ਖ਼ਬਰਾਂ ਦੀ ਭੰਨਤੋੜ

-ਇਸ ਵਾਰ 46 ਮਹਿਲਾਵਾਂ ਚੋਣਾਂ ‘ਚ ਜੇਤੂ ਰਹੀਆਂ
*ਹੁਣ ਮਰਦ ਘਰ ਬੈਠੇ ਰੋਟੀਆਂ ਸੇਕਿਆ ਕਰਨਗੇ

-ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਮੱਧਕਾਲੀ ਚੋਣਾਂ ਦੀ ਭਵਿੱਖਬਾਣੀ
*ਇਹ ਤਾਂ ਕੇਂਦਰ ਵਾਲੇ ਹੀ ਜਾਣਨ

-ਲਾਲੂ ਦੇ ਖਿਲਾਫ਼ ਕਾਰਵਾਈ ਦੇ ਹੁਕਮ

*ਹੋਰ ਬਣਾਓ ਚੌਥਾ ਮੋਰਚਾ

-ਵਰੁਣ ਸਬੰਧੀ ਫੈ਼ਸਲਾ ਸਬੂਤ ਦੇ ਆਧਾਰ ‘ਤੇ ਹੋਇਆ
*ਜਿਹੜੇ ਸਾਰੇ ਹੀ ਝੂਠੇ ਸਨ

-ਲਾਲੂ ਨੇ ਕੀਤੀ ਅਪਮਾਨ ਦੀ ਸਿ਼ਕਾਇਤ

*ਮੰਤਰੀ ਮੰਡਲ ਵਿਚ ਸ਼ਾਮਲ ਨਾ ਹੋਣਾ ਵੀ ਤਾਂ ਅਪਮਾਨ ਵਾਲੀ ਗੱਲ ਈ ਐ

-ਅਮਰੀਕਾ ਵਲੋਂ ਪਾਕਿਸਤਾਨ ਨੂੰ ਦਿੱਤੀ ਜਾਂਦੀ ਮਦਦ ਵਧੀ

*ਤਾਂਜੋ ਭਾਰਤ ਨਾਲ ਇੱਟ ਖੜਿੱਕਾ ਚਲਦਾ ਰਹਿ ਸਕੇ

-ਡੀਐਮਕੇ ਬਾਹਰੋਂ ਹੀ ਸਰਕਾਰ ਦੀ ਮਦਦ ਕਰੇਗੀ
*ਤਾਹੀਉਂ ਕਹਿੰਦੇ ਨੇ ਚਾਦਰ ਵੇਖਕੇ ਪੈਰ ਪਸਾਰਨੇ ਚਾਹੀਦੇ ਨੇ

-ਸਪਾ ਵਲੋਂ ਯੁਪੀਏ ਦੀ ਹਿਮਾਇਤ ਦਾ ਫ਼ੈਸਲਾ
*ਸੱਦੀ ਨਾ ਪੁੱਛੀ ਮੈਂ ਲਾੜੇ ਦੀ ਫੂਫੀ
-ਲੋਕਾਂ ਦੇ ਫਤਵੇ ਨੇ ਵਧਾਈਆਂ ਚੁਣੌਤੀਆਂ
*ਚਲੋ ਜਿ਼ੰਮੇਵਾਰੀ ਤੋਂ ਮੂੰਹ ਤਾਂ ਨਹੀਂ ਮੋੜਿਆ

