ਖ਼ਬਰਾਂ ਦੀ ਭੰਨਤੋੜ

-ਸਵਿਸ ਬੈਂਕ ਨੇ ਅਮਰੀਕਾ ਨੂੰ ਜਾਣਕਾਰੀ ਦੇਣ ਲਈ ਹਾਮੀ ਭਰੀ
*ਪਰ ਭਾਰਤ ਸੁਣਾਈ ਖਰੀ ਖਰੀ

-ਅਰੁਣ ਸ਼ੋਰੀ ਵੀ ਭਾਜਪਾ ਦੇ ਖਿਲਾਫ਼ ਬੋਲਿਆ
*ਸਿੱਧਾ ਕਹੋ ਭਾਜਪਾ ਦੀਆਂ ਕਰਤੂਤਾਂ ਦਾ ਭੇਤ ਖੋਲ੍ਹਿਆ

-ਪ੍ਰਮਾਣੂ ਹਥਿਆਰ ਖਰੀਦਣ ਦੀ ਕੋਸਿ਼ਸ਼ ਕੀਤੀ ਸੀ ਲਿਟੇ ਨੇ
*ਪਹਿਲਾਂ ਦਸੋ ਇਹੋ ਜਿਹੇ ਮਾਰੂ ਹਥਿਆਰ ਬਣਾਏ ਹੀ ਕਿਉਂ?

-ਅਲ ਕਾਇਦਾ ਹਮਲਾ ਕਰਨ ਦੇ ਸਮਰਥ-ਅਮਰੀਕਾ
*ਦੁਸ਼ਮਣ ਨੂੰ ਕਦੀ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ

-ਸਬਸਿਡੀ ਦੇਣਾ ਵੀ ਗਲਤ: ਨਾ ਦੇਣਾ ਵੀ ਗਲਤ-ਹਰਸਿਮਰਤ ਬਾਦਲ
*ਇਹ ਗੱਲ ਕੁਝ ਸਮਝ ਨਹੀਂ ਆਈ

-ਸਵਾਤ ਘਾਟੀ ਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ
*ਕਦੀ ਆਮ ਲੋਕਾਂ ਦੀਆਂ ਕਦੀ ਦਹਿਸ਼ਤਗਰਦਾਂ ਦੀਆਂ

-ਗੂਗਲ ਦਾ ਤੇਜ਼ ਸਰਚ ਇੰਜਨ “ਕੈਫ਼ੀਨ”
*ਹੁਣ ਲਗਦੈ ਯਾਹੂ ਨੂੰ “ਅਫ਼ੀਮ” ਇੰਜਨ ਤਿਆਰ ਕਰਨਾ ਪਊ

-ਰੈਗਿੰਗ ਕਰਨ ਵਾਲਿਆਂ ਨੂੰ ਮਿਲਣ ਲੱਗੀ ਸਜ਼ਾ
*ਕਿਉਂ ਪਹਿਲਾਂ ਪ੍ਰਸ਼ਾਸਨ ਸੁੱਤਾ ਪਿਆ ਸੀ

-ਅਡਵਾਨੀ ਨੇ ਮੋਦੀ ਤੇ ਕਾਰਵਾਈ ਕਰਨੋ ਰੋਕਿਆ ਸੀ-ਜਸਵੰਤ
*ਮੋਦੀ ਦੀ ਭਲਾਈ ਲਈ ਮੁਸਲਮਾਨਾਂ ਦੀ ਬਲੀ ਚੜ੍ਹਾ ਦਿੱਤੀ ਅਡਵਾਨੀ ਨੇ

-ਪਾਕਿਸਤਾਨ ਨੇ ਕੀਤਾ ਅਤਿਵਾਦੀਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ
*ਜਿਉਂਦੇ ਅਤਿਵਾਦੀ ਤਾਂ ਕੰਮ ਆ ਜਾਂਦੇ ਮਰਿਆਂ ਦਾ ਉਨ੍ਹਾਂ ਕੀ ਕਰਨਾ ਹੈ

-ਆਲੂ ਦੀਆਂ ਕੀਮਤਾਂ ਅਸਮਾਨ ਛੋਹਣ ਲੱਗੀਆਂ
*ਆਲੂ ਭਾਵੇਂ ਆਪ ਜ਼ਮੀਨ ਦੇ ਹੇਠਾਂ ਪੈਦਾ ਹੁੰਦੈ, ਪਰ ਕੀਮਤਾਂ ਅਸਮਾਨ…

