ਖ਼ਬਰਾਂ ਦੀ ਭੰਨਤੋੜ

-ਲੋਕਸਭਾ ਦੀ ਸਤਾ ਦੀ ਖੇਡ ਵਿਚ ਐਗਜਿਟ ਪੋਲਾਂ ਵਿਚ ਯੁਪੀਏ ਅੱਗੇ

*ਇਸਦਾ ਪਤਾ ਹੋਰ ਦੋ ਦਿਨਾਂ ਹੋਰ ਦੋ ਦਿਨਾਂ ਤੱਕ ਲੱਗ ਜਾਵੇਗਾ

-ਰੁਸਿਆਂ ਨੂੰ ਮਨਾਇਆ ਜਾ ਸਕਦਾ ਹੈ-ਡਾ: ਮਨਮੋਹਨ ਸਿੰਘ

*ਰੁਸਿਆਂ ਨੂੰ ਮਨਾਉਣ ਲਈ ਕੁਰਸੀ ਦੀ ਰਿਸ਼ਵਤ ਦੇਣੀ ਪੈਣੀ ਹੈ

-ਭਾਰਤ ਤੋਂ ਪਾਕਿਸਤਾਨ ਨੂੰ ਕੋਈ ਖਤਰਾ ਨਹੀਂ-ਜ਼ਰਦਾਰੀ

*ਪਰ ਨਵਾਜ਼ ਸ਼ਰੀਫ਼ ਤੋਂ ਜ਼ਰਦਾਰੀ ਨੂੰ ਅਜੇ ਵੀ ਖਤਰਾ ਹੈ

-ਚੋਣਾਂ ਦੇ ਅੰਤਮ ਦੌਰ ‘ਚ ਭਾਰੀ ਵੋਟਿੰਗ
*ਹੁਣ ਚੋਣ ਨਤੀਜਿਆਂ ਦੀ ਗੱਲ ਕਰੋ

-ਏਸਿ਼ਆਈ ਖੇਡਾਂ ‘ਚ ਕ੍ਰਿਕਟ ਵੀ ਸ਼ਾਮਲ ਹੋਈ
*ਗੁੱਲੀ ਡੰਡੇ ਦੀ ਖੇਡ ਅਗਲੀ ਵਾਰ ਸ਼ਾਮਲ ਕਰ ਲਈ ਜਾਵੇਗੀ

-2015 ਤੱਕ ਬੇਹੱਦ ਗਰੀਬੀ ਵਿਚ ਹੋਣਗੇ ਇਕ ਤਿਹਾਈ ਭਾਰਤੀ

*ਹੁਣ ਕਿਹੜਾ ਵਿਚਾਰੇ ਸੋਨੇ ਦੇ ਚਮਚ ਨਾਲ ਖਾਣਾ ਖਾਦੇ ਨੇ

-ਅਮਰੀਕੀ ਹਵਾਈ ਹਮਲਿਆਂ ਦੀ ਜਾਂਚ ਦਾ ਫੈ਼ਸਲਾ
*ਅਮਰੀਕੀ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਹੀ ਲਿਆ ਗਿਐ ਹੋਣੈ

-ਪਾਕਿਸਤਾਨ ਦੇ ਵਿਗੜਦੇ ਹਾਲਾਤ
*ਕਾਬੂ ਵਿਚ ਕਰਨ ਲਈ ਹੋਰ ਤਾਲਿਬਾਨ ਅਫ਼ਗਾਨਿਸਤਾਨ ਤੋਂ ਸੱਦੇ ਗਏ
-ਸਵਾਤ ਘਾਟੀ ਵਿਚ ਜੰਗ ਹੋਈ ਤੇਜ਼

*ਜਿਸ ਅਗੇ ਗੋਡੇ ਟੇਕਣ ਲਈ ਜ਼ਰਦਾਰੀ ਤਿਆਰ ਬਰ ਤਿਆਰ

-ਦਹਿਸ਼ਤਪਸੰਦਾਂ ਨਾਲ ਹਰ ਹੀਲੇ ਨਜਿੱਠਣ ਲਈ ਬਜਿ਼ੱਦ ਜ਼ਰਦਾਰੀ
*ਭਾਵੇਂ ਇਸ ਲਈ ਉਨ੍ਹਾਂ ਦੇ ਫਰਮਾਨ ਹੀ ਕਿਉਂ ਨਾ ਮੰਨਣੇ ਪੈਣ

-ਡਾਕਟਰ ਦਾ ਬਿਆਨ ਦੁਸ਼ਕਰਮ ਸਾਬਤ ਕਰਨ ਲਈ ਅੰਤਮ ਸੱਚ ਨਹੀਂ
*ਕਿਉਂ ਵਿਕਿਆ ਡਾਕਟਰ ਗੱਲ ਰਿਪੋਰਟ ਵੀ ਦੇ ਸਕਦੈ

