ਰਾਖੀ ਸਾਵੰਤ ਤੇ ਫਿਕਰਾ ਕਸਣ ਕਰਕੇ ਸਲਮਾਨ ਨੇ ਮੀਕੇ ਨੂੰ ਝਾੜਿਆ

Salman Khan ਮੁੰਬਈ-ਸਲਮਾਨ ਖਾਨ ਦਾ ਦਿਲ ਸੱਚਮੁਚ ਹੀ ਸੋਨੇ ਦਾ ਹੈ। ਉਹ ਔਰਤਾਂ ਤੇ ਕੀਤੀ ਫਿਕਰੇਬਾਜ਼ੀ ਨੂੰ ਬਿਲਕੁਲ ਪਸੰਦ ਨਹੀਂ ਕਰਦਾ। ਇਹ ਗੱਲ ਉਸ ਨੇ ਸੱਚੀ ਕਰ ਕੇ ਵਿਖਾ ਦਿਤੀ ਹੈ। “ਦਸ ਕਾ ਦਮ ‘ ਪ੍ਰੋਗਰਾਮ ਦੀ ਸ਼ੂਟਿੰਗ ਚਲ ਰਹੀ ਸੀ। ਇਸ ਦੌਰਾਨ ਇਹ ਸਵਾਲ ਪੁਛਿਆ ਗਿਆ ਕਿ ਕੀ ਰਾਖੀ ਸਾਵੰਤ ਇਕ ਚੰਗੀ ਪਤਨੀ ਬਣ ਸਕਦੀ ਹੈ? ਉਸ ਸਮੇਂ ਦਲੇਰ ਮਹਿੰਦੀ ਅਤੇ ਮੀਕਾ ਵੀ ਉਥੇ ਮੌਜੂਦ ਸਨ। ਜਦੋਂ ਸਲਮਾਨ ਨੇ ਉਨ੍ਹਾਂ ਕੋਲੋਂ ਵੀ ਇਸ ਬਾਰੇ ਪੁਛਿਆ ਤਾਂ ਮੀਕੇ ਨੇ ਪੁਠਾ ਸਿਧਾ ਮੂੰਹ ਬਣਾ ਕੇ ਰਾਖੀ ਸਾਵੰਤ ਤੇ ਗਲਤ ਫਿਕਰੇਬਾਜ਼ੀ ਕੀਤੀ। ਸਲਮਾਨ ਨੂੰ ਉਸ ਵਲੋਂ ਕੀਤੀਆਂ ਟਿਪਣੀਆਂ ਤੇ ਗੁਸਾ ਆ ਗਿਆ। ਸਲਮਾਨ ਨੇ ਕਿਹਾ ਕਿ ਰਾਖੀ ਬਹੁਤ ਮਿਹਨਤੀ ਲੜਕੀ ਹੈ। ਉਸ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ੀਫਰ ਮੀਕਾ ਕਹਿਣ ਲਗਾ ਕਿ ਉਹ ਮੇਰੀ ਵੀ ਚੰਗੀ ਦੋਸਤ ਰਹੀ ਹੈ ਤਾਂ ਸਲਮਾਨ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਹੀ ਝੂਠਾ ਹੈ। ਸਲਮਾਨ ਖਾਨ ਨੇ ਰਾਖੀ ਸਾਵੰਤ ਬਾਰੇ ਗਲਤ ਸ਼ਬਦ ਵਰਤਣ ਕਰ ਕੇ ਮੀਕੇ ਦੀ ਝਾੜਝੰਬ ਕੀਤੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>