ਡੇਕਨ ਚਾਰਜਰਜ਼ ਬਣੇ ਚੈਂਪੀਅਨ

ਦੱਖਣ ਅਫ਼ਰੀਕਾ ਦੇ ਵਾਂਡਰਜ਼ ਵਿਚ ਖੇਡੇ ਗਏ ਆਈਪੀਐਲ ਦੇ ਫਾਈਨਲ ਮੁਕਾਬਲੇ ਵਿਚ ਡੇਕਨ ਚਾਰਜਰਜ਼ ਨੇ ਰਾਇਲ ਚੈਲੰਜ਼ਰਜ਼ ਬੰਗਲੌਰ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ ਹੈ।

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੇਕਨ ਚਾਰਜਰਜ਼ ਨੇ ਨਿਰਧਾਰਿਤ ਵੀਹ ਓਵਰਾਂ ਚਿਵ ਛੇ ਵਿਕਟਾਂ ‘ਤੇ 143 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਵੀਹ ਓਵਰਾਂ ਵਿਚ ਨੌ ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਹੀ ਬਣਾ ਸਕੀ। ਬੰਗਲੌਰ ਵਲੋਂ ਚਾਰ ਵਿਕਟਾਂ ਲੈਣ ਵਾਲੇ ਅਨਿਲ ਕੁੰਬਲੇ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।

ਚੌਦਵੇਂ ਓਵਰ ਤੱਕ ਕਾਂਟੇ ਦੀ ਟੱਕਟ ਸੀ ਪਰ ਪੰਦਰਵੇਂ ਓਵਰ ਵਿਚ ਐਂਡਰਿਊ ਸਾਈਮੰਡਜ਼ ਨੇ ਰਾਸ ਟੇਲਰ ਅਤੇ ਵਿਰਾਟ ਕੋਹਲੀ ਨੂੰ ਪਵੇਲੀਅਨ ਭੇਜਕੇ ਰਾਇਲ ਚੈਲੰਜਰਜ ਨੂੰ ਤਕੜੇ ਝਟਕੇ ਦਿੱਤੇ। ਟੇਲਰ ਨੇ 27 ਅਤੇ ਕੋਹਲੀ ਨੇ ਸੱਤ ਦੌੜਾਂ ਬਣਾਈਆਂ। ਇਸਤੋਂ ਬਾਅਦ ਹਰਮੀਤ ਸਿੰਘ ਨੇ ਮਾਰਕ ਬਾਊਚਰ ਨੂੰ ਪੰਜ ਦੇ ਸਕੋਰ ‘ਤੇ ਆਊਟ ਕਰ ਦਿੱਤਾ। ਪ੍ਰਵੀਣ ਕੁਮਾਰ ਵੀ ਨਾ ਟਿਕ ਸਕਿਆ ਅਤੇ ਦੋ ਦੌੜਾਂ ਬਣਾਕੇ ਚਲਦਾ ਬਣਿਆ। ਸਭ ਤੋਂ ਪਹਿਲਾਂ ਆਰਪੀ ਸਿੰਘ ਨੇ ਚੋਥੇ ਓਵਰ ਵਿਚ ਜੈਕ ਕੈਲਿਸ ਨੂੰ 16 ਦੇ ਜ਼ਾਤੀ ਸਕੋਰ ‘ਤੇ ਬੋਲਡ ਕਰ ਦਿਤਾ। ਉਸਤੋਂ ਬਾਅਦ ਸਤਵੇਂ ਓਵਰ ਵਿਚ ਪ੍ਰਗਿਆਨ ਓਝਾ ਨੇ ਵਧੀਆ ਫਾਰਮ ਵਿਚ ਚਲ ਰਹੇ ਮਨੀਸ਼ ਪਾਂਡੇ ਨੂੰ ਵਿਕਟ ਦੇ ਪਿਛੇ ਕੈਚ ਕਰ ਲਿਆ। ਪਿਛਲੇ ਦੋ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਨ ਆਫ਼ ਦ ਮੈਚ ਰਹੇ ਮਨੀਸ਼ ਸਿਰਫ਼ ਚਾਰ ਦੋੜਾਂ ਹੀ ਬਣਾ ਸਕੇ।

