ਅਕਸ਼ੇ ਨੇ ਕੈਟ ਅਤੇ ਕਰੀਨਾ ਦੋਂਵਾਂ ਨੂੰ ਹੀ ਆਕਰਸ਼ਕ ਦਸਿਆ

Akshay Kumar

ਨਵੀਂ ਦਿੱਲੀ- ਅਕਸ਼ੇ ਕੁਮਾਰ ਲਈ ਇਹ ਫੈਂਸਲਾ ਕਰਨਾ ਮੁਸ਼ਕਿਲ ਹੋ ਗਿਆ ਹੈ ਕਿ ਕਰੀਨਾ ਅਤੇ ਕੈਟ ਵਿਚੋਂ ਕਿਸਨੂੰ ਚੰਗੀ ਅਦਾਕਾਰਾ ਕਹੇ। ਵਿਚਾਰੇ ਨੇ ਆਪਣੀ ਜਾਨ ਬਚਾਉਣ ਲਈ ਇਹ ਕਹਿ ਕੇ ਖਹਿੜ੍ਹਾ ਛੁਡਾਇਆ ਕਿ ਦੋਂਵੇਂ ਅਭੀਨੇਤਰੀਆਂ ਹੀ ਬੇਹਤਰ ਹਨ। ਦੋਂਵੇ ਹੀ ਆਕਰਸ਼ਕ ਅਦਾਕਾਰਾ ਹਨ।

ਅਕਸ਼ੇ ਨੇ ਕਿਹਾ ਕਿ ਕੈਟ ਅਤੇ ਕਰੀਨਾ ਦੋਂਵੇਂ ਹੀ ਚੰਗੀਆਂ ਹਨ। ਦੋਂਵਾਂ ਵਿਚੋਂ ਜਿਆਦਾ ਚੰਗੀ ਕੌਣ ਹੈ ਇਹ ਤਾਂ ਫਿਲਮ ਵਿਚ ਉਨ੍ਹਾਂ ਦੀ ਅਦਾਕਾਰੀ ਤੇ ਨਿਰਭਰ ਕਰਦਾ ਹੈ। ਅਕਸ਼ੇ ਕੈਟਰੀਨਾ ਦੇ ਨਾਲ ਸਿੰਘ ਇਜ਼ ਕਿੰਗ ਅਤੇ ਨਮਸਤੇ ਲੰਡਨ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁਕਿਆ ਹੈ। ਦੂਸਰੇ ਪਾਸੇ ਉਹ ਕਰੀਨਾ ਦੇ ਨਾਲ ਅਜਨਬੀ ਅਤੇ ਇਤਰਾਜ਼ ਵਰਗੀਆਂ ਫਿਲਮਾਂ ਵਿਚ ਨਜ਼ਰ ਆਵੇਗਾ। ਇਥੇ ਜਿਕਰਯੋਗ ਹੈ ਕਿ  ਅਕਸ਼ੇ ਅਤੇ ਕਰੀਨਾ ਦੀ ਨਵੀਂ ਫਿਲਮ ਕਮਬਖਤ ਇਸ਼ਕ ਇਸ ਸ਼ੁਕਰਵਾਰ ਨੂੰ ਰਲੀਜ਼ ਹੋ ਰਹੀ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>