ਸਪੋਰਟਸ ਕੱਲਚਰਲ ਫੈਡਰੇਸ਼ਨ ਫੈਸਟੀਵਲ-ਨਾਰਵੇ

ਓਸਲੋ(ਰੁਪਿੰਦਰ ਢਿੱਲੋ ਮੋਗਾ)-ਕੁੱਝ ਸਾਲ ਪਹਿਲਾ ਸਥਾਪਿਤ ਹੋਇਆ ਸਪੋਰਟਸ ਕੱਲਚਰਲ ਫੈਡਰੇਸ਼ਨ  ਕੱਲਬ ਅੱਜ ਨਾਰਵੇ ਚ ਜਾਣਿਆ ਪਹਿਚਾਣਿਆ ਨਾਮ ਹੈ। ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ, ਖੇਡਾ ਪ੍ਰਤੀ ਉਤਸਾਹਿਤ ਕਰਨ ਦੇ ਮੱਕਸਦ ਨਾਲ ਬਣੇ ਇਸ ਕੱਲਬ ਵੱਲੋ ਹਰ ਸਾਲ ਖੇਡ ਮੇਲੇ ਤੋ ਇਲਾਵਾ ਵਿਸਾਖੀ ਮੇਲਾ, ਸਮਰ ਮੇਲਾ, ਦੀਵਾਲੀ ਮੇਲਾ  ਆਦਿ ਦਾ ਆਜੋਯਨ  ਬੜੇ ਸਹੋਣੇ ਢੰਗ ਨਾਲ ਕਰਵਾਇਆ ਜਾਦਾ ਹੈ। ਇਸ ਸਾਲ ਵੀ ਵਿਸਾਖੀ ਨੂੰ ਸਮਰਪਿਤ  ਫੈਸਟੀਵਲ  ਮਾਰਆਇਨ ਲਿਸਤ ਸਕੂਲ ਦੇ ਬਿਹਤਰੀਨ ਹਾਲ ਵਿੱਚ ਕਰਵਾਿੲਆ ਗਿਆ।ਜਿਸ ਵਿੱਚ   ਬੱਚੇ ਬੱਚੀਆ ਵੱਲੋ ਗਿੱਧਾ , ਭੰਗੜਾ, ਗਾਣਿਆ ਦੇ ਬੋਲਾ ਤੇ ਡਾਂਸ, ਸੱਿਕਟ ਆਦਿ  ਕਰ ਹਰ ਇੱਕ ਦਾ ਮਨ ਮੋਹ ਲਿਆ।ਇੱਕ ਪਾਸੇ  ਗਭਰੂ ਪੰਜਾਬ ਦੇ ਅਤੇ ਪੰਜਾਬੀ ਬੁਆਏਸ ਓਸਲੋ  ਦੇ ਭੰਗੜੇ  ਗੁਰੱਪਾ ਨੇ ਸ਼ਾਨਦਾਰ ਭੰਗੜਾ ਪਾ ਹਰ ਇੱਕ ਨੂੰ ਨੱਚਣ ਲਾ ਦਿੱਤਾ ਤਾ ਦੂਜੇ ਪਾਸੇ ਮੁਟਿਆਰਾ  ਨੇ ਗਿੱਧਾ ਪਾ ਸਟੇਜ ਥਿਰਕਣ ਲਾ ਦਿੱਤੀ।ਬਾਜ੍ਰੀਲ ਦੀ ਇੱਕ ਜੋੜੀ ਨੇ ਵੀ ਆਪਣਾ ਲੋਕ ਨਾਚ  ਪੇਸ਼ ਕਰ ਆਪਣੇ ਫੰਨ ਦਾ ਪ੍ਰਦਰਸ਼ਨ ਕੀਤਾ। ਐਸ ਸੀ ਐਫ ਵੱਲੋ ਫੈਸਟੀਵੱਲ ਚ ਆਏ ਹਰ ਇੱਕ ਲਈ ਚਾਹ ਪਾਣੀ, ਪਕੋੜਿਆ, ਜਲੇਬੀਆ ਆਦਿ ਦੇ ਖਾਣ ਦਾ ਸਹੋਣਾ ਪੰ੍ਰਬੱਧ ਕੀਤਾ ਗਿਆ।ਅਕਾਲੀ ਦਲ (ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਦੂਜੇ ਅਕਾਲੀ ਵਰਕਰਾ ਵੱਲੋ ਐਸ ਸੀ ਐਫ ਕੱਲਬ ਦੀ ਵਧੀਆ ਕਾਰਜੁਗਾਰੀ ਅਤੇ ਪ੍ਰੰਬੱਧ  ਤੋ ਖੁਸ਼ ਹੋ ਨਕਦ ਰਾਸ਼ੀ ਭੇਟ ਕੀਤੀ। ਤਕਰੀਬਨ ਤਿੰਨ ਕੁ ਘੰਟੇ ਚੱਲੇ  ਇਸ ਸਭਿਆਚਾਰਿਕ ਫੈਸਟੀਵੱਲ ਦੀ ਸਮਾਪਤੀ ਵੇਲੇ  ਬੱਚੇ ਬੱਚੀਆ  ਦੀ ਹੋਸਲੇ ਅਫਜਾਈ ਲਈ ਬਹੁਤ ਹੀ ਸਹੋਣੇ ਇਨਾਮ ਦੇ ਸਨਮਾਨਿਆ।ਇਸ ਤੋ ਇਲਾਵਾ ਐਸ ਸੀ ਐਫ ਵੱਲੋ  ਨਾਰਵੇ ਵਿੱਚ ਭਾਰਤੀ ਮੂਲ ਦੇ ਪ੍ਰੈਸ ਮੀਡੀਆ ਨਾਲ ਜੁੜੇ ਪੱਤਰਕਾਰਾ ਨੂੰ ਵੀ ਸਹੋਣੇ ਇਨਾਮ ਦੇ ਸਨਮਾਨਿਆ।