ਅਟਾਰੀ ਦੇ ਕੋਲ ਡਿਗੇ ਪਾਕਿਸਤਾਨੀ ਬੰਬ ਇੰਜ ਲਗਿਆ ਕਿ ਪਾਕਿ ਨੇ ਹਮਲਾ ਕਰ ਦਿੱਤੈ

ਅੰਮ੍ਰਿਤਸਰ: ਭਾਰਤੀ ਸਰਹੱਦ ਵਿਚ ਪਾਕਿਸਤਾਨ ਵਲੋਂ ਤਿੰਨ ਬੰਬ ਸੁੱਟੇ ਗਏ, ਇਸ ਵਿਚ ਇਕ ਕਿਸਾਨ ਜ਼ਖ਼ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬੀਐਸਐਫ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪਾਕਿ ਰੇਂਜਰਜ਼ ਨਾਲ ਗੱਲਬਾਤ ਕੀਤੀ। ਪਾਕਿਸਤਾਨੀ ਰੇਂਜਰਜ਼ ਨੇ ਮਾਮਲੇ ਦੀ ਪੂਰੀ ਪੜਤਾਲ ਦਾ ਭਰੋਸਾ ਦਿੱਤਾ ਹੈ। ਬੀਐਸਐਫ਼ ਦੇ ਅਧਿਕਾਰੀਆਂ ਨੇ ਇਸ ਘਟਨਾ ਵਿਚ ਪਾਕਿਸਤਾਨੀ ਅਤਿਵਾਦੀਆਂ ਦਾ ਹੱਥ ਹੋਣ ਤੋਂ  ਇਨਕਾਰ ਕੀਤਾ ਹੈ। ਬੰਬ ਡਿੱਗਦੇ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਸ਼ਨਿੱਚਰਵਾਰ ਰਾਤੀਂ ਅੰਦਾਜ਼ਨ 10 ਵਜੇ ਦੀ ਹੈ। ਪਹਿਲਾ ਬੰਬ ਅਟਾਰੀ ਦੇ ਕੋਲ ਪਿੰਡ ਡੰਡੇ ਦੇ ਖੇਤਾਂ ਵਿਚ ਡਿਗਿਆ ਜਦਕਿ ਦੂਜਾ ਬੰਬ ਪਿੰਡ ਬੈਹੜਵਾਲ ਦੇ ਖੇਤਾਂ ਵਿਚ ਡਿਗਿਆ। ਤੀਜਾ ਬੰਬ ਪੁੱਲ ਕੰਜਰੀ ਦੇ ਸਾਹਮਣੇ ਪਾਕਿਸਤਾਨੀ ਇਲਾਕੇ ਵਿਚ ਡਿਗਿਆ। ਬੰਬ ਡਿੱਗਦੇ ਹੀ ਖੇਤ ਵਿਚ ਕੰਮ ਕਰਦਾ ਦਿਲਬਾਗ ਸਿੰਘ ਜ਼ਖ਼ਮੀ ਹੋ ਗਿਆ।  ਘਟਨਾ ਦੀ ਸੂਚਨਾ ਮਿਲਦੇ ਹੀ ਬੀਐਸਐਫ਼ ਦੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਉਨ੍ਹਾਂ ਨੇ ਬੰਬਾਂ ਦੇ ਖੋਖਿਆਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਬੀਐਸਐਫ਼ ਦੇ ਡੀਆਈ ਜੀ ਮੁਹੰਮਦ ਅਕੀਲ ਨੇ ਕਿਹਾ ਕਿ ਫੌਜਾਂ ਦੇ ਸਹਿਯੋਗ ਨਾਲ ਮਾਮਲੇ ਦੀ ਜਾਂਚ ਜਾਰੀ ਹੈ। ਸ਼ਨਿੱਚਰਵਾਰ ਨੂੰ ਦੇਰ ਰਾਤ ਨੂੰ ਕਮਾਂਡੈਂਟ ਪੱਧਰ ਦੀ ਮੀਟਿੰਗ ਵਿਚ ਪਾਕਿਸਤਾਨੀ ਰੇਂਜਰਾਂ ਦੇ ਸਨਮੁੱਖ ਇਸ ਘਟਨਾ ਲਈ ਰੋਸ ਪ੍ਰਗਟ ਕੀਤਾ ਗਿਆ। ਪਾਕਿਸਤਾਨੀ ਰੇਂਜਰਾਂ ਨੇ ਵੀ ਇਸ ਮਾਮਲੇ ਵਿਚ ਪੜਤਾਲ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਇਸ ਘਟਨਾ ਵਿਚ ਪਾਕਿਸਤਾਨੀ ਅਤਿਵਾਦੀਆਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਸਰਹੱਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪਿਮਡ ਡੰਡੇ ਅਤੇ ਪਿੰਡ ਬੈਹੜਵਾਲ ਵਿਚ ਡਿੱਗੇ ਬੰਬਾਂ ਦੇ ਸਬੰਧ ਵਿਚ ਘਰਿੰਡਾ ਅਤੇ ਲੋਪੋਕੇ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਜਿ਼ਕਰਯੋਗ ਹੈ ਕਿ ਸ਼ਨਿੱਚਰਵਾਰ ਸ਼ਾਮੀਂ ਰੋਢਾਵਲੀ ਪਿੰਡ ਵਿਚ ਇਕ ਪਾਕਿਸਤਾਨੀ ਨੇ ਦਿਨ ਦਿਹਾੜੇ ਸਰਹੱਦ ਪਾਰ ਕਰਕੇ ਭਾਰਤ ਆਉਣ ਦੀ ਕੋਸਿ਼ਸ਼ ਕਤਿੀ ਅਤੇ ਬੀਐਸਐਫ਼ ਦੇ ਜਵਾਨਾਂ ਨੇ ਉਸਨੂੰ ਗੋਲੀ ਮਾਰਕੇ ਮਾਰ ਦਿੱਤਾ।
ਭਾਰਤ-ਪਾਕਿ ਸਰਹੱਦ ‘ਤੇ ਸ਼ਨਿੱਚਰਵਾਰ ਰਾਤੀਂ ਪਾਕਿਸਤਾਨੀ ਖੇਤਰ ਚੋਂ ਦਾਗੇ ਗਏ ਬੰਬਾਂ ਤੋਂ ਬਾਅਦ ਸਰਹੱਦੀ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਕੁਝ ਲੋਕਾਂ ਨੂੰ ਕੁਝ ਸਮੇਂ ਲਈ ਇਹ ਮਹਿਸੂਸ ਹੋਇਆ ਕਿ ਜਿਵੇਂ ਪਾਕਿਸਤਾਨ ਨੇ ਹਮਲਾ ਕਰ ਦਿਤਾ ਹੈ। ਇਸ ਘਟਨਾ ਦੇ ਚਸ਼ਮਦੀਦ ਦਿਲਬਾਗ ਸਿੰਘ ਨੇ ਦਸਿਆ ਕਿ ਜਦ ਉਹ ਖੇਤਾਂ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਪਾਕਿਸਤਾਨ ਵਲੋਂ ਆਇਆ ਇਕ ਅੱਗ ਦਾ ਗੋਲਾ ਝੇਨੇ ਦੇ ਖੇਤਾਂ ਵਿਚ ਡਿਗਿਆ ਅਤੇ ਉਸਦੀ ਲੱਤ ‘ਤੇ ਕੁਝ ਵਜਿਆ। ਉਹ ਸਹਿਮ ਗਏ ਅਤੇ ਆਪਣੀ ਜਾਨ ਬਚਾਉਣ ਲਈ ਘਰ ਵਲ ਭੱਜੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਵਿਚ ਵਾਲ ਵਾਲ ਬੱਚ ਗਏ।
ਇਸੇ ਪਿੰਡ ਦੀ ਇਕ ਔਰਤ ਸੁਖਵਿੰਦਰ ਕੌਰ ਨੇ ਕਿਹਾ ਕਿ ਜ਼ੋਰਦਾਰ ਧਾਮਕੇ ਦੀ ਆਵਾਜ਼ ਸੁਣਕੇ ਉਹ ਘਰਾਂ ਚੋਂ ਬਾਹਰ ਵੱਲ ਭੱਜੇ। ਉਨ੍ਹਾਂ ਨੂੰ ਇਕ ਵਾਰ ਤਾਂ ਇੰਜ ਮਹਿਸੂਸ ਹੋਇਆ ਕਿ ਪਾਕਿਸਤਾਨੀ ਫੌਜਾਂ ਨੇ ਹਮਲਾ ਕਰ ਦਿੱਤਾ ਹੈ। ਇਹ ਸੋਚ ਕੇ ਉਨ੍ਹਾਂ ਦਾ ਸਰੀਰ ਕੰਬ ਉਠਦਾ ਹੈ ਕਿ ਜੇਕਰ ਬੰਬ ਉਨ੍ਹਾਂ ਦੇ ਘਰ ‘ਤੇ ਡਿਗਦੇ ਤਾਂ ਕੀ ਹੁੰਦਾ। ਇਕ ਹੋਰ ਮੁਖਤਿਆਰ ਸਿੰਘ ਨੇ ਕਿਹਾ ਕਿ ਉਹ ਰੋਜ਼ਾਨਾ ਵਾਂਗ ਆਪਣੇ ਕੰਮ ਤੋਂ ਪਰਤ ਰਿਹਾ ਸੀ। ਰਾਹ ਵਿਚ ਉਸਨੇ ਖੇਤਾਂ ਵਿਚ ਲੋਹੇ ਦਾ ਇਕ ਟੁਕੜਾ ਵੇਖਿਆ ਅਤੇ ਚੁਕ ਲਿਆ। ਜਦ ਘਰ ਪਹੁੰਚ ਕੇ ਪਤਾ ਚਲਿਆ ਕਿ ਪਿੰਡ ਵਿਚ ਬੰਬ ਡਿਗਿਆ ਹੈ ਤਾਂ ਉਸਨੂੰ ਖਦਸ਼ਾ ਹੋਇਆ ਕਿ ਉਹ ਬੰਬ ਦਾ ਹਿੱਸਾ ਵੀ ਹੋ ਸਕਦਾ ਹੈ। ਉਸਨੇ ਇਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਡੰਡੇ ਅਤੇ ਇਸਦੇ ਨਜ਼ਦੀਕ ਦੇ ਪਿੰਡਾਂ  ਦੇ ਲੋਕਾਂ ਨੇ ਸਾਰੀ ਰਾਤ ਜਾਗਕੇ ਕੱਢੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>