ਯੋਰਪੀ ਕਮਿਸ਼ਨ ਨੇ ਮਨਮਰਜ਼ੀ ਨਾਲ ਕਿਰਾਇਆ ਤੈਅ ਕਰਨ ਲਈ 11 ਹਵਾਈ ਸੇਵਾ ਕੰਪਨੀਆਂ ਉਪਰ ਇਕ ਅਰਬ ਡਾਲਰ ਤੋਂ ਵੀ ਵੱਧ ਜੁਰਮਾਨਾ ਕੀਤਾ ਹੈ। ਇਨ੍ਹਾਂ ਕੰਪਨੀਆਂ ਵਿਚ ਬ੍ਰਿਟਿਸ਼ ਏਅਰਵੇਜ਼, ਏਅਰ ਫਰਾਂਸ ਅਤੇ ਜਪਾਨ ਏਅਰਲਾਈਨਜ਼ ਸ਼ਾਮਲ ਹਨ। ਯੋਰਪੀ ਆਯੋਗ ਨੇ ਆਪਣੀ ਜਾਂਚ ਵਿਚ ਵੇਖਿਆ ਕਿ ਦੁਨੀਆਂ ਦੀਆਂ ਮੰਨੀਆਂ ਪ੍ਰਮੰਨੀਆਂ ਕੁਝ ਕੰਪਨੀਆਂ ਨੇ ਸਾਲ 2001 ਤੋਂ ਲੈਕੇ 2006 ਵਿਚਕਾਰ ਗੈਰਕਾਨੂੰਨੀ ਢੰਗ ਨਾਲ ਕੌਮਾਂਤਰੀ ਪੱਧਰ ‘ਤੇ ਮਾਲਭਾੜਾ ਤੈਅ ਕਰ ਦਿੱਤਾ।
ਯੋਰਪੀ ਕਮਿਸ਼ਨ ਦਾ ਕਹਿਣਾ ਹੈ ਕਿ ਜੇ ਜਾਂਚ ਕਰਨ ਵਾਲਿਆਂ ਨੇ ਦਖ਼ਲਅੰਦਾਜ਼ੀ ਨਾ ਕੀਤੀ ਹੁੰਦੀ ਤਾਂ ਇਹ ਗੋਰਖਧੰਦਾ ਅਜੇ ਹੋਰ ਅੱਗੇ ਵਧਣਾ ਸੀ। ਇਥੋਂ ਤੲਕ ਕਿ ਇਨ੍ਹਾਂ ਹਵਾਈ ਕੰਪਨੀਆਂ ਨੇ ਈਂਧਨ ਦੀਆਂ ਵਧਦੀਆਂ ਕੀਮਤਾਂ ਨੂੰ ਕਿਰਾਇਆ ਵਧਾਕੇ ਬਰਾਬਰ ਕਰਨ ਦੀ ਕੋਸਿ਼ਸ਼ ਕੀਤੀ।
ਇਹ ਮਾਮਲੇ ਵਿਚ ਸਭ ਤੋਂ ਖ਼ਰਾਬ ਰਿਕਾਰਡ ਏਅਰ ਫਰਾਂਸ ਦਾ ਰਿਹਾ, ਇਸ ਲਈ ਉਸ ‘ਤੇ 35 ਕਰੋੜ ਡਾਲਰ ਦਾ ਜ਼ੁਰਮਾਨਾ ਲਾਇਆ ਗਿਆ ਹੈ। ਜਦਕਿ ਬ੍ਰਿਟਿਸ਼ ਏਅਰਵੇਜ਼ ‘ਤੇ 20 ਕਰੋੜ ਡਾਲਰ ਦਾ ਜ਼ੁਰਮਾਨਾ ਤੈਅ ਕੀਤਾ ਗਿਆ ਹੈ। ਬ੍ਰੁਸੇਲਸ ਵਿਖੇ ਇਕ ਪੱਤਰਕਾਰ ਸਮਾਗਮ ਵਿਚ ਯੋਰਪੀ ਕਮਿਸ਼ਨ ਦੇ ਕਮਿਸ਼ਨਰ ਜੋ ਆਕਿਨ ਅਲਮੁਨੀਆ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਦਾ ਇਹ ਕਾਰਾ ਬੇਹੱਦ ਨਿੰਦਣਯੋਗ ਹੈ ਅਤੇ ਜੇਕਰ ਇਨ੍ਹਾਂ ਨੇ ਜਾਂਚ ਵਿਚ ਸਹਿਯੋਗ ਨਾ ਕੀਤਾ ਹੁੰਦਾ ਤਾਂ ਜ਼ੁਰਮਾਨੇ ਦੀ ਰਕਮ ਕਿਤੇ ਵਧੇਰੇ ਹੋਣੀ ਸੀ। ਜੋਆਕਿਨ ਅਲਮੁਨੀਆ ਨੇ ਦਸਿਆ ਕਿਉਂਕਿ ਕੀਮਤ ਤੈਅ ਕਰਨ ਵਾਲਿਆਂ ਨੇ ਵਧਰੇ ਕੰਮ ਫ਼ੋਨ ਦੇ ਜ਼ਰੀਏ ਕੀਤੇ ਇਸ ਲਈ ਲੋਕਾਂ ਨੂੰ ਸਿੱਧੀ ਸੂਚਨਾ ਮਿਲਣ ਵਿਚ ਪਰੇਸ਼ਾਨੀ ਅਤੇ ਬਿਨਾ ਇਸਦੇ ਗੜਬੜੀ ਨੂੰ ਸਾਬਤ ਕਰਨਾ ਬਹੇਤ ਮੁਸ਼ਕਲ ਸੀ।
ਹਵਾਈ ਕੰਪਨੀਆਂ ‘ਤੇ ਅਰਬਾਂ ਦਾ ਜੁਰਮਾਨਾ
This entry was posted in ਅੰਤਰਰਾਸ਼ਟਰੀ.