ਖ਼ਬਰਾਂ ਦੀ ਭੰਨਤੋੜ

-ਸ੍ਰੀ ਹਰਿਮੰਦਰ ਸਾਹਿਬ ਦੇ ਨਮੂਨੇ ‘ਤੇ ਹੋਰ ਕੋਈ ਇਮਾਰਤ ਨਹੀਂ ਤਿਆਰ ਕਰਨ ਦਿੱਤੀ ਜਾਵੇਗੀ

*ਵੋਟਾਂ ਅਕਾਲੀਆਂ ਨੂੰ ਪਾਉਣ ਦੀ ਸ਼ਰਤ ‘ਤੇ ਮੰਨ ਸਕਦੇ ਹਾਂ

-ਮਨਮੋਹਨ ਸਿੰਘ ਨੇ ਬਜਟ ਸਬੰਧੀ ਕੀਤਾ ਪ੍ਰਣਬ ਤੇ ਮਮਤਾ ਨਾਲ ਵਿਚਾਰ ਵਟਾਂਦਰਾ

*ਬਈ! ਵੋਟਾਂ ਵਾਲੇ ਨਾਅਰੇ ਪੂਰੇ ਕਰਨ ਦਾ ਵੇਲਾ ਆ ਗਿਆ ਹੈ

-ਪ੍ਰਮਾਣੂ ਹਥਿਆਰ ਤਾਲਿਬਾਨ ਦੇ ਹੱਥ੍ਰ ‘ਚ ਜਾ ਸਕਦੇ ਹਨ-ਜ਼ਰਦਾਰੀ

*ਕਿਉਂਕਿ ਮੁਸ਼ਰੱਫ਼ ਨੂੰ ਲਾਹੁਣ ਲਈ ਤਾਲਿਬਾਨ ਨਾਲ ਇਹੀ ਸੌਦਾ ਹੋਇਆ ਸੀ

-ਮਤਲਬ ਨਿਕਲ ਗਯਾ ਤੋਂ ਪਹਿਚਾਨਤੇ ਨਹੀਂ…

*ਹੋਰ ਲਵੋਂ ਚੌਥਾ ਮੋਰਚਾ ਬਨਾਉਣ ਦਾ ਮਜ਼ਾ

-6 ਲੱਖ ਲੋਕਾਂ ਲਈ ਰੁਜ਼ਗਾਰ ਦੇ ਅਵਸਰ ਪੈਦਾ ਕੀਤੇ ਜਾਣਗੇ-ਓਬਾਮਾ

*ਸਿਰਫ਼ ਅਵਸਰ ਪੈਦਾ ਕੀਤੇ ਜਾਣਗੇ ਰੁਜ਼ਗਾਰ ਦੇਣ ਦੀ ਕੋਈ ਗਰੰਟੀ ਨਹੀਂ

-ਆਈਐਸਆਈ ਦੇ ਅਤਵਾਦੀਆਂ ਨਾਲ ਸਬੰਧ ਹਨ-ਮੁਸ਼ਰੱਫ਼

*ਕਿਉਂਕਿ ਇਸ ਬਾਰੇ ਮੁਸ਼ਰੱਫ਼ ਸਾਹਿਬ ਨੂੰ ਵਧੇਰੇ ਪਤਾ ਹੈ
-ਉਡੀਕ ਮੀਤ ਦੀ

*ਲਗਦੈ ਇਹ ਗੱਲ ਕਰ ਰਿਹੈ ਪ੍ਰੀਤ ਦੀ

-ਭਾਰਤ ਦੀ ਨੌਕਰਸ਼ਾਹੀ ਸਭ ਤੋਂ ਮਾੜੀ ਅਤੇ ਰਾਜਨੀਤਕ ਦਲ ਸਭ ਤੋਂ ਵੱਧ ਭ੍ਰਿਸ਼ਟ

*ਇਹ ਤਾਂ ਬੱਚੇ ਬੱਚੇ ਨੂੰ ਪਤੈ, ਨਵੀਂ ਗੱਲ ਕੀ ਹੋਈ

-ਰੈਸਟੋਰੈਂਟ ਦੇ ਮੀਨੂੰ ਵਿਚ ਔਰਤਾਂ ਵੀ ਸ਼ਾਮਿਲ

*ਬਈ ਕਾਕਾ ਇਸ ਰੈਸਟੋਰੈਂਟ ਦਾ ਪਤਾ ਤਾਂ ਲੱਭ ਕੇ ਦਈਂ ਜ਼ਰਾ

-ਪੰਜਾਬੀ ਲੋਕ ਨਾਚਾਂ ਦਾ ਸਰੂਪ ਵਿਗਾੜਣ ਵਿਚ ਅਸੀਂ ਖੁਦ ਜਿ਼ੰਮੇਵਾਰ -ਗਿੱਲ ਸੁਰਜੀਤ
*ਲੋਕ ਗੀਤਾਂ ਦਾ ਸਰੂਪ ਵਿਗਾੜਣ ਵਾਲੇ ਲੇਖਕਾਂ ਦੀ ਗੱਲ ਵੀ ਕਰ ਜਾਂਦੇ “ਗੀਤਕਾਰ ਸਾਹਿਬ ਜੀ”

