ਮੋਹਾਲੀ – ਗੁਰਦੁਆਰਾ ਸ੍ਰੀ ਕਲਗੀਧਰ ਸਿੰਘ (ਰਜਿ.) ਫੇਜ 4, ਐਸ. ਏ. ਐਸ. ਨਗਰ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ । ਗੁਰਦੁਆਰਾ ਸਾਹਿਬ ਦੇ ਜਨਰਲ ਸਕਤੱਰ ਸ. ਜਤਿੰਦਰ ਪਾਲ ਸਿੰਘ (ਜੇ.ਪੀ.) ਨੇ ਦਸਿਆ ਕਿ ਇਸ ਵਿਚ ਭਾਈ ਹਰਪ੍ਰੀਤ ਸਿੰਘ ਜੀ, ਮਾਤਾ ਸੁੰਦਰੀ ਇਸਤ੍ਰੀ ਸਤਿਸੰਗ ਜੱਥਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇਸਤ੍ਰੀ ਸਤਿਸੰਗ ਜੱਥਾ, ਇਸਤ੍ਰੀ ਸਤਿਸੰਗ ਜੱਥਾ ਫੇਜ਼ 4, ਭਾਈ ਲਖਵਿੰਦਰ ਸਿੰਘ ਜੀ (ਅੰਮ੍ਰਿਤਸਰ ਵਾਲੇ), ਢਾਡੀ ਜੱਥਾ ਗਿਆਨੀ ਲਖਮੀਰ ਸਿੰਘ ਜੀ (ਘੰੜੂਆਂ ਵਾਲੇ), ਭਾਈ ਹਰਜੀਤ ਸਿੰਘ ਜੀ (ਜੰਮੂ ਵਾਲੇ) ਅਤੇ ਭਾਈ ਇੰਦਰਪਾਲ ਸਿੰਘ ਜੀ (ਚੰਡੀਗੜ੍ਹ ਵਾਲੇ) ਨੇ ਸੰਗਤਾਂ ਨੂੰ ਕੀਰਤਨ ਰਾਂਹੀ ਨਿਹਾਲ ਕੀਤਾ । ਇਸ ਮੌਕੇ ਠੰਡੇ ਮਿਠੇ ਜਲ ਦੀ ਛਬੀਲ ਵੀ ਲਗਾਈ ਗਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ
This entry was posted in ਪੰਜਾਬ.