ਜੰਮੂ ਕਸ਼ਮੀਰ ਦੇ ਰੰਗਰੇਟ ਇਲਾਕੇ ਵਿੱਚ ਸਿੱਖਾਂ ਉੱਤੇ ਹੋਇਆ ਹਮਲਾ ਅਸਹਿ, ਅਬਦੁੱਲਾ ਸਰਕਾਰ ਸੰਜੀਦਾ ਹੋਵੇ

ਫਤਿਹਗੜ੍ਹ ਸਾਹਿਬ :- ਸ਼੍ਰੀਨਗਰ ਦੇ ਰੰਗਰੇਟ ਇਲਾਕੇ ਵਿੱਚ ਵੱਸਣ ਵਾਲੇ ਸਿੱਖ ਪਰਿਵਾਰਾਂ  ਉੱਤੇ ਉੱਥੋਂ ਦੇ ਬਸਿੰਦਿਆ ਵੱਲੋਂ ਸਿੱਖਾਂ ਦੇ ਘਰਾਂ ਉੱਤੇ ਕੀਤੇ ਗਏ ਹਮਲੇ ਸਿੱਖ ਕੌਮ ਲਈ ਅਸਹਿ ਵੀ ਹਨ ਅਤੇ ਦੁੱਕਦਾਇਕ ਵੀ। ਸਿੱਖਾਂ ਨੂੰ ਹਿਜ਼ਰਤ ਕਰਨ ਲਈ ਮਜ਼ਬੂਰ ਕਰਨ ਦੀ ਕਾਰਵਾਈ ਸ਼੍ਰੀ ਉਮਰ ਅਬਦੁੱਲਾ ਸਰਕਾਰ ਦੀ ਵੱਡੀ ਅਣਗਿਹਲੀ ਵਾਲੀ ਹੈ। ਜਿਸਨੂੰ ਸਿੱਖ ਕੌਮ ਦੇ ਜਾਨ ਮਾਲ ਦੀ ਹਿਫਾਜਿ਼ਤ ਲਈ ਤੁਰੰਤ ਅਮਲੀ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਕੌਮੀ ਨੀਤੀ ਅਧੀਨ ਬਿਆਨ ਜਾਰੀ ਕਰਦੇ ਹੋਏ ਪ੍ਰਗਟਾਏ। ਉਹਨਾਂ ਕਿਹਾ ਕਿ ਹਿੰਦੂ ਮੁਤੱਸਵੀ ਅਤੇ ਫਿਰਕੂ ਜਮਾਤਾਂ, ਸੰਗਠਨ ਤਾਂ ਬੀਤੇ ਸਮੇਂ ਤੋਂ ਸਿੱਖ, ਮੁਸਲਿਮ, ਇਸਾਈਆਂ ਉੱਤੇ ਅਜਿਹੇ ਸ਼ਾਜਿਸੀ ਹਮਲੇ ਕਰਦੀਆ ਆ ਰਹੀਆਂ ਹਨ। ਪਰ ਸਿੱਖ ਅਤੇ ਮੁਸਲਿਮ ਜੋ ਦੋਵੇਂ ਮਾਰਸ਼ਲ ਕੌਮਾਂ ਹਨ ਅਤੇ ਜਿਹਨਾਂ ਦਾ ਪੁਰਾਤਨ ਇਤਿਹਾਸਿਕ ਸੰਬੰਧ ਹੈ, ਉਹਨਾਂ ਵੱਲੋਂ ਸਿੱਖਾਂ ਦੇ ਘਰਾਂ ਉੱਤੇ ਹਮਲੇ ਕਰਨ ਦੀ ਕਾਰਵਾਈ ਸਿੱਖ ਕੌਮ ਦੀ ਸਮਝ ਤੋਂ ਬਾਹਰ ਹੈ। ਕਿਉਂਕਿ ਹਿੰਦ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ਬਰ ਜੁਲਮ ਦਾ ਦੋਵੇ  ਕੌਮਾਂ ਡੱਟ ਕੇ ਮੁਕਾਬਲਾ ਕਰਦੀਆਂ ਆ ਰਹੀਆਂ ਹਨ ਤੇ ਹਿੰਦ ਹਕੂਮਤ ਵੱਲੋਂ ਇਹਨਾਂ ਦੋਵਾਂ ਕੌਮਾਂ ਨੂੰ ਸਮੇਂ ਸਮੇਂ ‘ਤੇ ਜਲੀਲ ਵੀ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਮਕਾਰਤਾ ਨਾਲ ਭਰੀਆਂ ਹੋਈਆਂ ਹਿੰਦੂਤਵ ਤਾਕਤਾਂ ਨੇ ਕੁਝ ਸੀਮਿਤ ਸੋਚ ਦੇ ਮਾਲਕ ਅਨਭੋਲ ਮੁਸਲਿਮ ਵੀਰਾਂ ਨੂੰ ਵਰਗਲਾ ਕੇ ਜਾਂ ਕਿਸੇ ਦੁਨਿਆਵੀਂ ਲਾਲਸਾ ਵਿੱਚ ਫਸਾ ਕੇ ਅਜਿਹੀ ਘਿਨੌਣੀ ਕਾਰਵਾਈ ਕਰਵਾਈ ਹੋਵੇ। ਤਾਂ ਕਿ ਇਹਨਾਂ ਦੋਵਾ ਮੁਸਲਿਮ ਅਤੇ ਸਿੱਖ ਮਾਰਸ਼ਲ ਕੌਮਾਂ ਵਿੱਚ ਤਰੇੜ ਪਾ ਕੇ ਨਫਰਤ ਵਧਾਉਣ ਦੀ ਸ਼ਾਜਿਸ ਹੋਵੇ।