ਪਰੰਤੂ ਰਾਹੁਲ ਦ੍ਰਵਿੜ ਦੇ ਨਾਲ ਵਾਨ ਡਾਰ ਮਰਵ ਨੇ ਤੂਫਾਨੀ ਅੰਦਾਜ਼ ਵਿਚ ਬੈਟਿੰਗ ਸ਼ੁਰੂ ਕੀਤੀ। ਖ਼ਤਰਨਾਕ ਦਿਸ ਰਹੇ ਮਰਵ ਨੂੰ 32 ਦੇ ਨਿਜੀ ਸਕੋਰ ‘ਤੇ ਓਝਾ ਨੇ ਸਟੰਪ ਕਰਾ ਦਿੱਤਾ।

ਡੇਕਨ ਚਾਰਜਰਜ਼ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਛੇ ਵਿਕਟਾਂ ‘ਤੇ 143 ਦੌੜਾਂ ਬਣਾਈਆਂ। ਅਨਿਲ ਕੁੰਬਲੇ ਨੇ ਬੰਗਲੌਰ ਵਲੋਂ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਚਾਰ ਵਿਕਟਾਂ ਲਈਆਂ। ਪੰਜਵੇਂ ਓਵਰ ਵਿਚ ਹੀ ਡੇਕਨ ਚਾਰਜਰਜ਼ ਦੇ ਦੋ ਵਿਕਟ ਡਿੱਗ ਚੁੱਕੇ ਸਨ ਅਤੇ ਦੌੜਾਂ ਦੀ ਰਫ਼ਤਾਰ ਵੀ ਬਹੁਤ ਮੱਧਮ ਸੀ ਪਰ ਐਂਡਰਿਊ ਸਾਈਮੰਡਜ਼ ਨੇ ਕੁਝ ਚੰਗੇ ਸ਼ਾਰਟ ਲਾਕੇ ਸਕੋਰ ਅੱਗੇ ਵਧਾਇਆ। ਹਾਲਾਂਕਿ ਵਿਨੈ ਕੁਮਾਰ ਦੀ ਗੇਂਦ ‘ਤੇ ਸਾਈਮੰਡਜ਼ ਨੂੰ ਜੀਵਨਦਾਨ ਵੀ ਮਿਲਿਆ। ਸਲਿਮ ਵਿਚ ਉਸਦਾ ਅਸਾਨ ਚੈਚ ਰਾਹੁਲ ਦ੍ਰਵਿੜ ਤੋਂ ਛੁਟ ਗਿਆ। ਰੋਹਿਤ ਸ਼ਰਮ ਅਤੇ ਹਰਸ਼ਲ ਗਿੱਬਸ ਵਿਚਕਾਰ ਅਰਧ ਸੈਂਕੜੇ ਦੀ ਭਾਈਵਾਲੀ ਹੋਈ ਪਰ 24 ਦੇ ਜ਼ਾਤੀ ਸਕੋਰ ‘ਤੇ ਅਨਿਲ ਕੁੰਬਲੇ ਨੇ ਸ਼ਰਮਾ ਨੂੰ ਆਊਟ ਕਰ ਦਿਤਾ। ਇਸਤੋਂ ਠੀਕ ਬਾਅਦ ਕੁੰਬਲੇ ਨੇ ਵੇਣੂਗੋਪਾਲ ਰਾਵ ਨੂੰ ਵੀ ਆਊਟ ਕਰ ਦਿੱਤਾ। ਪਹਿਲੇ ਹੀ ਓਵਰ ਵਿਚ ਅਨਿਲ ਕੁੰਬਲੇ ਨੇ ਡੇਕਨ ਚਾਰਜਰਜ਼ ਦੇ ਕਪਤਾਨ ਐਡਮ ਗਿਲਕ੍ਰਿਸਟ ਨੂੰ ਜ਼ੀਰੋ ‘ਤੇ ਆਊਟ ਕਰਕੇ ਵੱਡਾ ਝਟਕਾ ਦਿੱਤਾ। ਇਸਤੋਂ ਬਾਅਦ ਟੀ ਸੁਮਨ ਨੂੰ ਵਿਨੈ ਕੁਮਾਰ ਦੀ ਗੇਂਦ ‘ਤੇ ਮਨੀਸ਼ ਪਾਂਡੇ ਨੇ ਕੈਚ ਕੀਤਾ। ਉਹ ਸਿਰਫ਼ ਦਸ ਦੌੜਾਂ ਹੀ ਬਣਾ ਸਕਿਆ।

