ਵਿਦਿਆ ਬਾਲਨ ਨੇ ਦਿੱਤੇ ਹਾਟ ਪੋਜ਼

ਖੂਬਸੂਰਤ ਅਦਾਕਾਰਾ ਵਿਦਿਆ ਬਾਲਨ ਲਾਈਫ਼ ਸਟਾਈਲ ਮੈਗਜ਼ੀਨ ਐਫਐਚਐਮ ਦੇ ਨਵੰਬਰ ਇਸ਼ੂ ਦੇ ਕਵਰ ਪੇਜ਼ ‘ਤੇ ਨਜ਼ਰ ਆੇਵਗੀ। ਇਸ ਮੈਗ਼ਜ਼ੀਨ ਨੇ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਇਸ ਵਾਰ ਵਿਦਿਆ ਬਾਲਨ ਨੂੰ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਛਾਪਿਆ ਹੈ।
ਇਸ ਕਵਰ ਪੇਜ਼ ‘ਤੇ ਵਿਦਿਆ ਬਾਲਨ ਆਪਣੀ ਸਿੱਧੀ ਸਾਦੀ ਇਮੇਜ਼ ਚੋਂ ਬਾਹਰ ਨਿਕਲਕੇ ਬਹੁਤ ਹੀ ਸੈਕਸੀ ਅਤੇ ਗਲੈਮਰਸ ਨਜ਼ਰ ਆ ਰਹੀ ਹੈ। ਸਾਡੀ ਵਿਚ ਲਿਪਟੀ ਵਿਦਿਆ ਇਸ ਕਵਰ ‘ਤੇ ਬੈਕਲੇਸ ਹੈ। ਇਸ ਤੋਂ ਪਹਿਲਾਂ ਕਈ ਅਭਿਨੇਤਰੀਆਂ ਇਸ ਮੈਗ਼ਜ਼ੀਨ ਦੇ ਲਈ ਕਵਰ ਪੇਜ਼ ‘ਤੇ ਛੱਪ ਚੁਕੀਆਂ ਹਨ ਪਰ ਵਿਦਿਆ ਅਜਿਹੀ ਅਦਾਕਾਰਾ ਹੈ ਜਿਸਨੇ ਸਾੜੀ ਪਾਕੇ ਇਸ ਕਵਰ ਪੇਜ਼ ਦੀ ਸ਼ੋਭਾ ਵਧਾਈ ਹੈ।
ਵਿਦਿਆ ਨੂੰ ਸਾੜੀ ਪਹਿਨਣਾ ਵੈਸੇ ਵੀ ਬਹੁਤ ਚੰਗਾ ਲਗਦਾ ਹੈ ਅਤੇ ਮੈਗਜ਼ੀਨ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਬਿਕਨੀ ਵਿਚ ਅਭਿਨੇਤਰੀਆਂ ਨੂੰ ਕਵਰ ਗਰਲਜ਼ ਬਣਾਕੇ ਥੱਕ ਚੁੱਕੇ ਸਾਂ। ਸਾੜੀ ਵੀ ਪਰੰਪਰਿਕ ਪਰ ਸੈਕਸੀ ਪਹਿਰਾਵਾ ਹੈ ਅਤੇ ਵਿਦਿਆ ਸਾੜੀ ਵਿਚ ਗਲੈਮਰਸ ਵਿਖਣ ਲਈ ਇਕਦਮ ਸਹੀ ਅਦਾਕਾਰਾ ਸੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>