-ਵਿਗਿਆਨਕ ਸੋਝੀ ਦੇ ਪਸਾਰ ਲਈ ਮੇਰੀ ਆਵਾਜ਼ ਵੀ ਸ਼ਾਮਲ-ਮਿਸ ਪੂਜਾ
*ਕਿਆ ਬਾਤਾਂ ਨੇ ਕਿਸ਼ ‘ਮਿਸ’ ਦੀਆਂ
-ਨਵੇਂ ਸਵੇਰੇ ਦੀ ਸਰਘੀ ਦੇ ਘੁੰਢ ਹਟਾਉਣ ਦੇ ਪਲਾਂ ਦਾ ਮਿਲਾਪ
*ਘੁੰਢ ਚੁਕਾਈ ਵਿਚ ਕੁਰਸੀ ਮਿਲ ਗਈ ਹੈ

-ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਨੂੰ ਦੇਸ਼ ਦੇ ਕੋਨੇ ਕੋਨੇ ‘ਵ ਪਹੁੰਚਾਇਆ ਜਾਵੇਗਾ
*ਕਿਉਂਕਿ ਵਿਦੇਸ਼ਾਂ ਵਾਲੇ ਇਸ ਕੰਮ ਵਿਚ ਐਸਜੀਪੀਸੀ ਤੋਂ ਮੋਹਰੀ ਬਣ ਗਏ ਨੇ

-ਦੀਪਿਕਾ ਹੁਣ ਤੇਲਗੂ ਫਿਲਮ ਵਿਚ ਜਲਵੇ ਵਿਖਾਵੇਗੀ

*ਸਿੱਧਾ ਕਿਉਂ ਨਹੀਂ ਕਹਿੰਦੇ ਜਿਸਮ ਵਿਖਾਵੇਗੀ

-ਮੱਲਿਕਾ ਮੈਨਨ ਦੇ ਪਿੱਛੇ ਪਈ
*ਹੱਥ ਧੋ ਕੇ (ਯਕੀਨ ਨਹੀਂ ਆਉਂਦਾ ਤਾਂ ਫੋਟੋ ਵੇਖ ਲਵੋ)

-ਸਿ਼ਲਪਾ ਨੇ ਰਾਜ ਦੇ ਨਾਲ ਮਨਾਇਆ ਆਪਣਾ ਜਨਮ ਦਿਨ

*ਰਾਜ਼ ਕੋ ਰਾਜ਼ ਰਹਿਨੇ ਦੋ

-ਸਿੱਖ ਪੰਥ 1984 ਦੇ ਦੁਖਾਂਤ ਨੂੰ ਕਤਈ ਨਹੀਂ ਭੁਲਾ ਸਕਦਾ
*ਅਕਾਲੀ ਲੀਡਰ ਭਾਵੇਂ ਭੁਲਾ ਦੇਣ

-ਕੁਰਸੀ ਤਾਂ ਛੱਡਣੀ ਹੀ ਪਏਗੀ ਸੁਖਬੀਰ ਸਿੰਘ ਬਾਦਲ ਨੂੰ

*ਪਿਆਰ ਨਾਲ ਕਿ ਧੱਕੇ ਨਾਲ

-ਚੁਣੌਤੀਆਂ ਤੋਂ ਪਿੱਠ ਮੋੜਕੇ ਨਹੀਂ ਜਾਵਾਂਗਾ-ਬਰਾਊਨ
*ਮੂੰਹ ਮੋੜਕੇ ਭਾਵੇਂ ਚਲਾ ਜਾਵਾਂ

-ਆਰਕੀਟੈਕਟ ਵਿਭਾਗ ਤੋਂ ਦੁਖੀ ਹੈ ਨੇਕਚੰਦ

*ਕੁਝ ਪੈਸਾ ਦੇ ਦਿਓ, ਫਿਰ ਸੁਖ ਹੀ ਸੁਖ ਮਿਲਣਗੇ

-ਟਰਾਇਲ ਰੂਮ ਵਿਚ ਕਪੜੇ ਬਦਲਣ ਤੋਂ ਪਹਿਲਾਂ ਸਾਵਧਾਨੀ ਵਰਤੋ
*ਕਿਤੇ ਕੰਧ ਵਿਚ ਚੋਰ ਕੈਮਰਾ ਤਾਂ ਨਹੀਂ ਲੱਗਾ ਹੋਇਆ

-ਦਲਿਤ ਵੋਟਰਾਂ ਨੂੰ ਭਰਮਾਉਣ ਵਿਚ ਜੁਟਿਆ ਅਕਾਲੀ ਦਲ

*ਇਸੇ ਨੂੰ ਤਾਂ ਕਹਿੰਦੇ ਨੇ ਅਕਾਲੀ ਰਾਜਨੀਤੀ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>