“
ਮੁੰਬਈ- “ਕਮਬਖਤ ਇਸ਼ਕ” ਫਿਲਮ ਨੇ ਪਹਿਲੇ ਹਫਤੇ ਚੰਗੀ ਸਫਲਤਾ ਹਾਸਿਲ ਕੀਤੀ ਹੈ ਅਤੇ ਸ਼ੁਰੂ ਦੇ ਦਿਨਾਂ ਵਿਚ 46 ਕਰੋੜ ਰੁਪੈ ਤੋਂ ਉਪਰ ਦਾ ਬਿਜ਼ਨਸ ਕੀਤਾ ਹੈ। ਵਿਦੇਸ਼ਾਂ ਵਿਚ ਵੀ ਇਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਫਿਲਮ ਵਿਚ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਮੁੱਖ ਭੂਮਿਕਾ ਵਿਚ ਹਨ। ਸਬੀਰ ਖਾਨ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਫਿਲਮ ਨੇ ਭਾਰਤ ਵਿਚ 32 ਕਰੋੜ ਰੁਪੈ ਅਤੇ ਵਿਦੇਸ਼ਾਂ ਵਿਚ 14 ਕਰੋੜ ਰੁਪੈ ਦਾ ਕਾਰੋਬਾਰ ਕੀਤਾ ਹੈ। ਯੂਕੇ ਵਿਚ ਇਹ ਫਿਲਮ ਅਠਵੇਂ ਪਾਏਦਾਨ ਤੇ ਪਹੁੰਚ ਗਈ। ਅਮਰੀਕਾ ਵਿਚ ਵੀ 7 ਲਖ ਡਾਲਰ ਨਾਲ ਚੰਗਾ ਕਾਰੋਬਾਰ ਕੀਤਾ। ਪਾਕਿਸਤਾਨ ਵਿਚ ਵੀ ਇਕ ਲਖ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ। ਪਾਕਿਸਤਾਨ ਵਿਚ ਬਾਲੀਵੁੱਡ ਫਿਲਮ ਦਾ ਸੱਭ ਤੋਂ ਵੱਧ ਕਾਰੋਬਾਰ ਹੈ। ਤਰਨ ਸ਼ਾਹ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਸ਼ੁਰੂਆਤੀ ਇਹੀ ਸੰਕੇਤ ਮਿਲਦੇ ਹਨ ਕਿ ਭਾਰਤ ਦੇ ਇਤਿਹਾਸ ਵਿਚ ਇਹ ਫਿਲਮ ਉਨ੍ਹਾਂ 5 ਫਿਲਮਾਂ ਵਿਚੋਂ ਹੈ, ਜਿਨ੍ਹਾਂ ਨੂੰ ਏਨੀ ਜਬਰਦਸਤ ਸ਼ੁਰੂਆਤ ਮਿਲੀ ਹੈ।