ਲੀਡਰ ਦੀ ਪੁਛ ਗਿਛ ਹੀ ਨਹੀਂ ਰਹੀ, ਜਿਸ ਤੋਂ ਨਾਰਾਜ਼ ਹੋਏ ਸ਼ਹਿਰੀ ਹਿੰਦੂ ਕਾਂਗਰਸ ਵਲ ਪਰਤ ਗਏ।

ਭੁਹਜਨ ਸਮਾਜ ਪਾਰਟੀ ਨੇ ਵੀ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕੀਤੇ ਹਨ,ਇਹਨਾਂ ਵਲੋਂ ਪ੍ਰਾਪਤ ਵੋਟਾਂ ਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੈ, ਜਿਸ ਦਾ ਫਾਇਦਾ ਅਕਾਲੀ-ਭਾਜਪਾ ਗਠਜੋੜ ਨੂੰ ਮਿਲਿਆ, ਇਹ ਪੰਜ ਸ਼ੀਟਾਂ ਬਸਪਾ ਦੀ ਕਿਰਪਾ ਨਾਲ ਹੀ ਜਿੱਤੀਆਂ ਹਨ। ਬਸਪਾ ਕੋਈ ਵੀ ਸੀਟ ਨਹੀਂ ਜਿੱਤ ਸਕੀ।

ਸ਼ਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ ਖੁਦ ਬਾਦਲਾਂ ਨੇ ਹਰਾਇਆ ਹੈ।ਇਸ ਸਮੇਂ ਢੀਂਡਸਾ ਸਭ ਤੋਂ ਸੀਂਨੀਅਰ ਅਕਾਲੀ ਨੇਤਾ ਹਨ। ਪਰਮਾਤਮਾ ਮੁਖ ਮਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਉਮਰ ਬਖ਼ਸ਼ੇ, ਕਲ ਨੂੰ ਉਹ ਅੱਖਾਂ ਮੀਟਦੇ ਹਨ ਜਾਂ ਪਹਿਲਾਂ ਹੀ ਇਸ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਲਾਡਲੇ ਰਾਜਕੁਮਾਰ ਸੁਖਬੀਰ ਸਿੰਘ ਨੂੰ ਮੁਖ ਮੰਤਰੀ ਦੀ ਕੁਰਸੀ ਸੌਂਪਣੀ ਚਾਹੁਣ ਤਾਂ ਸ੍ਰੀ ਢੀਂਡਸਾ ਇਸ ‘ਤੇ ਦਾਅਵਾ ਕਰ ਸਕਦੇ ਸਨ, ਹੁਣ ਚੋਣ ਹਾਰਨ ਨਾਲ ਉਹਨਾਂ ਦਾ ਕੱਦ ਕੁਝ ਛੋਟਾ ਹੋ ਗਿਆ ਹੈ।

ਅਕਾਲੀਆਂ ਨੇ ਵਿਕਾਸ ਦੇ ਨਾਂਅ ਉਤੇ ਵੋਟਾਂ ਮੰਗੀਆਂ ਸਨ। ਉਹਨਾਂ ਚੋਣਾਂ ਤੋਂ ਪਹਿਲਾਂ ਨੀਂਹ-ਪੱਥਰ ਰਖਣ ਦੀ ਇਕ ਝੜੀ ਲਗਾ ਦਿਤੀ ਸੀ।ਕੇਵਲ ਨੀਂਹ-ਪੱਥਰ ਰਖਣ ਨਾਲ ਵਿਕਾਸ ਨਹੀਂ ਹੋ ਜਾਂਦਾ, ਪਿਛਲੇ 15-20 ਸਾਲਾਂ ਤੋਂ ਵੱਖ ਵੱਖ ਸਰਕਾਰਾਂ ਵਲੋਂ ਰਖੇ ਗਏ ਨੀਂਹ-ਪੱਥਰ ਲੋਕਾਂ ਦਾ ਮੂੰਹ ਚਿੜਾ ਰਹੇ ਹਨ। ਬਾਦਲ ਸਾਹਿਬ ਨੇ ਸੰਗਤ ਦਰਸ਼ਨ ਦੇ ਨਾਂਅ ਹੇਠ ਲੋਕ ਨੂੰ ਬੜਾ ਪੈਸਾ ਵੰਡਿਆ, ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਤੇ ਪ੍ਰਚਾਰ ਕੀਤਾ, ਪਰ ਹੁਣ ਲੋਕ ਸਿਆਣੇ ਹੋ ਗਏ ਹਨ। ਇਕ ਪਾਸੜ ਪ੍ਰਾਪੇਗੰਡੇ ਦਾ ਕੋਈ ਵਿਸ਼ਵਾਸ਼ ਨਹੀਂ ਕਰਦਾ। ਚੋਣ ਨਤੀਜਿਆਂ ਨੇ ਇਹਨਾਂ ਬਾਦਲ-ਮਾਰਕਾ ਪੰਜਾਬੀ ਟੀ.ਵੀ.ਚੈਨਲਾਂ ਦੀ ਪ੍ਰਮਾਣਿਕਤਾ ਤੇ ਵਿਸ਼ਵਾਸ਼ਯੋਗਤਾ ਤੇ ਵੀ ਪ੍ਰਸ਼ਨ ਚਿਨ੍ਹ ਲਗਾ ਦਿਤਾ ਹੈ।

ਦਿਲਚਸਪ ਗਲ ਇਹ ਹੇ ਕਿ ਲੁਧਿਆਣਾ ਜਿਥੇ ਚੋਣ ਪ੍ਰਚਾਰ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਮਹਾਂ-ਰੈਲੀ ਕੀਤੀ ਗਈ ਜਿਸ ਵਿਚ ਐਨ.ਡੀ.ਏ. ਦੇ ਸਾਰੇ ਭਾਈਵਾਲਾਂ ਸਮੇਤ ਪ੍ਰਧਾਨ ਮੰਤਰੀ ਦੇ ਊਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਤੇ 7 ਸੂਬਿਆਂ ਦੇ ਮੁਖ ਮੰਤਰੀ ਸ਼ਾੁਮਿਲ ਹੋਏ, ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਗੁਰਚਰਨ ਸਿੰਘ ਗਾਲਬ ਅਤੇ ਗੁਆਂਢੀ ਹਲਕੇ ਫਤਹਿਗੜ੍ਹ ਸਾਹਿਬ ਤੋਂ ਚਰਨਜੀਤ ਸਿੰਘ ਅਟਵਾਲ ਹਾਰ ਗਏ ਹਨ। ਚੋਣ ਨਤੀਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਕੈਰੀਅਰ ਤੇ ਖੁਦ ਬਾਦਲ ਸਾਹਿਬ ਦੇ ਅੱਕਸ ‘ੇ ਵੀ ਅਸਰ ਅੰਦਾਜ਼ ਹੋਣ ਗੇ। ਜਾਪਦਾ ਹੈ ਕਿ ਪੰਥਕ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਕਾਂਗਰਸੀਕਰਨ ਤੇ ਪਰਵਾਰੀਕਰਨ ਅਤੇ ਭਾਈ ਭਤੀਜਾਵਾਦ ਨੂੰ ਅਗੇ ਲਿਆਉਣ ਕਾਰਨ ਬਾਦਲਾਂ ਦਾ ਪਤਨ ਹੁਣ ਸ਼ੁਰੂ ਹੋ ਗਿਆ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>