ਹੁਣ 3700 ਰੁਪੈ ਵਿਚ ਚੰਡੀਗੜ੍ਹ ਤੋਂ ਦੁਬਈ ਤਕ ਸਫਰ

ਚੰਡੀਗੜ੍ਹ- ਦੁਬਈ ਜਾਣ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਉਹ ਹੁਣ 3700 ਰੁਪੈ ਵਿਚ ਚੰਡੀਗੜ੍ਹ ਤੋਂ ਦੁਬਈ ਤਿੰਨ ਘੰਟੇ ਦਸ ਮਿੰਟ ਵਿਚ ਜਾ ਸਕਣਗੇ। ਫਲਾਈ ਦੁਬਈ 23 ਜੁਲਾਈ ਤੋਂ ਚੰਡੀਗੜ੍ਹ ਤੋਂ ਦੁਬਈ ਦੇ ਵਿਚਕਾਰ ਸਿਧੀ ਫਲਾਈਟ ਸ਼ੁਰੂ ਕਰਨ ਜਾ ਰਿਹਾ ਹੈ। ਚੰਡੀਗੜ੍ਹ ਤੋਂ ਇਹ ਪਹਿਲੀ ਅੰਤਰਰਾਸ਼ਟਰੀ ਉਡਾਣ ਹੋਵੇਗੀ।

ਫਲਾਈ ਦੁਬਈ ਨੂੰ ਇਸ ਡੇਲੀ ਫਲਾਈਟ ਦੇ ਲਈ ਸ਼ੈਡਊਲ ਅਪਰੇਟਿੰਗ ਲਾਈਸੈਂਸ ਤਾਂ ਮਿਲ ਗਿਆਹੈ, ਪਰ ਅਜੇ ਇਸ ਦਾ ਟਾਈਮ ਸੈਟ ਨਹੀਂ ਕੀਤਾ ਗਿਆ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਫਲਾਈਟ ਲੇਟ ਨਾਈਟ ਹੋਵੇਗੀ। ਫਲਾਈ ਦੁਬਈ ਇਹ ਸੇਵਾ ਭਾਰਤ ਦੇ ਤਿੰਨ ਸ਼ਹਿਰਾਂ ਵਿਚ ਕਰ ਰਿਹਾ ਹੈ। ਜੁਲਾਈ 13 ਨੂੰ ਲਖਨਊ ਤੋਂ ਦੁਬਈ ਦੀ ਫਲਾਈਟ ਸ਼ੁਰੂ ਹੋਵੇਗੀ। 14 ਜੁਲਾਈ ਤੋਂ ਕੋਇੰਬਟੂਰ ਤੋਂ ਅਤੇ 23 ਜੁਲਾਈ ਤੋਂ ਚੰਡੀਗੜ੍ਹ ਤੋਂ ਫਲਾਈਟ ਸ਼ੁਰੂ ਹੋਵੇਗੀ। ਫਲਾਈ ਦੁਬਈ ਦੇ ਸੀਈਓ ਗੈਥ ਅਲ ਗੈਥ ਦਾ ਕਹਿਣਾ ਹੈ ਕਿ ਭਾਰਤ ਇਕ ਬਹੁਤ ਹੀ ਮਹੱਤਵਪੂਰਣ ਬਜ਼ਾਰ ਹੈ। ਅਸੀਂ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਯਾਤਰੀਆਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਇਕ ਲੰਬੇ ਅਤੇ ਸਫਲ ਭਵਿਖ ਦੀ ਉਮੀਦ ਕਰ ਰਹੇ ਹਾਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>