ਸਟੇਜ ਸੈਕਟਰੀ ਦੀ ਜੁੰਮੇਵਾਰੀ ਸ੍ਰ ਜੰਗ ਬਹਾਦਰ ਸਿੰਘ ਅਤੇ ਸ੍ਰ ਦਵਿੰਦਰ ਸਿੰਘ(ਕਾਠਾਰ) ਵੱਲੋ  ਬੇ ਖੂਬੀ ਨਾਲ ਨਿਭਾਈ ਗਈ, ਹੋਰਨਾ ਤੋ ਇਲਾਵਾ ਗੁਰੂ ਘਰ ਓਸਲੋ ਦੀ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ, ਸਕੈਟਰੀ ਕਮਲਜੀਤ ਸਿੰਘ, ਅਕਾਲੀ ਦਲ (ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ,ਓੁੱਘੇ ਸਮਾਜ ਸਵੇਕ ਅਤੇ ਅਕਾਲੀ ਦਲ(ਬ) ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਪ੍ਰਗਟ ਸਿੰਘ ਜਲਾਲ ਵਾਲੇ, ਬਾਬਾ ਅਜਮੇਰ ਸਿੰਘ,ਸ੍ਰ ਜਗਦੇਵ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਭੁੱਲਰ,ਫੈਦਰਿਕ ਗਿੱਲ, ਸ੍ਰ ਸੁਖਜਿੰਦਰ ਸਿੰਘ, ਸ੍ਰ ਧਰਮਿੰਦਰ ਸਿੰਘ ਰਾਜੂ, ਗੁਰਵਿੰਦਰ ਗਰਚਾ, ਸਿਮਰਜੀਤ ਦਿਓੁਲ,ਡਿੰਪਾ ਵਿਰਕ, ਸਰਬਜੀਤ ਵਿਰਕ,ਰੁਪਿੰਦਰ ਢਿੱਲੋ ਮੋਗਾ ਆਦਿ ਸ਼ਾਮਿਲ ਸਨ। ਸਮਾਪਤੀ ਵੇਲੇ ਸਪੋਰਟਸ ਕੱਲਚਰਲ ਫੈਡਰੇਸ਼ਨ ਦੇ ਚੇਅਰਮੈਨ ਸ੍ਰ ਜਰਨੈਲ ਸਿੰਘ ਦਿਓੁਲ, ਲਹਿੰਬਰ ਸਿੰਘ, ਕੇਵਲ ੁਕ੍ਰਿਸ਼ਨ(ਦੋਨੋ ਮੁੱਖ ਸਲਾਹਾਕਾਰ)ਪ੍ਰਧਾਨ ਨਰਪਾਲ ਸਿੰਘ ਪਾਲੀ,  ਹਰਨੇਕ ਸਿੰਘ ਦਿਓੁਲ ਮੀਤ ਪ੍ਰਧਾਨ, ਖਜ਼ਾਨਚੀ ਬਲਵਿੰਦਰ ਸਿੰਘ ਸਿੱਧੂ ਤੇ ਮਲਕੀਅਤ ਸਿੰਘ ਬਿੱਟੂ ਤੇ ਕਮੇਟੀ ਮੈਬਰ ਰੁਪਿੰਦਰ ਸਿੰਘ ਬਾਠ, ਹਰਪਾਲ ਸਿੰਘ ਬੀੜਿੰਗ,ਸੁਰਿੰਦਰਪਾਲ ਸਿੰਘ ਓੁੱਪਲ,ਦਵਿੰਦਰ ਸਿੰਘ ਜੋਹਲ ਕੱਲਬ ਮੈਬਰਸ ਅਤੇ ਦੂਸਰੇ ਕੱਲਬ ਸਹਿਯੋਗੀ ਹਰਮਿੰਦਰ ਸਿੰਘ ਖੈਹਿਰਾ, ਸੁਖਦੀਪ ਸੁੰਦਰ,ਰਾਮੇਲ ਸਿੰਘ, ਕੁੰਦਨ ਸਿੰਘ,ਜੰਗ ਬਹਾਦਰ ਸਿੰਘ,ਜਸਵਿੰਦਰ ਸਿੰਘ ਨਿੱਝਰ,ਜੈਪਾਲ ਸਿੰਘ ਸਿੱਧੂ,ਦਵਿੰਦਰ ਬੇਦੀ,ਮਹਿੰਦਰ ਸਿੰਘ, ਸਰੂਪ ਸਿੰਘ,ਬਲਵਿੰਦਰ ਸਿੰਘ ਭੂਲਰ,ਜਗਦੇਵ ਸਿੰਘ ਬੋਪਾਰਾਏ,ਨਿਰਮਲ ਸਿੰਘ,ਹਰਦੇਵ ਸਿੰਘ, ਜਰਨੈਲ ਸਿੰਘ ਸੰਧੂ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ। ਯਾਦ ਰਹੇ ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਬੜੀ ਪੱਧਰ ਤੇ 20,21 ਜੂਨ ਤੇ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>