ਗੁਰੂ ਸਾਹਿਬਾਂ ਦਾ ਨਿਰਾਦਰ ਤੇ ਤਿੰਨ ਸਿੰਘਾਂ ਦੀ ਸ਼ਹਾਦਤ ਬਦਲੇ ਸਿਰਸੇ ਵਾਲੇ ਸਾਧ ਨੇ ਬਾਦਲ ਪ੍ਰੀਵਾਰ ਨੂੰ ਬਠਿੰਡੇ ਦੀ ਸੀਟ ਜਿਤਾਕੇ ਦਿੱਤਾ ਤੋਹਫਾ

ਜਰਮਨ:- ਸਿੱਖ ਫੇੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ,ਭਾਈ ਜਤਿੰਦਰਬੀਰ ਸਿੰਘ ,ਭਾਈ ਅਵਤਾਰ ਸਿੰਘ ਸਟੁਟਗਾਟ ਭਾਈ ਜਸਕਰਣ ਸਿੰਘ ,ਭਾਈ ਰਸ਼ਪਾਲ ਸਿੰਘ ਬੀਰਪਿੰਡ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ  ਹਿੰਦੋਸਤਾਨ ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਲੋਕਤੰਤਰ, ਧਰਮ ਨਿਰਪੱਖਤਾਂ ਨਾਲ ਸਰਮਾਏਦਾਰ ਪਾਰਟੀਆਂ ਨੇ ਨਸ਼ੇ ਤੇ ਪੈਸੇ ਦੀ ਵਰਤੋ ਦੇ ਨਾਲ ਨਾਲ ਧਰਮ ਨੂੰ ਵੋਟਾਂ ਲਈ ਵਰਤ ਕੇ ਕੋਝਾ ਮੁਜ਼ਾਕ ਕੀਤਾ ਹੈ ।ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਸਿਰਮੌਰ ਸੰਸਥਾ ਸ਼ਰੋਮਣੀ ਅਕਾਲੀ ਦਲ ਤੇ ਧਾਰਮਿਕ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਬਜ਼ਾ ਜਮਾਈ ਬੈਠੇ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਲੋਕ ਸਭਾ ਸੀਟ ਦੀ ਖਾਤਰ ਗੁਰੂ ਸਹਿਬਾਂ ਦਾ ਨਿਰਾਦਰ ਕਰਨ ਵਾਲੇ ਤੇ ਤਿੰਨ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਬਲਤਕਾਰੀ ਝੂਠੇ ਸਿਰਸੇ ਵਾਲੇ ਸਾਧ ਦੀ ਅੰਦਰਖਾਤੇ ਸਮਝੌਤੇ ਤਹਿਤ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਸਿਰਸੇ ਵਾਲੇ ਸਾਧ ਦੇ ਡੇਰੇ ਬੰਦ ਕਰਾਉਣ ਦੇ ਹੁਕਨਾਮੇ ਦੀ ਉਲੰਘਣਾ ਕਰਕੇ ਡੇਰੇ ਖਲਵਾਉਣ ਤੇ ਸਾਧ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਸਗੋ ਡੇਰੇ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸਿੰਘਾਂ ਦੀਆਂ ਗਿਰਫਤਾਰੀਆਂ ਤੇ ਸਾਧ ਦੇ ਚੇਲਿਆ ਵੱਲੋ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਸ਼ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆ ਤੇ ਹਮਲੇ ਤੇ ਸੰਘਰਸ਼ ਨੂੰ ਤਾਰੋਪੀਡਾ ਕਰਨ ਲਈ ਆਪਣੇ ਹੱਥ ਠੋਕੇ ਜਥੇਦਾਰਾਂ ਤੋਂ  ਸਾਧ ਦਾ ਵਿਰੋਧ ਕਰਨ ਵਾਲੇ ਗੁਰੂ ਕੇ ਪਿਆਰਿਆ ਦੇ ਖਿਲਾਫ ਸੰਦੇਸ਼ ਜਾਰੀ ਕਰਾਉਣ ਬਦਲੇ ਸਾਧ ਨੇ ਅੰਦਰਖਾਤੇ ਆਪਣੇ ਚੇਲਿਆ ਨੂੰ ਸੁਖਵੀਰ ਬਾਦਲ ਦੀ  ਰਾਣੀ ਹਰਸਿਮਰਤ ਕੌਰ ਨੂੰ ਵੋਟਾਂ ਨਾਲ ਜਿਤਾਕੇ ਤੋਹਫਾ ਦਿੱਤਾ ਹੈ ।ਜਿੱਥੇ ਸਿੱਖ ਕੌਮ ਦੇ ਰੂਹਾਨੀਅਤ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਗਰਸ ਸਿੱਖਾਂ ਵਾਸਤੇ ਜ਼ਹਿਰ ਹੈ ਤੇ ਇੰਦਰਾ ਗਾਧੀ ਤੇ ਹਮਲਾ ਕਰਨ ਲਈ ਦਬਾਅ ਪਾਉਣ ਤੇ ਉਸ ਨੂੰ ਦੁਰਗਾ ਮਾਤਾ ਦਾ ਖਿਤਾਬ ਦੇਣ ਵਾਲੀ ਭਾਜਪਾ ਤੇ ਸਿੱਖੀ ਸਰੂਪ ਵਿੱਚ ਹਿੰਦੂਤਵੀ ਸੋਚ ਵਾਲਾ ਪ੍ਰਕਾਸ਼ ਸਿੰਘ ਬਾਦਲ ਮਿੱਠੇ ਵਿੱਚ ਲਪੇਟੀ ਜ਼ਹਿਰ ਹੈ ਜੋ ਸਾਹਮਣੇ ਪਈ ਜ਼ਹਿਰ ਨਾਲੋ ਵੀ ਵੱਧ ਖਤਰਨਾਕ ਹੈ ।ਸਿੱਖ ਕੌਮ ਦੇ ਹੱਕਾਂ ਹਿੱਤਾਂ ਵਾਸਤੇ ਸੁਹਿਰਦ ਸਿੱਖਾਂ ਨੂੰ ਜਿੱਥੇ ਇਹਨਾਂ ਲੋਕਾਂ ਤੋਂ ਕਿਨਾਰਾ ਕਰਨ ਦੀ ਲੋੜ ਹੈ ਉਥੇ ਸਿੱਖੀ ਕਿਰਦਾਰ ਤਾਂ ਕੀ ਇਨਸਾਨੀਅਤ ਦੇ ਕਿਰਦਾਰ ਤੋਂ ਗਿਰੇ ਹੋਏ ਬਹਿਰੂਪੀਏ ਲੋਕ ਜੋ ਕਿ ਅਖਬਾਰਾਂ ,ਸਟੇਜਾਂ ਤੇ ਮੀਟਿੰਗਾਂ ਵਿੱਚ ਜਿਹਨਾਂ ਲੋਕਾਂ ਨੂੰ ਕੌਮ ਦੇ ਗਦਾਰ, ਐਰ. ਐੈਸ. ਐੇਸ. ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਮਾੜਾ ਕਹਿੰਦੇ ਫਿਰ ਉਹੀ ਲੋਕਾਂ ਨਾਲ ਭਿਆਲੀ ਪਾਕੇ ਉਹੋ ਅਜਿਹੇ ਬਣ ਜਾਦੇ ਹਨ ਤੋਂ ਵੀ ਸੁਚੇਤ ਹੋ ਕੇ ਸਿੱਖ ਕੌਮ ਦੇ ਅਜ਼ਾਦ ਵਤਨ ਵਾਸਤੇ ਸੰਘਰਸ਼ਸ਼ੀਲ ਹੋਣਾ  ਸਮੇ ਦੀ ਮੁੱਖ ਲੋੜ ਹੈ ਤੇ ਬਾਬੇ ਨਾਨਕ ਦੇ ਚਲਾਏ ਨਿਰਾਲੇ ਸਿੱਖ ਪੰਥ ਨੂੰ ਬੇਨਤੀ ਰੂਪੀ ਅਪੀਲ ਕਰਦੇ ਹਾਂ ਕਿ ਉਨਾਂ ਜੱਥੇਬੰਦੀਆਂ, ਪੰਥਕ ਆਗੂਆਂ ਦਾ ਸਾਥ ਦਿਓੁ ਜੋ ਸਿੱਖ ਕੌਮ ਦੇ ਅਜ਼ਾਦ ਘਰ ਨੂੰ ਸਮਰਪਿਤ ਹੋ ਕੇ ਸੰਘਰਸ਼ ਕਰ ਰਹੇ ਹਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>