-ਧੰਦੇਬਾਜ਼ਾਂ ਕਰਕੇ ਹੋਈ ਭਾਜਪਾ ਦੀ ਹਾਰ

*ਚਲੋ ਪੰਜਾਂ ਸਾਲਾਂ ਲਈ ਲੱਥ ਗਿਆ ਚੋਣਾਂ ਦਾ ਬੁਖਾਰ

-ਪੰਜਾਬ ਵਿਚ ਨਸ਼ੇ ਲੈਣ ਲਈ ਖੂਨ ਵੇਚ ਰਹੇ ਨੌਜਵਾਨ

*ਜਿਹੜੇ ਪੰਜਾਬ ਨੂੰ ਬਰਬਾਦੀ ਵੱਲ ਲਿਜਾ ਰਹੇ ਨੇ

-ਡਾ: ਮਨਮੋਹਨ ਸਿੰਘ ਬੁਧੀਮਾਨ ਨੇਤਾ ਹੈ-ਓਬਾਮਾ
*ਕਾਸ਼! ਬਾਦਲ ਸਾਹਿਬ ਵੀ ਇਹ ਸਮਝ ਸਕਦੇ

-ਪ੍ਰਧਾਨ ਮੰਤਰੀ ਤੋਂ ਪੰਜਾਬ ਲਈ ਆਰਥਿਕ ਪੈਕੇਜ ਮੰਗਾਂਗੇ-ਸੁਖਬੀਰ

*ਕਿਹੜੇ ਮੂੰਹ ਨਾਲ

-ਅਕਾਲੀ ਦਲ ਅਤੇ ਭਾਜਪਾ ਵਿਚ ਪੈਣ ਲੱਗੀਆਂ ਤਰੇੜਾਂ
*ਹਾਰੇ ਹੋਏ ਖਿਡਾਰੀ ਇਲਜ਼ਾਮਬਾਜ਼ੀ ਹੀ ਕਰਿਆ ਕਰਦੇ ਨੇ

-ਸ਼ਾਹਿਦ ਬਣੇ ਯਸ਼ਰਾਜ ਫਿਲਮਜ਼ ਦੇ ਪਸੰਦੀਦਾ ਹੀਰੋ

*ਅਤੇ ਸ਼ਾਹਰੁੱਖ ਹੋ ਗਏ ਜ਼ੀਰੋ

-ਜਦ ਮੇਰੇ ਪੈਰ ਡਰ ਨਾਲ ਕੰਬ ਗਏ
*ਪਹਿਲਾਂ ਨੱਚਣਾ ਸਿਖ ਕੇ ਆਉਣਾ ਸੀ

-ਦੋਸਤਾਂ ਦੇ ਮਜ਼ਾਕ ਦਾ ਬੁਰਾ ਨਹੀਂ ਮਨਾਉਂਦੀ-ਪ੍ਰਿਯੰਕਾ
*ਮਰਦ ਦੋਸਤਾਂ ਜਾਂ ਔਰਤ ਦੋਸਤਾਂ ਦਾ

-ਬਾਰਬਰਾ ਪ੍ਰੀਵਰ ਦੇ ਮੈਂਬਰ ਵਰਗੀ ਹੈ-ਰਿਤਿਕ

*ਕਿਤੇ ਪ੍ਰਵਾਰ ਦੀ ਮੈਂਬਰ ਨਾ ਬਣ ਜਾਵੇ

-2009 ਦੀਆਂ ਚੋਣਾਂ ਸਿਆਸੀ ਪਾਰਟੀਆਂ ਲਈ ਇਕ ਸਬਕ

*ਜੇ ਸਬਕ ਲੈਣਾ ਹੁੰਦਾ ਤਾਂ ਸਕੂਲੇ ਨਾ ਚਲੇ ਜਾਂਦੇ

-ਮੈਂ ਅੱਧੇ ਕਿਰਾਏ ਵਿਚ ਸਫ਼ਰ ਕਰਦਾ ਹਾਂ

*ਕਈ ਤਾਂ ਬੇਟਿਕਟੇ ਹੀ ਕਰ ਲੈਂਦੇ ਨੇ

-ਮਹਿਲਾ ਨਾਲ ਛੇੜਛਾੜ ਕਰਨ ਤੇ ਮੋਹਿਤ ਅਤੇ ਨੈਸ ਨੂੰ ਚੰਗਾ ਕੁਟਾਪਾ ਚੜ੍ਹਿਆ

*ਕਿਉਂ ਵੇਖ ਲਿਆ ਨਾ ਮਹਿਲਾ ‘ਤੇ ਮੋਹਿਤ ਹੋਣ ਦਾ ਨਤੀਜਾ

-ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਵਿਦਾਇਗੀ ਡਿਨਰ ਵਿਚ ਮੁਲਾਇਮ ਨਹੀਂ ਆਏ
*ਕਿਹੜੇ ਮੂੰਹ ਨਾਲ ਆਉਂਦੇ

-ਸਵਾਤ ਘਾਟੀ ਵਿਚ ਹਾਲਾਤ ਪੂਰੀ ਤਰ੍ਹਾਂ ਠੀਕ ਹੋਣ ਤੱਕ ਸੈਨਾ ਰਹੇਗੀ
*ਜਿਹੜੇ ਠੀਕ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>