ਕਸਾਬ ਦਾ ਫ਼ੈਸਲਾ ਹੋਵੇਗਾ ਇਕ ਮਹੀਨੇ ‘ਚ

ਮੁੰਬਈ – ਬੀਤੇ ਸਾਲ 26ਨਵੰਬਰ ਨੂੰ ਮੁੰਬਈ ਵਿਚ ਹੋਏ ਅਤਿਵਾਦੀ ਹਮਲਿਆਂ ਦੇ ਮਾਮਲੇ ਵਿਚ ਇਕ ਗਵਾਹ ਨੇ ਅਦਾਲਤ ਵਿਚ ਇਹ ਕਹਿੰਦੇ ਹੋਏ ਪ੍ਰਮੁੱਖ ਆਰੋਪੀ ਮੁਹੰਮਦ ਅਜਮਲ ਕਸਾਬ ਦੀ ਪਛਾਣ ਕੀਤੀ ਕਿ ਮੰਤਰਾਲੇ ਦੇ ਨਜ਼ਦੀਕ ਬੰਦੂਕ ਦਿਖਾਕੇ ਸਕੋਡਾ ਕਾਰ ਲੈਕੇ ਭੱਜਣ ਵਾਲੇ ਦੋਵੇਂ ਅਤਿਵਾਦੀਆਂ ਚੋਂ ਇਕ ਉਹ ਸੀ। ਜੱਜ ਐਮ ਐਲ ਟਾਹਿਲਿਆਨੀ ਦੇ ਸਨਮੁੱਖ ਗਵਾਹੀ ਦਿੰਦੇ ਹੋਏ ਸਮਿਤ ਅਜਗਾਂਵਕਰ ਨੇ ਕਿਹਾ ਕਿ ਉਨ੍ਹਾਂ ਦੇ ਦੋਸਤ ਸ਼ਰਨ ਸਰਾਸਾ ਨੇ ਹਮਲੇ ਵਾਲੇ ਦਿਨ ਆਪਣੀ ਸਕੋਡਾ ਕਾਰ ਵਿਚ ਉਸਨੂੰ ਲਿਫਟ ਦਿੱਤੀ ਸੀ। ਜਦ ਉਹ ਵਾਲਮੀਕੀ ਚੌਂਕ ਪਹੁੰਚੇ ਤਾਂ ਉਨ੍ਹਾਂ ਨੂੰ ਗੋਲੀਆਂ ਚਲਣ ਦੀ ਆਵਾਜ਼ ਸੁਣਾਈ ਦਿੱਤੀ।
ਉਨ੍ਹਾਂ ਨੇ ਵਕੀਲ ਉਜਵਲ ਨਿਕਮ ਨੂੰ ਕਿਹਾ ਕਿ ਆਈਨਾਕਸ ਥੀਏਟਰ ਦੇ ਕੋਲ ਅਸੀਂ ਆਪਣੇ ਵਲ ਆਉਂਦੀ ਹੋਈ ਇਕ ਪੁਲਿਸ ਦੀ ਗੱਡੀ ਨੂੰ ਵੇਖਿਆ। ਦੋ ਲੋਕੀਂ ਗੱਡੀ ਚੋਂ ਉਤਰੇ, ਇਕ ਲੰਮਾ ਸੀ ਅਤੇ ਦੂਜਾ ਛੋਟਾ, ਛੋਟੇ ਕਦ ਦੇ ਆਦਮੀ ਨੇ ਕਸਾਬ ਵੱਲ ਇਸ਼ਾਰਾ ਕਰਦੇ ਹੋਏ ਸਾਨੂੰ ਕਾਰ ਚੋਂ ਉਤਰਨ ਲਈ ਕਿਹਾ। ਗਵਾਹ ਮੁਤਾਬਕ ਲੰਮਾ ਆਦਮੀ ਮਾਰਿਆ ਗਿਆ ਅਤਿਵਾਦੀ ਅਬੂ ਇਸਮਾਈਲ ਡਰਾਈਵਰ ਸੀਟ ‘ਤੇ ਬੈਠੇ ਸ਼ਰਨ ਵੱਲ ਗਿਆ ਅਤੇ ਜ਼ਬਰਦਸਤੀ ਉਸਨੂੰ ਕਾਰ ਚੋਂ ਬਾਹਰ ਕਢਿਆ। ਲੰਮੇ ਕਦ ਦਾ ਆਦਮੀ ਡਰਾਈਵਰ ਦੀ ਸੀਟ ‘ਤੇ ਬੈਠ ਗਿਆ ਜਦਕਿ ਦੂਜਾ ਅਤਿਵਾਦੀ ਉਸਦੇ ਨਜ਼ਦੀਕ ਅਗਲੀ ਸੀਟ ‘ਤੇ ਬੈਠ ਗਿਆ ਪਰ ਉਸਨੂੰ ਇਕ ਦਮ ਪਤਾ ਚਲਿਆ ਕਿ ਕਾਰ ਦੀ ਚਾਬੀ ਉਸ ਵਿਚ ਨਹੀਂ ਹੈ। ਗਵਾਹ ਨੇ ਦਸਿਆ ਕਿ ਛੋਟੇ ਕਦ ਦਾ ਸ਼ਖ਼ਸ ਸ਼ਰਨ ਵੱਲ ਭਜਕੇ ਗਿਆ ਅਤੇ ਉਸਨੂੰ ਚਾਬੀ ਦੇਣ ਲਈ ਕਿਹਾ, ਜਿਹੜੀ ਕਾਰ ਦੇ ਕੋਲ ਜ਼ਮੀਨ ‘ਤੇ ਪਈ ਸੀ।
ਮੁਕਦਮੇ ਦੌਰਾਨ ਕਸਾਬ ਨੂੰ ਅਕਸਰ ਨਿਕਮ ਵੱਲ ਮੁਸਕਾਉਂਦੇ ਹੋਏ ਵੇਖਿਆ ਗਿਆ। ਇਸਤੋਂ ਬਾਅਦ ਹਲਕੇ ਮਾਹੌਲ ਵਿਚ ਜੱਜ ਨੇ ਕਿਹਾ, ਉਹ ਤੁਹਾਡਾ ਚਹੇਤਾ ਦਿਖਾਈ ਦਿੰਦਾ ਹੈ। ਕਸਾਬ ਦੇ ਵਕੀਲ ਅਬਾਸ ਕਾਜ਼ਮੀ ਨੇ ਵੀ ਕਿਹਾ ਕਿ ਕਸਾਬ ਨਿਕਮ ਦਾ ਦੋਸਤ ਹੈ ਅਤੇ ਇਸ ਲਈ ਮੁਸਕਰਾ ਰਿਹਾ ਹੈ। ਨਿਕਮ ਨੇ ਇਸ ਸਬੰਧੀ ਪ੍ਰਤੀਕਿਰਿਆ ਦਿੱਤੀ, “ਕਸਾਬ ਜਾਣਦਾ ਹੈ ਕਿ ਉਸਦੇ ਕੋਲ ਕੁਝ ਦਿਨ ਹਨ, ਮੁਕਦਮਾ ਪੂਰਾ ਹੋਣ ਦੇ ਲਿਹਾਜ਼ ਨਾਲ ਅਤੇ ਇਸਲਈ ਉਹ ਦੋਸਤੀ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ।” ਹੁਣ ਤੱਕ ਮਾਮਲੇ ਵਿਚ ਕੁਲ 150 ਗਵਾਹ ਆਪਣੇ ਬਿਆਨ ਦੇ ਚੁੱਕੇ ਹਨ। ਨਿਕਮ ਨੇ ਕਿਹਾ ਕਿ ਮੁਕਦਮੇ ਦੀ ਕਾਰਵਾਈ ਇਕ ਮਹੀਨੇ ਦੇ ਅੰਦਰ ਪੂਰੀ ਹੋਣ ਦੀ ਆਸ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>