-ਤਾਲਿਬਾਨ ਨੇ ਬੈਤੁਲਾਹ ਦੇ ਸਹੁਰੇ ਪ੍ਰਵਾਰ ਦੇ ਜੀਅ ਮਾਰੇ
*ਉਹ ਘਰ ਦੇ ਭੇਤੀ ਹੋਣੇ ਨੇ

-ਕਿਉਂ ਚਲੀ ਗਈ?
*ਲਗਦੈ ਇਹ ਪੰਜਾਬ ਦੀ ਬਿਜਲੀ ਹੋਣੀ ਐਂ

-ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?
*ਨਹੀਂ ਜੀ ਅਸੀਂ ਪਰਦੇਸੀ ਹਾਂ

-ਹੁਣ ਭਾਰਤ ਦੀ ਨਜ਼ਰ ਮੰਗਲ ਗ੍ਰਹਿ ‘ਤੇ
*ਇਹ ਨਜ਼ਰ ਦੇਸ਼ ਦੇ ਗਰੀਬਾਂ ਵਲ ਵੀ ਕਰ ਲਵੋ

-ਪਲੇਅਬੁਆਇ ਭਾਰਤ ਵਿਚ ਵੀ ਪੈਰ ਪਸਾਰਨ ਦੀਆਂ ਤਿਆਰੀਆਂ ‘ਚ
*ਯਾਰ ਭਾਰਤ ਨੇ ਤਾਂ ਬਹੁਤ ਤਰੱਕੀ ਕਰ ਲਈ ਐ

-ਮਰਦ ਇਕ ਸਾਲ ਲੜਕੀਆਂ ਨੂੰ ਘੂਰਨ ਵਿਚ ਕੱਢ ਦਿੰਦੇ ਨੇ
*ਇਹ ਨੇ ਦੁਨੀਆਂ ਦੇ ਮਾਡਰਨ ਰਾਂਝੇ

-ਸੈਕਸ ਲਾਈਫ਼ ਨੂੰ ਵਧੀਆ ਬਣਾਉਂਦੀ ਹੈ ਸ਼ਰਾਬ
*ਤਾਹੀਉਂ ਕੇਪੀਐਸ ਗਿੱਲ ਨੇ ਸ਼ਰਾਬ ਪੀਕੇ ਮਹਿਲਾ ਅਧਿਕਾਰੀ ਨੂੰ ਛੇੜਿਆ ਸੀ

-ਲੰਦਨ ‘ਚ ਸਾਢੇ ਚਾਰ ਕਰੋੜ ਪੌਂਡ ਦੀ ਡਕੈਤੀ
*ਇਸ ਸਟੋਰ ਦੀ ਇੰਸ਼ੋਰੈਂਸ ਕੰਪਨੀ ਤਾਂ ਗਈ

-ਚੰਗੀਆਂ ਫਿਲਮਾਂ ‘ਚ ਰੋਲ ਕਰਕੇ ਖੁਸ਼ ਹੈ ਪ੍ਰਿਯੰਕਾ
*ਬਈ ਮਾੜੀਆਂ ‘ਚ ਕੰਮ ਕਰਨਾ ਤਾਂ ਮਜਬੂਰੀ ਹੁੰਦੀ ਹੈ

-ਬਿਪਾਸ਼ਾ ਦੀ ਜਿੱਤ-ਵਿਦਿਆ ਹੋਈ ਚਿੱਤ
*ਜਾਂ ਕਹਿ ਲਵੋ ਵਿਦਿਆ ਹੋਈ ਫਿਲਮ ਚੋਂ ਬਾਹਰ ‘ਤੇ ਬਿਪਾਸ਼ਾ ਹੋਈ ਫਿੱਟ

-ਸ਼ਾਹਰੁੱਖ ਵਿਵਾਦ ਤੋਂ ਸਲਮਾਨ ਨੇ ਪੱਲਾ ਝਾੜਿਆ
*ਕੌਲ ਐਵੇਂ ਬਿਗਾਨੀ ਬਿਪਤਾ ‘ਚ ਫਸੇ

-ਐਸ਼ ਤੇ ਮਾਧੁਰੀ ਜੱਜ ਵਜੋਂ ਆ ਸਕਦੀਆਂ ਹਨ
*ਵਕੀਲ ਵਜੋਂ ਛੜਿਆਂ ਨੂੰ ਲੈਣ ਦੀ ਸੋਚੀ ਜਾ ਰਹੀ ਹੈ

-ਦੀਪਿਕਾ ਪਾਦੂਕੋਨ ਦੀ ਨਜ਼ਰ ਸਲਮਾਨ ‘ਤੇ
*ਕੁੜੀਏ! ਉਮਰ ਦੇ ਹਿਸਾਬ ਨਾਲ ਤੈਥੋਂ ਕਾਫ਼ੀ ਵੱਡਾ ਲਗਦੈ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>