ਜਿਹੜਾ ਸਿੱਖ ਪੁਤ ਕੇਸ ਨਹੀ ਕਟਵਾਏਗਾ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆ ਮਾਣੇਗਾ:-ਜਥੇ: ਬਲਦੇਵ ਸਿੰਘ

sgpcd-20ਮੁਕਤਸਰ  (ਸ਼ਮਿੰਦਰ ਸਿੰਘ):- ਸ਼੍ਰੌਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਹਰ ਪਿੰਡ ਅਤੇ ਹਰ ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ ਕੇਸ ਰਖਵਾ ਕੇ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ 32ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦੇ ਦਸਾਂ ਪਿੰਡਾਂ ਦੇ ਮੁਖ ਸਮਾਗਮ ਪਿੰਡ ਭਾਗਸਰ (ਮੁਕਤਸਰ) ਵਿਖੇ ਹਾਜ਼ਰ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਜਿਹੜਾ ਸਿੱਖ ਪੁਤ ਕੇਸ ਨਹੀ ਕਟਵਾਏਗਾ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆ ਮਾਣੇਗਾ।

ਸਮਾਗਮ ਤੋਂ ਪਹਿਲਾ ਪਿੰਡ ਵਿਚ ਨਗਰ ਕੀਰਤਨ ਕਢਿਆ ਗਿਆ। ਨਗਰ ਕੀਰਤਨ ਦੌਰਾਨ ਜਥੇਦਾਰ ਬਲਦੇਵ ਸਿੰਘ ਵਲੋਂ ਬਰੂਹਾ ਤੇ ਖੜ੍ਹੇ ਨੌਜਵਾਨਾਂ ਨੂੰ ਕੇਸ ਗੁਰੂ ਕੀ ਮੋਹਰ ਰੱਖਣ ਅਤੇ ਅੰਮ੍ਰਿਤਪਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਜਿਹੜੇ ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਉਨ੍ਹਾਂ ਦੇ ਸਿਰਾਂ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਲਿਆਂਦੇ ਸਿਰੋਪਾਉ ਬੱਨੇ ਅਤੇ ਧਾਰਮਿਕ ਲਿਟਰੇਚਰ ਵੀ ਦਿੱਤਾ। ਇਸ ਉਪੰਰਤ ਪਿੰਡ ਦੇ ਗੁਰਦੂਆਰਾ ਸਾਹਿਬ ਵਿਖੇ ਸਮਾਗਮ ਆਰੰਭ ਕੀਤਾ ਗਿਆ ਜਿਥੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ, ਭਾਈ ਗੁਰਮੁਖ ਸਿੰਘ ਨੇ ਗੁਰਬਾਣੀ ਦਾ ਰੱਸਭਿਨਾਂ ਕੀਰਤਨ ਕੀਤਾ। ਇਸ ਉਪਰੰਤ ਢਾਡੀ ਭਾਈ ਬਲਦੇਵ ਸਿੰਘ ਲੋਂਗੋਵਾਲ, ਸਿੰਗਾਰਾ ਸਿੰਘ ਸਾਜਨ ਅਤੇ ਭਾਈ ਗੁਰਮੇਲ ਸਿੰਘ ਨੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਇਹਨਾਂ ਦਸਾਂ ਦਿਨਾਂ ਸਮਾਗਮਾ ਦੌਰਾਨ 870 ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ, 3370 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ , 290 ਪ੍ਰਾਣੀਆ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ, 55 ਦੇ ਕਰੀਬ ਡੇਰਾ ਪ੍ਰੇਮੀ ਪਰਵਾਰ ਪੰਥ ‘ਚ ਸ਼ਾਮਲ ਹੋਏ ਅਤੇ 100 ਨੌਜਵਾਨਾਂ ਨੂੰ ਨਸ਼ਾ ਛਡਨ ਲਈ ਮੁਫਤ ਇਲਾਜ ਕਰਵਾਉਨ ਦੀਆਂ ਚਿੱਠੀਆਂ ਦਿੱਤੀਆਂ ਗਈਆ। ਜਿਨ੍ਹਾਂ ਦਾ ਇਲਾਜ ਸ੍ਰੀ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵੱਲਾਂ(ਅੰਮ੍ਰਿਤਸਰ) ਵਿਖੇ ਖੁੱਲੇ ਨਸ਼ਾ ਛੁਡਾਉ ਕੇਂਦਰ ਵਿਚ ਮੁਫ਼ਤ ਕੀਤਾ ਜਾਵੇਗਾ। ਸਮਾਗਮ ਦੌਰਾਨ ਇਟਲੀ ਤੋਂ ਉਚੇਚੇ ਤੌਰ ਤੇ ਪੁਜੇ ਭਾਈ ਨਿਸ਼ਾਨ ਸਿੰਘ, ਸ. ਸੁਰਿੰਦਰ ਸਿੰਘ ਪੰਡੋਰੀ, ਸਰਬਜੀਤ ਸਿੰਘ ਗਿਲਜੀਆ, ਸ. ਤਰਲੋਕ ਸਿੰਘ, ਸ. ਜੋਗਿੰਦਰ ਸਿੰਘ ਨੇ 10 ਸਲਾਈ ਮਸ਼ੀਨਾ ਲੌੜਵੰਦ ਅਤੇ ਪੀੜਤ ਪਰਿਵਾਰਾਂ ਨੂੰ ਭੇਂਟ ਕੀਤੀਆ।

ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ੍ਰ. ਸਰੁਪ ਸਿੰਘ  ਮੈਂਬਰ ਸ਼ੋਮਣੀ ਕਮਟੀ ਉਚੇਚੇ ਤੋਰ ਤੇ ਪੁਜੇ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ। ਇਨ੍ਹਾਂ ਦਸ ਦਿਨਾਂ ਸਮਾਗਮਾਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂੇ ਪੰਜ ਪਿਆਰੇ ਰੋਜਾਨਾ ਪਹੁੰਚਦੇ ਰਹੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਣੀਆ ਨੂੰ ਛਕਾਉਂਦੇ ਰਹੇ। ਸਮਾਗਮ ਦੌਰਾਨ ਭਾਈ ਰਘਬੀਰ ਸਿੰਘ ਪੰਜ ਪਿਆਰੇ, ਜਥੇਦਾਰ ਹੀਰਾ ਸਿੰਘ ਚੜੇਵਾਨ, ਗਿਆਨੀ ਹਰਪ੍ਰੀਤ ਸਿੰਘ, ਮੇਨੇਜਰ ਕਰਨ ਸਿੰਘ, ਐਡੀਸ਼ਨਲ ਮੈਨੇਜਰ ਮਨਮਿੰਦਰ ਸਿੰਘ, ਸ੍ਰ. ਜਗੀਰ ਸਿੰਘ, ਭਾਈ ਤਮਿੰਦਰ ਸਿੰਘ ਮੀਡੀਆਂ ਸਲਾਹਕਾਰ, ਸ. ਖੇਤਾ ਸਿੰਘ, ਸ. ਅਮੋਲਕ ਸਿੰਘ, ਸਰਪੰਚ ਪ੍ਰਕਾਸ਼ ਸਿੰਘ, ਭਾਈ ਕਿਰਪਾਲ ਸਿੰਘ ਬਾਦੀਆ, ਭਾਈ ਬਲਜਿੰਦਰ ਸਿੰਘ ਕਿਲੀ, ਭਾਈ ਗੁਰਜੰਟ ਸਿੰਘ, ਸੁਖਮੰਦਰ ਸਿੰਘ ਨਾਥਪੁਰਾ, ਬੀਬੀ ਮਹਿੰਦਰ ਕੌਰ ਬਾਹਮ, ਭਾਈ ਬਲਕਾਰ ਸਿੰਘ ਵੀ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>