ਟਰਾਇਲ ਰੂਮ ਵਿਚ ਕਪੜੇ ਬਦਲਣ ਤੋਂ ਪਹਿਲਾਂ ਸਾਵਧਾਨੀ ਵਰਤੋ

ਅਹਿਮਦਾਬਾਦ- ਹੁਣ ਟਰਾਇਲ ਰੂਮ ਵਿਚ ਡਰੈਸਿਜ਼ ਦੀ ਫਿਟਿੰਗ ਟਰਾਈ ਕਰਨ ਤੋਂ ਪਹਿਲਾਂ ਚੁਕੰਨੇ ਹੋਣਾ ਪਵੇਗਾ ਤਾਂ ਜੋ ਕੋਈ ਖੁਫੀਆ ਕੈਮਰਾ ਕਪੜੇ ਬਦਲਦਿਆਂ ਦੀ ਮੂਵੀ ਨਾਂ ਬਣਾ ਲਵੇ। ਅਜਿਹੀ ਮੰਦਭਾਗੀ ਘਟਨਾ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਸੈਂਕੜੇ ਮਹਿਲਾ ਕਸਟਮਰਜ਼ ਨਾਲ ਵਾਪਰ ਚੁਕੀ ਹੈ।

ਅਹਿਮਦਾਬਾਦ ਵਿਚ ਕਈ ਦੁਕਾਨਾਂ ਅਤੇ ਸ਼ੋਅਰੂਮਾਂ ਦੇ ਟਰਾਇਲ ਰੂਮ ਵਿਚ ਕਪੜੇ ਬਦਲਦੀਆਂ ਔਰਤਾਂ ਦੀਆਂ ਮੂਵੀਆਂ ਬਣਾ ਕੇ ਉਨ੍ਹਾਂ ਤੋਂ ਸਂੈਕੜੇ ਕਲਿਪ ਬਣਾ ਕੇ ਪੋਰਨ ਮਾਰਕਿਟ ਵਿਚ ਵੇਚ ਦਿਤੇ ਗਏ ਹਨ। ਸ਼ਹਿਰ ਦੀ ਪੁਲਿਸ ਨੇ ਇਸ ਰੈਕਟ ਦਾ ਪੋਲ ਖੋਲਦੇ ਹੋਏ ਅਸ਼ਫਾਕ ਚਿਪਾ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਹੈ ਕਿ ਇਨ੍ਹਾਂ ਵਿਚੋਂ ਕਈ ਕਲਿਪ ਟਰਾਇਲ ਰੂਮ ਵਿਚ ਫਿਲਮਾਏ ਗਏ ਹਨ। ਇਸ ਬਾਰੇ ਹੋਰ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸ਼ਫਾਕ ਦੇ ਇਸ ਗੈਂਗ ਵਿਚ ਜਿਆਦਾਤਰ ਸਾਫ ਸਫਾਈ ਕਰਨ ਵਾਲੇ ਕਰਮਚਾਰੀ ਸ਼ਾਮਿਲ ਸਨ। ਜਿਹੜੇ ਅਸਾਨੀ ਨਾਲ ਚੇਂਜਿੰਗ ਰੂਮ ਵਿਚ ਜਾ ਸਕਦੇ ਸਨ। ਉਨ੍ਹਾਂ ਨੇ ਹੀ  ਫਿਟਿੰਗ ਰੂਮਾਂ ਵਿਚ ਖੁਫੀਆ ਕੈਮਰੇ ਫਿਟ ਕੀਤੇ। ਸਿਰਫ ਸ਼ੋਅਰੂਮਾਂ ਵਿਚ ਹੀ ਨਹੀਂ ਹੋਟਲਾਂ ਦੇ ਕਮਰਿਆਂ ਵਿਚ ਵੀ ਅਜਿਹੀਆਂ ਬੇਹੂਦਾ ਹਰਕਤਾਂ ਕੀਤੀਆਂ ਗਈਆਂ। ਇਹ ਅਸ਼ਲੀਲ ਵੀਡੀਓ ਪ੍ਰਤੀ ਕਲਿਪ 50 ਤੋਂ 100 ਰੁਪੈ ਵਿਚ ਵੇਚੀਆਂ ਗਈਆਂ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>