ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਦੇ ਨਤੀਜੇ ਅਤੇ ਰੁਝਾਨ ਆਉਣ ਤੋਂ ਬਾਅਦ ਆਪਣੇ ਦਮ ‘ਤੇ ਵੱਡੇ ਆਗੂ ਦੇ ਤੌਰ ‘ਤੇ ਹਨ

ਡਾ.ਅਮਰਜੀਤ ਟਾਂਡਾ ਨੇ ਡਾਕਟਰ ਮਨਮੋਹਨ ਸਿੰਘ, ਸੋਨੀਆ, ਰਾਹੁਲ ਤੇ ਅਮਰਿੰਦਰ ਸਿੰਘ ਨੂੰ ਮੁਬਾਰਕਾਂ ਘੱਲੀਆਂ
ਸਿਡਨੀ – ਆਸਟ੍ਰੇਲੀਆ ਵਿਚ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਸਮੂਹ ਮੈਂਬਰਾਂ ਨੇ ਕੇਂਦਰ ਚ ਕਾਂਗਰਸ ਨੂੰ ਜਿਤਣ ਤੇ ਡਾਕਟਰ ਮਨਮੋਹਨ ਸਿੰਘ, ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੁਬਾਰਕਾਂ ਘੱਲੀਆਂ ਹਨ। ਸਿਡਨੀ ਤੋਂ ਜਾਰੀ ਇਕ ਪਰੈਸ ਨੋਟ ਅਨੁਸਾਰ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਮੈਂਬਰਾਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਇਕ ਮੀਟਿੰਗ ਕੀਤੀ ਜਿਸ ਦੀ ਪ੍ਰਧਾਨਗੀ ਆਸਟ੍ਰੇਲੀਆ ਵਿਚ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਕੀਤੀ।

ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਅਤੇ ਜ਼ੋਰਦਾਰ ਪ੍ਰਚਾਰ ਦੀ ਬਦੌਲਤ ਉਤਰ ਪ੍ਰਦੇਸ਼ ਅਤੇ ਦੇ ਕਈ ਹੋਰ ਹਿੱਸਿਆਂ ਵਿਚ ਕਾਂਗਰਸ ਨੇ ਉਮੀਦ ਤੋਂ ਵੱਧ ਚੰਗਾ ਪ੍ਰਦਰਸ਼ਨ ਕੀਤਾ ਹੈ। 39 ਸਾਲਾ ਰਾਹੁਲ ਦੇਸ਼ ਦੇ ਨੌਜਵਾਨਾਂ ਤੱਕ ਪਹੁੰਚ ਕਰਨ ਵਿਚ ਕਾਮਯਾਬ ਰਹੇ ਹਨ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਇਸ ਵਾਰ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਭੈਣ ਪ੍ਰਿਯੰਕਾ ਵਡੇਰਾ ਨੇ ਕਿਹਾ ਸੀ ਕਿ ਰਾਹੁਲ ਭਵਿੱਖ ਲਈ ਅੱਜ ਦੀ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੇ ਹਨ। ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਦੱਸਣਾ ਬਣਦਾ ਹੈ ਕਿ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿਚ ਕਾਂਗਰਸ ਦੀ ਢਹਿ ਚੁੱਕੀ ਦੀਵਾਰ ਨੂੰ ਇਕ ਵਾਰ ਫਿਰ ਖੜ੍ਹਾ ਕੀਤਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>