ਡਾ.ਅਮਰਜੀਤ ਟਾਂਡਾ ਵਲੋਂ ਪ੍ਰਧਾਨ ਮੰਤਰੀ ਨੂੰ ਵਧਾਈ

ਸਿਡਨੀ, -ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਦੂਜੀ ਵਾਰੀ ਕੰਮ ਸ਼ੁਰੂ ਕਰਨ ‘ਤੇ ਵਧਾਈ ਅਤੇ ਸ਼ੁਭਇਛਾਵਾਂ ਦਿੱਤੀਆਂ ਹਨ। ਅੱਜ ਸ਼ਾਮ ਸਿਡਨੀ  ਵਿਖੇ ਕੁਝ ਸਮਾਂ ਪਹਿਲਾਂ ਭੇਜੇ ਆਪਣੇ ਸੰਦੇਸ਼ ਵਿਚ ਡਾ.ਅਮਰਜੀਤ ਟਾਂਡਾ ਨੇ ਨਵੀਂ ਕੈਬਨਿਟ ਦੇ ਨਵੇਂ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਹੈੇ ਅਤੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਹੈ ਕਿ ਉਹ ਭਾਰਤ ਨੂੰ ਅੱਗੇ ਲਿਜਾਣ ਲਈ ਲਗਾਤਾਰ ਕੰਮ ਕਰਨਗੇ। ਡਾ.ਅਮਰਜੀਤ ਟਾਂਡਾ ਨੇ  ਡਾ. ਮਨਮੋਹਨ ਸਿੰਘ ਦੀ ਕੈਬਨਿਟ ਦੇ ਸਾਰੇ ਮੰਤਰੀਆਂ ਨੂੰ ਇਸ ਸਬੰਧ ਵਿਚ ਈ ਮੇਲਾਂ ਭੇਜੀਆਂ ਹਨ।
ਪ੍ਰਧਾਨ ਮੰਤਰੀ ਨੂੰ ਭੇਜੇ ਇਕ ਵੱਖਰੇ ਪੱਤਰ ਵਿਚ ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਲਈ ਉਨ੍ਹਾਂ ਦੇ ਦਿਲ ਵਿਚ ਭਾਰੀ ਸਤਿਕਾਰ ਹੈ।

ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਇਕ ਜ਼ਿੰਮੇਵਾਰ ਵਾਲੀ ਉਸਾਰੂ ਭੂਮਿਕਾ ਲਗਾਤਾਰ ਨਿਭਾਉਂਦਾ ਰਹੇਗਾ ਅਤੇ ਨਵੀਂ ਸਰਕਾਰ ਦੀਆਂ ਕਿਸੇ ਵੀ ਲੋਕ ਪੱਖੀ ਪਹਿਲਕਦਮੀਆਂ ਨੂੰ ਗੁਣਾਂ ਦੇ ਅਧਾਰ ‘ਤੇ ਸਮਰਥਨ ਕਰਦਾ ਰਹੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>