ਸ: ਟਿਵਾਣਾ ਨੇ ਉਮਰ ਅਬਦੁੱਲਾ ਦੀ ਸਰਕਾਰ ਤੋਂ ਇਹ ਪੁਰਜ਼ੋਰ ਮੰਗ ਕੀਤੀ ਕਿ ਉਹ ਇਸ ਹੋਈ ਦੁੱਖਦਾਇਕ ਘਟਨਾ ਅਤੇ ਦੋਵੇਂ ਮਾਰਸ਼ਲ ਕੌਮਾਂ ਵਿੱਚ ਨਫਰਤ ਵਧਾਉਣ ਦੀ ਸੋਚ ਅਧੀਨ ਕੀਤੀ ਗਈ ਕਾਰਵਾਈ ਦਾ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਤਹਿ ਤੱਕ ਪਹੁੰਚਣ ਅਤੇ ਜੋ ਵੀ ਲੋਕ ਦੋਸ਼ੀ ਹੋਣ, ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆ ਜਾਣ ਅਤੇ ਅੱਗੋਂ ਲਈ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਜੰਮੂ ਕਸ਼ਮੀਰ ਵਿੱਚ ਵਿਚਰਨ ਵਾਲੇ ਮਿਹਨਤਕਸ਼ ਸਿੱਖ ਪਰਿਵਾਰਾਂ ਦਾ ਉੱਥੇ ਕੋਈ ਜਾਨੀ-ਮਾਲੀ ਨੁਕਸਾਨ ਨਾ ਕਰ ਸਕੇ। ਉਹਨਾਂ ਕਿਹਾ ਕਿ ਹਿੰਦੋਸਤਾਨ ਵਿੱਚ ਹਿੰਦੂਤਵ ਸੋਚ ਦੇ ਮਾਲਿਕ ਹਿੰਦੂਆਂ ਨੂੰ ਤਾਂ ਪੂਰੀ ਆਜ਼ਾਦੀ ਹੈ ਅਤੇ ਇੱਥੋਂ ਦੇ ਕਾਨੂੰਨ ਅਤੇ ਵਿਧਾਨ ਨੂੰ ਆਪਣੇ ਹਿੱਤਾਂ ਲਈ ਜਦੋਂ ਚਾਹੁਣ ਤ੍ਰੋੜ ਮਰੋੜ ਕੇ ਵਰਤੋਂ ਕਰ ਸਕਦੇ ਹਨ। ਪਰ ਇੱਥੇ ਵੱਸਣ ਵਾਲੀਆਂ ਘੱਟ ਗਿਣਤੀਆਂ ਕੌਮਾਂ ਸਿੱਖ, ਮੁਸਲਿਮ, ਇਸਾਈ ਉੱਤੇ ਇਹ ਤਲਵਾਰ ਹਮੇਸ਼ ਲਟਕਦੀ ਰਹਿੰਦੀ ਹੈ ਕਿ ਉਹਨਾਂ ਉੱਤੇ ਸ਼ਾਜਿਸੀ ਹਮਲੇ ਕਰਕੇ ਮੀਡੀਏ ਉੱਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਦੰਗੇ ਹੋਏ ਹਨ। ਸ:ਟਿਵਾਣਾ ਨੇ ਹਿੰਦ ਹਕੂਮਤ ਉੱਤੇ ਰਾਜ ਕਰਨ ਵਾਲੀਆਂ ਜਮਾਤਾਂ ਅਤੇ ਆਗੂਆਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਇਹ ਹੋਣ ਵਾਲੇ ਅਚਾਨਕ ਦੰਗੇ ਅੱਜ ਤੱਕ ਹਿੰਦੂ ਕੌਮ ਉੱਤੇ ਕਿਉਂ ਨਹੀਂ ਹੋਏ। ਘੱਟ ਗਿਣਤੀਆਂ ਉੱਤੇ ਹੀ ਦੰਗੇ, ਕਤਲੇਆਮ ਹੋਣ ਅਤੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸ਼ਾਜਿਸਾਂ ਨਹੀਂ ਤਾਂ ਹੋਰ ਕੀ ਹੈ? ਸ: ਟਿਵਾਣਾ ਨੇ ਸਮੂਹ ਕੌਮਾਂ, ਧਰਮਾਂ ਅਤੇ ਫਿਰਕਿਆਂ ਨਾਲ ਸੰਬੰਧਿਤ ਮੁਲਕ ਵਿੱਚ ਵਿਚਰਨ ਵਾਲੇ ਉਹਨਾਂ ਅਮਨ ਅਤੇ ਜਮਹੂਰੀਅਤ ਪਸੰਦ ਸਖਸੀਅਤਾਂ ਨੂੰ ਅਪੀਲ ਵੀ ਕੀਤੀ ਕਿ ਉਹ ਇੱਥੋ ਦੀ ਹਕੂਮਤ ਨੂੰ ਅਜਿਹਾ ਪ੍ਰਬੰਧ ਕਾਇਮ ਕਰਨ ਲਈ ਅਮਲੀ ਕਾਰਵਾਈ ਕਰਨ ਕਿ ਇਸ ਮੁਲਕ ਵਿੱਚ ਕਦੀ ਵੀ ਕੋਈ ਦੰਗੇ, ਕਤਲੇਆਮ, ਅਗਜਨੀ, ਲੁੱਟ ਮਾਰ ਆਦਿ ਸਮਾਜ ਵਿਰੋਧੀ ਕਾਰਵਾਈਆਂ ਕਰਨ ਦੀ ਗੁਸਤਾਖੀ ਨਾ ਕਰ ਸਕੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>