ਹਵਾਈ ਹਾਦਸੇ ਵਿਚ ਤਿੰਨ ਭਾਰਤੀਆਂ ਦੀ ਮੌਤ

ਨਿਊਯਾਰਕ- ਅਮਰੀਕਾ ਵਿਚ ਭਾਰਤੀ ਮੂਲ ਦੇ ਤਿੰਨ ਭਾਰਤੀਆਂ ਦਾ ਨਿਜ਼ੀ ਜਹਾਜ਼ ਹਾਦਸੇ ਦਾ ਸਿ਼ਕਾਰ ਹੋ ਕੇ ਮੋਹਾਕ ਨਦੀ ਵਿਚ ਡਿਗ ਪਿਆ। ਇਸ ਹਾਦਸੇ ਨਾਲ ਤਿੰਨ ਭਾਰਤੀ ਮੂ਼ਲ ਦੇ ਅਮਰੀਕੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 11 ਸਾਲ ਦਾ ਇਕ ਬੱਚਾ ਵੀ ਸ਼ਾਮਿਲ ਹੈ।

ਅਲਬਾਨੀ ਦੇ ਹੋਟਲ ਅਰਬਪਤੀ ਹੋਟਲ ਵਪਾਰੀ ਜਾਰਜ ਕੋਲਾਥ ਆਪਣੇ ਬੇਟੇ ਅਤੇ ਡਾਕਟਰ ਦੋਸਤ ਨਾਲ ਆਪਣੇ ਛੋਟੇ ਜਹਾਜ਼ ਪਾਈਪਰ ਚੈਰੋਕੀ ਤੇ ਸੈਰ ਕਰਨ ਲਈ ਨਿਕਲੇ ਸਨ। ਮੋਹਾਕ ਵੈਲੀ ਏਅਰਪੋਰਟ ਤੋਂ ਉਡਾਣ ਭਰਨ ਦੇ ਥੋੜੀ ਦੇਰ ਬਾਅਦ ਹੀ ਜਹਾਜ਼ ਦੁਰਘਟਨਾ ਦਾ ਸਿ਼ਕਾਰ ਹੋ ਗਿਆ। ਕੋਲਾਥ ਦੇ ਬੱਚੇ ਅਤੇ ਦੋਸਤ ਦੀਆਂ ਲਾਸ਼ਾਂ ਮਿਲ ਗਈਆਂ ਹਨ ਪਰ ਕੋਲਾਥ ਦੀ ਲਾਸ਼ ਅਜੇ ਤਕ ਨਹੀਂ ਸੀ ਮਿਲੀ। ਹਨੇਰਾ ਹੋਣ ਕਰਕੇ ਤਲਾਸ਼ ਰੋਕ ਦਿਤੀ ਗਈ ਸੀ। ਅਜੇ ਤਕ ਇਸ ਹਾਦਸਾਗ੍ਰਸਤ ਹੋਏ ਜਹਾਜ਼ ਦੇ ਦੁਰਘਟਨਾ ਦੇ ਕਾਰਣਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>