ਹੇਡਨ ਅਤੇ ਆਰ ਪੀ ਰਹੇ ਵਧੀਆ

ਆਈਪੀਐਲ ਦੇ ਦੂਜੇ ਸੀਜ਼ਨ ਵਿਚ ਚੇਨਈ ਸੁਪਰ ਕਿੰਗਜ਼ ਦੇ ਮੈਥਿਊ ਹੇਡਨ ਨੂੰ ਸਭ ਤੋਂ ਵਧੇਰੇ ਦੌੜਾਂ ਬਨਾਉਣ ਲਈ ਆਰੇਂਜ ਕੈਪ ਦਿੱਤੀ ਗਈ।

ਉਥੇ, ਚੈਂਪੀਅਨ ਟੀਮ ਡੇਕਨ ਚਾਰਜਰਜ਼ ਦੇ ਗੇਂਦਬਾਜ਼ ਰੁਦਰ ਪ੍ਰਤਾਪ ਸਿੰਘ ਨੂੰ ਸਭ ਤੋਂ ਵੱਧ ਵਿਕਟਾਂ ਲੈਣ ਲਈ ‘ਪਰਪਲ ਕੈਪ’ ਦਿੱਤੀ ਗਈ। ਮੈਨ ਆਫ਼ ਦਾ ਸੀਰੀਜ਼ ਦਾ ਇਨਾਮ ‘ਗੋਲਡਨ ਪਲੇਅਰ ਆਫ਼ ਦ ਲੀਗ’ ਚੈਂਪੀਅਨ ਟੀਮ ਦੇ ਕਪਤਾਨ ਐਅਮ ਗਿਲਕ੍ਰਿਸਟ ਨੂੰ ਮਿਲਿਆ। ਉਸਨੇ ਵਿਕਟ ਦੇ ਪਿੱਛੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਇਲਾਵਾ ਆਪਣੇ ਬੱਲੇ ਰਾਹੀਂ 495 ਦੋੜਾਂ ਬਣਾਈਆਂ।

ਹੇਡਨ ਦੀ ਟੀਮ ਸੈਮੀਫਾਈਨਲ ਵਿਚ ਹੀ ਖਿਤਾਬੀ ਏਸ ਤੋਂ ਬਾਹਰ ਹੋ ਗਈ ਸੀ ਪਰ ਉਸਨੇ 12 ਮੈਚਾਂ ਵਿਚ 52 ਦੀ ਔਸਤ ਨਾਲ ਕਲ 572 ਦੌੜਾਂ ਬਣਾਈਆਂ। ਹੇਡਨ ਇਸ ਵਾਰ ਕੋਈ ਸੈਂਕੜਾ ਨਹੀਂ ਲਾ ਸਕੇ ਪਰ ਉਸੇਨ ਪੰਜ ਅਰਧ ਸੈਂਕੜੇ ਲਾਏ।

ਆਰਪੀ ਸਿੰਘ ਨੇ ਆਈਪੀਐਲ ਦੇ ਪਹਿਲੇ ਸੀਜ਼ਨ ਵਾਂਗ ਇਸ ਵਾਰ ਵੀ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ 16 ਮੈਚਾਂ ਵਿਚ 23 ਵਿਕਟਾਂ ਲਈਆਂ ਅਤੇ ਪੂਰੇ ਟੂਰਨਾਮੈਂਟ ਵਿਚ ਉਸਦਾ ਔਸਤ 7 ਤੋਂ ਹੇਠਾਂ ਰਿਹਾ।

ਰੋਹਿਤ ਸ਼ਰਮਾ 23 ਸਾਲ ਤੋਂ ਘੱਟ ਉਮਰ ਦੇ ਖਿਡਾਰਆਂਿ ਵਿਚ ਸਭ ਤੋਂ ਕਾਮਯਾਬ ਮੰਨਿਆ ਗਿਆ। ਉਸਨੂੰ ਦਸ ਲੱਖ ਰੁਪਏ ਦਾ ਇਨਾਮ ਮਿਲਿਆ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>