-ਵਰੁਣ ਤੋਂ ਰਾਸੁਕਾ ਖਤਮ

*ਅਤੇ ਭਾਜਪਾ ਸ਼ੁਰੂ

-ਬਾਲੀਵੁੱਡ ਮਰਦਾਂ ਦੀ ਦੁਨੀਆਂ-ਬਿਪਾਸ਼ਾ
*ਔਰਤਾਂ ਸਿਰਫ ਜਿਸਮ ਵਿਖਾਉਣ ਲਈ ਹੀ ਰੱਖੀਆਂ ਨੇ

-ਹੁਣ ਵਾਲਾਂ ‘ਤੇ ਤਜ਼ਰਬਾ ਕਰੇਗੀ ਕਰੀਨਾ
*ਇਨ੍ਹਾਂ ਨੂੰ ਬਦਬੂਦਾਰ ਬਨਾਉਣ ਲਈ ਉਹ ਬਿਲਕੁਲ ਵਾਲ ਨਹੀਂ ਧੋਵੇਗੀ ਇਕ ਮਹੀਨਾ
-ਸੈਫ਼ ਨੇ ਦੀਪਿਕਾ ਦਾ ਦਿਲ ਦੁਖਾਇਆ
*ਹੁਣ ਵਿਚਾਰਾ ਪਹਿਲੀ ਪਤਨੀ ਦਾ ਦਿਲ ਰੱਖੇ, ਕਰੀਨਾ ਦਾ ਜਾਂ ਫਿਰ ਦੀਪਿਕਾ ਦਾ

-ਸ੍ਰੀਲੰਕਾ ਵਿਚ ਹਜ਼ਾਰਾਂ ਲੋਕਾਂ ਨੇ ਜਾਨਾਂ ਬਚਾਉਣ ਲਈ ਦਲਦਲ ਵਾਲਾ ਖੇਤਰ ਪਾਰ ਕੀਤਾ
*ਜਿ਼ੰਦਗ਼ੀ ਸਭ ਨੂੰ ਪਿਆਰੀ ਹੁੰਦੀ ਹੈ ਦੋਸਤਾ!

-ਅਲ ਜਵਾਹਿਰੀ ਪਾਕਿਸਤਾਨ ਵਿਚ ਹੀ ਛੁਪ ਕੇ ਬੈਠਾ ਹੈ
*ਜਿਸਦੀ ਪਨਾਹਗਾਹ ਹੈ ਜ਼ਰਦਾਰੀ ਦਾ ਰਾਸ਼ਟਰਪਤੀ ਭਵਨ

-ਮੁੱਖਮੰਤਰੀ ਦੇ ਅਹੁਦੇ ਦੀ ਦੌੜ ਵਿਚ ਵਰੁਣ ਗਾਂਧੀ

*ਦੌੜਣ ਵਿਚ ਕੋਈ ਹਰਜ਼ ਨਹੀਂ

-ਹੈਰਾਨੀਜਨਕ ਹੋਣਗੇ ਲੋਕਸਭਾ ਚੋਣਾਂ ਦੇ ਨਤੀਜੇ
*ਜਿਨ੍ਹਾਂ ਵਿਚ ਆਪਸ ਵਿਚ ਲੜਦੇ ਦਿਸਣੇ ਸਾਲੇ ਤੇ ਜੀਜੇ

-ਦਸ ਬੈਂਕਾਂ ਨੂੰ ਧਨ ਦੀ ਲੋੜ
*ਫਿਰ ਲਾ ਦਿਓ ਲੋਕਾਂ ‘ਤੇ ਟੈਕਸ ਹੋਰ
-ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੇ ਚੋਣ ਕਮਿਸ਼ਨ ਨੂੰ ਭੇਜਿਆ ਗੋਲਮੋਲ ਜਵਾਬ

*ਹੋਰ ਇਹ ਲਿਖਕੇ ਭੇਜ ਦਿੰਦੇ ਕਿ ਬਾਦਲ ਸਾਹਿਬ ਤੋਂ ਡਰਦਿਆਂ ਮਜੀਠੀਏ ਨੂੰ ਜਾਣ ਦਿੱਤਾ

-ਸੌਖਾ ਨਹੀਂ ਪਾਰਲੀਮੈਂਟ ਦਾ ਰਾਹ
*ਐਵੇਂ ਡਰੀ ਨਾ ਜਾਓ ਲੀਡਰੋ ਖਾਹਮਖਾਹ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>