ਪਾਕਿ ਫੌਜ ਤਾਲਿਬਾਨ ਲੀਡਰਾਂ ਦੇ ਸੰਪਰਕ ਵਿਚ

ਇਸਲਾਮਾਬਾਦ-ਪਾਕਿਸਤਾਨੀ ਫੌਜ ਨੇ ਮੰਨਿਆ ਹੈ ਕਿ ਉਹ ਮੁੱਲਾ ਉਮਰ ਸਮੇਤ ਅਫ਼ਗਾਨਿਸਤਾਨ ਦੇ ਤਾਲਿਬਾਨੀ ਲੀਡਰਾਂ ਦੇ ਸੰਪਰਕ ਵਿਚ ਹੈ। ਫੌਜਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਨਾਲ ਜੁੜੀਆਂ ਉਸਦੀਆਂ ਫਿਕਰਾਂ ‘ਤੇ ਧਿਆਨ ਦਿੱਤਾ ਜਾਂਦਾ ਹੈ ਤਾਂ ਉਹ ਤਾਲਿਬਾਨੀਆਂ ਨੂੰ ਅਮਰੀਕਾ ਦੇ ਨਾਲ ਗੱਲਬਾਤ ਲਈ ਤਿਆਰ ਕਰ ਸਕਦਾ ਹੈ।
ਅਮਰੀਕੀ ਨਿਊਜ਼ ਚੈਨਲ ਨੇ ਪਾਕਿਤਾਨੀ ਫੌਜਾਂ ਦੇ ਮੁਖ ਬੁਲਾਰੇ ਮੇਜਰ ਜਨਰਲ ਅਤਹਰ ਅੱਬਾਸ ਦੇ ਇੰਟਰਵਿਊ ਦੇ ਹਵਾਲੇ ਨਾਲ ਕਿਹਾ ਹੈ ਕਿ ਫੌਜਾਂ ਮੁੱਲਾ ਉਮਰ, ਜਲਾਲੂਦੀਨ ਹੱਕਾਨੀ, ਮੁੱਲਾ ਨਾਜਿਰ ਅਤੇ ਹਿਜਬ ਏ ਇਸਲਾਮੀ ਦੇ ਗੁਲਬੁਦੀਨ ਹਿਕਮਤੀਯਾਰ ਜਿਹੇ ਤਾਲਿਬਾਨੀ ਕਮਾਂਡਰਾਂ ਦੇ ਨਾਲ ਹੁਣ ਵੀ ਸੰਪਰਕ ਵਿਚ ਹਨ। ਸ਼ਨਿੱਚਰਵਾਰ ਨੂੰ ਸੀਐਨਐਨ ਦੀ ਇਹ ਰਿਪੋਰਟ ਪ੍ਰਸਾਰਿਤ ਹੋਣ ਦੇ ਕੁਝ ਘੰਟਿਆਂ ਬਾਅਦ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਨੇ ਇਹ ਕਹਿੰਚੇ ਹੋਏ ਇਸਨੂੰ ਖਾਰਜ ਕਰ ਦਿੱਤਾ ਕਿ ਅੱਬਾਸ ਦੀ ਟਿੱਪਣੀ ਆਧਾਰਹੀਨ, ਮਨਘੜਤ ਅਤੇ ਬਿਨਾਂ ਮਤਲਬ ਹੈ। ਚੈਨਲ ਨੇ ਅੱਬਾਸ ਦੇ ਹਵਾਲੇ ਨਾਲ ਕਿਹਾ, “ਦੁਨੀਆਂ ਵਿਚ ਕੋਈ ਵੀ ਖੁਫੀਆ ਜਥੇਬੰਦੀ ਕਿਸੇ ਹੋਰ ਜਥੇਬੰਦੀ ਦੇ ਲਈ ਆਪਣੇ ਆਖਰੀ ਦਰਵਾਜ਼ੇ ਬੰਦ ਨਹੀਂ ਕਰਦਾ। ਇਸੇ ਕਰਕੇ ਸੰਪਰਕ ਬਣਾਏ ਹੋਏ ਹਨ ਅਤੇ ਗੱਲਬਾਤ ਵੀ ਹੁੰਦੀ ਹੈ।
ਚੈਨਲ ਦੀ ਰਿਪੋਰਟ ਮੁਤਾਬਕ ਅੱਬਾਸ ਨੇ ਕਿਹਾ ਕਿ ਤਾਲਿਬਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਣ ਦੇ ਬਦਲੇ ਪਾਕਿਸਤਾਨ ਵਾਸਿ਼ੰਗਟਨ ਨਾਲ ਭਾਰਤ ਨਾਲ ਜੁੜੇ ਮੁੱਿਦਆਂ ਬਾਰੇ ਛੋਟ ਚਾਹੁੰਦਾ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਚੈਨਲ ਨੂੰ ਦਸਿਆ ਕਿ ਓਬਾਮਾ ਪ੍ਰਸ਼ਾਸਨ ਤਾਲਿਬਾਨ ਲੀਡਰਾਂ ਦੇ ਨਾਲ ਗੱਲ ਕਰਨ ਅਤੇ ਪਾਕਿਸਤਾਨ ਦੀਆਂ ਫਿਕਰਾਂ ਨੂੰ ਭਾਰਤ ਦੇ ਸਨਮੁੱਖ ਪੇਸ਼ ਕਰਨ ਦਾ ਇੱਛੁਕ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>