ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਮੰਤਰੀਮੰਡਲ ਦੇ 78 ਮੰਤਰੀਆਂ ਨੇ ਸਹੁੰ ਚੁਕੀ

ਨਵੀਂ ਦਿੱਲੀ- ਡਾ: ਮਨਮੋਹਨ ਸਿੰਘ ਦੇ ਮੰਤਰੀ ਮੰਡਲ ਦੇ 78 ਮੰਤਰੀਆਂ  ਨੂੰ ਅਸ਼ੋਕਾ ਹਾਲ ਵਿਚ ਰਾਸ਼ਟਰਪਤੀ ਵਲੋਂ ਸਹੁੰ ਚੁਕਾਈ ਗਈ। ਜਿਨ੍ਹਾਂ ਵਿਚ 14 ਕੈਬਨਿਟ ਮੰਤਰੀ, 7 ਅਜਾਦ ਪ੍ਰਭਾਰ ਵਾਲੇ ਰਾਜਮੰਤਰੀਆਂ ਅਤੇ 38 ਰਾਜ ਮੰਤਰੀਆਂ ਨੇ ਸਹੁੰ  ਚੁਕੀ। ਹੁਣ  ਡਾ: ਮਨਮੋਹਨ ਸਿੰਘ ਸਮੇਤ ਕੈਬਨਿਟ ਵਿਚ 79 ਮੈਂਬਰ ਹੋ ਗਏ ਹਨ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸੱਭ ਨੂੰ ਸਹੁੰ ਚੁਕਾਈ। ਇਸ ਸਮੇਂ ਪ੍ਰਧਾਨਮੰਤਰੀ ਅਤੇ ਸੋਨੀਆ ਗਾਂਧੀ ਵੀ ਮੌਜੂਦ ਸਨ। ਸੱਭ ਤੋਂ ਪਹਿਲਾਂ ਵੀਰਭਦਰ ਸਿੰਘ ਨੇ ਕੈਬਨਿਟ ਮੰਤਰੀ ਦੇ ਰੂਪ ਵਿਚ ਸਹੁੰ ਚੁਕੀ। ਉਸ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁਲਾ, ਮਹਾਂਰਾਸ਼ਟਰ ਦੇ ਸਾਬਕਾ ਮੁੱਖਮੰਤਰੀ ਵਿਲਾਸਰਾਵ ਦੇਸ਼ਮੁੱਖ ਅਤੇ ਦਰੁਮਕ ਨੇਤਾ ਦਇਆਨਿਧੀ ਮਾਰਨ ਅਤੇ ਏ ਰਾਜਾ ਨੇ ਕੈਬਨਿਟ ਮੰਤਰੀ ਦੇ ਰੂਪ ਵਿਚ ਸਹੁੰ ਚੁਕੀ। ਪ੍ਰਧਾਨਮੰਤਰੀ ਦੇ ਪਹਿਲੇ ਬੈਂਚ ਵਿਚ ਉਨ੍ਹਾਂ ਦੇ ਨਾਲ 19 ਸੰਸਦ ਮੈਂਬਰਾਂ ਨੇ ਕੈਬਨਿਟ ਮੰਤਰੀ ਦੇ ਰੂਪ ਵਿਚ ਸਹੁੰ ਚੁਕੀ। ਹਰਿਆਣਾ ਦੀ ਕੁਮਾਰੀ ਸ਼ੈਲਜਾ, ਝਾਰਖੰਡ ਦੇ ਸੁਬੋਧਕਾਂਤ ਸਹਾਏ, ਪਹਿਲੀ ਸਰਕਾਰ ਵਿਚ  ਖੇਡਮੰਤਰੀ ਰਹੇ ਮਨੋਹਰ ਸਿੰਘ ਗਿੱਲ, ਜੀਕੇ ਵਾਸਨ ਅਤੇ ਪਵਨ ਕੁਮਾਰ ਬੰਸਲ ਨੇ ਵੀ ਸਹੁੰ ਚੁਕੀ। ਮੁਕਲ ਵਾਸਨਿਕ, ਕਾਂਤੀਲਾਲ ਭੂਰੀਆ ਅਤੇ ਕਰੁਣਾ ਨਿਧੀ ਦੇ ਪੁੱਤਰ ਅੜਗਿਰੀ ਸਮੇਤ 14 ਲੋਕਾਂ ਨੇ ਕੈਬਨਿਟ ਮੰਤਰੀ ਦੇਰੂਪ ਵਿਚ ਸਹੁੰ ਚੁਕੀ।

ਅਜਾਦ ਪ੍ਰਭਾਰ ਵਾਲੇ ਰਾਜ ਮੰਤਰੀਆਂ ਵਿਚ ਸੱਭ ਤੋਂ ਪਹਿਲਾਂ ਰਕਾਂਪਾ ਨੇਤਾ ਪਰਫੁਲ ਪਟੇਲ ਨੇ ਸਹੁੰ ਚੁਕੀ। ਪ੍ਰਿਥਵੀਰਾਜ ਚਵਾਹਨ ਨੇ ਵੀ ਅਜਾਦ ਪ੍ਰਭਾਰ ਵਾਲੇ ਰਾਜ ਮੰਤਰੀ ਦੇ ਤੌਰ ਤੇ ਸਹੁੰ ਚੁਕੀ।ਉਤਰਪ੍ਰਦੇਸ਼ ਦੇ ਸ੍ਰੀ ਪਰਕਾਸ਼ ਜੈਸਵਾਲ, ਸਲਮਾਨ ਖੁਰਦੀਸ਼, ਦਿਸ਼ਾ ਪਟੇਲ, ਦਿੱਲੀ ਦੀ ਕ੍ਰਿਸ਼ਨਾ ਤੀਰਥ ਅਤੇ ਜੈਰਾਮ ਰਮੇਸ਼ ਨੇ ਵੀ ਅਜਾਦ ਪ੍ਰਭਾਰ ਵਲੇ ਮੰਤਰੀ ਦੇ ਤੌਰ ਤੇ ਸਹੁੰ ਚੁਕੀ। ਰਾਜ ਮੰਤਰੀਆਂ ਦੇ ਰੂਪ ਵਿਚ ਸਹੁੰ ਚੁਕਣ ਵਾਲੇ ਉੜੀਸਾ ਦੇ ਕਾਂਗਰਸ ਨੇਤਾ ਸ਼੍ਰੀਕਾਂਤ ਜੈਨਾ, ਈ ਅਹਿਮਦ, ਮੁਲਪਲੀ ਰਾਮਚੰਦਰਨ, ਵੀ ਨਰਾਇਣਸਾਮੀ,ਜੋਤੀਰਾਦਿਤ ਸਿੰਧੀਆ, ਡੀ ਪੁਰੰਦੇਸ਼ਰੀ, ਕੇ ਐਚ ਮੁਨੀਅਪਾ ਮੁੱਖ ਰਹੇ। ਇਨ੍ਹਾਂ ਤੋਂ ਇਲਾਵਾ ਦਿੱਲੀ ਦੇ ਸੰਸਦ ਅਜੈ ਮਾਕਨ, ਪਾਨਾਬਾਕਾ ਲਕਸ਼ਮੀ, ਨਮੋ ਨਰਾਇਣ ਮੀਨਾ, ਐਮ ਐਮ ਪਲਮਰਾਜੂ, ਸੌਗਤ ਰਾਏ, ਐਸ ਐਸ ਪਲਾਨੀਮਨੀਕਮਅਤੇ ਜਿਤਿਨ ਪਰਸਾਦ ਨੇ ਰਾਜ ਮੰਤਰੀ ਦੇ ਰੂਪ ਵਿਚ ਸਹੁੰ ਚੁਕੀ। ਰਾਜ ਮੰਤਰੀ ਦੇ ਤੌਰ ਤੇ ਏ ਸਾਈ ਪ੍ਰਤਾਪ, ਗੁਰੂਦਾਸ ਕਾਮਤ, ਹਰੀਸਲ ਰਾਵਤ, ਕੇ ਵੀ ਥਾਮਸ, ਭਰਤ ਸਿੰਘ ਸੋਲੰਕੀ, ਮਹਾਂਦੇਵ ਖੰਡੇਲਾ ਅਤੇ ਦਿਨੇਸ਼ ਤ੍ਰਿਵੇਦੀ ਨੇ ਸਹੁੰ ਚੁਕੀ। ਸੁਲਤਾਨ ਅਹਿਮਦ, ਮੁਕਲ ਰਾਏ, ਮੋਹਨ ਜਤੂਆ, ਡੀ ਨਪੋਲੀਅਨ, ਐਸ ਜਗਤਰਕਸ਼ਨ ਅਤੇ ਐਸ ਗਾਂਧੀਸੈਲਵਨ ਨੇ ਵੀ ਰਾਜਮੰਤਰੀ ਦੇ ਤੌਰ ਤੇ ਸਹੁੰ ਚੁਕੀ। ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ, ਤੁਸ਼ਾਰਭਾਈ ਚੌਧਰੀ, ਸਚਿਨ ਪਾਇਲਟ, ਅਰੁਣ ਯਾਦਵ, ਪਰਤੀਕ ਪਾਟਿਲ, ਆਰਪੀਐਨ ਸਿੰਘ ਅਤੇ ਸ਼ਸ਼ੀ ਥਰੂਰ ਨੇ ਵੀ ਰਾਜ ਮੰਤਰੀ ਦੇ ਰੂਪ ਵਿਚ ਸਹੁੰ ਚੁਕੀ। ਇਨ੍ਹਾਂ ਤੋਂ ਇਲਾਵਾ ਵਿਨਸੈਂਟ ਪਾਲਾ, ਪ੍ਰਦੀਪ ਜੈਨ ਅਤੇ ਅਗਾਥਾ ਸੰਗਮਾ ਨੇ ਰਾਜ ਮੰਤਰੀ ਦੇ ਰੂਪ ਵਿਚ ਸਹੁੰ ਚੁਕੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>